43000 ਐਸਸੀ/ਬੀਸੀ ਲਡ਼ਕੀਆਂ ਨੂੰ ਸ਼ਾਦੀ ਉੱਤੇ ਸ਼ਗਨ ਨਾ ਦੇਣ ਲਈ ਤੁਰੰਤ ਮੰਤਰੀ ਤੋਂ ਅਸਤੀਫਾ ਮੰਗਿਆ
ਚੰਡੀਗਡ਼ :ਸ਼੍ਰੋਮਣੀ ਅਕਾਲੀ ਦਲ ਨੇ ਅੱਜ ਅਨੁਸੂਚਿਤ ਜਾਤੀ ਅਤੇ ਪਛਡ਼ੀਆਂ ਸ਼੍ਰੇਣੀਆਂ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਦੋਵੇਂ ਐਸਸੀ/ਬੀਸੀ ਭਾਈਚਾਰਿਆਂ ਦੇ ਹਿੱਤਾਂ ਖ਼ਿਲਾਫ ਕੰਮ ਕਰਨ ਲਈ ਨਿਖੇਧੀ ਕੀਤੀ ਹੈ ਅਤੇ ਇਹਨਾਂ ਭਾਈਚਾਰਿਆ ਦੀਆਂ ਲਡ਼ਕੀਆਂ ਨੂੰ ਸ਼ਾਦੀ ਸਮੇਂ ‘ਸ਼ਗਨ ਸਕੀਮ’ ਦੇ ਲਾਭ ਨਾ ਦੇਣ ਲਈ ਤੁਰੰਤ ਉਹਨਾਂ ਦੇ ਅਸਤੀਫੇ ਦੀ ਮੰਗ ਕੀਤੀ ਹੈ।
ਇੱਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸਾਬਕਾ ਮੁੱਖ ਸੰਸਦੀ ਸਕੱਤਰ ਪਵਨ ਕੁਮਾਰ ਟੀਨੂੰ ਨੇ ਕਿਹਾ ਕਿ ਬਡ਼ੇ ਦੁੱਖ ਦੀ ਗੱਲ ਹੈ ਕਿ ਪਿਛਲੇ 9 ਮਹੀਨਿਆਂ ਤੋਂ ਜਦੋਂ ਦੀ ਕਾਂਗਰਸ ਸਰਕਾਰ ਬਣੀ ਹੈ ਤਾਂ ਖੁਦ ਇੱਕ ਦਲਿਤ ਪਰਿਵਾਰ ਵਿਚੋਂ ਹੋਣ ਦੇ ਬਾਵਜੂਦ ਵੀ ਧਰਮਸੋਤ 43,000 ਐਸਸੀ ਅਤੇ ਬੀਸੀ ਲਡ਼ਕੀਆਂ ਨੂੰ ਵਿਆਹਾਂ ਮੌਕੇ 21 ਹਜ਼ਾਰ ਰੁਪਏ ਦੀ ਸ਼ਗਨ ਰਾਸ਼ੀ ਦੇਣ ਵਿਚ ਨਾਕਾਮ ਰਹੇ ਹਨ। ਉਹਨਾਂ ਕਿਹਾ ਕਿ ਸਮਾਜ ਦੇ ਸਭ ਤੋਂ ਵੱਧ ਲਿਤਾਡ਼ੇ ਵਰਗਾਂ ਨਾਲ ਅਜਿਹਾ ਸਲੂਕ ਕਰਨ ਮਗਰੋਂ ਧਰਮਸੋਤ ਨੂੰ ਮੰਤਰੀ ਦੇ ਅਹੁਦੇ ਉੱਤੇ ਰਹਿਣ ਦਾ ਕੋਈ ਹੱਕ ਨਹੀਂ ਹੈ। ਜੇ ਉਹਨਾਂ ਨੇ ਖੁਦ ਅਸਤੀਫਾ ਨਾ ਦਿੱਤਾ ਤਾਂ ਅਸੀਂ ਉਹਨਾਂ ਖ਼ਿਲਾਫ ਇੱਕ ਵੱਡਾ ਅੰਦੋਲਨ ਸ਼ੁਰੂ ਕਰਕੇ ਉਹਨਾਂ ਨੂੰ ਅਹੁਦਾ ਛੱਡਣ ਲਈ ਮਜ਼ਬੂਰ ਕਰ ਦਿਆਂਗੇ।
ਅਕਾਲੀ ਦਲ ਦੇ ਬੁਲਾਰੇ ਨੇ ਕਿਹਾ ਕਿ ਕਿੰਨੇ ਅਫਸੋਸ ਦੀ ਗੱਲ ਹੈ ਕਿ ਮੰਤਰੀ ਵੱਲੋਂ ਅਜਿਹੇ ਦਾਅਵੇ ਕਰਕੇ ਆਪਣੀ ਨਾਕਾਮੀ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਸਰਕਾਰ ਯੋਗ ਲਾਭਪਾਤਰੀਆਂ ਬਾਰੇ ਜਾਂਚ ਕਰ ਰਹੀ ਹੈ। ਉਹਨਾਂ ਕਿਹਾ ਕਿ ਸਭ ਤੋਂ ਪਹਿਲਾਂ ਇਸ ਗੱਲ ਤੋਂ ਧਰਮਸੋਤ ਦੀ ਕਾਰਗੁਜ਼ਾਰੀ ਦਾ ਪਤਾ ਚੱਲਦਾ ਹੈ ਕਿ ਉਹ ਪਿਛਲੇ 9 ਮਹੀਨਿਆਂ ਤੋਂ ਅਜਿਹੀ ਕਾਰਵਾਈ ਨੂੰ ਮੁਕੰਮਲ ਨਹੀਂ ਕਰ ਪਾਏ। ਦੂਜਾ ਇਸ ਤੋਂ ਸਾਫ ਹੰਦਾ ਹੈ ਕਿ ਉਹਨਾਂ ਦਾ ਦਾਅਵਾ ਬਿਲਕੁੱਲ ਹੀ ਝੂਠਾ ਹੈ, ਕਿਉਂਕਿ ਗੁਰਦਾਸਪੁਰ ਪਾਰਲੀਮਾਨੀ ਜ਼ਿਮਨੀ ਚੋਣ ਮੌਕੇ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿ•ਆਂ ਦ ਯੋਗ ਲਾਭਪਾਤਰੀਆਂ ਨੂੰ ‘ਸ਼ਗਨ’ ਜਾਰੀ ਕਰਨ ਸਮੇਂ ਸਰਕਾਰ ਨੇ ਕਿਸੇ ਕਿਸਮ ਦੀ ਕੋਈ ਜਾਂਚ ਨਹੀਂ ਕੀਤੀ।
ਸ੍ਰੀ ਟੀਨੂੰ ਨੇ ਕਿਹਾ ਕਿ ਸਿਰਫ ਇਹੀ ਨਹੀ ਹੈ। ਜਦੋਂ ਮੰਤਰੀ ਨੂੰ ਪੁੱਛਿਆ ਗਿਆ ਕਿ ਸ਼ਗਨ ਸਕੀਮ ਸਿਰਫ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲਿ•ਆਂ ਵਿਚ ਹੀ ਕਿਉਂ ਜਾਰੀ ਕੀਤੀ ਗਈ ਹੈ ਤਾਂ ਉਹਨਾਂ ਨੇ ਇਹ ਕਹਿੰਦਿਆਂ ਲੋਕਾਂ ਨੂੰੁ ਝੂਠ ਬੋਲਿਆ ਕਿ ਸ਼ਗਨ ਸਕੀਮ ਹੋਰ ਵੀ ਕਈ ਜ਼ਿਲਿ•ਆਂ ਵਿਚ ਜਾਰੀ ਕੀਤੀ ਜਾ ਚੁੱਕੀ ਹੈ। ਉਹਨਾਂ ਕਿਹਾ ਕਿ ਮੈਂ ਮੰਤਰੀ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਲਾਭਪਾਤਰੀਆਂ ਦੇ ਨਾਵਾਂ ਸਮੇਤ ਉਹਨਾਂ ਜ਼ਿਲਿ•ਆਂ ਦੇ ਨਾਂ ਦੱਸਣ, ਜਿੱਥੇ ਐਸਸੀ/ਬੀਸੀ ਲਡ਼ਕੀਆਂ ਨੂੰ ਸ਼ਗਨ ਸਕੀਮ ਦੇ ਲਾਭ ਜਾਰੀ ਕੀਤੇ ਗਏ ਹਨ।
ਇਹ ਟਿੱਪਣੀ ਕਰਦਿਆਂ ਕਿ ਧਰਮਸੋਤ ਨੇ ਕੋਈ ਪਹਿਲੀ ਵਾਰ ਦਲਿਤ ਭਾਈਚਾਰੇ ਦੇ ਹਿੱਤਾਂ ਦੇ ਖ਼ਿਲਾਫ ਕੰਮ ਨਹੀਂ ਕੀਤਾ, ਅਕਾਲੀ ਆਗੂ ਨੇ ਕਿਹਾ ਕਿ ਮੰਤਰੀ ਨੇ ਦਲਿਤ ਵਿਦਿਆਰਥੀਆਂ ਨੂੰ ਦਸਵੀਂ ਤੋਂ ਬਾਅਦ ਦਿੱਤੇ ਜਾਣ ਵਾਲੇ ਵਜ਼ੀਫਿਆਂ ਦੀ ਰਾਸ਼ੀ ਵੀ ਜਾਰੀ ਨਹੀਂ ਕੀਤੀ ਜਦ ਕਿ ਇਸ ਸਕੀਮ ਤਹਿਤ ਕੇਂਦਰ ਤੋਂ ਕਾਂਗਰਸ ਸਰਕਾਰ 117 ਕਰੋਡ਼ ਰੁਪਏ ਹਾਸਿਲ ਕਰ ਚੁੱਕੀ ਹੈ। ਉਹਨਾਂ ਕਿਹਾ ਕਿ ਹਜ਼ਾਰਾਂ ਹੀ ਦਲਿਤ ਵਿਦਿਆਰਥੀ ਦਾਖ਼ਲੇ ਨਹੀਂ ਲੈ ਪਾਏ ਅਤੇ ਬਹੁਤ ਸਾਰਿਆਂ ਨੂੰ ਪ੍ਰੀਖਿਆਵਾਂ ਵਿਚ ਨਹੀਂ ਬੈਠਣ ਦਿੱਤਾ ਗਿਆ, ਕਿਉਂਕਿ ਸਰਕਾਰ ਨੇ ਸੰਬੰਧਿਤ ਸੰਸਥਾਵਾਂ ਕੋਲ ਉਹਨਾਂ ਦੀ ਫੀਸ ਜਮ•ਾਂ ਨਹੀਂ ਕਰਵਾਈ। ਇਸ ਬਾਰੇ ਧਰਮਸੋਤ ਨੇ ਦਾਅਵਾ ਕੀਤਾ ਸੀ ਕਿ ਆਡਿਟ ਦੀ ਵਜ•ਾ ਕਰਕੇ ਵਜ਼ੀਫਿਆਂ ਦੀ ਰਾਸ਼ੀ ਜਾਰੀ ਕਰਨ ਵਿਚ ਦੇਰੀ ਹੋ ਗਈ। ਇਸ ਮੁੱਦੇ ਉੁੱਤੇ ਵਿਧਾਨ ਸਭਾ ਵਿਚ ਭਰੋਸਾ ਦੇਣ ਦੇ ਬਾਵਜੂਦ ਵੀ ਉਹਨਾਂ ਨੇ ਦਲਿਤ ਵਿਦਿਆਰਥੀਆਂ ਦੇ ਵਜ਼ੀਫਿਆਂ ਦੀ ਰਾਸ਼ੀ ਜਾਰੀ ਨਹੀਂ ਕੀਤੀ।
ਇਹ ਕਹਿੰਦਿਆਂ ਕਿ ਧਰਮਸੋਤ ਦੀ ਮਾਵੀ ਕਾਰਗੁਜ਼ਾਰੀ ਕਰਕੇ ਦਲਿਤਾਂ ਅਤੇ ਪੱਛਡ਼ੀਆਂ ਸ਼੍ਰੇਣੀਆਂ ਦੀਆਂ ਪਰੇਸ਼ਾਨੀਆਂ ਨਹੀਂ ਵਧਣੀਆਂ ਚਾਹੀਦੀਆਂ, ਅਕਾਲੀ ਆਗੂ ਨੇ ਕਿਹਾ ਕਿ ਲੋਕਾਂ ਦਾ ਐਸਸੀ ਅਤੇ ਬੀਸੀ ਭਲਾਈ ਮੰਤਰਾਲੇ ਦੀ ਯੋਗ ਅਗਵਾਈ ਕਰਨ ਲਈ ਇਸ ਮੰਤਰੀ ਤੋਂ ਭਰੋਸਾ ਉੱਠ ਚੁੱਕਿਆ ਹੈ। ਇਸ ਲਈ ਧਰਮਸੋਤ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।