ਮਹਿਲਾ ਕਾਂਸਟੇਬਲ ਨੇ ਕਾਂਗਰਸੀ ਆਗੂ ਆਸ਼ਾ ਕੁਮਾਰੀ ਦੇ ਮਾਰਿਆ ਥੱਪੜ

ਸ਼ਿਮਲਾ: ਹਿਮਾਚਲ ਦੇ ਜਿਲਾ ਚੰਬਾ ਦੇ ਡਲਹੌਜੀ ਵਿਧਾਨਸਭਾ ਤੋਂ ਕਾਂਗਰਸ ਵਿਧਾਇਕ ਅਤੇ ਅਖ਼ਿਲ ਭਾਰਤੀ ਕਾਂਗਰਸ ਕਮੇਟੀ ਦੀ ਸਕੱਤਰ ਆਸ਼ਾ ਕੁਮਾਰੀ ਦੁਆਰਾ ਮਹਿਲਾ ਪੁਲਿਸ ਕਾਂਸਟੇਬਲ ਉੱਤੇ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਰਾਹੁਲ ਗਾਂਧੀ ਦੀ ਸਮੀਖਿਆ ਬੈਠਕ ਵਿੱਚ ਸ਼ਿਮਲਾ ਪਹੁੰਚੀ ਆਸ਼ਾ ਕੁਮਾਰੀ ਨੇ ਮਹਿਲਾ ਕਾਂਸਟੇਬਲ ਨੂੰ ਥੱਪੜ ਮਾਰ ਦਿੱਤਾ। ਉਸਦੇ ਬਾਅਦ ਮਹਿਲਾ ਕਾਂਸਟੇਬਲ ਨੇ ਵੀ ਉਨ੍ਹਾਂ ਦੇ ਪਲਟ ਕੇ ਥੱਪੜ ਜੜ੍ਹ ਦਿੱਤਾ। ਇਹ ਸਾਰਾ ਘਟਨਾਕਰਮ ਉਸ ਸਮੇਂ ਹੋਇਆ ਜਦੋਂ ਸਮੀਖਿਅਕ ਬੈਠਕ ਵਿੱਚ ਉਨ੍ਹਾਂ ਨੂੰ ਕਥਿਤ ਤੌਰ ਤੇ ਜਾਣ ਤੋਂ ਰੋਕਿਆ ਗਿਆ। ਇਸ ਦੌਰਾਨ ਘਟਨਾ ਸਥਾਨ ‘ਤੇ ਮੌਜੂਦ ਪੁਲਸ ਕਰਮਚਾਰੀਆਂ ਨੇ ਵਿਚ ਬਚਾਅ ਕਰਦੇ ਹੋਏ ਮਾਮਲਾ ਸੰਭਾਲ ਲਿਆ।