ਪਾਕਿਸਤਾਨ ਵਲੋਂ ਜਾਧਵ ਦੀ ਮਾਤਾ ਤੇ ਪਤਨੀ ਦੀ ਕੀਤੀ ਗਈ ਬੇਇਜ਼ਤੀ – ਸੁਸ਼ਮਾ ਸਵਰਾਜ

ਨਵੀ ਦਿੱਲੀ – ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਦੇ ਪਰਵਾਰ ਦੇ ਨਾਲ ਕੀਤੀ ਗਈ ਬਦਸਲੂਕੀ ਤੋਂ ਪੂਰਾ ਦੇਸ਼ ਅੱਗਬਬੂਲਾ ਹੈ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਇਸ ਮੁੱਦੇ ਉੱਤੇ ਸੰਸਦ ਵਿੱਚ ਬਿਆਨ ਦਿੱਤਾ। ਰਾਜ ਸਭਾ ਵਿੱਚ ਆਪਣੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਕਿ ਕੁਲਭੂਸ਼ਣ ਜਾਧਵ ਦੇ ਪਰਵਾਰ ਦੀ ਮੁਲਾਕਾਤ ਕੂਟਨੀਤਕ ਕੋਸ਼ਿਸ਼ਾਂ ਤੋਂ ਹੋਈ ਸੀ। ਸਰਕਾਰ ਨੇ ਜਾਧਵ ਮਾਮਲੇ ਨੂੰ ਅੰਤਰਰਾਸ਼ਟਰੀ ਕੋਰਟ ਵਿੱਚ ਪੇਸ਼ ਕੀਤਾ। ਜਿਸਦੇ ਬਾਅਦ ਉਨ੍ਹਾਂ ਓੱਤੇ ਜਾਰੀ ਕੀਤੇ ਗਏ ਫ਼ਾਂਸੀ ਦੇ ਫੈਸਲੇ ਨੂੰ ਟਾਲ ਦਿੱਤਾ ਗਿਆ ਹੈ। ਮੁਸ਼ਕਲ ਦੀ ਘੜੀ ਵਿੱਚ ਸਰਕਾਰ ਪਰਵਾਰ ਦੇ ਨਾਲ ਹੈ। ਅਸੀਂ ਪਰਵਾਰ ਦੇ ਮੈਬਰਾਂ ਦੀ ਜਾਧਵ ਨਾਲ ਮਿਲਣ ਦੀ ਇੱਛਾ ਨੂੰ ਪੂਰਾ ਕੀਤਾ। ਉਹਨਾਂ ਨੇ ਕਿਹਾ ਪਾਕਿਸਤਾਨ ਵਲੋਂ ਜਾਧਵ ਦੀ ਮਾਤਾ ਤੇ ਪਤਨੀ ਦੀ ਕੀਤੀ ਗਈ ਬੇਇਜ਼ਤੀ ਦੀ ਅਸੀਂ ਨਿੰਦਾ ਕਰਦੇ ਹਾਂ।