ਵਿਜੇ ਰੁਪਾਨੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ

ਅਹਿਮਦਾਬਾਦ, 26 ਦਸੰਬਰ – ਭਾਜਪਾ ਦੇ ਵਿਜੇ ਰੁਪਾਨੀ ਅੱਜ ਦੂਸਰੀ ਵਾਰ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ । ਇਸ ਸਮਾਗਮ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਹਾਜ਼ਰ ਹਨ। ਭਾਜਪਾ ਦੀ ਸਾਰੀ ਵੱਡੀ ਲੀਡਰਸ਼ਿਪ, ਕੇਂਦਰੀ ਕੈਬਨਿਟ ਮੰਤਰੀਆਂ ਤੇ ਨਿਤਿਸ਼ ਕੁਮਾਰ ਸਮੇਤ ਭਾਜਪਾ ਸ਼ਾਸ਼ਤ ਸੂਬਿਆਂ ਦੇ ਮੁੱਖ ਮੰਤਰੀ ਇਸ ਸਮਾਗਮ ਵਿਚ ਹਾਜਰ ਹਨ।ਰੂਪਾਨੀ ਦੇ ਨਾਲ ਹੀ ਨਿਤਿਨ ਪਟੇਲ ਉੱਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ । ਇਸ ਤੋਂ ਇਲਾਵਾ 6 ਦੇ ਲਗਭਗ ਕੈਬਨਿਟ ਅਤੇ 12 ਤੋਂ 14 ਦੇ ਲਗਭਗ ਰਾਜ ਮੰਤਰੀਆਂ ਵਲੋਂ ਵੀ ਸਹੁੰ ਚੁੱਕੀਗੀ।