ਲਾਲੂ ਦੇ ਜੇਲ ਜਾਣ ਦੇ ਬਾਅਦ ਹੋਈ ਪਹਿਲੀ ਅਹਿਮ ਬੈਠਕ

ਪਟਨਾ— ਰਾਜਦ ਪ੍ਰਧਾਨ ਲਾਲੂ ਪ੍ਰਸਾਦ ਦੇ ਜੇਲ ਜਾਣ ਦੇ ਬਾਅਦ ਮੰਗਲਵਾਰ ਨੂੰ ਰਾਜਦ ਦੀ ਬੈਠਕ ਦਾ ਆਯੋਜਨ ਕੀਤਾ ਗਿਆ। ਇਸ ਬੈਠਕ ਦੀ ਅਗਵਾਈ ਲਾਲੂ ਪ੍ਰਸਾਦ ਯਾਦਵ ਦੇ ਬੇਟੇ ਤੇਜਸਵੀ ਯਾਦਵ ਨੇ ਕੀਤੀ। ਬੈਠਕ ‘ਚ ਅੱਗੇ ਦੀ ਰਣਨੀਤੀ ‘ਤੇ ਚਰਚਾ ਹੋਈ।
ਜਾਣਕਾਰੀ ਮੁਤਾਬਕ ਬੈਠਕ ‘ਚ ਪਾਰਟੀ ਦੇ ਸਾਰੇ ਸੀਨੀਅਰ ਨੇਤਾ ਮੌਜੂਦ ਹੋਏ ਸਨ। ਬੈਠਕ ‘ਚ ਲਾਲੂ ਯਾਦਵ ਦੀ ਗੈਰ-ਮੌਜੂਦਗੀ ਦੇ ਬਾਅਦ ਅੱਗੇ ਦੀ ਰਣਨੀਤੀ ਤਿਆਰ ਕਰਨ ‘ਤੇ ਚਰਚਾ ਕੀਤੀ ਗਈ। ਬੈਠਕ ਦੇ ਬਾਅਦ ਰਾਜਦ ਨੇਤਾ ਰਘੁਵੰਸ਼ ਪ੍ਰਸਾਦ ਨੇ ਕਿਹਾ ਕਿ ਅੱਗੇ ਵਾਲੇ ਦਿਨਾਂ ‘ਚ ਸਾਡੀ ਪਾਰਟੀ ਹੋਰ ਮਜ਼ਬੂਤ ਹੋਵੇਗੀ। ਬੈਠਕ ਦੇ ਬਾਅਦ ਲਾਲੂ-ਰਾਬੜੀ ਜ਼ਿੰਦਾਬਾਦ, ਤੇਜਸਵੀ ਯਾਦਵ ਜ਼ਿੰਦਾਬਾਦ ਦੇ ਨਾਅਰੇ ਲਗਾਏ ਗਏ।
ਲਾਲੂ ਯਾਦਵ ਦੇ ਜੇਲ ਜਾਣ ਦੇ ਬਾਅਦ ਇਹ ਪਹਿਲੀ ਬੈਠਕ ਸੀ, ਜਿਸ ਦਾ ਆਯੋਜਨ ਰਾਜਦ ਵੱਲੋਂ ਕੀਤਾ ਗਿਆ। ਰਾਜਦ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਦੇ ਜੇਲ ਜਾਣ ਨਾਲ ਪਾਰਟੀ ਦੀ ਰਾਜਨੀਤਿਕ ‘ਤੇ ਅਸਰ ਪੈਣਾ ਕੁਦਰਤੀ ਹੈ। ਸਾਰੇ ਨੇਤਾਵਾਂ ਨੂੰ ਇਕਜੁਟ ਰੱਖਣਾ ਤੇਜਸਵੀ ਯਾਦਵ ਲਈ ਵੱਡੀ ਚੁਣੌਤੀ ਸਾਬਿਤ ਹੋਵੇਗੀ।