ਪਰਵਾਸੀ ਪੰਜਾਬੀਆਂ ਦੀ ਆਸਾਨ ਪਹੁੰਚ ਵਾਲੇ ਮੰਤਰੀ ਨੂੰ ਪਰਵਾਸੀ ਮਾਮਲਿਆਂ ਬਾਰੇ ਵਿਭਾਗ ਦਿਤਾ ਜਾਵੇ : ਸਤਨਾਮ ਚਾਹਲ

ਚੰਡੀਗੜ -ਨਾਰਥ ਅਮਰੀਕਨ ਪੰਜਾਬੀ ਐਸ਼ੌਸ਼ੀਏਸ਼ਨ(ਨਾਪਾ) ਨੇ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਪੁਰਜੋਰ ਸ਼ਬਦਾਂ ਰਾਹੀਂ ਮੰਗ ਕੀਤੀ ਹੈ ਕਿ ਪਰਵਾਸੀ ਪੰਜਾਬੀਆਂ ਦੀ ਭਲਾਈ ਵਾਲਾ ਵਿਭਾਗ ਇਕ ਐਸੇ ਮੰਤਰੀ ਨੂੰ ਦਿਤਾ ਜਾਵੇ ਜਿਸ ਮੰਤਰੀ ਕੋਲ ਪਰਵਾਸੀ ਪੰਜਾਬੀਆਂ ਦੀ ਪਹੁੰਚ ਬਹੁਤ ਅਸਾਨ ਹੋਵੇ।ਨਾਪਾ ਦੇ ਕਾਰਜਕਾਰੀ ਡਾਇਰੈਕਟਰ ਸ: ਸਤਨਾਮ ਸਿੰਘ ਚਾਹਲ ਨੇ ਅਜ ਇਥੇ ਦਸਿਆ ਕਿ ਹੁਣ ਇਹ ਵਿਭਾਗ ਮੁਖਮੰਤਰੀ ਕੋਲ ਹੋਣ ਕਰਕੇ ਪਰਵਾਸੀ ਪੰਜਾਬੀਆਂ ਦੀ ਮੁਖਮੰਤਰੀ ਕੋਲ ਪਹੁੰਚ ਅਸਾਨ ਨਹੀਂ ਹੈ ਜਿਸ ਕਾਰਣ ਪਰਵਾਸੀ ਪੰਜਾਬੀਆਂ ਦੇ ਮਸਲੇ ਅਜੇ ਤਕ ਜਿਉਂ ਦੇ ਤਿਉਂ ਕਾਇਮ ਹਨ ਜਿਸ ਕਾਰਣ ਪਰਵਾਸੀ ਪੰਜਾਬੀਆਂ ਵਿਚਕਾਰ ਪੰਜਾਬ ਸਰਕਾਰ ਪ੍ਰਤੀ ਰੋਸ ਤੇ ਗੁਸੇ ਦਾ ਆਲਮ ਵਿਖਾਈ ਦੇ ਰਿਹਾ ਹੈ।ਸ: ਚਾਹਲ ਨੇ ਕਿਹਾ ਕਿ ਅਜ ਪੰਜਾਬ ਸਰਕਾਰ ਦੇ ਹੋਂਦ ਵਿਚ ਆਉਣ ਦਾ ਲਗਭਗ ਇਕ ਸਾਲ ਦਾ ਸਮਾਂ ਪੂਰਾ ਹੋਣ ਵਾਲਾ ਹੈ ਲੇਕਿਨ ਇਸ ਸਮੇਂ ਦੌਰਾਨ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਵੀ ਯਤਨ ਨਹੀਂ ਕੀਤਾ ਗਿਆ।ਸ: ਚਾਹਲ ਨੇ ਿeਸ ਗਲ ਦਾ ਇੰਕਸ਼ਾਫ ਕੀਤਾ ਕਿ ਉਹਨਾਂ ਨੇ ਲਗਭਗ ਅੱਠ ਮਹੀਨੇ ਪਹਿਲਾਂ ਪੰਜਾਬ ਦੇ ਮੁਖ ਮੰਤਰੀ ਨੂੰ ਮਿਲਣ ਲਈ ਇਕ ਪੱਤਰ ਲਿਖਿਆ ਸੀ ਤਾਂ ਕਿ ਪਰਵਾਸੀ ਪੰਜਾਬੀਆਂ ਦੇ ਮਸਲਿਆਂ ਬਾਰੇ ਗਲਬਾਤ ਕੀਤੀ ਜਾ ਸਕੇ ਲੇਕਿਨ ਮੁਖ ਮੰਤਰੀ ਨਾਲ ਮੁਲਾਕਾਤ ਦਾ ਸਮਾਂ ਮਿਲਣਾ ਤਾਂ ਇਕ ਪਾਸੇ ਰਿਹਾ ਇਸ ਪਤਰ ਦਾ ਪੰਜਾਬ ਸਰਕਾਰ ਵਲੋਂ ਜਵਾਬ ਦੇਣਾ ਵੀ ਮੁਨਾਸਿਬ ਨਹੀਂ ਸਮਝਿਆ ਗਿਆ।ਉਹਨਾਂ ਦਸਿਆ ਕਿ ਇਸ ਸਾਲ ਪੰਜਾਬ ਸਰਕਾਰ ਵਲੋਂ ਪਰਵਾਸੀ ਸੰਮੇਲਨ ਨਾ ਸੱਦਣ ਦੇ ਕਾਰਣ ਵੀ ਪਰਵਾਸੀ ਪੰਜਾਬੀਆਂ ਵਿਚਕਾਰ ਨਿਰਾਸਤਾ ਹੈ ।ਸ: ਚਾਹਲ ਨੇ ਪੰਜਾਬ ਦੇ ਮੁਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੁਰਜੋਰ ਸ਼ਬਦਾਂ ਰਾਹੀਂ ਅਪੀਲ ਕੀਤੀ ਕਿ ਉਹ ਪਰਵਾਸੀ ਪੰਜਾਬੀਆਂ ਦੇ ਮਸਲਿਆਂ ਦੇ ਹੱਲ ਲਈ ਉਸਾਰੂ ਭੂਮਿਕਾ ਨਿਭਾਉਣ ਲਈ ਠੋਸ ਕਾਰਵਾਈ ਕਰਨ