ਦਿੱਲੀ ‘ਚ ਪਾਣੀ ਹੋਵੇਗਾ 20 ਫੀਸਦੀ ਮਹਿੰਗਾ

ਨਵੀਂ ਦਿੱਲੀ – ਦਿੱਲੀ ਵਿਚ ਪੀਣ ਵਾਲ ਵਾਲਾ 20 ਫੀਸਦੀ ਮਹਿੰਗਾ ਹੋਣ ਜਾ ਰਿਹਾ ਹੈ| ਕੇਜਰੀਵਾਲ ਸਰਕਾਰ ਨੇ ਦਿੱਲੀ ਵਾਸੀਆਂ ਨੂੰ ਝਟਕਾ ਦਿੰਦਿਆਂ ਕਿਹਾ ਹੈ ਕਿ 20 ਹਜ਼ਾਰ ਲੀਟਰ ਤੋਂ ਵੱਧ ਪਾਣੀ ਇਸਤੇਮਾਲ ਕਰਨ ਵਾਲਿਆਂ ਨੂੰ ਹੁਣ 20 ਫੀਸਦੀ ਜ਼ਿਆਦਾ ਕੀਮਤ ਦੇਣੀ ਹੋਵੇਗੀ|
ਦੂਸਰੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ 20 ਹਜ਼ਾਰ ਲੀਟਰ ਤੱਕ ਪਾਣੀ ਵਰਤਣ ਵਾਲਿਆਂ ਨੂੰ ਮੁਫਤ ਪਾਣੀ ਮਿਲਦਾ ਰਹੇਗਾ|
ਇਸ ਸਬੰਧੀ ਅੱਜ ਦਿੱਲੀ ਜਲ ਬੋਰਡ ਦੀ ਬੈਠਕ ਹੋਈ, ਜਿਸ ਵਿਚ ਪਾਣੀ ਦੀਆਂ ਕੀਮਤਾਂ ਨੂੰ ਲੈ ਕੇ ਫੈਸਲਾ ਕੀਤਾ ਗਿਆ|