ਟਾਰਗੇਟ ਕਿਲਿੰਗ ਮਾਮਲਾ : ਹਰਦੀਪ ਸ਼ੇਰਾ, ਜਗਤਾਰ ਜੌਹਲ ਤੇ ਰਮਨਦੀਪ ਬੱਗਾ ਨੂੰ 2 ਜਨਵਰੀ ਤੱਕ ਪੁਲਿਸ ਰਿਮਾਂਡ ‘ਤੇ ਭੇਜਿਆ

ਮੋਹਾਲੀ – ਪੰਜਾਬ ਵਿਚ ਟਾਰਗੇਟ ਕਿਲਿੰਗ ਮਾਮਲੇ ਵਿਚ ਗ੍ਰਿਫਤਾਰ ਹਰਦੀਪ ਸ਼ੇਰਾ, ਜਗਤਾਰ ਜੌਹਲ ਅਤੇ ਰਮਨਦੀਪ ਬੱਗਾ ਨੂੰ ਅੱਜ ਮੋਹਾਲੀ ਦੀ ਐਨ.ਆਈ.ਏ ਕੋਰਟ ਵਿਚ ਪੇਸ਼ ਕੀਤਾ ਗਿਆ| ਅਦਾਲਤ ਨੇ ਦੋਸ਼ੀਆਂ ਨੂੰ 2 ਜਨਵਰੀ ਤੱਕ ਪੁਲਿਸ ਰਿਮਾਂਡ ਉਤੇ ਭੇਜਣ ਦਾ ਹੁਕਮ ਸੁਣਾਇਆ|
ਇਸ ਤੋਂ ਇਲਾਵਾ ਤਲਜੀਤ ਸਿੰਘ ਜਿੰਮੀ ਨੂੰ ਕੋਰਟ ਨੇ 20 ਜਨਵਰੀ ਤੱਕ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ|