ਹਿਮਾਚਲ ‘ਚ ਜੈ ਰਾਮ ਬਣੇ ਨਵੇਂ ਸੀ. ਐੱਮ.

ਸ਼ਿਮਲਾ— ਹਿਮਾਚਲ ਪ੍ਰਦੇਸ਼ ਦੇ ਨਵੇਂ ਮੁੱਖ ਮੰਤਰੀ ਦੇ ਨਾਮ ‘ਤੇ ਆਖਿਰਕਾਰ ਸਸਪੇਂਸ ਖਤਮ ਹੋ ਗਿਆ ਹੈ। ਮੰਡੀ ਦੇ ਸਰਾਜ ਵਿਧਾਨਸਭਾ ਇਲਾਕੇ ‘ਚ ਵਿਧਾਇਕ ਜੈ ਰਾਮ ਠਾਕੁਰ ਹੀ ਸੂਬੇ ਦੇ ਨਵੇਂ ਮੁੱਖ ਮੰਤਰੀ ਹੋਣਗੇ। ਸ਼ਿਮਲਾ ਦੇ ਪੀਟਰਹਾਫ ‘ਚ ਵਿਧਾਇਕ ਦਲ ਦੀ ਬੈਠਕ ‘ਚ ਉਨ੍ਹਾਂ ਦੇ ਨਾਮ ‘ਤੇ ਸਾਰਿਆਂ ਦੀ ਸਹਿਮਤੀ ਪ੍ਰਗਟ ਜਤਾਈ।