ਸੰਗਰੂਰ : ਨੌਜਵਾਨ ਖੇਤ ਮਜਦੂਰ ਵੱਲੋਂ ਆਰਥਿਕ ਤੰਗੀ ਕਾਰਨ ਖੁਦਕੁਸ਼ੀ

ਸੰਗਰੂਰ – ਜ਼ਿਲ੍ਹਾ ਸੰਗਰੂਰ ਦੇ ਦਿੜ੍ਹਬਾ ਦੇ ਨਜ਼ਦੀਕੀ ਪਿੰਡ ਕੋਹਰੀਆਂ ਵਿਚ ਅੱਜ ਇਕ ਨੌਜਵਾਨ ਖੇਤ ਮਜਦੂਰ ਵੱਲੋਂ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ| 21 ਸਾਲਾ ਨੌਜਵਾਨ ਸਤਨਾਮ ਸਿੰਘ ਨੇ ਆਰਥਿਕ ਤੰਗੀ ਅਤੇ ਕਰਜ਼ੇ ਕਾਰਨ ਖੁਦਕੁਸ਼ੀ ਕੀਤੀ ਹੈ| ਉਸ ਤੇ ਲਗਪਗ 3 ਲੱਖ ਰੁਪਏ ਦਾ ਕਰਜਾ ਸੀ|
ਇਸ ਦੌਰਾਨ ਸਤਨਾਮ ਸਿੰਘ ਵੱਲੋਂ ਖੁਦਕੁਸ਼ੀ ਕੀਤੇ ਜਾਣ ਤੋਂ ਬਾਅਦ ਪਰਿਵਾਰ ਉਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ| ਸਤਨਾਮ ਸਿੰਘ ਦੀ ਨਵਬੰਰ ਵਿਚ ਸ਼ਾਦੀ ਹੋਈ ਸੀ|