ਗੁਰਦਾਸ ਮਾਨ ਦੇ ਗੀਤਾਂ ‘ਤੇ ਵਿਰਾਟ-ਅਨੁਸ਼ਕਾ ਦੀ ਜੋੜੀ ਨੇ ਪਾਇਆ ਭੰਗੜਾ,

ਨਵੀਂ ਦਿੱਲੀ – ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਰਿਸ਼ੈਪਸ਼ਨ ਮੌਕੇ ਬੀਤੀ ਰਾਤ ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਖੂਬ ਰੰਗ ਬੰਨ੍ਹਿਆ| ਇਹ ਪਾਰਟੀ ਦਿੱਲੀ ਦੇ ਤਾਜ ਹੋਟਲ ਵਿਚ ਰੱਖੀ ਗਈ ਸੀ, ਜਿਥੇ ਗੁਰਦਾਸ ਮਾਨ ਦੇ ਗੀਤਾਂ ਉਤੇ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ ਰੱਜ ਕੇ ਭੰਗੜਾ ਪਾਇਆ|
ਦੱਸਣਯੋਗ ਹੈ ਕਿ ਵਿਰਾਟ ਕੋਹਲੀ ਗੁਰਦਾਸ ਮਾਨ ਦਾ ਵੱਡਾ ਪ੍ਰਸੰਸਕ ਹੈ| ਇਸ ਪਾਰਟੀ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਵੀਂ ਜੋੜੀ ਨੂੰ ਆਸ਼ਿਰਵਾਦ ਦੇਣ ਲਈ ਪਹੁੰਚੇ| ਉਨ੍ਹਾਂ ਨੇ ਵਿਰਾਟ ਤੇ ਅਨੁਸ਼ਕਾ ਨੂੰ ਗੁਲਾਬ ਦੇ ਫੁੱਲ ਭੇਂਟ ਕਰਕੇ ਸ਼ਾਦੀ ਦੀ ਮੁਬਾਰਕਬਾਦ ਦਿੱਤੀ|
ਕਈ ਕ੍ਰਿਕਟਰ ਵੀ ਪਹੁੰਚੇ ਪਾਰਟੀ ਵਿਚ
ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੀ ਰਿਸ਼ੈਪਸ਼ਨ ਪਾਰਟੀ ਵਿਚ ਕਈ ਕ੍ਰਿਕਟਰਾਂ ਨੇ ਸ਼ਿਰਕਤ ਕੀਤੀ| ਸੁਰੇਸ਼ ਰੈਨਾ, ਗੌਤਮ ਗੰਭੀਰ ਤੋਂ ਇਲਾਵਾ ਹੋਰ ਕਈ ਸੀਨੀਅਰ ਖਿਡਾਰੀਆਂ ਨੇ ਪਾਰਟੀ ਵਿਚ ਪਹੁੰਚ ਕੇ ਰੌਣਕ ਵਧਾਈ|