7 ਮਈ ਦੀ ਸ਼ਾਮ 5 ਵਜੇ ਗੁੜਗਾਉਂ ਵਿੱਚ ਨੌਕਰੀ ਕਰਨ ਵਾਲੇ ਦਵਿੰਦਰ ਦੇ ਫ਼ੋਨ ਤੇ ਉਸ ਦੇ ਭਰਾ ਸੰਦੀਪ ਦਾ ਮੈਸੇਜ ਆਇਆ ਕਿ ਉਸ ਦੇ ਮੋਬਾਇਲ ਫ਼ੋਨ ਦਾ ਸਪੀਕਰ ਖਰਾਬ ਹੋ ਗਿਆ ਹੈ, ਇਸ ਕਰਕੇ ਉਹ ਗੱਲ ਨਹੀਂ ਕਰ ਸਕਦਾ। ਉਹ ਰਾਤ ਨੂੰ ਬੱਸ ਤੇ ਨਿਕਲੇਗਾ, ਜਿਸ ਤੇ ਉਹ ਸਵੇਰੇ ਗੁੜਗਾਉਂ ਪਹੁੰਚ ਜਾਵੇਗਾ। ਦਵਿੰਦਰ ਖਾਣਾ ਖਾ ਕੇ ਲੇਟਿਆ ਸੀ ਕਿ ਸੰਦੀਪ ਦਾ ਜੋ ਮੈਸੇਜ ਰਾਤ 11 ਵਜੇ ਦੇ ਫ਼ੋਨ ਤੇ ਆਇਆ, ਉਸ ਨੇ ਉਸ ਦੇ ਹੋਸ਼ ਉਡਾ ਦਿੰਤੇ। ਮੈਸੇਜ ਵਿੱਚ ਸੰਦੀਪ ਨੇ ਲਿਖਿਆ ਸੀ ਕਿ ਉਹ ਕੋਸੀ ਦੇ ਇਕ ਰੈਸਟੋਰੈਂਟ ਵਿੱਚ ਖਾਣਾ ਖਾ ਰਿਹਾ ਸੀ, ਉਦੋਂ ਹੀ ਉਸਦੀ ਤਬੀਅਤ ਖਰਾਬ ਹੋਗਈ। ਉਹ ਕੁਝ ਕਰ ਪਾਉਂਦਾ, ਉਦੋਂ ਹੀ ਕੁਝ ਲੋਕਾਂ ਨੇ ਉਸਨੂੰ ਅਗਵਾ ਕਰ ਲਿਆ। ਇਸ ਵਕਤ ਉਹ ਇਕ ਵੈਨ ਵਿੱਚ ਕੈਦ ਹੈ। ਵੈਨ ਵਿੱਚ ਇਕ ਲਾਸ਼ ਵੀ ਰੱਖੀ ਹੈ, ਕਿਸੇ ਤਰ੍ਹਾਂ ਉਹ ਉਸਨੂੰ ਛੁਡਾਉਣ ਦੀ ਕੋਸ਼ਿਸ਼ ਕਰਨ।
ਮੈਸੇਜ ਪੜ੍ਹ ਕੇ ਦਵਿੰਦਰ ਦੇ ਹੱਥ ਪੈਰ ਫ਼ੁੱਲ ਗਏ ਸਨ। ਉਸ ਨੇ ਤੁਰੰਤ ਗੁੜਗਾਉਂ ਵਿੱਚ ਹੀ ਰਹਿ ਰਹੇ ਆਪਣੇ ਕਰੀਬੀ ਧਰਮਿੰਦਰ ਪ੍ਰਤਾਪ ਸਿੰਘ ਨੂੰ ਫ਼ੋਨ ਕਰਕੇ ਸਾਰੀ ਗੱਲ ਦੱਸੀ ਅਤੇ ਕਿਸੇ ਵੀ ਤਰ੍ਹਾਂ ਭਰਾ ਨੂੰ ਮੁਕਤ ਕਰਾਉਣ ਲਈ ਕਿਹਾ। ਦਵਿੰਦਰ ਨਾਲ ਗੱਲ ਹੋਣ ਤੋਂ ਬਾਅਦ ਧਰਮਿੰਦਰ ਪ੍ਰਤਾਪ ਸਿੰਘ ਉਸਨੂੰ ਬਾਅਦ ਵਿੱਚ ਆਉਣ ਦਾ ਕਹਿ ਕੇ ਖੁਦ ਕੋਸੀ ਦੇ ਲਈ ਚੱਲ ਪਿਆ। ਰਾਤ ਨੂੰ ਹੀ ਉਹ ਕੋਸੀ ਪਹੁੰਚੇ ਅਤੇ ਥਾਣਾ ਕੋਤਵਾਲੀ ਕੋਸੀ ਪੁਲਿਸ ਨੂੰ ਸੰਦੀਪ ਦੇ ਅਗਵਾ ਦੀ ਸੂਚਨਾ ਦਿੱਤੀ।
ਕੋਤਵਾਲੀ ਮੁਖੀ ਨੇ ਤੁਰੰਤ ਨਾਕਾਬੰਦੀ ਕਰਾ ਦਿੱਤੀ। ਸਵੇਰੇ 5 ਵਜੇ ਦਵਿੰਦਰ ਵੀ ਕੋਸੀ ਪੁੰਚ ਗਿਆ। ਉਸ ਨੇ ਅਪਰਾਧ ਦਾ ਪਰਚਾ ਦਰਜ ਕਰ ਦਿੱਤਾ। ਕੋਸੀ ਕੋਤਵਾਲੀ ਨੇ ਰਿਪੋਰਟ ਤਾਂ ਦਰਜ ਕਰ ਲਈ ਪਰ ਜਦੋਂ ਦਵਿੰਦਰ ਨੇ ਦੱਸਿਆ ਕਿ ਸੰਦੀਪ ਆਗਰਾ ਆਅਿਾ ਸੀ ਅਤੇ ਉਥੋਂ ਉਹ ਕੋਸੀ ਜਾ ਰਿਹਾ ਸੀ, ਤਾਂ ਉਸ ਦਾ ਅਗਵਾ ਹੋਇਆ ਹੈ। ਇਸ ‘ਤੇ ਕੋਤਵਾਲੀ ਮੁਖੀ ਨੇ ਕਿਹਾ ਕਿ ਉਹਨਾਂ ਨੂੰ ਆਗਰੇ ਜਾ ਕੇ ਵੀ ਪਤਾ ਕਰਨਾ ਚਾਹੀਦਾ ਹੈ, ਜਿੱਥੇ ਉਹ ਠਹਿਰਿਆ ਸੀ। ਸ਼ਾਇਦ ਉਥੋਂ ਕੋਈ ਸੁਰਾਗ ਮਿਲ ਜਾਵੇ। ਦਵਿੰਦਰ ਧਰਮਿੰਦਰ ਪ੍ਰਤਾਪ ਸਿੰਘ ਦੇ ਨਾਲ ਆਗਰੇ ਲਈ ਚੱਲ ਪਿਆ। ਸੰਦੀਪ ਆਗਰਾ ਦੇ ਥਾਣਾ ਸਿਕੰਦਰਾਦੇ ਤਹਿਤ ਆਉਣ ਵਾਲੇ ਮੁਹੱਲਾ ਨੀਰਵ ਨਿਕੁੰਜ ਵਿੱਚ ਠਹਿਰਿਆ ਸੀ। ਦਵਿੰਦਰ ਅਤੇ ਧਰਮਿੰਦਰ ਨੇ ਥਾਣਾ ਸਿਕੰਦਰਾ ਜਾ ਕੇ ਥਾਣਾ ਮੁਖੀ ਰਾਜੇਸ਼ ਕੁਮਾਰ ਨੂੰ ਸਾਰੀ ਗੱਲ ਦੱਸੀ ਤਾਂ ਉਹਨਾਂ ਕਿਹਾ, ਅੱਜ ਸਵੇਰੇ ਹੀ ਬੋਦਲਾ ਰੇਲਵੇ ਟ੍ਰੈਕ ਦੇ ਕੋਲ ਤਲਾਬ ਵਿੱਚ ਇਕ ਸਿਰ ਕੱਟੀ ਲਾਸ਼ ਮਿਲੀ ਹੈ। ਤੁਸੀਂ ਲੋਕ ਜਾ ਕੇ ਉਸਨੂੰ ਦੇਖ ਲਓ, ਕਿਤੇ ਉਹ ਤੁਹਾਡੇ ਭਰਾ ਦੀ ਤਾਂ ਨਹੀਂ ਹੈ?
ਪਰ ਦਵਿੰਦਰ ਨੇ ਕਿਹਾ, ਰਾਤ 11 ਵਜੇ ਤਾਂ ਭਰਾ ਨੇ ਮੈਨੂੰ ਮੈਸੇਜ ਕੀਤਾ ਸੀ। ਉਹਨਾਂ ਦੇ ਨਾਲ ਅਜਿਹੀ ਅਣਹੋਣੀ ਕਿਵੇਂ ਹੋ ਸਕਦੀ ਹੈ? ਫ਼ਿਰ ਉਹਨਾਂ ਦੀ ਹੱਤਿਆ ਕਿਉਂ ਕੋਈ ਕਰੇਗਾ?
ਇਸੇ ਵਿੱਚਕਾਰ ਦਵਿੰਦਰ ਦੀ ਸੂਚਨਾ ‘ਤੇ ਘਰ ਦੇ ਹੋਰ ਲੋਕ ਵੀ ਰਿਸ਼ਤੇਦਾਰਾਂ ਦੇ ਨਾਲ ਆਗਰੇ ਪਹੁੰਚ ਗਏ ਸਨ। ਸਾਰੇ ਲੋਕ ਇਸ ਗੱਲ ਨੂੰ ਲੈ ਕੇ ਪ੍ਰੇਸ਼ਾਨ ਸਨ ਕਿ ਕਿਤੇ ਸੰਦੀਪ ਦੇ ਨਾਲ ਕੋਈ ਅਣਹੋਣੀ ਤਾਂ ਨਹੀਂ ਹੋ ਗਈ? ਸਾਰੇ ਨੂੰ ਸ਼ਿਵਮ ਨੇ ਆਪਣੇ ਕਮਰੇ ‘ਤੇ ਠਹਿਰਾਇਆ ਸੀ। ਸ਼ਿਵਮ ਸੰਦੀਪ ਅਤੇ ਦਵਿੰਦਰ ਦਾ ਭਾਣਜਾ ਸੀ। ਪੁੱਛਗਿੱਛ ਵਿੱਚ ਸੰਦੀਪ ਦੇ ਘਰ ਵਾਲਿਆਂ ਨੇ ਥਾਣਾ ਸਿਕੰਦਰਾ ਪੁਲਿਸ ਨੂੰ ਦੱਸਿਆ ਕਿ ਸੰਦੀਪ ਜਿਸ ਲੜਕੀ ਉਮਾ (ਬਦਲਿਆ ਨਾਂ) ਨਾਲ ਪਿਆਰ ਕਰਦਾ ਸੀ। ਉਹ ਆਗਰਾ ਵਿੱਚ ਹੀ ਰਹਿੰਦੀ ਹੈ। ਦੋਵੇਂ ਵਿਆਹ ਕਰਨਾ ਚਾਹੁੰਦੇ ਸਨ ਪਰ ਲੜਕੀ ਦੇ ਘਰ ਵਾਲੇ ਇਸ ਸਬੰਧ ਵਿੱਚ ਖੁਸ਼ ਨਹੀਂ ਸਨ।
ਘਰ ਵਾਲਿਆਂ ਦੀ ਇਸ ਗੱਲ ਤੋਂ ਪੁਲਿਸ ਨੂੰ ਉਮਾ ਦੇ ਘਰ ਵਾਲਿਆਂ ‘ਤੇ ਸ਼ੱਕ ਹੋਇਆ ਪਰ ਜਦੋਂ ਉਮਾ ਨੂੰ ਬੁਲਾ ਕੇ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਉਸ ਦਿਨ ਦੁਪਹਿਰ ਦੋਵਾਂ ਨੇ ਇਕ ਰੈਸਟੋਰੈਂਟ ਵਿੱਚ ਇਕੱਠਿਆਂ ਖਾਣਾ ਖਾਧਾ ਸੀ। ਉਸ ਵਕਤ ਸੰਦੀਪ ਦੀ ਤਬੀਅਤ ਕਾਫ਼ੀ ਖਰਾਬ ਸੀ।
ਉਮਾ ਜਿਸ ਕਿਸਮ ਦੀਆਂ ਗੱਲਾਂ ਕਰਦੀ ਸੀ, ਉਸ ਤੋਂ ਕਿਸੇ ਨੂੰ ਵੀ ਨਹੀਂ ਲੱਗਿਆ ਕਿ ਸੰਦੀਪ ਦੇ ਨਾਲ ਕਿਸੇ ਕਿਸਮ ਦੇ ਹਾਦਸੇ ਵਿੱਚ ਉਹ ਸ਼ਾਮਲ ਹੋ ਸਕਦੀ ਸੀ। ਸਾਰੇ ਸ਼ਿਵਮ ਦੇ ਕਮਰੇ ਵਿੱਚ ਬੈਠੇ ਗੱਲਾਂ ਕਰ ਰਹੇ ਸਨ, ਉਦੋਂ ਹੀ ਸ਼ਿਵਮ ਸੰਦੀਪ ਦੇ ਵੱਡੇ ਭਰਾ ਪ੍ਰਦੀਪ ਦੇ ਸਾਲੇ ਕੈਲਾਸ਼ ਦਾ ਫ਼ੋਨ ਲੈ ਕੇ ਬਾਹਰ ਚਲਿਆ ਗਿਆ। ਉਹ ਕਾਫ਼ੀ ਦੇਰ ਤੱਕ ਪਤਾ ਨਹੀਂ ਕਿਸ ਨਾਲ ਗੱਲਾਂ ਕਰਦਾ ਰਿਹਚਾ। ਅੰਦਰ ਆ ਕੇ ਉਸ ਨੇ ਕੈਲਾਸ਼ ਦਾ ਫ਼ੋਨ ਵਾਪਸ ਕਰ ਦਿੱਤਾ। ਸਵੇਰੇ ਕੈਲਾਸ਼ ਨੇ ਆਪਣਾ ਫ਼ੋਨ ਦੇਖਿਆ ਤਾਂ ਕੁਦਰਤੀ ਸ਼ਿਵਮ ਦੀਆਂ ਗੱਲਾਂ ਰਿਕਾਰਡ ਹੋ ਗਈਆਂ ਸਨ, ਜਦੋਂ ਉਹ ਰਿਕਾਰਡਿੰਗ ਸੁਣੀ ਤਾਂ ਸਾਰੇ ਸਿਰ ਪਕੜ ਕੇ ਬਹਿ ਗਏ।
ਰਿਕਾਰਡਿੰਗ ਵਿੱਚ ਸ਼ਿਵਮ ਆਪਣੇ ਦੋਸਤ ਅਸ਼ੀਸ਼ ਨੂੰ ਕਹਿ ਰਿਹਾ ਸੀ, ਤੁਸੀਂ ਹੁਣੇ ਜਾ ਕੇ ਫ਼ੋਨ ਗਾਇਬ ਹੋਣ ਦੀ ਰਿਕਾਰਡ ਕਰਵਾ ਦਿਓ। ਉਸ ਤੋਂ ਬਾਅਦ ਕਿਸੇ ਦੂਜੇ ਸਿਮ ਤੇ ਸੰਦੀਪ ਮਾਮਾ ਦੇ ਭਰਾ ਦਵਿੰਦਰ ਨੂੰ ਫ਼ੋਨ ਕਰਕੇ ਕਹੋ ਕਿ ਸੰਦੀਪ ਮਾਮਾ ਲੜਕੀ ਦੇ ਚੱਕਰ ਵਿੱਚ ਮਾਰਿਆ ਗਿਆ ਹੈ। ਹੁਣ ਉਸਨੂੰ ਲੱਭਣਾ ਬੰਦ ਕਰ ਦਿਓ।
ਫ਼ਿਰ ਕੀ ਸੀ, ਹੁਣ ਸ਼ੱਕ ਦੀ ਕੋਈ ਗੁੰਜਾਇਸ਼ ਨਹੀਂ ਰਹਿ ਗਈ ਸੀ। ਸਾਰੇ ਸ਼ਿਵਮ ਨੂੰ ਲੈ ਕੇ ਕੋਸੀ ਲਈ ਚੱਲ ਪਏ। ਰਸਤੇ ਭਰ ਸ਼ਿਵਮ ਇਹੀ ਕਹਿੰਦਾ ਰਿਹਾ ਕਿ ਉਸ ਨੇ ਕੁਝ ਨਹੀਂ ਕੀਤਾ, ਕਿਉਂਕਿ ਉਸਨੂੰ ਪਤਾ ਨਹੀਂ ਸੀ ਕਿ ਉਸ ਨੇ ਕੈਲਾਸ਼ ਦੇ ਫ਼ੋਨ ਤੇ ਜੋ ਗੱਲ ਕੀਤੀ ਸੀ, ਉਹ ਰਿਕਾਰਡ ਹੋ ਗਈ ਸੀ ਅਤੇ ਉਹਨਾਂ ਨੇ ਸਭ ਸੁਣ ਲਿਆ ਸੀ।
ਸ਼ਿਵਮ ਨੂੰ ਥਾਣਾ ਕੋਸੀ ਦੇ ਹਵਾਲੇ ਕਰਕੇ ਉਹ ਰਿਕਾਰਡਿੰਗ ਸੁਣਾ ਦਿੱਤੀ। ਉਸ ਨੇ ਆਪਣੇ ਸਕੇ ਮਾਮਾ ਸੰਦੀਪ ਦੀ ਹੱਤਿਆ ਦਾ ਅਪਰਾਧ ਕਬੂਲ ਕਰ ਲਿਆ। ਇਸ ਤੋਂ ਬਾਅਦ ਜਾਂਚ ਆਰੰਭ ਹੋਈ-
ਉਤਰ ਪ੍ਰਦੇਸ਼ ਦੇ ਜ਼ਿਲ੍ਹਾ ਕਾਸਗੰਜ ਦੇ ਥਾਣਾ ਸਹਾਵਰ ਤੋਂ ਕੋਈ 7 ਕਿਲੋਮੀਟਰ ਦੂਰ ਵੱਸਿਆ ਹੈ ਪਿੰਡ ਮਯਾਸੂਰ। ਇਸੇ ਪਿੰਡ ਵਿੱਚ ਵਿਜੈ ਆਪਣੇ 3 ਭਰਾਵਾਂ ਪ੍ਰਦੀਪ, ਸੰਦੀਪ ਅਤੇ ਦਵਿੰਦਰ ਦੇ ਨਾਲ ਰਹਿੰਦਾ ਸੀ। ਉਸ ਦੀਆਂ 2 ਭੈਣਾਂ ਸਨ। ਮੰਜੂ ਅਤੇ ਸ਼ਸ਼ੀ ਪ੍ਰਭਾ। ਮੰਜੂ ਦਾ ਵਿਆਹ ਫ਼ਿਰੋਜਾਬਾਦ ਵਿੱਚ ਸੰਜੇ ਦੇ ਨਾਲ ਹੋਇਆ ਸੀ। ਉਹ ਸਰਸਵਤੀ ਵਿਦਿਆ ਮੰਦਰ ਵਿੱਚ ਅਧਿਆਪਕ ਸੀ। ਉਸ ਨੇ ਆਪਣੀ ਇਕ ਨਿਊ ਐਵਨ ਬੈਂਡ ਪਾਰਟੀ ਵੀ ਬਣਾ ਰੱਖੀ ਸੀ। ਮੰਜੂ ਤੋਂ ਛੋਟੀ ਸ਼ਸ਼ੀਪ੍ਰਭਾ ਦਾ ਵਿਆਹ ਏਟਾ ਵਿੱਚ ਹੋਇਆ ਸੀ।
ਵਿਜੈ ਅਤੇ ਪ੍ਰਦੀਪ ਜ਼ਿਆਦਾ ਨਹੀਂ ਪੜ੍ਹੇ ਸਨ। ਵਿਆਹ ਤੋਂ ਬਾਅਦ ਦੋਵੇਂ ਭਰਾ ਖੇਤੀ ਕਰਨ ਤੋਂ ਇਲਾਵਾ ਖਰਚੇ ਦੇ ਲਈ ਪਿੰਡ ਵਿੱਚ ਹੀ ਘਰ ਦੀਆਂ ਲੋੜਾਂ ਦੇ ਸਮਾਨ ਦੀ ਦੁਕਾਨ ਖੋਲ੍ਹ ਲਈ ਸੀ। ਦੋਵੇਂ ਭਰਾ ਬੇਸ਼ੱਕ ਹੀ ਨਹੀਂ ਪੜ੍ਹੇ ਸਨ ਪਰ ਉਹ ਆਪਣੇ ਛੋਟੇ ਭਰਾਵਾਂ ਸੰਦੀਪ ਅਤੇ ਦਵਿੰਦਰ ਦੀ ਪੜ੍ਹਾਈ ‘ਤੇ ਵਿਸ਼ੇਸ਼ ਧਿਆਨ ਦੇ ਰਹੇ ਸਨ।
ਇਸੇ ਦਾ ਨਤੀਜਾ ਸੀ ਕਿ ਸੰਦੀਪ ਨੇ ਬੀ-ਟੈਕ ਕਰ ਲਈ। ਇਸ ਤੋਂ ਬਾਅਦ ਉਸਨੂੰ ਦਿੱਲੀ ਵਿੱਚ ਨੌਕਰੀ ਮਿਲ ਗਈ ਤਾਂ ਉਹ ਦਵਿੰਦਰ ਨੂੰ ਵੀ ਆਪਣੇ ਨਾਲ ਦਿੱਲੀ ਲੈ ਆਇਆ। ਦਵਿੰਦਰ ਨੌਕਰੀ ਕਰਨ ਦੇ ਨਾਲ-ਨਾਲ ਸੀ. ਏ. ਦੀ ਤਿਆਰੀ ਵੀ ਕਰ ਰਿਹਾ ਸੀ। ਵਿਜੇ ਦਾ ਆਪਣਾ ਪਰਿਵਾਰ ਤਾਂ ਠੀਕ ਸੀ ਪਰ ਵੱਡੀ ਭੈਣ ਮੰਜੂ ਦੇ ਪਤੀ ਦੀ ਮੌਤ ਹੋ ਜਾਣ ਕਾਰਨ ਉਹ ਪ੍ਰੇਸ਼ਾਨੀ ਵਿੱਚ ਪੈ ਗਈ। ਉਸ ਦੇ 3 ਬੱਚੇ ਸਨ, 2 ਬੇਟੇ ਸ਼ਿਵਮ ਅਤੇ ਦੀਪਕ ਅਤੇ ਇਕ ਬੇਟੀ ਮਾਨਸੀ।
ਪਤੀ ਦੀ ਮੌਤ ਕਾਰਨ ਮੰਜੂ ਨੂੰ ਖਰਚਾ ਚਲਾਉਣਾ ਮੁਸ਼ਕਿਲ ਹੋ ਗਿਆ ਤਾਂ ਵਿਜੇ ਭਾਣਜੇ ਦੀ ਪੜ੍ਹਾਈ ਦਾ ਨੁਕਸਾਨ ਨਾ ਹੋਵੇ, ਇਹ ਸੋਚ ਕੇ ਉਸਨੂੰ ਆਪਣੇ ਘਰ ਲਿਆਇਆ। ਉਧਰ ਮੰਜੂ ਨੂੰ ਇਕ ਸਕੂਲ ਵਿੱਚ ਨੌਕਰਾਣੀ ਦੀ ਨੌਕਰੀ ਮਿਲ ਗਈ ਤਾਂ ਉਸ ਦੀ ਪ੍ਰੇਸ਼ਾਨੀ ਕੁਝ ਘਟ ਗਈ।
ਸ਼ਿਵਮ ਨੇ ਮਾਮਾ ਦੇ ਘਰ ਰਹਿ ਕੇ ਇੰਟਰ ਤੱਕ ਪੜ੍ਹਾਈ ਕੀਤੀ। ਭੈਣ ਦੀ ਪ੍ਰੇਸ਼ਾਨੀ ਨੂੰ ਦੇਖਦੇ ਹੋਏ ਵਿਜੇ ਉਸਨੂੰ ਆਪਣੇ ਘਰ ਰੱਖ ਕੇ ਪੜ੍ਹਾ ਤਾਂ ਰਿਹਾ ਸੀ ਪਰ ਉਹ ਭਾਣਜੇ ਤੋਂ ਖੁਸ਼ ਨਹੀਂ ਸੀ। ਇਸਦਾ ਕਾਰਨ ਇੲ ਸੀ ਕਿ ਉਸ ਦੇ ਖਰਚੇ ਬਹੁਤ ਜ਼ਿਆਦਾ ਸਨ। ਕਿਸੇ ਦੀ ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਉਹ ਰੁਪਏ ਕਿੱਥੇ ਖਰਚ ਕਰਦਾ ਹੈ।
ਜਦੋਂ ਤੱਕ ਸ਼ਿਵਮ ਨਾਨਕੇ ਰਿਹਾ, ਉਦੋਂ ਤੱਕ ਥੋੜ੍ਹਾ ਬਹੁਤ ਮਾਮਾ ਦੇ ਦਬਾਅ ਵਿੱਚ ਸੀ ਪਰ 12ਵੀਂ ਪਾਸ ਕਰਕੇ ਉਹ ਮਾਂ ਦੇ ਕੋਲ ਆ ਗਿਆ ਤਾਂ ਪੂਰੀ ਆਜ਼ਾਦੀ ਮਿਲ ਗਈ। ਫ਼ਿਰੋਜਾਬਾਦ ਵਿੱਚ ਉਸ ਨੇ ਬੀ. ਐਸ. ਸੀ. ਕਰਨ ਲਈ ਇਕ ਕਾਲਜ ਵਿੱਚ ਦਾਖਲਾ ਲਿਆ।
ਨਾਨਕੇ ਤੋਂ ਪੜ੍ਹਾਈ ਦਾ ਖਰਚਾ ਮਿਲ ਰਿਹਾ ਸੀ, ਇਸ ਦੇ ਬਾਵਜੂਦ ਉਹ ਆਪਣੇ ਹੋਰ ਖਰਚਿਆਂ ਲਈ ਜਦੋਂ ਚਾਹੁੰਦਾ ਘਰ ਦਾ ਕੋਈ ਨਾ ਕੋਈ ਸਮਾਨ ਵੇਚ ਦਿੰਦਾ। ਇਸ ਤਰ੍ਹਾਂ ਇਕ ਇਕ ਕਰਕੇ ਉਸਨੇ ਪਿਤਾ ਦੀ ਬੈਂਡ ਪਾਰਟੀ ਦੇ ਸਾਰੇ ਵਾਜੇ ਵੇਚ ਦਿੱਤੇ। ਉਸ ਦੀਆਂ ਹਰਕਤਾਂ ਤੋਂ ਮਾਂ ਹੀ ਨਹੀਂ, ਮਾਮਾ ਵੀ ਦੁਖੀ ਸੀ। ਸਭ ਦੀਆਂ ਆਪੋ-ਆਪਣੀਆਂ ਪ੍ਰੇਸ਼ਾਨੀਆਂ ਸਨ। ਇਸ ਕਰਕੇ ਸ਼ਿਵਮ ‘ਤੇ ਨਜ਼ਰ ਰੱਖਣਾ ਆਸਾਨ ਨਹੀਂ ਸੀ। ਸ਼ਿਵਮ ਨੇ ਬੀ. ਐਸ. ਸੀ. ਤਾਂ ਕਰ ਲਈ ਤਾਂ ਵਿਜੇ ਨੇ ਗੁੜਗਾਉਂ ਵਿੱਚ ਉਸਨੂੰ ਨੌਕਰੀ ਦਿਵਾਉਣ ਦੀ ਕੋਸ਼ਿਸ਼ ਕੀਤੀ। ਸੰਦੀਪ ਗੁੜਗਾਉਂ ਵਿੱਚ ਛੋਟੇ ਭਰਾ ਦਵਿੰਦਰ ਦੇ ਨਾਲ ਰਹਿੰਦਾ ਸੀ। ਉਥੇ ਇਕ ਪ੍ਰਾਈਵੇਟ ਕੰਪਨੀ ਵਿੱਚ ਇੰਜੀਨੀਅਰ ਸੀ। ਉਸਨੂੰ ਚੰਗੀ ਤਨਖਾਹ ਮਿਲਦੀ ਸੀ। ਉਹ ਆਪਣੀ ਰਿਸ਼ਤੇਦਾਰੀ ਦੀ ਇਕ ਲੜਕੀ ਉਮਾ ਨਾਲ ਪਿਆਰ ਕਰਦਾ ਸੀ। ਉਹ ਆਗਰਾ ਦੇ ਦਿਆਲਬਾਗ ਵਿੱਚ ਪਰਿਵਾਰ ਨਾਲ ਰਹਿੰਦੀ ਸੀ ਪਰ ਉਮਾ ਦੇ ਘਰ ਵਾਲੇ ਸੰਦੀਪ ਨਾਲ ਉਸ ਦਾ ਵਿਆਹ ਨਹੀਂ ਕਰਨਾ ਚਾਹੁੰਦੇ ਸਨ।
ਜਦਕਿ ਉਮਾ ਨੇ ਘਰ ਵਾਲਿਆਂ ਨੂੰ ਸਾਫ਼ ਕਹਿ ਦਿੱਤਾ ਸੀ ਕਿ ਉਹ ਵਿਆਹ ਸੰਦੀਪ ਨਾਲ ਹੀ ਕਰੇਗੀ। ਇਹੀ ਨਹੀਂ, ਉਹ ਸੰਦੀਪ ਨਾਲ ਖੁੱਲ੍ਹੇਆਮ ਘੁੰਮਣ ਲੱਗੀ। ਦੋਵੇਂ ਜਲਦੀ ਹੀ ਵਿਆਹ ਕਰਨ ਵਾਲੇ ਸਨ। ਭਰਾ ਦੇ ਕਹਿਣ ‘ਤੇ ਸੰਦੀਪ ਨੇ ਸ਼ਿਵਮ ਨੂੰ ਆਪਣੇ ਕੋਲ ਗੁੜਗਾਉਂ ਬੁਲਾ ਲਿਆ ਅਤੇ ਕਿਸੇ ਪ੍ਰਾਈਵੇਟ ਕੰਪਨੀ ਵਿੱਚ ਉਸ ਦੀ ਨੌਕਰੀ ਲਗਵਾ ਦਿੱਤੀ। ਸਭ ਨੂੰ ਲੱਗਿਆ ਕਿ ਹੁਣ ਸ਼ਿਵਮ ਸੁਧਾਰ ਜਾਵੇਗਾ। ਪਰ ਅਜਿਹਾ ਹੋ ਨਹੀਂ ਸਕਿਆ। ਉਸ ਨੇ ਕਰੀਬ ਇਕ ਸਾਲ ਤੱਕ ਨੌਕਰੀ ਕੀਤੀ ਅਤੇ ਇਸ ਵਿੱਚਕਾਰ ਉਸ ਨੇ ਇਕ ਪੈਸਾ ਵੀ ਮਾਂ ਨੂੰ ਨਹੀਂ ਦਿੰਤਾ।
ਫ਼ਿਰ ਇਕ ਦਿਨ ਅਚਾਨਕ ਸ਼ਿਵਮ ਨੌਕਰੀ ਛੱਡ ਕੇ ਫ਼ਿਰੋਜਾਬਾਦ ਚਲਿਆ ਗਿਆ। ਉਥੇ ਉਹ ਇਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਣ ਲੱਗਿਆ। ਸਭ ਨੇ ਸੋਚਿਆ ਸੁਧਾਰ ਗਿਆ ਪਰ ਜਦੋਂ ਮੰਜੂ ਨੂੰ ਪਤਾ ਲੱਗਿਆ ਕਿ ਸ਼ਿਵਮ ਜੋ ਕਮਾਉਂਦਾ ਹੈ, ਉਹ ਜੂਏ ਅਤੇ ਸ਼ਰਾਬ ਵਿੱਚ ਗੁਆ ਦਿੰਦਾ ਹੈ ਤਾਂ ਉਸਨੂੰ ਚਿੰਤਾ ਹੋਈ। ਉਸ ਨੇ ਇਹ ਗੱਲ ਭਰਾਵਾਂ ਨੂੰ ਦੱਸੀ ਤਾਂ ਉਹ ਪ੍ਰੇਸ਼ਾਨ ਹੋ ਗਏ।
ਗੁੜਗਾਉਂ ਵਿੱਚ ਨੌਕਰੀ ਕਰਦੇ ਹੋਏ ਸੰਦੀਪ ਅਤੇ ਦਵਿੰਦਰ ਨੇ ਬ੍ਰਾਬੋ ਟੈਕਸਟਾਈਲ ਨਾਂ ਦੀ ਇਕ ਕੰਪਨੀ ਖੋਲ੍ਹੀ। ਉਹਨਾਂ ਨੂੰ ਯੂ. ਪੀ. ਵਿੱਚ ਮਾਰਕੀਟਿੰਗ ਲਈ ਇਕ ਤੇਜ਼ ਆਦਮੀ ਦੀ ਲੋੜ ਸੀ। ਹੁਣ ਤੱਕ ਸੰਦੀਪ ਨੂੰ ਪਤਾ ਲੱਗ ਚੁੱਕਾ ਸੀ ਕਿ ਸ਼ਿਵਮ ਨੇ ਪ੍ਰੇਮਿਕਾ ਨੂੰ ਗਰਭਵਤੀ ਹੋਣ ਦੀ ਗੱਲ ਦੱਸ ਕੇ ਜੋ ਪੈਸੇ ਲਏ ਸਨ, ਉਹ ਝੂਠੀ ਸੀ। ਇਸ ਦੇ ਬਾਵਜੂਦ ਉਸ ਨੇ ਸੋਚਿਆ ਕਿ ਜੇਕਰ ਉਹ ਸ਼ਿਵਮ ਨੂੰ ਉਤਰ ਪ੍ਰਦੇਸ਼ ਵਿੱਚ ਮਾਰਕੀਟਿੰਗ ਵਿੱਚ ਲਗਾ ਦੇਵੇ ਤਾਂ ਸ਼ਾਇਦ ਉਹ ਸੁਧਰ ਜਾਵੇ।
ਸੰਦੀਪ ਨੇ ਸ਼ਿਵਮ ਨੂੰ ਫ਼ੋਨ ਕਰਕੇ ਗੁੜਗਾਉਂ ਬੁਲਾਇਆ ਅਤੇ ਊਚ-ਨੀਚ ਸਮਝਾ ਕੇ ਉਸ ਨੂੰ ਆਪਣੇ ਲਈ ਕੰਮ ਕਰਨ ਲਈ ਕਿਹਾ। ਸੰਦੀਪ ਦੇ ਕਹਿਣ ‘ਤੇ ਸ਼ਿਵਮ ਉਸ ਦੇ ਲਈ ਕੰਮ ਕਰਨ ਲਈ ਤਿਆਰ ਹੋ ਗਿਆ। ਸੰਦੀਪ ਨੇ ਉਸਨੂੰ 12 ਹਜ਼ਾਰ ਮਹੀਨੇ ਦੀ ਤਨਖਾਹ ਦੇਣ ਲਈ ਕਿਹਾ। ਕਾਰੋਬਾਰ ਲਈ ਕੇ. ਕੇ. ਨਗਰ ਆਗਰਾ ਵਿੱਚ ਇਕ ਕਮਰਾ ਵੀ ਲੈ ਲਿਆ।
ਸੰਦੀਪ ਦਾ ਸੋਚਣਾ ਸੀ ਕਿ ਇਸੇ ਬਹਾਨੇ ਉਹ ਆਗਰੇ ਆਉਂਦਾ ਰਹੇਗਾ, ਜਿੱਥੇ ਉਸਨੂੰ ਪ੍ਰੇਮਿਕਾ ਨੂੰ ਮਿਲਣ ਵਿੱਚ ਪ੍ਰੇਸ਼ਾਨੀ ਨਹੀਂ ਹੋਵੇਗੀ। ਸ਼ਿਵਮ ਨੂੰ ਲੱਗਭੱਗ 1 ਲੱਖ ਰੁਪਏ ਦੇ ਰੈਡੀਮੇਡ ਕੱਪੜੇ ਦਿਵਾ ਦਿੱਤੇ। ਜਿਸ ਨਾਲ ਉਹ ਕਮਾ ਕੇ ਲਿਆਵੇ। ਸ਼ਿਵਮ ਨੇ ਪੂੰਜੀ ਵੀ ਗਵਾ ਦਿੱਤੀ। ਸੰਦੀਪ ਨੂੰ ਗੜਬੜੀ ਦਾ ਅੰਦਾਜ਼ਾ ਹੋਇਆ ਤਾਂ ਦਵਿੰਦਰ ਨਾਲ ਆਗਰਾ ਪਹੁੰਚਿਆ।
ਆਗਰਾ ਪਹੁੰਚ ਕੇ ਦੋਵੇਂ ਭਰਾਵਾਂ ਨੂੰ ਪਤਾ ਲੱਗਆ ਕਿ ਸ਼ਿਵਮ ਨੇ ਵਪਾਰੀਆਂ ਤੋਂ ਪੈਸੇ ਲੈ ਕੇ ਜੂਏ ਅਤੇ ਸ਼ਰਾਬ ਤੇ ਖਰਚ ਕਰ ਦਿੱਤੇ। ਇਹ ਜਾਣ ਕੇ ਸੰਦੀਪ ਨੇ ਸ਼ਿਵਮ ਦੀ ਕੁੱਟਮਾਰ ਕੀਤੀ। ਫ਼ਿਰੋਜਾਬਾਦ ਜਾ ਕੇ ਭੈਣ ਨੂੰ ਸ਼ਿਕਾਇਤ ਕੀਤੀ। ਉਸਦੀ ਪ੍ਰੇਮਿਕਾ ਨੂੰ ਬੁਲਾ ਕੇ ਸਾਰੀ ਗੱਲ ਦੱਸ ਦਿੱਤੀ। ਜਦੋਂ ਸ਼ਿਵਮ ਦੀ ਪ੍ਰੇਮਿਕਾ ਨੂੰ ਪਤਾ ਲੱਗਿਆ ਕਿ ਉਸਨੂੰ ਗਰਭਵਤੀ ਕਰਕੇ ਸ਼ਿਵਮ ਨੇ ਮਾਮਾ ਤੋਂ ਪੈਸੇ ਠੱਗੇ ਹਨ ਤਾਂ ਉਸਨੂੰ ਬਹੁਤ ਗੁੱਸਾ ਆਇਆ। ਉਸ ਨੇ ਉਸੇ ਦਿਨ ਸ਼ਿਵਮ ਨਾਲੋਂ ਸਬੰਧ ਤੋੜ ਲਏ।
ਇਸ ਤੋਂ ਬਾਅਦ ਟਕਰਾਅ ਵਧਦਾ ਗਿਆ। ਇਸ ਤੋਂ ਬਾਅਦ ਪਲਾਨ ਬਣਿਆ। ਸੰਦੀਪ ਕੁਝ ਹੋਰ ਕਹਿੰਦਾ, ਉਸ ਦੇ ਛੋਟੇ ਭਣੋਈਏ ਕਮਲ ਸਿੰਘ ਦਾ ਫ਼ੋਨ ਆ ਗਿਆ। ਅਜਿਹਾ ਕੋਲਡ ਡ੍ਰਿੰਕ ਪੀਣ ਕਾਰਨ ਹੋਇਆ। ਕਮਲ ਸਿੰਘ ਨੇ ਉਸਨੂੰ ਗਲੂਕੋਨ ਡੀ ਜਾਂ ਨਿੰਬੂ ਪਾਣੀ ਪੀਣ ਦੀ ਸਲਾਹ ਦਿੱਤੀ। ਸ਼ਿਵਮ ਤੁਰੰਤ ਗਲੂਕੋਨ ਡੀ ਲਿਆਇਆ ਅਤੇ ਪਾਣੀ ਵਿੱਚ ਘੋਲ ਕੇ ਸੰਦੀਪ ਨੂੰ ਪਿਲਾ ਦਿੱਤਾ। ਗਲੂਕੋਨ ਡੀ ਪੀਣ ਤੋਂ ਬਾਅਦ ਸੰਦੀਪ ਦੀ ਤਬੀਅਤ ਠੀਕ ਹੋਣ ਦੀ ਕੌਣ ਕਹੇ, ਉਹ ਬੇਹੋਸ਼ ਹੋ ਗਿਆ।
ਇਸ ਤੋਂ ਬਾਅਦ ਸ਼ਿਵਮ ਨੇ ਸੰਦੀਪ ਦਾ ਹੀ ਨਹੀਂ, ਆਪਣਾ ਫ਼ੋਨ ਵੀ ਬੰਦ ਕਰ ਦਿੱਤਾ। ਉਹ ਬਾਜ਼ਾਰ ਗਿਆ ਅਤੇ 2 ਨਵੇਂ ਟ੍ਰਾਲੀ ਬੈਗ ਲਿਆ। ਇਹ ਬੈਗ ਉਸ ਨੇ ਸੰਦੀਪ ਦੇ ਪਰਸ ਤੋਂ ਪੈਸੇ ਕੱਢ ਕੇ ਵਿਸ਼ਾਲ ਮੈਗਾ ਮਾਰਟ ਤੋਂ ਖਰੀਦੇ ਸਨ। ਚਾਕੂ ਉਸ ਨੇ ਪਹਿਲਾਂ ਹੀ 2 ਸੌ ਵਿੱਚ ਖਰੀਦ ਲਿਆ ਸੀ। ਉਸ ਨੇ ਸੰਦੀਪ ਦੀ ਕੋਲਡ ਡ੍ਰਿੰਕ ਵਿੱਚ ਨਸ਼ੀਲੀ ਦਵਾਈ ਮਿਲਾਈ ਸੀ ਅਤੇ ਗਲੂਕੋਨ ਡੀ ਵਿੱਚ ਵੀ। ਇਸ ਕਰਕੇ ਉਹ ਗਲੂਕੋਨ ਡੀ ਪੀਂਦੇ ਹੀ ਬੇਹੋਸ਼ ਹੋ ਗਿਆ ਸੀ। ਸਾਰੀ ਤਿਆਰ ਕਰਕੇ ਪਹਿਲਾਂ ਤਾਂ ਸ਼ਿਵਮ ਨੇ ਇੱਟ ਨਾਲ ਸੰਦੀਪ ਦੇ ਸਿਰ ਤੇ ਵਾਰ ਕੀਤਾ, ਉਸ ਤੋਂ ਬਾਅਦ ਚਾਕੂ ਨਾਲ ਉਸ ਦਾ ਸਿਰ ਧੜ ਤੋਂ ਕੱਟ ਕੇ ਅਲੱਗ ਕਰ ਦਿੱਤਾ।
ਸਿਰ ਨੂੰ ਉਹ ਇਕ ਪੋਲੀਥੀਨ ਵਿੱਚ ਸੁੱਟ ਕੇ ਬੋਦਲਾ ਰੇਲਵੇ ਟ੍ਰੈਕ ਦੇ ਕੋਲ ਦੀਆਂ ਝਾੜੀਆ ਵਿੱਚ ਸੁੱਟ ਆਇਆ। ਇਸ ਤੋਂ ਬਾਅਦ ਧੜ ਤੋਂ ਪੈਰਾਂ ਨੂੰ ਅਲੱਞ ਕਰ ਦਿੱਤਾ ਅਤੇ ਟ੍ਰਾਲੀ ਐਗ ਵਿੱਚ ਭਰ ਕੇ ਬੋਦਲਾ ਰੇਲਵੇ ਟ੍ਰੈਕ ਦੇ ਕੋਲ ਤਲਾਬ ਵਿੱਚ ਸੁੱਟ ਦਿੱਤਾ। ਚਾਕੂ ਵੀ ਉਸ ਨੇ ਉਸੇ ਤਲਾਬ ਵਿੱਚ ਸੁੱਟ ਦਿੱਤਾ।
ਪਰ ਜਿਸ ਤਰ੍ਹਾਂ ਹਰ ਅਪਰਾਧੀ ਕੋਈ ਨਾ ਕੋਈ ਗਲਤੀ ਕਰਕੇ ਪਕੜਿਆ ਜਾਂਦਾ ਹੈ। ਉਸੇ ਤਰ੍ਹਾਂ ਸ਼ਿਵਮ ਵੀ ਕੈਲਾਸ਼ ਦੇ ਫ਼ੋਨ ਤੋਂ ਆਸ਼ੀਸ਼ ਨੂੰ ਫ਼ੋਨ ਕਰਕੇ ਫ਼ਸ ਗਿਆ। ਸੰਦੀਪ ਹੁਣ ਇਸ ਦੁਨੀਆਂ ਵਿੱਚ ਨਹੀਂ ਹੈ, ਇਹ ਜਾਣ ਦੇ ਘਰ ਵਿੱਚ ਕੋਹਰਾਮ ਮੱਚ ਗਿਆ। ਪਤਾ ਲੱਗਿਆ ਕਿ ਥਾਣਾ ਸਿਕੰਦਰਾ ਦੁਆਰਾ ਬਰਾਮਦ ਕੀਤੀ ਗਈ ਲਾਸ਼ ਸੰਦੀਪ ਦੀ ਹੀ ਸੀ। ਪੁਲਿਸ ਨੂੰ ਉਹ ਪੋਲੀਥੀਨ ਤਾਂ ਮਿਲ ਗਿਆ ਸੀ, ਜਿਸ ਵਿੱਚ ਸੰਦੀਪ ਦਾ ਸਿਰ ਰੱਖ ਕੇ ਸੁੱਟਿਆ ਗਿਆ ਸੀ ਪਰ ਸਿਰ ਨਹੀਂ ਮਿਲਿਆ ਸੀ। ਧੜ ਅਤੇ ਪੈਰ ਤਲਾਬ ਤੋਂ ਬਰਾਮਦ ਹੋ ਗਏ ਸਨ।