ਸੁਖਬੀਰ,ਮਜੀਠੀਆ ਸਮੇਤ ਕਈ ਅਕਾਲੀ ਨੇਤਾਵਾਂ ‘ਤੇ ਕੇਸ ਦਰਜ

ਚੰਡੀਗੜ੍ਹ ਅਕਾਲੀ ਦਲ ਵਲੋਂ ਬੀਤੇ ਦਿਨ ਕਾਂਗਰਸ ਸਰਕਾਰ ਦੇ ਖਿਲਾਫ ਲਗਾਏ ਗਏ ਧਰਨੇ ਕਾਰਨ ਪੰਜਾਬ ਪੁਲਿਸ ਨੇ ਹਰੀਕੇ ਪੁਲ ਤੇ ਕੀਤੇ ਰੋਡ ਬਲਾਕ ਸਬੰਧੀ ਪੰਜਾਬ ਦੇ ਸਾਬਕਾ ਉਪ ਮੁਖ ਮੰਤਰੀ ਸੁਖਬੀਰ ਬਾਦਲ , ਸਾਬਕਾ ਮੰਤਰੀ ਬਿਕਰਮ ਮਜੀਠੀਆ ਅਤੇ ਹੋਰਨਾਂ ਅਕਾਲੀ ਨੇਤਾਵਾਂ ਅਤੇ ਵਰਕਰਾਂ ਦਾ ਖ਼ਿਲਾਫ਼ ਫ਼ੌਜਦਾਰੀ ਕੇਸ ਦਰਜ ਕੀਤਾ ਗਿਆ ਹੈ। ਇਹ ਕੇਸ ਆਵਾਜਾਈ ਵਿਚ ਵਿਘਨ ਪਾਉਣ ਅਤੇ ਕਾਨੂੰਨ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਦਰਜ ਕੀਤਾ ਗਿਆ ਫਿਰੋਜ਼ਪੁਰ ਪੁਲਸ ਨੇ ਥਾਣਾ ਮੱਖੂ ‘ਚ ਆ. ਪੀ. ਸੀ. ਧਾਰਾ 341, 283,431,188,148, ਬੀ. ਐੱਨ. ਐੱਚ. ਐਕਟ 1956 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।