ਗੁਜਰਾਤ ‘ਚ 2 ਵਜੇ ਤੱਕ ਹੋਇਆ 40 ਫੀਸਦੀ ਮਤਦਾਨ

ਗਾਂਧੀਨਗਰ : ਗੁਜਰਾਤ ਵਿਚ 89 ਸੀਟਾਂ ਉਤੇ ਮਤਦਾਨ ਜਾਰੀ ਹੈ| ਸਵੇਰ ਤੋਂ ਹੀ ਗੁਜਰਾਤ ਵਿਚ ਪਹਿਲੇ ਪੜਾਅ ਅਧੀਨ ਮਤਦਾਨ ਜਾਰੀ ਹੈ| ਇਸ ਦੌਰਾਨ ਕਈ ਪੋਲਿੰਗ ਬੂਥਾਂ ਦੇ ਬਾਹਰ ਲੰਬੀਆਂ ਲਾਈਨਾਂ ਦੇਖੀਆਂ ਗਈਆਂ| ਇਨ੍ਹਾਂ ਚੋਣਾਂ ਨੂੰ ਲੈ ਕੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ|
ਦੁਪਹਿਰ 2 ਵਜੇ ਤੱਕ ਸੂਬੇ ਵਿਚ 40 ਫੀਸਦੀ ਮਤਦਾਨ ਹੋ ਚੁੱਕਾ ਸੀ|