ਗੁਜਰਾਤ ਚੋਣਾਂ: 126 ਸਾਲ ਦੀ ਵੋਟਰ ਨੇ ਪਾਇਆ ਵੋਟ, ਬਣਾਇਆ ਰਿਕਾਰਡ

ਗਾਂਧੀਨਗਰ— ਗੁਜਰਾਤ ਚੋਣਾਂ ਦੇ ਪਹਿਲੇ ਪੜਾਅ ਲਈ ਸ਼ਨੀਵਾਰ ਨੂੰ ਵੋਟਿੰਗ ਹੋ ਰਹੀ ਹੈ। ਇਸੇ ਚੋਣਾਂ ਨਾਲ ਉਪਲੇਟਾ ਪਿੰਡ ਦੀ ਅਜੀਬੇਨ ਨੇ ਵੀ ਰਿਕਾਰਡ ਬਣਾਇਆ। ਦਰਅਸਲ ਅਜੀਬੇਨ ਰਾਜ ਦੀ ਸਭ ਤੋਂ ਉਮਰਦਾਜ 126 ਸਾਲ ਦੀ ਹੈ। ਉਨ੍ਹਾਂ ਨੂੰ ਪਿਛਲੇ ਦਿਨੀਂ ਵੋਟਿੰਗ ਉਤਸ਼ਾਹ ਲਈ ਬਰਾਂਡ ਅੰਬੈਸਡਰ ਵੀ ਬਣਾਇਆ ਗਿਆ ਸੀ। ਇੰਨੀ ਉਮਰ ਹੋਣ ਤੋਂ ਬਾਅਦ ਉਨ੍ਹਾਂ ‘ਚ ਵੋਟ ਪਾਉਣ ਦਾ ਉਤਸ਼ਾਹ ਵੱਖ ਹੀ ਨਜ਼ਰ ਆਇਆ।