ਸ਼ਿਮਲਾ— ਮਾਡਲਿੰਗ ਦਾ ਝਾਂਸਾ ਦੇ ਕੇ ਗੈਂਗਰੇਪ ਮਾਮਲੇ ‘ਚ ਦੋਸ਼ੀ ਕਰਨਲ ਨੂੰ ਰਾਹਤ ਮਿਲ ਗਈ ਹੈ। ਜ਼ਿਲਾ ਅਤੇ ਸੈਸ਼ਨ ਕੋਰਟ ਨੇ ਸ਼ੁੱਕਰਵਾਰ ਨੂੰ ਕਰਨਲ ਨੂੰ ਕੋਰਟ ਨੇ ਜ਼ਮਾਨਤ ਦਿੱਤੀ। ਦੋਸ਼ੀ ਕਰਨਲ ਦੇ ਵਕੀਲ ਨੇ ਕੁਝ ਦਿਨ ਪਹਿਲਾਂ ਕੋਰਟ ‘ਚ ਜ਼ਮਾਨਤ ਲਈ ਅਰਜੀ ਦਿੱਤੀ ਸੀ, ਜਿਸ ਨੂੰ ਕੋਰਟ ਨੇ ਮੰਨਜ਼ੂਰ ਕਰ ਲਿਆ। ਜ਼ਮਾਨਤ ਮਿਲਣ ਤੋਂ ਬਾਅਦ ਹੇਠਲੀ ਅਦਾਲਤ ਨੂੰ ਇਸ ਫੈਸਲੇ ਤੋਂ ਜਾਣੂ ਕਰਵਾਇਆ ਗਿਆ ਹੈ।
20 ਨਵੰਬਰ ਨੂੰ ਰੇਪ ‘ਚ ਕੀਤਾ ਗਿਆ ਗ੍ਰਿਫਤਾਰ
ਕਰਨਲ ਦੀ ਨਿਆਇਕ ਹਿਰਾਸਤ ਦੀ ਮਿਆਦ ਸਮਾਪਤ ਹੋਣ ਤੋਂ ਬਾਅਦ ਸ਼ੁੱਕਰਵਾਰ ਨੂੰ ਉਸ ਨੂੰ ਫਿਰ ਤੋਂ ਹੇਠਲੀ ਕੋਰਟ ‘ਚ ਪੇਸ਼ ਕੀਤਾ ਗਿਆ ਸੀ। ਉਸ ਨੂੰ 2 ਲੱਖ ਦੇ ਬਾਂਡ ‘ਤੇ ਜ਼ਮਾਨਤ ਮਿਲੀ ਹੈ। ਜ਼ਮਾਨਤ ਲੈਣ ਲਈ ਦੋ ਲੱਖ ਦੇ ਪਰਸਨਲ ਅਤੇ ਸ਼ੁਅਰਟੀ ਬਾਂਡ ਭਰ ਕੇ ਕੋਰਟ ‘ਚ ਜਮਾ ਕਰਨਾ ਹੋਵੇਗਾ। ਇਸ ਤੋਂ ਬਾਅਦ ਹੀ ਉਹ ਰਿਹਾਅ ਹੋਣਗੇ।
ਜ਼ਿਕਰਯੋਗ ਹੈ ਕਿ ਕਰਨਲ ਨੂੰ 20 ਨਵੰਬਰ ਨੂੰ ਆਰਮੀ ਅਫ਼ਸਰ ਦੀ ਬੇਟੀ ਦੇ ਰੇਪ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਦੋਸ਼ੀ ਨੂੰ ਪੁਲਸ ਰਿਮਾਂਡ ‘ਤੇ ਭੇਜਿਆ ਗਿਆ ਹੈ ਅਤੇ ਉਸ ਤੋਂ ਬਾਅਦ ਨਿਆਇਕ ਹਿਰਾਸਤ ‘ਤੇ ਭੇਜਿਆ ਗਿਆ ਸੀ। ਕਰਨਲ ‘ਤੇ ਆਪਣੇ ਹੀ ਜੂਨੀਅਰ ਦੀ ਬੇਟੀ ਨਾਲ ਰੇਪ ਕਰਨ ਦੇ ਦੋਸ਼ ਹਨ।