ਜੰਮੂ ‘ਚ ਪੁਲਸ ਨੇ ਜਾਲੀ ਕਰੰਸੀ ਸਮੇਤ ਨੌਜਵਾਨ ਨੂੰ ਦਬੋਚਿਆ

ਜੰਮੂ— ਜੰਮੂ ਕਸ਼ਮੀਰ ਦੇ ਰਿਆਸੀ ਜ਼ਿਲੇ ‘ਚ ਪੁਲਸ ਨੇ ਅੱਜ ਇਕ ਦੋਸ਼ੀ ਨੌਜਵਾਨ ਨੂੰ ਨਕਲੀ ਨੋਟਾਂ ਸਮੇਤ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਚਾਸਨਾ ਇਲਾਕੇ ‘ਚ ਕੁਲਗਾਮ ਜ਼ਿਲੇ ‘ਚ ਨੋਪੁਰਾ ਨਿਵਾਸੀ ਸ਼ੌਕਤ ਅਹਿਮਦ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋ ਕੁਝ ਹਜ਼ਾਰਾਂ ਦੀ ਨਕਦੀ ਪ੍ਰਾਪਤ ਹੋਈ, ਜਿਸ ‘ਦੇ ਆਧਾਰ ‘ਤੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤਲਾਸ਼ੀ ‘ਚ ਇਸ ਨਾਲ ਹੀ ਉਸ ਕੋਲੋ 500 ਰੁਪਏ ਦੇ ਨੋਟਾਂ ਦੇ ਹਜਾਰਾਂ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ ਗਏ।