ਪੰਜਾਬੀ ਭਾਸ਼ਾ ਦੇ ਮਿਆਰੀਕਰਨ ‘ਚ ਪੱਤਰਕਾਰੀ ਦੀ ਭੂਮਿਕਾਪੰਜਾਬੀ ਭਾਸ਼ਾ ਦੇ ਮਿਆਰੀਕਰਨ ‘ਚ ਪੱਤਰਕਾਰੀ ਦੀ ਭੂਮਿਕਾ

ਭਾਸ਼ਾ ਦਾ ਮੁੱਖ ਮੰਤਵ ਸੰਚਾਰ ਹੈ। ਭਾਸ਼ਾ ਹੀ ਕਿਸੇ ਭਾਸ਼ਾਈ ਸਮਾਜ ਵਿੱਚ ਆਪਸੀ ਸੰਪਰਕ ਅਤੇ ਸੰਚਾਰ ਦਾ ਸਾਧਨ ਬਣਦੀ ਹੈ। ਹਰ ਭਾਸ਼ਾ ਆਪਣੇ ਵਿਕਾਸ ਦੇ ਮੁਢਲੇ ਪੜਾਵਾਂਵਿੱਚ ਬੋਲਚਾਲ ਦੇ ਮਾਧਿਅਮ ਰਾਹੀਂ ਪ੍ਰਗਟਾਈ ਜਾਂਦੀ ਹੈ। ਭਾਸ਼ਾ ਦਾ ਲਿਖਤੀਰੂਪ ਵਿੱਚ ਆਉਣਾ ਬਾਅਦ ਦਾ ਵਰਤਾਰਾ ਹੈ, ਲਿਖਣ ਕਲਾ ਜਾਂ ਲਿੱਪੀ ਦੀ ਉਤਪੱਤੀ ਮਨੁੱਖ ਦੀ ਇੱਕ ਮਹਾਨ ਪ੍ਰਾਪਤੀ ਹੈ। ਭਾਸ਼ਾ ਦੇ ਵਿਕਾਸ ਵਿੱਚ ਛਪਾਈ ਕਲਾ ਨੇ ਵੱਡਾ ਯੋਗਦਾਨ ਪਾਇਆ। ਛਾਪੇਖਾਨੇ ਦੇ ਵਿਕਾਸ ਤੋਂ ਬਾਅਦ ਸਾਹਿਤ ਅਤੇ ਪੱਤਰਕਾਰੀ ਨੇ ਭਾਸ਼ਾ ਨੂੰ ਤੇਜ਼ੀ ਨਾਲ ਵਿਕਾਸ ਦੇ ਰਾਹ ਪਾਇਆ। ਪੰਜਾਬੀ ਪੱਤਰਕਾਰੀ ਅਤੇ ਪੰਜਾਬੀ ਭਾਸ਼ਾਦੇ ਵਿਕਾਸ ਦਾ ਰਿਸ਼ਤਾ ਤਾਂ ਬਹੁਤ ਹੀ ਪੀਡਾ ਅਤੇ ਪੱਕਾ ਹੈ। ਪੰਜਾਬੀ ਪੱਤਰਕਾਰੀ ਦੀ ਸ਼ੁਰੂਆਤ ਇਸਾਈ ਮਿਸ਼ਨਰੀਆਂ ਵਲੋਂ ਕੀਤੀ ਗਈ ਸੀ। ਇਹਨਾਂ ਮਿਸ਼ਨਰੀਆਂ ਨੇ 1839 ਵਿੱਚ ਲੁਧਿਆਣੇ ਤੋਂ ਫ਼ਾਰਸੀ ਤੇ ਗੁਰਮੁਖੀ ਲਿਪੀ ਵਿੱਚ ਇੱਕ ਅਖਬਾਰ ‘ਲੁਧਿਆਣਾ ਅਖਬਾਰ’ ਸ਼ੁਰੂ ਕੀਤਾ ਸੀ। ਨਿਰੋਲ ਗੁਰਮੁਖੀ ਲਿਪੀ ਵਿੱਚ ਛਪਣ ਵਾਲਾ ਪਹਿਲਾ ਸਮਾਚਾਰ ਪੱਤਰ ‘ਅਖਬਾਰ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ’ 1867 ਵਿੱਚ ਨਿਕਲਿਆ। ਇਸ ਅਖਬਾਰ ਦੀ ਲਿੱਪੀ ਹੀ ਗੁਰਮੁੱਖੀ ਸੀ ਪਰ ਭਾਸ਼ਾ ਹਿੰਦੀ ਸੀ। ਅਸਲ ਵਿੱਚ ਪੰਜਾਬੀ ਪੱਤਰਕਾਰੀ ਆਰੰਭ ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ ਸ਼ੁਰੂ ਹੁੰਦਾ ਹੈ। ਸਿੰਘ ਸਭਾ ਲਹਿਰ ਦੇ ਪ੍ਰਚਾਰ ਹਿੱਤ ਸ਼ੁਰੂ ਹੋਏ ‘ਗੁਰਮੁਖ ਅਖਬਾਰ’ ‘ਗੁਰਮਤਿ ਪ੍ਰਕਾਸ਼ਕ’ ਅਤੇ ਸਿੰਘ ਸਭਾ ਗਜ਼ਟ ਆਦਿ ਅਖਬਾਰਾਂ ਨੇ ਪੰਜਾਬੀ ਭਾਸ਼ਾ ਦਾ ਆਧੁਨਿਕ ਰੂਪ ਨੂੰ ਉਘਾੜਨ ‘ਚ ਅਹਿਮ ਭੂਮਿਕਾ ਨਿਭਾਈ। 1886 ‘ਚ ਸ਼ੁਰੂ ਹੋਏ ‘ਖਾਲਸਾ ਅਖਬਾਰ’ ਨੇ ਪੈਰਾ ਵੰਡ ਤੇ ਵਿਸ਼ਰਾਮ ਚਿੰਨ੍ਹਾਂ ਦੀ ਵਰਤੋਂ ਸ਼ੁਰੂ ਕੀਤੀ।1894 ਤੇ 1899 ਵਿੱਚ ਸ਼ੁਰੂ ਹੋਏ ਅਖਬਾਰ ‘ਨਿਰਗੁਣੀਆਰਾ’ ਤੇ ‘ਖਾਲਸਾ ਸਮਾਚਾਰ’ ਨੇ ਪੰਜਾਬੀ ਭਾਸ਼ਾ ਨੂੰ ਸੰਸਕ੍ਰਿਤ ਤੇ ਬ੍ਰਿਜ ਭਾਸ਼ਾ ਦੇ ਪ੍ਰਭਾਵ ਤੋਂ ਮੁਕਤ ਕਰਵਾ ਕੇ ਆਮ ਪਾਠਕਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ। ਇਸੇ ਤਰ੍ਹਾਂ ‘ਪ੍ਰੀਤਮ (1923) ਅਤੇ ‘ਕਿਰਤੀ’ (1926) ਦੀ ਵਾਰਤਕ ਨੇ ਪੰਜਾਬੀ ਨੂੰ ਪੁਰਾਣੇ ਦੌਰ ‘ਚੋਂ ਕੱਢਣ ਦਾ ਹੀਲਾ ਕੀਤਾ। ਫ਼ਿਰ 1933 ਵਿੱਚ ‘ਪ੍ਰੀਤ ਲੜੀ’ ਦੀ ਆਮਦ ਨਾਲ ਪੰਜਾਬੀ ਵਾਰਤਕ ਅਤੇ ਪੰਜਾਬੀ ਭਾਸ਼ਾ ਆਧੁਨਿਕ ਯੁੱਗ ਵਿੱਚ ਪ੍ਰਵੇਸ਼ ਕਰਦੀ ਹੈ। ਪੰਜਾਬੀ ਭਾਸ਼ਾ ਵਿੱਚ ਨਵੇਂ ਨਵੇਂ ਸ਼ਬਦ ਘੜਨ ਅਤੇ ਵਰਤਣ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਮਾਹਿਰ ਸੀ। ਪ੍ਰੋ. ਮੋਹਨ ਸਿੰਘ ਨੇ 1939 ਵਿੱਚ ‘ਪੰਜ ਦਰਿਆ’ ਦਾ ਆਰੰਭ ਕਰਕੇ ਇਸ ਨੁੰ ਹੋਰ ਸਮਰੱਥ ਬਣਾਉਣ ਵਿੱਚ ਆਪਣੀ ਭੂਮਿਕਾ ਨਿਭਾਈ। ਇਸੇਲੜੀ ਵਿੱਚ 1920 ਵਿੱਚ ਸ਼ਰੂ ਹੋਏ ਰੋਜ਼ਾਨਾ ਅਖਬਾਰ ‘ਅਕਾਲੀ’ ਨੂੰ ਰੱਖ ਕੇ ਵੇਖਿਆ ਜਾ ਸਕਦਾ ਹੈ।ਪੰਜਾਬੀ ਪੱਤਰਕਾਰੀ ਦੀ ਸੰਖੇਪ ਜਿਹੀ ਚਰਚਾ ਇਹ ਸੰਕੇਤ ਕਰਨ ਲਈ ਕੀਤੀ ਹੈ ਕਿ ਪੰਜਬੀ ਰਸਾਲਿਆਂ, ਸਪਤਾਹਿਕ ਸਮਾਚਾਰ ਪੱਤਰਾਂ ਅਤੇ ਰੋਜ਼ਾਨਾ ਅਖਬਾਰਾਂ ਨੇ ਜਿੱਥੇ ਪੰਜਬੀ ਦੇ ਵੱਡੀ ਗਿਣਤੀ ਵਿੱਚ ਪਾਠਕ ਪੈਦਾ ਕੀਤੇ, ਉਥੇ ਪੰਜਾਬੀ ਭਾਸ਼ਾ ਨੂੰ ਮਿਆਰੀ ਬਣਾਉਣ ਵੱਲ ਕਈ ਕਦਮ ਵਧਾਏ। ਮਿਆਰੀ ਭਾਸ਼ਾ ਤੋਂ ਭਾਵ ਕਿਸੇ ਭਾਸ਼ਾ ਸਮੂਹ ਦੇ ਉਸ ਰੂਪ ਤੋਂ ਹੈ ਜਿਹੜਾ ਉਸ ਭਾਸ਼ਾ ਦੇ ਹੋਰ ਸਾਰੇ ਭਾਸ਼ਾਈ ਰੂਪਾਂ ਨੂੰ ਮਿਆਰੀ ਰੂਪ ਵਿੱਚ ਪ੍ਰਵਾਨ ਹੋਵੇ, ਅਰਥਾਤ ਉਸ ਭਾਸ਼ਾ ਦੇ ਬੋਲਣਹਾਰੇ ਉਸ ਭਾਸ਼ਾ ਰੂਪ ਦੀ ਵਰਤੋਂ ਕਰਨ ਵੇਲੇ ਗੌਰਵ ਮਹਿਸੂਸ ਕਰਦੇ ਹੋਣ। ਪੰਜਾਬੀ ਪੱਤਰਕਾਰੀ ਨੇ ਪੰਜਾਬੀ ਭਾਸ਼ਾ ਵਿੱਚ ਪ੍ਰਾਪਤ ਬੁਨਿਆਦੀ ਭਾਸ਼ਾ ਸਮੱਗਰੀ ਦੀ ਵਰਤੋਂ ਕਰਕੇ ਇਸ ਨੂੰ ਪ੍ਰਚਾਰਿਆ ਵੀ ਹੈ ਤੇ ਨਵੀਂ ਸਮੱਗਰੀ ਦੀ ਘਾੜਤ ਵੀ ਘੜੀ ਹੈ। ਇਸ ਤਰ੍ਹਾਂ ਇਸ ਨੇ ਭਾਸ਼ਾ ਦੇ ਮਿਆਰੀਕਰਨ ਵਿੱਚ ਆਪਣਾ ਰੋਲ ਅਦਾ ਕੀਤਾ ਹੈ। ਪੰਜਾਬੀ ਪੱਤਰਕਾਰੀ ਨੇ ਪੰਜਾਬੀ ਦੇ ਉਹ ਸ਼ਬਦ ਜੋੜਾਂ ਨੂੰ ਲਿਖਤੀ ਭਾਸ਼ਾ ਦਾ ਹਿੱਸਾ ਬਣਾਇਆ ਹੈ, ਜਿਹੜੇ ਲੋਕਾਂ ਦੀ ਜ਼ੁਬਾਨ ‘ਤੇ ਹਨ ਅਤੇ ਕੁਝ ਨਵੇਂ ਸਮਾਮ ਅਤੇ ਸ਼ਬਦ ਵੀ ਪੰਜਾਬੀ ਸ਼ਰਦਾਵਲੀ ਵਿੱਚ ਜੋੜੇ ਹਨ। ਇਸ ਤਰ੍ਹਾਂ ਹਿੰਦੀ ਅਤੇ ਅੰਗਰੇਜ਼ੀ ਦੇ ਸ਼ਬਦ ਵੀ ਪੰਜਾਬੀ ਅਖਬਾਰਾਂ ਵਿੱਚ ਵਰਤੇ ਜਾਣ ਲੱਗੇ ਹਨ।ਪੰਜਾਬੀ ਪੱਤਰਕਾਰੀ ਵਲੋਂ ਪੰਜਾਬੀ ਭਾਸ਼ਾ ਦੇ ਵਿਕਾਸ ਵਿੱਚ ਭਾਵੇਂ ਯੋਗਦਾਨ ਦੇ ਨਾਲ ਨਾਲ ਇਹ ਗੱਲ ਵੀ ਸਮਝਣੀ ਜ਼ਰੂਰੀ ਹੈ ਕਿ ਪੰਜਾਬੀ ਦੀਆਂ ਅਖਬਾਰਾਂ ਇੱਕੋ ਸ਼ਬਦ ਨੂੰ ਵੱਖ ਵੱਖ ਸ਼ਬਦ ਜੋੜਾਂ ਨਾਲ ਲਿਖ ਕੇ ਪਾਠਕਾਂ ਵਿੱਚ ਭੰਬਲਭੂਸਾ ਵੀ ਪੈਦਾ ਕਰ ਦਿੰਦੀਆਂ ਹਨ। ਪੰਜਾਬੀ ਭਾਸ਼ਾ ਵਿੱਚ ਸ਼ਬਦ ਜੋੜਾਂ, ਵਿਆਕਰਨ ਨਿਯਮਾਂ ਤੇ ਵਾਕ ਬਣਤਰ ਦੀ ਇਕਸਾਰਤਾ ਲਿਆਉਣ ਲਈ ਜ਼ਰੂਰੀ ਹੈ ਕਿ ਪੰਜਾਬੀ ਪੱਤਰਕਾਰੀ ਦੀ ਭਾਸ਼ਾ ਵਿੱਚ ਇਕਸਾਰਤਾ ਲਿਆਂਦੀ ਜਾਵੇ।ਅਖਬਾਰਾਂ ਵਿੱਚ ਲਿਖੇ ਸ਼ਬਦ ਲੋਕ ਬਹੁਤ ਤੇਜ਼ੀ ਨਾਲ ਅਪਣਾ ਲੈਂਦੇ ਹਨ। ਸਾਡੀਆਂ ਯੂਨੀਵਰਸਿਟੀਆਂ, ਭਾਸ਼ਾ ਵਿਗਿਆਨੀ ਅਤੇ ਪੱਤਰਕਾਰ ਮਿਲ ਕੇ ਇਹ ਕੰਮ ਕਰ ਸਕਦੇ ਹਨ। ਜੇ ਪੰਜਾਬੀ ਦੀ ਕੋਈ ਖਬਰ ਏਜੰਸੀ ਹੁੰਦੀ ਤਾਂ ਇਹ ਕੰਮ ਆਸਾਨੀ ਨਾਲ ਹੋ ਸਕਦਾ ਸੀ। ਦੂਜੇ ਪਾਸੇ ਸਾਰੇ ਅਖਬਾਰਾਂ ਕੋਲ ਆਪਣੀ ਆਪਣੀ ‘ਸਟਾਇਲ ਬੁੱਕ’ ਵੀ ਨਹੀਂ ਹੈ। ਸਾਰੇ ਸਰਕਾਰੀ ਅਫ਼ਸਰ ਵੀ ਪੰਜਾਬੀ ਭਾਸ਼ਾ ਵਿੱਚ ਮੁਹਾਰਤ ਨਹੀਂ ਰੱਖਦੇ। ਸਿੱਟੇ ਵਜੋਂ ਸਰਕਾਰ ਵਲੋਂ ਜਾਰੀ ਵਿਗਿਆਪਨਾਂ ਵਿੱਚ ਵੀ ਸ਼ਬਦ ਜੋੜਾਂ ਦੀਆਂ ਗਲਤੀਆਂ ਵੇਖਣ ਨੂੰ ਮਿਲ ਜਾਂਦੀਆਂ ਹਨ। ਹੁਣ ਜਦੋਂ ਕਿ ਅਸੀਂ ਪੰਜਾਬੀ ਮਾਂ-ਬੋਲੀ ਦੀ ਪ੍ਰਫ਼ੁੱਲਤਾ ਲਈ ਸੁਚੇਤ ਰੂਪ ਵਿੱਚ ਯਤਨ ਕਰਨ ਲੱਗੇ ਹਾਂ ਤਾਂ ਸਾਨੂੰ ਭਾਸ਼ਾਦੇ ਮਿਆਰੀਕਰਨ ਵੱਲ ਵੀ ਧਿਆਨ ਦੇਣ ਦੀ ਲੋੜ ਹੈ।ਵਿਸ਼ਵ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ‘ਚ ਮੁਫ਼ਤ ਔਨਲਾਨੀਨ ਕੋਰਸਸਿੱਖਿਆ ਅਤੇ ਸਿਹਤ ਸਰਕਾਰਾਂ ਦੀ ਤਰਜੀਹੀ ਖੇਤਰ ਹੋਣੇ ਚਾਹੀਦੇ ਹਨ। ਅਫ਼ਸੋਸ ਇਸ ਗੱਲ ਦਾ ਹੈ ਕਿ ਸਾਡੇ ਦੇਸ਼ ਵਿੱਚ ਇਹ ਦੋਵੇਂ ਖੇਤਰ ਆਮ ਆਦਮੀ ਦੀ ਪਹੁੰਚ ਤੋਂ ਦੂਰ ਹਨ ਜਾਂ ਦੂਰ ਹੁੰਦੇ ਜਾ ਰਹੇ ਹਨ। ਉਚ ਸਿੱਖਿਆ ਦੀ ਗੱਲ ਛੱਡੋ ਸਾਡੇ ਦੇਸ਼ ਵਿੱਚ ਤਾਂ ਚੰਗੀ ਮੁਢਲੀ ਸਿੱਖਿਆ ਵੀ ਬਹੁਤ ਮਹਿੰਗੀ ਹੋ ਚੁੱਕੀ ਹੈ।ਸਰਕਾਰੀ ਸਕੂਲਾਂ ਵਿੱਚ ਤਾਂ ਸਿਰਫ਼ ਗਰੀਬਾਂ ਦੇ ਬੱਚੇ ਪੜ੍ਹਦੇ ਹਨ ਅਤੇ ਜਿਹਨਾਂ ਨੂੰ ਬੜੀ ਮੁਸ਼ਕਿਲ ਨਾਲ ਪ੍ਰੇਰ ਕੇ ਅਤੇ ਮਿਡ ਡੇ ਮੀਲ ਦੇ ਲਾਲਚ ਵੱਸ ਸਕੂਲਾਂ ਵਿੱਚ ਲਿਜਾਇਆ ਜਾਂਦਾ ਹੈ। ਸਕੂਲੀ ਸਿੱਖਿਆ ਦੀ ਵਰਗ ਵੰਡ ਵੀ ਸਾਡੇ ਦੇਸ਼ ਦੀ ਹਕੀਕਤ ਹੈ। ਬਹੁਤ ਅਮੀਰਾਂ ਦੇ ਬੱਚੇ ਹੋਰ ਸਕੂਲਾਂ ਵਿੱਚ ਪੜ੍ਹਦੇ ਹਨ, ਉਚ ਮੱਧ ਵਰਗ ਦੇ ਬੱਚਿਆਂ ਲਈ ਕਈ ਕਿਸਮ ਦੇ ਪਬਲਿਕ ਅਤੇ ਕਾਨਵੈਂਟ ਸਕੂਲ ਹਨ ਅਤੇ ਮੱਧ ਵਰਗ ਪਰਿਵਾਰਾਂ ਦੇ ਬੱਚੇ ਪਬਲਿਕ ਸਕੂਲਾਂ ਵਿੱਚ ਜਾਣ ਨੂੰ ਤਰਜੀਹ  ਦਿੰਦੇ ਹਨ। ਹੇਠਲਾ ਮੱਧ ਵਰਗ ਅਤੇ ਗਰੀਬ ਪਰਿਵਾਰਾਂ ਦੇ ਬੱਚੇ ਸਹੂਲਤਾਂ  ਹੀਣ ਸਕੂਲਾਂ ਵਿੱਚ ਜਾਣ ਲਈ ਮਜਬੂਰ ਹੁੰਦੇ ਹਨ। ਇਸ ਤਰ੍ਹਾਂ ਦਾ ਹਾਲ ਉਚ ਸਿੱਖਿਆ ਦਾ ਹੈ। ਮਹਿੰਗੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪੜ੍ਹਨ ਦਾ ਸੁਪਨਾ ਵੇਖਣਾ ਆਮ ਵਿਦਿਆਰਥੀ ਦੇ ਵੱਸ ਤੋਂ ਬਾਹਰ ਦੀ ਗੱਲ ਹੈ।ਜਦੋਂ ਕਿ ਭਾਰਤੀ ਵਿਦਿਆਰਥੀਆਂ ਲਈ ਤਾਂ ਆਪਣੇ ਦੇਸ਼ ਦੀਆਂ ਚੰਗੀਆਂ ਯੂਨੀਵਰਸਿਟੀਆਂ ਵਿੱਚ ਪੜ੍ਹਨਾ ਮੁਸ਼ਕਿਲ ਹੁੰਦਾ ਹੈ ਤਾਂ ਫਿਰ  ਦੁਨੀਆਂ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਵਿੱਚ ਪੈਰ ਧਰਨਾ ਤਾਂ ਉਹ ਸੁਪਨਾ ਵੀ ਨਹੀਂ ਦੇਖ ਸਕਦੇ। ਤਸੱਲੀ ਦੀ ਗੱਲ ਇਹ ਹੈ ਕਿ ਅੱਜਕਲ੍ਹ ਕੁਝ ਯੂਨੀਵਰਸਿਟੀਆਂ ਵਲੋਂ ਮੁਫ਼ਤ ਔਨਲਾਈਨ ਕੋਰਸ ਕਰਾਉਣ ਨਾਲ ਵਿਦਿਆਰਥੀਆਂ ਦੀ ਇਹ ਸਮੱਸਿਆ ਦੂਰ ਕਰਨ ਦੇ ਹੀਲੇ ਕੀਤੇ ਜਾ ਰਹੇ ਹਨ। ਜਿਸ ਤਰ੍ਹਾਂ ਦੇ ਔਨਲਾਈਨ ਕੋਰਸ ਅਜਿਹੀਆਂ ਯੂਨੀਵਰਸਿਟੀਆਂ ਵਲੋਂ ਤਜਵੀਜ਼ ਕੀਤੇ ਗਏ ਹਨ, ਉਹ ਸਿਰਫ਼ ਮਹਿੰਗੇ ਹੀ ਨਹੀਂ ਸਗੋਂ ਉਹਨਾਂ ਵਿੱਚ ਦਾਖ਼ਲਾ ਲੈਣ ਲਈ ਕਸੌਟੀ ਵੀ ਬੜੀ ਔਖੀ ਹੁੰਦੀ ਹੈ। ਬਹੁਤ ਘੱਟ ਹੀ ਵਿਦਿਆਰਥੀ ਅਜਿਹੀ ਕਸੌਟੀ ‘ਤੇ ਖਰੇ ਉਤਰਦੇ ਹਨ। ਇੰਟਰਨੈੱਟ ਦੀ ਆਮਦ ਤੋਂ ਬਾਅਦ ਹੋਰਨਾਂ ਖੇਤਰਾਂ ਵਾਂਗ ਸਿੱਖਿਆ ਦੇ ਖੇਤਰ ਵਿੱਚ ਵੀ ਤਰ੍ਹਾਂ-ਤਰ੍ਹਾਂ ਦੇ ਤਜਰਬੇ ਹੋ ਰਹੇ ਹਨ। ਹੁਣ ਕਈ ਪ੍ਰਸਿੱਧ ਯੂਨੀਵਰਸਿਟੀਆਂ ਔਨਲਾਈਨ ਕੋਰਸਾਂ ਨੂੰ ਲੈ ਕੇ ਮੈਦਾਨ ਵਿੱਚ ਨਿੱਤਰੀਆਂ ਹਨ। ਕਮਾਲ ਇਹ ਹੈ ਕਿ ਅਜਿਹੇ ਕੋਰਸ ਸਾਰਿਆਂ ਲਈ ਬਿਲਕੁਲ ਮੁਫ਼ਤ ਹਨ। ਦੁਨੀਆਂ ਦੀਆਂ 1000 ਯੂਨੀਵਰਸਿਟੀਆਂ ਦੀ ਸੂਚੀ ਵਿੱਚੋਂ ਟਾਇਮਜ਼ ਹਾਇਰ ਐਜੂਕੇਸ਼ਨ ਬ੍ਰਿਟਿਸ਼ ਮੈਗਜ਼ੀਨ ਹਰ ਸਾਲ ਐਕਸਫ਼ੋਰਡ ਯੂਨੀਵਰਸਿਟੀ ਨੂੰ ਪਹਿਲੇ ਨੰਬਰ ‘ਤੇ ਛਾਪਦੀ ਹੈ। ਇਸ ਸੂਚੀ ਵਿੱਚ ਬਰਤਾਨੀਆ ਅਤੇ ਅਮਰੀਕਾ ਸਿਖਰ ‘ਤੇ ਹੁੰਦੇ ਹਨ। ਹੁਣ ਆਕਸਫ਼ੋਰਡ ਯੂਨੀਵਰਸਿਟੀ ਨੇ ਬਹੁਤ ਸਾਰੇ ਕੋਰਸ ਇੰਟਰਨੈਟ ਜ਼ਰੀਏ ਮੁਹੱਈਆ ਕਰਵਾਏ ਹਨ, ਜਿਹਨਾਂ ਨੂੰ ਪ੍ਰੋਕਾਸਟ, ਟੈਕਸਟਅਤੇ ਵੀਡੀਓ ਜ਼ਰੀਏ ਦੇਖਿਆ ਜਾ ਸਕਦਾ ਹੈ। ਸਾਹਿਤ ਵਿੱਚ ਇਸ ਯੂਨੀਵਰਸਿਟੀ ਨੇ ਸੈਕਸਪੀਅਰ ਬਾਰੇ ਕੋਰਸ ਸ਼ੁਰੂ ਕੀਤਾ ਹੈ। ਇਸ ਤਰ੍ਹਾਂ ਕਲਾ, ਦਰਸ਼ਨ ਸ਼ਾਸਤਰ, ਬਿਜਨਸ ਅਤੇ ਸੋਸਿਆਲੌਜੀ ਆਦਿ ਵਿੱਚ ਕੋਰਸ ਕਰਾਉਣ ਦੀ ਪੇਸ਼ਕਸ਼ ਕੀਤੀ ਗਈ ਹੈ।ਇਹ ਸਾਰੇ ਕੋਰਸ ਅੰਗਰੇਜ਼ੀ ਵਿੱਚ ਹਨ।ਦੁਨੀਆ ਦੀ ਇੱਕ ਹੋਰ ਪ੍ਰਸਿੱਧ ਯੂਨੀਵਰਸਿਟੀ ‘ਯੂਨੀਵਰਸਿਟੀ ਆਫ਼ ਕੈਂਬਰਿਜ’ ਇਸ ਮੈਦਾਨ ਵਿੱਚ ਨਿੱਤਰ ਆਈ ਹੈ। ਟਾਇਮਜ਼ ਹਾਇਰ ਐਜੂਕੇਸ਼ਨ ਦੇ 2017 ਐਡੀਸ਼ਨ ਵਿੱਚ ਇਹ ਯੂਨੀਵਰਸਿਟੀ ਦੁਨੀਆਂ ਦੀਆਂ ਬਿਹਤਰੀਨ ਯੂਨੀਵਰਸਿਟੀਆਂ ਵਿੱਚੋਂ ਦੂਜੇ ਨੰਬਰ ‘ਤੇ ਹੈ। ਇਹ ਯੂਨੀਵਰਸਿਟੀ ਚੀਨੀ, ਜਰਮਨ ਅਤੇ ਅਰਬੀ ਆਦਿ ਭਾਸ਼ਾਵਾਂ ਦੇ ਕੋਰਸ ਕਰਾਉਂਦੀ ਹੈ। ਅਮਰੀਕਾ ਦੇ ਪਾਸਾਡੇਨਾ ਸ਼ਹਿਰ ਵਿੱਚ ਸਥਿਤ ਕੈਲੇਫ਼ੋਰਨੀਆ ਇੰਸਟੀਚਿਊਟ ਆਫ਼ ਟੈਕਨਾਲੌਜੀ (ਕੈਲਟੈਕ) ਨੇ ਵਿਗਿਆਨ ਅਤੇ ਤਕਨਾਲੌਜੀ ਵਿੱਚ ਕੋਰਸ ਆਰੰਭ ਕੀਤੇ ਹਨ। ਕੈਲਟੈਕ ਨੇ ਆਪਣੀ ਵੈਬਸਾਈਟ ‘ਤੇ ਲਿਖਿਆ ਹੈ ”ਇੰਟਰਨੈਟ ਜ਼ਰੀਏ ਸਾਡਾ ਮਕਸਦ ਉਹਨਾਂ ਨੂੰ ਪੜ੍ਹਾਉਣਾ ਹੈ ਜੋ ਭਵਿੱਖ ਵਿੱਚ ਵਿਗਿਆਨੀ ਅਤੇ ਇੰਜੀਨੀਅਰ ਬਣਨਾ ਚਾਹੁੰਦੇ ਹਨ। ਅਸੀਂ ਦਿਖਾਉਣਾ ਚਾਹੁੰਦੇ ਹਾਂ ਕਿ ਇਸ ਵਿੱਚ ਕਿਵੇਂ ਬਦਲਾਅ ਲਿਆਇਆ ਜਾ ਸਕਦਾਹੈ।ਐਪਲ ਦੇ ਸੰਸਥਾਪਕ ਸਟੀਵ ਜੌਬਸ ਦੀ ਬਣਾਈ ‘ਯੂਨੀਵਰਸਿਟੀਆਫ਼ ਸਟੈਨਫ਼ੋਰਡ’ ਵਲੋਂ ਕੰਪਿਊਟਰ ਸਾਇੰਸਿਜ਼ ਅਤੇ ਮੈਡੀਸਿਨ ਵਿੱਚ ਬਹੁਤ ਸਾਰੇ ਕੋਰਸ ਮੁਫ਼ਤ ਕਰਵਾਏ ਜਾ ਰਹੇ ਹਨ। ਇਸੇ ਤਰ੍ਹਾਂ ਅਮਰੀਕਾ ਦੀ ਮਾਸਾਚੂਸਟਸ ਇੰਸਟੀਚਿਊਟ ਆਫ਼ ਟੈਕਨਾਲੌਜੀ ਵਲੋਂ ਵੀ ਕਈ ਮੁਫ਼ਤ ਕੋਰਸ ਇੰਟਰਨੈਟ ‘ਤੇ ਮੁਹੱਈਆ ਕਰਵਾਏ ਜਾ ਰਹੇ ਹਨ। ਇਸੇ ਤਰ੍ਹਾਂ  ਅਮਰੀਕਾ ਦੀ ਚੌਥੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਪ੍ਰਿੰਸਟਨ ਅਤੇ ਹਾਰਵਰਡ ਯੂਨੀਵਰਸਿਟੀ ਨੇ ਮੁਫ਼ਤ ਆਨਲਾਈਨ ਕੋਰਸਾਂ ਦੀ ਸੁਵਿਧਾ ਮੁਹੱਈਆ ਕਰਵਾਈ ਹੈ। ਇਸੇ ਸੂਚੀ ਵਿੱਚ ਯੂਨੀਵਰਸਿਟੀ ਆਫ਼ ਸ਼ਿਕਾਗੋ ਅਤੇ ਯੂਨੀਵਰਸਿਟੀ ਆਫ਼ ਪੈਨਸੀਲਵੇਨੀਆ ਨੂੰ ਵੀ ਰੱਖਿਆ ਜਾ ਸਕਦਾ ਹੈ।ਉਕਤ ਚਰਚਾ ਤੋਂ ਸਪਸ਼ਟ ਹੈ ਕਿ ਇੰਟਰਨੈਟ ਦੀ ਆਮਦ ਤੋਂ ਬਾਅਦ ਸਿੱਖਿਆ ਖੇਤਰ ਵਿੱਚ ਵੱਡੀਆਂ ਤਬਦੀਲੀਆਂ ਵੇਖੀਆਂ ਜਾ ਸਕਦੀਆਂ ਹਨ। ਹੁਣ ਇਹ ਤਬਦੀਲੀਆਂ ਹੋਰ ਵੀ ਸਕਾਰਤਮਕ ਰੂਪ ਧਾਨ ਕਰ ਰਹੀਆਂ ਹਨ, ਜਦੋਂ ਕਿ ਦੁਨੀਆਂ ਦੀਆਂ ਪ੍ਰਸਿੱਧ ਯੂਨੀਵਰਸਿਟੀਆਂ ਮੁਫ਼ਤ ਆਨਲਾਈਨ ਕੋਰਸ ਲੈ ਕੇ ਸਿੱਖਿਆ ਮੈਦਾਨ ਵਿੱਚ ਆ ਗਈਆਂ ਹਨ।ਨਿਸਚਿਤ ਤੌਰ ‘ਤੇ ਵਿਕਾਸਸ਼ੀਲ ਅਤੇ ਗਰੀਬ ਦੇਸ਼ਾਂ ਦੇ ਵਿਦਿਆਰਥੀਆਂ ਲਈ ਸੁਨਹਿਰੀ ਮੌਕੇ ਪੈਦਾ ਕਰਨ ਵਿੱਚ ਸਹਾਈ ਹੋਣਗੀਆਂ। ਸਾਡੇ ਵਿਦਿਆਰਥੀਆਂ ਨੂੰ ਵੀ ਇਨ੍ਹਾਂ ਕੋਰਸਾਂ ਦਾ ਫ਼ਾਇਦਾ ਉਠਾਉਣਾ ਚਾਹੀਦਾ ਹੈ।