ਹਿੰਦੋਸਤਾਨ- ਪਾਕਿਸਤਾਨ ਦੀ ਵੰਡ ਦਾ ਸ਼ਿਕਾਰ ਪਾਕਿਸਤਾਨ ਦੇ ਬਹਾਵਲਪੁਰ ਖੇਤਰਦੇ ਲੋਕ ਬਹਾਵਲਪੁਰੀ ਬੋਲਦੇ ਹਨ। ਰਾਜਪੁਰਾ ਵਿੱਚ ਬਹਾਵਲਪੁਰੀਏ ਵੱਡੀ ਗਿਣਤੀ ਵਿੱਚ ਰਹਿੰਦੇ ਹਨ।ਮੇਰੀ ਇਕ ਵਿਦਿਆਰਥਣ ਇਸੇ ਭਾਈਚਾਰੇ ਨਾਲ ਸਬੰਧਤ ਸੀ। ਉਸਦੇ ਦੱਸਣ ਅਨੁਸਾਰ ਉਹਨਾਂ ਦੀ ਪੁਰਾਣੀ ਪੀੜ੍ਹੀ ਬਹਾਵਲਪੁਰੀ ਬੋਲੀ ਵਿੱਚ ਹੀ ਵਾਰਤਾਲਾਪ ਕਰਦੀ ਹੈ ਅਤੇ ਨਵੀਂ ਪੀੜ੍ਹੀ ਸਮਝ ਤਾਂ ਲੈਂਦੀ ਹੈ ਪਰ ਬੋਲਦੀ ਘੱਟ ਹੀ ਹੈ। ਮੈਂ ਉਸਨੂੰ ਐਮ. ਫ਼ਿਲ ਦੀ ਖੋਜ ਦਾ ਵਿਸ਼ਾ ਬਹਾਵਲਪੁਰੀ ਵਿੱਚ ਹੋ ਰਹੀ ਪੱਤਰਕਾਰੀ ਦੇ ਦਿੱਤਾ। ਕੁਝ ਦਿਨਾਂ ਦੀ ਮਿਹਨਤ ਤੋਂ ਬਾਅਦ ਪਤਾ ਲੱਗਾ ਕਿ ਬਹਾਵਲਪੁਰੀ ਵਿੱਚ ਕੁਝ ਵੀ ਉਪਲਬਧ ਨਹੀਂ ਹੈ। ਬੱਸ ਇਕ ਰਸਾਲਾ ਮਿਲਿਆ ਸੀ ਦੇਵਨਾਗਰੀ ਲਿੱਪੀ ਵਿੱਚ ਜਿਸਦੇ ਮੁੱਖ ਪੰਨੇ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾ ਖੱਟਰ ਦਾ ਗੁਣਗਾਇਨ ਕੀਤਾ ਹੋਇਆ ਸੀ। ਹਾਲਾਂਕਿ ਇਹ ਖੋਜ ਸਿਰੇ ਨਹੀਂ ਚੜ੍ਹ ਸਕੀ ਸੀ ਪਰ ਇਕ ਖਦਸ਼ਾ ਤਾਂ ਸਪਸ਼ਟ ਸੀ ਕਿ ਬਹਾਵਲਪੁਰੀ ਵਾਂਗ ਹਿੰਦੋਸਤਾਨ ਦੀਆਂ ਅਨੇਕਾਂ ਭਾਸ਼ਾਵਾਂ ਦਾ ਭਵਿੱਖ ਖਤਰੇ ਵਿੱਚ ਹੈ। ਮੇਰੇ ਖਦਸ਼ੇ ਦੀ ਉਸ ਵੇਲੇ ਪੁਸ਼ਟੀ ਹੋਈ ਜਦੋਂ ‘ਪੀਪਲਜ਼ ਲਿੰਗਸਟਿਕ ਸਰਵੇ ਆਫ਼ ਇੰਡੀਆ’ ਨਾਮਕ ਸੰਸਥਾ ਨੇ ਆਪਣੇ ਅਧਿਐਨ ਤੋਂ ਬਾਅਦ ਪ੍ਰਕਾਸ਼ਿਤ ਰਿਪੋਰਟ ਵਿੱਚ ਦੱਸਿਆ ਕਿ ਪਿਛਲੇ 50 ਸਾਲਾਂ ਵਿੱਚ ਹਿੰਦੋਸਤਾਨ ਦੀਆਂ 250 ਭਾਸ਼ਾਵਾਂ ਖਤਮ ਹੋ ਗਈਆਂ। ਰਿਪੋਰਟ ਵਿੱਚ ਇਹ ਵੀ ਦੱਸਿਆ ਗਿਆ ਕਿ ਇਨ੍ਹਾਂ ਭਾਸ਼ਾਵਾਂ ਦੇ ਲੁਪਤ ਹੋਣ ਦਾ ਇਕ ਕਾਰਨ ਅਜਿਹੀਆਂ ਭਾਸ਼ਾਵਾਂ ਬੋਲਣ ਵਾਲੇ ਬੱਚਿਆਂ ਨੂੰ ਸਾਡੇ ਸੰਵਿਧਾਨ ਵਿੱਚ ਦਰਜ 22 ਭਾਸ਼ਾਵਾਂ ਵਿੱਚ ਸਿੱਖਿਆ ਦੇਣਾ ਵੀ ਹੈ। ਬਹੁਤ ਸਾਰੀਆਂ ਬੋਲੀਆਂ ਘਰਾਂ ਅਤੇ ਪਰਿਵਾਰਾਂ ਤੱਕ ਹੀ ਸੀਮਤ ਹੋ ਗਈਆਂ ਹਨ। ਜਿਉਂ ਜਿਉਂ ਘਰਾਂ ਦੇ ਵੱਡੇ ਬਜ਼ੁਰਗ ਇਸ ਦੁਨੀਆਂ ਤੋਂ ਤੁਰ ਰਹੇ ਹਨ, ਉਹਨਾਂ ਦੀ ਬੋਲੀ ਵੀ ਲੁਪਤ ਹੁੰਦੀ ਜਾ ਰਹੀ ਹੈ। ਇਨ੍ਹਾਂ ਦੇ ਖਤਮ ਹੋਣ ਨਾਲ ਉਹ ਸੰਸਕ੍ਰਿਤੀ ਦੇ ਮਿਟਣ ਦਾ ਵੀ ਡਰ ਬਣ ਜਾਂਦਾ ਹੈ, ਜਿਸਨੇ ਇਸ ਭਾਸ਼ਾ ਨੂੰ ਬਣਾਇਆ ਸੀ। ਸਾਡੇ ਦੇਸ਼ ਵਿੱਚ 780 ਅਜਿਹੀਆਂ ਭਾਸ਼ਾਵਾਂ ਹਨ ਜਿਹਨਾਂ ਦੇ ਮਰਨ ਦਾ ਖਤਰਾ ਬਣਿਆ ਹੋਇਆ ਹੈ।ਹਿੰਦੋਸਤਾਨ ਦੀਆਂ ਭਾਸ਼ਾਵਾਂ ਦੀ ਦੁਰਗਤੀ ਦਾ ਵੱਡਾ ਕਾਰਨ ਅੰਗਰੇਜ਼ੀ ਨੂੰ ਲੈ ਕੇ ਸਾਡੀ ਮਾਨਸਿਕਤਾ ਹੈ। ਅੰਗਰੇਜ਼ ਭਾਵੇਂ ਦੇਸ਼ ਤੋਂ ਚਲੇ ਗਏ ਪਰ ਅੰਗਰੇਜ਼ੀ ਅਜੇ ਵੀ ਰਾਜ ਕਰ ਰਹੀ ਹੈ। ਵਿਗਿਆਨ, ਸਮਾਜ ਵਿਗਿਆਨ, ਪੱਤਰਕਾਰੀ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ਬਾਰੇ ਸਮੱਗਰੀ ਦੀ ਉਪਲਬਧਤਾ ਸਿਰਫ਼ ਅੰਗਰੇਜ਼ੀ ਵਿੱਚ ਹੀ ਹੈ। ਇਸ ਪੱਖੋਂ ਸਾਡੀਆਂ ਸਰਕਾਰਾਂ ਅਤੇ ਸੰਸਥਾਵਾਂ ਨੇ ਗੰਭੀਰਤਾ ਨਾਲ ਕੰਮ ਨਹੀਂ ਕੀਤਾ। ਸਬੂਤ ਵਜੋਂ ਮੈਂ ਕਹਿ ਸਕਦਾ ਹਾਂ ਕਿ ਪੰਜਾਬੀ ਯੂਨੀਵਰਸਿਟੀ ਦਾ ਫ਼ਰਜ਼ ਬਣਦਾ ਸੀ ਕਿ ਉਹ ਪੱਤਰ ਵਿਹਾਰ ਰਾਹੀਂ ਪੱਤਰਕਾਰੀ ਦਾ ਕੋਰਸ ਕਰਨ ਵਾਲੇ ਵਿਦਿਆਰਥੀਆਂ ਨੂੰ ਪੰਜਾਬੀ ਵਿੱਚ ਸਮੱਗਰੀ ਮੁਹੱਈਆ ਕਰਵਾਉਂਦੀ ਪਰ ਅਜੇ ਤੱਕ ਇਹ ਨਹੀਂ ਹੋ ਸਕਿਆ। ਪੰਜਾਬੀ ਪੱਤਰਕਾਰੀ ਲਈ ਪੰਜਾਬੀ ਵਿੱਚ ਮੈਂ ਹੀ ਕੁਝ ਕਿਤਾਬਾਂ ਲਿਖੀਆਂ ਹਨ ਜਾਂ ਮੇਰੇ ਤੋਂ ਪਹਿਲਾਂ ਚਾਰ ਕਿਤਾਬਾਂ ਲਿਖੀਆਂ ਗਈਆਂ ਸਨ। ਇਸ ਤਰ੍ਹਾਂ ਦਾ ਹਾਲ ਹੋਰ ਵਿਸ਼ਿਆਂ ਦਾ ਵੀ ਹੈ। ਇਕ ਹੋਰ ਵੀ ਗੱਲ ਕਰਨੀ ਬਣਦੀ ਹੈ ਕਿ ਦੇਸ਼ ਦੀਆਂ ਲੋਕਲ ਭਾਸ਼ਾਵਾਂ ਵਿੱਚ ਖੋਜ ਕਰਨ ਨੂੰ ਘੱਟ ਤਰਜੀਹ ਦਿੱਤੀ ਜਾਂਦੀ ਹੈ। ਜ਼ਿਆਦਾ ਗਿਣਤੀ ਵਿੱਚ ਖੋਜੀ ਅੰਗਰੇਜ਼ੀ ਨੂੰ ਤਰਜੀਹ ਦਿੰਦੇ ਹਨ। ਇਕ ਸਰਵੇਖਣ ਦੌਰਾਨ ਮੈਂ ਬੱਚਿਆਂ ਨੂੰ ਪੁੱਛਿਆ ਕਿ ਤੁਸੀਂ ਪੰਜਾਬੀ ਕਿਉਂ ਨਹੀਂ ਬੋਲਦੇ ਤਾਂ ਉਹਨਾਂ ਦਾ ਕਹਿਣਾ ਸੀ ਕਿ ਜੇ ਅਸੀਂ ਪੰਜਾਬੀ ਵਿੱਚ ਬੋਲਦੇ ਹਾਂ ਤਾਂ ਦੂਜੇ ਬੱਚੇ ਸਾਨੂੰ ਚਿੜਾਉਂਦੇ ਹਨ। ਉਂਝ ਵੀ ਪਬਲਿਕ ਅਤੇ ਹੋਰ ਪ੍ਰਾਈਵੇਟ ਸਕੂਲਾਂ ਵਿੱਚ ਪੰਜਾਬੀ ਬੋਲਣ ‘ਤੇ ਅਣਐਲਾਨੀ ਪਾਬੰਦੀ ਲੱਗੀ ਹੋਈ ਹੈ। ਮਾਪੇ ਵੀ ਚਾਹੁੰਦੇ ਹਨ ਕਿ ਉਹਨਾਂ ਦੇ ਬੱਚੇ ਅੰਗਰੇਜ਼ੀ ਬੋਲਣ। ਅੰਗਰੇਜ਼ੀ ਜਾਨਣ ਵਾਲੇ ਨੂੰ ਨੌਕਰੀ ਜਲਦੀ ਮਿਲ ਜਾਂਦੀ ਹੈ। ਮੈਨੂੰ ਬਹੁਤ ਸਾਰੇ ਮਾਪਿਆਂ ਨੇ ਦੱਸਿਆ ਸੀ। ਜੇ ਅਸੀਂ ਚਾਹੁੰਦੇ ਹਾਂ ਕਿ ਸਾਡੀ ਮਾਂ ਬੋਲੀ ਪ੍ਰਫ਼ੁੱਲਿਤ ਹੋਵੇ ਤਾਂ ਸਾਨੂੰ ਚੌਕਸ ਹੋ ਕੇ ਕੁਝ ਯਤਨ ਕਰਨੇ ਪੈਣਗੇ। ਸਾਨੂੰ ਵਪਾਰ, ਰੁਜ਼ਗਾਰ, ਪਰਿਵਾਰ ਅਤੇ ਸਰਕਾਰ ਦੀ ਭਾਸ਼ਾ ਮਾਂ ਬੋਲੀ ਨੂੰ ਬਣਾਉਣਾ ਪਵੇਗਾ। ਇਸੇ ਸਬੰਧ ਵਿੱਚ 29 ਅਕਤੂਬਰ ਡਾ. ਧਰਮਵੀਰ ਗਾਂਧੀ ਦੀ ਅਗਵਾਈ ਵਿੱਚ ਪਟਿਆਲੇ ਅਤੇ ਪੰਜ ਨਵੰਬਰ ਨੂੰ ਭਾਈ ਕਨ੍ਹਈਆ ਕੈਂਸਰ ਰੋਕੋ ਸੁਸਾਇਟੀ ਵੱਲੋਂ ਫ਼ਰੀਦਕੋਟ ਵਿਖੇ ਸਮਾਗਮ ਕੀਤੇ ਜਾ ਰਹੇ ਹਨ, ਜਿਹਨਾਂ ਵਿੱਚ ਸ਼ਾਮਲ ਹੋਣਾ ਹਰ ਪੰਜਾਬੀ ਪਿਆਰੇ ਦਾ ਫ਼ਰਜ਼ ਹੈ।ਇਕ ਫ਼ੋਨ ਜਿਸਨੇ ਮੈਨੂੰ ਡਰਾ ਦਿੱਤਾਪਿਛਲੇ ਦਿਨੀਂ ਜਲੰਧਰ ਦੇ ਇਕ ਵੱਡੇ ਰੋਜ਼ਾਨਾ ਅਖਬਾਰ ਵਿੱਚ ਮੇਰਾ ਇਕ ਆਰਟੀਕਲ ਪ੍ਰਕਾਸ਼ਿਤ ਹੋਇਆ ਸੀ। ਆਰਟੀਕਲ ਦੇ ਅੰਤ ਵਿੱਚ ਮੇਰਾ ਮੋਬਾਇਲ ਨੰਬਰ ਦਿੱਤਾ ਗਿਆ ਸੀ। ਨਤੀਜੇ ਵਜੋਂ ਮੈਨੂੰ ਬਹੁਤ ਸਾਰੇ ਫ਼ੋਨ ਹੁੰਗਾਰੇ ਵਜੋਂ ਆਏ। ਸਾਰੇ ਫ਼ੋਨ ਸੁਣਨੇ ਅਤੇ ਉਹਨਾਂ ਦਾ ਜਵਾਬ ਦੇਣਾ ਮੈਨੂੰ ਮੁਸ਼ਕਿਲ ਜਾਪਿਆ।ਇਸ ਕਾਰਨ ਇਹਨਾਂ ਵਿੱਚੋਂ ਕਾਫ਼ੀ ਫ਼ੋਨਾਂ ਦਾ ਮੈਂ ਜਵਾਬ ਦੇਣਾ ਮੁਨਾਸਿਬ ਨਹੀਂਸਮਝਿਆ। ਇਕ ਫ਼ੋਨ ਮੈਨੂੰ ਵਾਰ ਵਾਰ ਆ ਰਿਹਾ ਸੀ, ਆਖਿਰ ਮੈਂ ਉਹ ਫ਼ੋਨ ਚੁੱਕ ਲਿਆ। ਦੂਜੇ ਪਾਸਿਉਂ ਮਾਦਾ ਆਵਾਜ਼ ਵਿੱਚ ਕਿਸੇ ਨੇ ਹੈਲੋ ਕਿਹਾ।ਹੈਲੋ, ਮੈਂ ਜਵਾਬ ਦਿੱਤਾ।ਡਾ. ਵਾਲੀਆ ਬੋਲ ਰਹੋ ਹੋ। ਉਸ ਨੇ ਪੁੱਛਿਆਹਾਂ ਜੀ, ਮੈਂ ਕਿਹਾਕੀ ਹਾਲ ਹੈ, ਉਸਨੇ ਪੁੱਛਿਆਬਿਲਕੁਲ ਠੀਕ, ਮੇਰਾ ਜਵਾਬ ਸੀਕੀ ਕਰ ਰਹੇ ਸੀ, ਉਹ ਇਸ ਤਰ੍ਹਾਂ ਬੇਤੱਲਫ਼ ਹੋ ਰਹੀ ਸੀ ਜਿਵੇਂ ਕਿ ਮੇਰੀ ਪੁਰਾਣੀ ਜਾਣਕਾ ਰਹੋਵੇ।ਕੁਝ ਖਾਸ ਨਹੀਂ, ਮੈਂ ਰਸਮੀ ਜਿਹਾ ਜਵਾਬ ਦਿੱਤਾ।ਫ਼ਿਰ ਕੁਝ ਖਾਸ ਕਰੋ। ਕੋਈ ਹੁਸੀਨ ਸੁਪਨਾ ਲਵੋ। ਉਸਦੇ ਗੱਲ ਕਰਨ ਦੇ ਅੰਦਾਜ਼ ਨੇ ਮੈਨੂੰ ਹੈਰਾਨ ਕਰ ਦਿੱਤਾ ਅਤੇ ਮੈਂ ਉਸਦੀ ਆਵਾਜ਼ ਤੋਂ ਉਸਨੂੰ ਪਹਿਚਾਨਣ ਦੀ ਕੋਸ਼ਿਸ਼ ਕਰ ਰਿਹਾ ਸੀ ਪਰ ਕੋਈ ਚਿਰਾ ਮੈਨੂੰ ਯਾਦ ਨਹੀਂ ਆ ਰਿਹਾ ਸੀ, ਜਿਸ ਬਾਰੇ ਮੈਂ ਕਿਆਸ ਕਰ ਸਕਦਾ। ਸੰਡੇ ਨੂੰ ਕੀ ਕਰ ਰਹੇ ਹੋ? ਉਸਨੇ ਹੋਰ ਬੇਤੱਲਫ਼ ਹੁੰਦੇ ਹੋਏ ਪੁੱਛਿਆ।ਕੁਝ ਨਹੀਂ, ਘਰ ਹੀ ਹਾਂ। ਮੈਨੂੰ ਯਕੀਨ ਹੋਣ ਲੱਗਾ ਕਿ ਇਹ ਕੋਈ ਮੇਰੀ ਜਾਣਕਾਰ ਹੈ ਪਰ ਮੈਨੂੰ ਇਸਦਾ ਨਾਮ ਅਤੇ ਚਿਹਰਾ ਯਾਦ ਨਹੀਂ ਆ ਰਿਹਾ। ਮੈਂ ਉਸ ਬਾਰੇ ਪੁੱਛਣ ਤੋਂ ਇਸ ਕਰਕੇ ਗੁਰੇਜ਼ ਕਰ ਰਿਹਾ ਸੀ ਤਾਂ ਕਿ ਉਹ ਬੇਇਜ਼ਤੀ ਮਹਿਸੂਸ ਨਾ ਕਰੇ।ਚਲੋ, ਫ਼ਿਰ ਮੈਂ ਆ ਰਹੀ ਹਾਂ। ਸਾਰਾ ਦਿਨ ਤੁਹਾਡੇ ਨਾਲ ਬੀਤਾਵਾਂਗੀ। ਤੁਹਾਡਾ ਦਿਨ ਅਜਿਹਾ ਬਣਾ ਦਿਆਂਗੀ ਕਿ ਸਾਰੀ ਉਮਰ ਯਾਦ ਰੱਖੋਗੇ। ਬੱਸ ਕੋਈ ਚੰਗੀ ਜਿਹੀ ਤੇ ਸੇਫ਼ ਜਗ੍ਹਾ ਦਾ ਪ੍ਰਬੰਧ ਕਰਕੇ ਰੱਖਿਓ। ਉਸਨੇ ਬੇਝਿਜਕ ਕਿਹਾ।ਉਸਦੀ ਗੱਲ ਸੁਣਕੇ ਨਾ ਸਿਰਫ਼ ਮੈਂ ਚੌਂਕਿਆ ਬਲਕਿ ਇੱਕਦਮ ਚੌਕਸ ਹੋ ਗਿਆ। ਸ਼ਾਇਦ ਉਹ ਵੀ ਸਮਝ ਗਈ ਸੀ।ਹੈਰਾਨ ਨਾ ਹੋਵੇ, ਮੈਂ ਲੁਧਿਆਣੇ ਤੋਂ ਬੋਲ ਰਹੀ ਹਾਂ। ਮੇਰਾ ਨਾਂਮ ਸਿਮਰਨ ਹੈ ਅਤੇ ਮੈਂ ਤੁਹਾਡਾ ਨੰਬਰ ਅਖਬਾਰ ਤੋਂ ਲਿਆ ਸੀ। ਮੈਂ ਆਰਟੀਕਲ ਨਹੀਂ ਪੜ੍ਹਿਆ ਸਿਰਫ਼ ਨੰਬਰ ਲਿਆ ਅਤੇ ਫ਼ੋਟੋ ਦੇਖੀ, ਉਹ ਖੁੱਲ੍ਹ ਕੇ ਹੱਸੀ ਅਤੇ ਅੱਗੇ ਬੋਲਣ ਲੱਗੀ।ਮੇਰਾ ਦਿਲ ਕੀਤਾ ਤੁਹਾਡੇ ਨਾਲ ਦੋਸਤੀ ਕਰਨ ਨੂੰ ਸੋ ਤੁਹਨੂੰ ਫ਼ੋਨ ਕਰ ਲਿਆ। ਵੇਖੋ ਦਿਲ ਨਾ ਤੋੜਿਓ। ਮੈਂ ਯੂ-ਟਿਊਬ ਤੋਂ ਤੁਹਾਡੇ ਸਾਰੇ ਸਾਰਾ ਕੁਝ ਜਾਣ ਲਿਆ ਹੈ। ਬੱਸ ਤੁਸੀਂ ਹਾਂ ਕਹੋ ਅਤੇ ਮੈਂ ਹਾਜ਼ਰ ਹੋਈ। ਉਸਦੀ ਗੱਲਬਾਤ ਕਰਨ ਦੇ ਢੰਗ ਨੇ ਮੇਰੇ ਹੋਸ਼ ਉਡਾ ਦਿੱਤੇ। ਪਹਿਲਾਂ ਤਾਂ ਮੈਂ ਇਹ ਸੋਚ ਕੇ ਜਵਾਬ ਦਿੰਦਾ ਰਿਹਾ ਕਿ ਉਹ ਮੇਰੀ ਕੋਈ ਜਾਣਕਾਰ ਹੈ ਪਰ ਹੁਣ ਜਦੋਂ ਮੈਨੂੰ ਪਤਾਲੱਗਾ ਕਿ ਉਹ ਕੋਈ ਅਣਜਾਣ ਕੁੜੀ ਹੈ ਅਤੇ ਗੱਲਾਂ ਵੀ ਅਸ਼ਲੀਲ ਅਤੇ ਅਜੀਬ ਕਰ ਰਹੀ ਹੈ ਤਾਂ ਮੈਂ ਫ਼ੋਨ ਕੱਟਣ ਦੀ ਸੋਚਣ ਲੱਗਾ। ਇਸ ਤੋਂ ਪਹਿਲਾਂ ਕਿ ਮੈਂ ਫ਼ੋਨ ਕੱਟਦਾ ਉਸਦੀ ਆਵਾਜ਼ ਫ਼ਿਰ ਸੁਣਾਈ ਦਿੱਤੀ। ਵੇਖੋ,ਮੈਂ 25 ਵਰ੍ਹਿਆਂ ਦੀ ਸੋਹਣੀ ਕੁੜੀ ਹਾਂ। ਆਪਣੀਪਿਕ ਮੈਂ ਵਟਸਅਪ ਕਰ ਦਿੱਤੀ ਹੈ। ਮੇਰੀ ਬਿਊਟੀ ਦਾ ਨਿਰਾਦਰ ਨਾ ਕਰਿਓ। ਪਲੀਜ਼ ਮੈਨੂੰ ਜ਼ਰੂਰ ਮਿਲਿਓ। ਮੈਂ ਸੰਡੇ ਨੂੰ ਆਵਾਂਗੀ।ਵੇਖ ਬਈ ਸਿਮਰਨ, ਤੂੰ ਆਪਣੇ ਹਾਣ ਪ੍ਰਵਾਣ ਦਾ ਕੋਈ ਦੋਸਤ ਲੱਭ।ਜੇ ਤੂੰ ਮੇਰੇ ਬਾਰੇ ਸਭ ਕੁਝ ਜਾਣ ਲਿਆ ਹੈ ਤਾਂ ਮੇਰੀ ਉਮਰ ਦਾ ਵੀ ਤੈਨੂੰ ਅੰਦਾਜ਼ਾ ਹੋ ਗਿਆ ਹੋਵੇਗਾ। ਮੈਂ ਖਹਿੜਾ ਛੁਡਾਉਣ ਦੇ ਇਰਾਦੇ ਨਾਲ ਉਸਨੂੰ ਕਿਹਾ।ਉਮਰ ਦੀ ਗੱਲ ਛੱਡੋ। ਮੈਨੂੰ ਤਾਂ ਵੱਡੀ ਉਮਰ ਦੇ ਅਨੁਭਵੀ ਬੰਦੇ ਹੀ ਚੰਗੇ ਲੱਗਦੇ ਹਨ। ਅਨੁਭਵ ਦੀ ਵੀ ਕੋਈ ਕੀਮਤ ਹੁੰਦੀ ਹੈ। ਨਾਲੇ ਮੁੰਡੇ ਖੁੰਡੇ ਤਾਂ ਫ਼ੁਕਰੇ ਹੁੰਦੇ ਐ, ਨਿਰੇ ਫ਼ੁੱਲਝੜੀ। ਇਸ ਤੋਂ ਬਾਅਦ ਉਹ ਜੋ ਬੋਲੀ ਅਤੇ ਜਿੰਨੇ ਖੁੱਲ੍ਹੇ ਅਤੇ ਨੰਗੇ ਸ਼ਬਦਾਂ ਵਿੱਚ ਬੋਲੀ। ਮੈਂ ਉਹ ਲਿਖ ਨਹੀਂ ਸਕਦਾ। ਉਸਦੀਆਂ ਬੇਤੁਕੀਆਂ ਸੁਣ ਕੇ ਮੈਂ ਫ਼ੋਨ ਕੱਟ ਦਿੱਤਾ। ਉਸਨੇ ਵਟਸਅਪ ‘ਤੇ ਅਸ਼ਲੀਲ ਕਲਿੱਪ ਭੇਜਣੇ ਸ਼ੁਰੂ ਕਰ ਦਿੱਤੇ।ਉਕਤ ਕਿਸਮ ਦਾ ਵਾਕਿਆ ਮੇਰੇ ਨਾਲ ਹੋਇਆ ਪਹਿਲਾ ਵਾਕਿਆ ਨਹੀਂ ਸੀ। ਇਸ ਤੋਂ ਪਹਿਲਾਂ ਵੀ ਅਜਿਹੇ ਕਈ ਫ਼ੋਨ ਮੈਂ ਸੁਣ ਚੁੱਕਾ ਹਾਂ। ਪਹਿਲਾਂ ਵਾਲੀਆਂ ਕੁੜੀਆਂ ਹੌਲੀ ਹੌਲੀ ਖੁੱਲ੍ਹਦੀਆਂ ਸਨ ਪਰ ਇਹ ਤਾਂ ਸਿੱਧੀ ਅਤੇ ਸਪਸ਼ਟ ਅਸ਼ਲੀਲਤਾ ਦੀ ਹੱਦ ਸੀ। ਇਸ ਤਰ੍ਹਾਂ ਦੇ ਅਣਜਾਣ ਲੋਕਾਂ ਖਾਸ ਤੌਰ ਤੇ ਕੁੜੀਆਂ ਦੇ ਫ਼ੋਨ ਸੁਣਨ ਸਮੇਂ ਬਹੁਤ ਚੌਕਸ ਰਹਿਣ ਦੀ ਲੋੜ ਹੁੰਦੀ ਹੈ। ਅੱਜਕਲ੍ਹ ਫ਼ੋਨ ‘ਤੇ ਇਸ ਕਿਸਮ ਦਾ ਜੁਰਮ ਤੇਜ਼ੀ ਨਾਲ ਵੱਧ ਰਿਹਾ ਹੈ। ਅਜਿਹੀਆਂ ਔਰਤਾਂ ਪਹਿਲਾਂ ਉਕਸਾਉਂਦੀਆਂ ਹਨ ਜਦੋਂ ਕੋਈ ਬੰਦਾ ਉਸੇ ਕਿਸਮ ਦੇ ਅਸ਼ਲੀਲ ਸੁਨੇਹੇ ਭੇਜਦਾ ਹੈ, ਫ਼ਿਰ ਉਸ ਨਾਲ ਬਲੈਕ ਮੇਲਿੰਗ ਦਾ ਸਿਲਸਿਲਾ ਆਰੰਭ ਹੋ ਜਾਂਦਾ ਹੈ। ਕਈ ਸ਼ਹਿਰਾਂ ਵਿੱਚ ਤਾਂ ਇਸ ਕਿਸਮ ਦੇ ਗੈਂਗ ਬਣ ਗਏ ਹਨ। ਜਦੋਂ ਅਜਿਹੀ ਕੋਈ ਔਰਤ ਨਾਲ ਦੋਸਤੀ ਕਰਕੇ ਮਿਲਣਾ ਸ਼ੁਰੂ ਕਰ ਦਿੰਦੇ ਹੋ ਤਾਂ ਉਹ ਗੈਂਗ ਖੁਦ ਹੀ ਪੁਲਿਸ ਵਾਲੇ ਬਣ ਕੇ ਰੇਡ ਕਰਦੇ ਹਨ ਅਤੇ ਖੂਬ ਪੈਸਾ ਲੁੱਟਦੇ ਹਨ। ਇਸ ਪੱਖੋਂ ਜਿੱਕੇ ਲੋਕਾਂ ਨੂੰ ਜਾਗਰੁਕ ਕਰਨ ਦੀ ਲੋੜ ਹੈ, ਉਥੇ ਸਾਡੇ ਸਮਾਜ ਵਿੱਚ ਆ ਰਹੀ ਗਿਰਾਵਟ ਦੀ ਰੋਕਥਾਮ ਲਈ ਵੀ ਕੁਝ ਕਦਮ ਚੁੱਕੇ ਜਾਣ ਦੀ ਲੋੜ ਹੈ।