ਦੁਨੀਆਂ ਦੇ ਖੂਬਸੂਰਤ ਮੰਨੇ ਜਾਣ ਵਾਲੇ ਕੇਂਦਰ ਸ਼ਾਸਿਤ ਆਧੁਨਿਕ ਸ਼ਹਿਰ ਚੰਡੀਗੜ੍ਹ ਦੇ ਸੈਕਟਰ 22 ਵਿੱਚ ਇਕ ਮੰਨਿਆ-ਪ੍ਰਮੰਨਿਆ ਰੈਸਟੋਰੈਂਟ ਹੈ ਨੁੱਕੜ ਢਾਬਾ। ਇਸ ਰੈਸਟੋਰੈਂਟ ਦਾ ਖਾਣਾ ਇੰਨਾ ਲਜੀਜ਼ ਹੈ ਕਿ ਦੂਰ-ਦੂਰ ਤੋਂ ਲੋਕ ਇੱਥੇ ਖਾਣਾ ਖਾਣ ਆਉਂਦੇ ਹਨ, ਜਿਸ ਕਾਰਨ ਉਥੇ ਹਮੇਸ਼ਾ ਗਾਹਕਾਂ ਦੀ ਭੀੜ ਲੱਗੀ ਰਹਿੰਦੀ ਹੈ।
ਇਸੇ ਰੈਸਟੋਰੈਂਟ ਦੇ ਮਾਲਕ ਜੋਗਿੰਦਰ ਸਿੰਘ ਦੀ 20 ਸਾਲ ਦੀ ਲੜਕੀ ਮਨੀਸ਼ਾ ਸਿੰਘ ਸੈਕਟਰ 34 ਦੇ ਇਕ ਇੰਸਟੀਚਿਊਟ ਤੋਂ ਆਰਕੀਟੈਕਚਰ ਦਾ ਕੋਰਸ ਕਰ ਰਹੀ ਸੀ। ਪੜ੍ਹਨ ਵਿੱਚ ਉਹ ਠੀਕ-ਠੀਕ ਸੀ, ਇਸ ਕਰਕੇ ਉਹ ਇਕ ਚੰਗੀ ਆਰਕੀਟੈਕਟ ਬਣਨਾ ਚਾਹੁੰਦੀ ਸੀ। 2 ਭਰਾਵਾਂ ਦੀ ਇਕਲੌਤੀ ਭੈਣ ਮਨੀਸ਼ਾ ਕਾਫ਼ੀ ਖੂਬਸੂਰਤ ਸੀ। ਪਿਤਾ ਜੋਗਿੰਦਰ ਸਿੰਘ ਨੂੰ ਆਪਣੀ ਇਸ ਇਕਲੌਤੀ ਬੇਟੀ ਨਾਲ ਲਗਾਅ ਤਾਂ ਹੀ ਸੀ, ਨਾਲ ਹੀ ਮਾੜ ਵੀ ਸੀ ਕਿ ਅੱਗੇ ਚੱਲ ਕੇ ਉਹ ਖਾਨਦਾਨ ਦਾ ਨਾਂ ਰੌਸ਼ਨ ਕਰੇਗੀ।
ਪਰ ਇਹ ਸੋਚ ਕੇ ਉਹਨਾਂ ਦਾ ਮਨ ਉਦਾਸ ਵੀ ਹੋ ਜਾਂਦਾ ਸੀ ਕਿ ਬੇਟੀਆਂ ਤਾਂ ਪਰਾਇਆ ਧਨ ਹੁੰਦੀਆਂ ਹਨ, ਪੜ੍ਹਾਈ ਪੂਰੀ ਹੋਣ ਤੋਂ ਬਾਅਦ ਉਹ ਮਨੀਸ਼ਾ ਦਾ ਵਿਆਹ ਕਰ ਦੇਣਗੇ ਤਾਂ ਉਹ ਉਹਨਾਂ ਨੂੰ ਛੱਡ ਕੇ ਆਪਣੇ ਸਹੁਰੇ ਚਲੀ ਜਾਵੇਗੀ।
ਖੈਰ, ਰੋਜ਼ ਵਾਂਗ 18 ਅਕਤੂਬਰ 2014 ਦੀ ਸਵੇਰ ਮਨੀਸ਼ਾ ਇੰਸਟੀਚਿਊਟ ਜਾਣ ਦੇ ਲਈ ਘਰ ਤੋਂ ਨਿਕਲੀ। ਉਸ ਦਿਨ ਸ਼ਨੀਵਾਰ ਸੀ, ਇਸ ਕਰਕੇ ਦੁਪਹਿਰ ਤੱਕ ਉਸਨੂੰ ਘਰ ਵਾਪਸ ਆ ਜਾਣਾ ਸੀ ਪਰ ਉਹ ਸ਼ਾਮ ਤੱਕ ਵੀ ਨਾ ਮੁੜੀ ਤਾਂ ਘਰ ਵਿੱਚ ਸਾਰਿਆਂ ਨੂੰ ਉਸ ਦੀ ਚਿੰਤਾ ਹੋਈ। ਚਿੰਤਾ ਦਾ ਕਾਰਨ ਇਹ ਸੀ ਕਿ ਉਸ ਦਾ ਮੋਬਾਇਲ ਫ਼ੋਨ ਸਵਿੱਚਡ ਆਫ਼ ਦੱਸਿਆ ਜਾ ਰਿਹਾ ਸੀ।
ਜੋਗਿੰਦਰ ਸਿੰਘ ਨੇ ਤੁਰੰਤ ਇਸ ਗੱਲ ਦੀ ਸੂਚਨਾ ਪੁਲਿਸ ਕੰਟਰੋਲ ਰੂਮ ਨੂੰੰ ਦੇਣ ਦੇ ਨਾਲ ਹੀ ਗੁੰਮਸ਼ੁਦਗੀ ਇਕ ਕਿਡਨੈਪਿੰਗ ਦੇ ਸ਼ੰਕੇ ਸਬੰਧੀ ਇਕ ਲਿਖਤੀ ਸ਼ਿਕਾਇਤ ਸੈਕਟਰ 22 ਦੀ ਪੁਲਿਸ ਚੌਂਕੀ ਜਾ ਕੇ ਦੇ ਦਿੱਤੀ। ਇਹ ਚੌਂਕੀ ਸੈਕਟਰ 17 ਸਥਿਤ ਥਾਣਾ ਸੈਂਟਰਲ ਦੇ ਅਧੀਨ ਆਉਂਦੀ ਸੀ, ਇਸ ਕਰਕੇ ਥਾਣਾ ਸੈਂਟਰਲ ਵਿੱਚ ਇਸ ਦੀ ਰਿਪੋਰਟ ਦਰਜ ਕਰ ਲਈ ਗਈ।
ਪੁਲਿਸ ਰਾਤ ਭਰ ਮਨੀਸ਼ਾ ਦੀ ਭਾਲ ਕਰਦੀ ਰਹੀ, ਜਦੋਂ ਸਫ਼ਲਤਾ ਨਹੀਂ ਮਿਲੀ ਤਾਂ ਪੁਲਿਸ ਨੇ ਅਗਲੇ ਦਿਨ ਉਸ ਦੇ ਮੋਬਾਇਲ ਨੰਬ ਦੀ ਕਾਲ ਡਿਟੇਲ ਕਢਵਾ ਕੇ ਖੰਘਾਲੀ। ਇਸ ਤੋਂ ਪਤਾ ਲੱਗਿਆ ਕਿ ਉਹ ਸ਼ਨੀਵਾਰ ਨੂੰ ਸਵੇਰੇ ਤੋਂ ਹੀ ਰਤ ਦੇ ਸੰਪਰਕ ਵਿੱਚ ਸੀ। 21 ਸਾਲਾ ਰਜਤ ਬੇਨੀਵਾਲ ਚੰਡੀਗੜ੍ਹ ਦੇ ਸੈਕਟਰ 51ਏ ਵਿੱਚ ਰਹਿੰਦਾ ਸੀ ਅਤੇ ਪੰਜਾਬ ਯੂਨੀਵਰਸਿਟੀ ਦੇ ਈਵਨਿਗ ਕਾਲਜ ਵਿੱਚ ਬੀ. ਏ. ਦੂਜੇ ਸਾਲ ਦਾ ਵਿਦਿਆਰਥੀ ਸੀ।
ਸ਼ੰਕਾ ਦੇ ਆਧਾਰ ਤੇ ਪੁਲਿਸ ਨੇ ਰਜਤ ਨੂੰ ਹਿਰਾਤ ਵਿੱਚ ਲੈ ਕੇ ਰਸਮੀ ਪੁੱਛਗਿੱਛ ਕੀਤੀ ਤਾਂ ਹੀ, ਉਸ ਦੇ ਮੋਬਾਹਿਲ ਫ਼ੋਨ ਦੀ ਲੁਕੇਸ਼ਨ ਵੀ ਕਢਵਾਈ। ਇਸ ਤੋਂ ਪਤਾ ਲੱਗਿਆ ਕਿ ਉਸ ਦੇ ਅਤੇ ਮਨੀਸ਼ਾ ਦੇ ਮੋਬਾਇਲ ਫ਼ੋਨ ਦੀ ਲੁਕੇਸ਼ਨ ਇਕੱਠੀ ਸੀ।
ਇਸੇ ਜਾਣਕਾਰੀ ਦੇ ਆਧਾਰ ਤੇ ਪੁਲਿਸ ਨੇ ਰਜਤ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਆਰੰਭ ਕਰ ਦਿੱਤੀ। ਪਹਿਲਾਂ ਤਾਂ ਉਹ ਪੁਲਿਸ ਨੂੰ ਵਰਗਲਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਰ 2 ਘੰਟੇ ਦੀ ਡੂੰਘੀ ਪੁੱਛਗਿੱਛ ਵਿੱਚ ਆਖਿਰ ੳਸ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ। ਉਸ ਨੇ ਦੱਸਿਆ ਕਿ ਮਲੀਸ਼ਾ ਨੇ ਕਿਸੇ ਨਸ਼ੀਲੇ ਪਦਾਰਥ ਦਾ ਸੇਵਨ ਕੀਤਾ ਸੀ। ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਡ ਦੇ ਕਾਰਨ ਉਸ ਨੇ ਉਸਦੀ ਲਾਸ਼ ਚੰਡੀਗੜ੍ਹ ਤੋਂ 40 ਕਿਲੋਮੀਟਰ ਦੂਰ ਲਿਜਾ ਕੇ ਰਾਜਪੁਰਾ ਰੋਡ ਤੇ ਇਕ ਗੰਦੇ ਨਾਲੇ ਵਿੱਚ ਸੁੱਟ ਦਿੱਤੀ ਸੀ।
ਪੁਲਿਸ ਨੂੰ ਰਜਤ ਦੇ ਇਸ ਬਿਆਨ ਵਿੱਚ ਪੂਰੀ ਸਚਾਈ ਨਜ਼ਰ ਨਹੀਂ ਆ ਰਹੀ ਸੀ। ਇਸ ਦੇ ਬਾਵਜੂਦ ਡੀ. ਐਸ. ਪੀ. ਸੈਂਟਰਲ ਡਾ. ਗੁਰਇਕਬਾਲ ਸਿੰਘ ਸਿੱਧੂ ਦੀ ਅਗਵਾਈ ਵਿੱਚ ਸੈਂਟਰਲ ਥਾਣੇ ਦੇ ਕਾਰਜਕਾਰੀ ਥਾਣਾ ਮੁਖੀ ਇੰਸਪੈਕਟਰ ਜਸਵੀਰ ਸਿੰਘ ਅਤੇ ਸੈਕਟਰ 22 ਚੌਂਕੀ ਮੁਖੀ ਦੇਸ ਰਾਜ ਤੋਂ ਇਲਾਵਾ ਇਕ ਵਿਸ਼ੇਸ਼ ਟੀਮ ਨੂੰ ਲਿਜਾ ਕੇ ਰਾਜਪੁਰਾ ਰੋਡ ਤੇ ਕਸਬਾ ਬਨੂੜ ਤੋਂ ਹੁੰਦੇ ਹੋਏ ਸ਼ੰਭੂ ਬੈਰੀਅਰ ਦੇ ਨੇੜੇ ਸਥਿਤ ਪਿੰਡ ਤੇਪਲਾ ਪਹੁੰਚੀ, ਜਿੱਥੇ ਬਦਬੂਦਾਰ ਗੰਦਾ ਨਾਲਾ ਸੀ।
ਰਜਤ ਦੀ ਨਿਸ਼ਾਨਦੇਹੀ ‘ਤੇ ਅੱਧਾ ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਗੰਦੇ ਨਾਲੇ ਦੇ ਕੋਲੋਂ ਮਨੀਸ਼ਾ ਦੀ ਲਾਸ਼ ਬਰਾਮਦ ਕੀਤੀ ਗਈ। ਲਾਸ਼ ਪੂਰੀ ਤਰ੍ਹਾਂ ਚਿੱਕੜ ਨਾਲ ਭਰੀ ਸੀ। ਪੁਲਿਸ ਨੇ ਮਨੀਸ਼ਾ ਦ ੇਘਰ ਵਾਲਿਆਂ ਨੂੰ ਫ਼ੋਨ ਕਰਕੇ ਉਥੇ ਬੁਲਾ ਕੇ ਲਾਸ਼ ਦੀ ਸ਼ਨਾਖਤ ਕਰਵਾ ਲਈ। ਸ਼ਨਾਖਤ ਹੋਣ ਦੇ ਬਾਅਦ ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਦੇ ਲਈ ਚੰਡੀਗੜ੍ਹ ਦੇ ਸੈਕਟਰ 16 ਸਥਿਤ ਜਨਰਲ ਹਸਪਤਾਲ ਦੀ ਮੋਰਚਰੀ ਵਿੱਚ ਭਿਜਵਾ ਦਿੱਤਾ।
ਪੁਲਿਸ ਦਾ ਮੰਨਣਾ ਸੀ ਕਿ ਰਜਤ ਨੇ ਮਨੀਸ਼ਾ ਦੀ ਮੌਤ ਦੀ ਜੋ ਵਜ੍ਹਾ ਦੱਸੀ ਸੀ, ਉਹ ਸਹੀ ਨਹੀਂ ਹੋ ਸਕਦੀ। ਇਸ ਮਾਮਲੇ ਵਿੱਚ ਇਕੱਲਾ ਰਜਤ ਹੀ ਨਹੀਂ ਸ਼ਾਮਲ ਸੀ, ਬਲਕਿ ਕੁਝ ਹੋਰ ਲੋਕ ਵੀ ਉਸ ਦ ਨਾਲ ਸਨ। ਪੁਲਿਸ ਇਹ ਮੰਨ ਕੇ ਚੱਲ ਰਹੀ ਸੀ ਕਿ ਮਨੀਸ਼ਾ ਦੀ ਮੌਤ ਦਾ ਭੇਦ ਕਾਫ਼ੀ ਗਹਿਰਾ ਹੈ।
ਚੰਡੀਗੜ੍ਹ ਮੁੜ ਕੇ ਰਾਤ ਵਿੱਚ ਇਕ ਵਾਰ ਫ਼ਿਰ ਰਜਤ ਤੋਂ ਡੂੰਘੀ ਪੁੱਛਗਿੱਛ ਕੀਤੀ ਗਈ। ਇਸ ਪੁੱਛਗਿੱਛ ਵਿੱਚ ਉਸ ਨੇ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ। ਉਸ ਦੇ ਮੁਤਾਬਕ ਇਸ ਵਾਰਦਾਤ ਵਿੱਚ ਉਸ ਤੋਂ ਇਲਾਵਾ 2 ਹੋਰ ਲੋਕ ਸ਼ਾਮਲ ਸੀ। ਉਹ ਸਨ ਚੰਡੀਗੜ੍ਹ ਦੇ ਸੈਕਟਰ 56 ਦਾ ਰਹਿਣ ਵਾਲਾ ਕਮਲ ਸਿੰਘ ਅਤੇ ਮੋਹਾਲੀ ਦੇ ਫ਼ੇਜ਼ 10 ਦਾ ਰਹਿਣ ਵਾਲਾ ਦਿਲਪ੍ਰੀਤ ਸਿੰਘ, 29 ਸਾਲ ਦਾ ਕਮ ਸਿੰਘ ਇਕ ਰੈਸਤਰਾ ਦਾ ਮਾਲਕ ਹੋਣ ਦੇ ਨਾਲ ਨਾਲ ਵਿਆਹਿਆ ਹੀ ਨਹੀਂ, ਇਕ ਬੱਚੇ ਦਾ ਬਾਪ ਵੀ ਸੀ। 22 ਸਾਲ ਦਾ ਦਿਲਪ੍ਰੀਤ ਸਿੰਘ ਇੰਟੀਰੀਅਰ ਡਿਜਾਇਨਿੰਗ ਦਾ ਡਿਪਲੋਮਾ ਕਰ ਰਿਹਾ ਸੀ।
ਪੁਲਿਸ ਨੇ ਉਹਨਾਂ ਦੋਹਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਸੀ। ਦੋਵਾਂ ਤੋਂ ਹੋਈ ਪੁੱਛਗਿੱਛ ਵਿੱਚ ਪਤਾ ਲੱਗਿਾ ਕਿ ਦਿਲਪ੍ਰੀਤ ਮ੍ਰਿਤਕਾ ਮਨੀਸ਼ਾ ਦਾ ਬੁਆਏ ਫ਼ਰੈਂਡ ਸੀ। ਉਸ ਨੇ ਉਸ ਦੀ ਜਾਣ-ਪਛਾਣ ਆਪਣੇ ਦੋਸਤਾਂ ਰਜਤ ਅਤੇ ਕਮਲ ਨਾਲ ਕਰਵਾਈ ਸੀ। ਪੁਲਿਸ ਨੂੰ ਦਿੱਤੇ ਗਏ ਆਪਣੇ ਬਿਆਨਾਂ ਵਿੱਚ ਉਹਨਾਂ ਨੇ ਦੱਸਿਆ ਸੀ ਕਿ 18 ਅਕਤੂਬਰ 2014 ਨੂੰ ਚਾਰੇ ਇਕ ਪਾਰਟੀ ਵਿੱਚ ਗਏ ਸਨ। ਜਿੱਥੇ ਸਭ ਨੇ ਡ੍ਰਗਸ ਲਿਆ ਅਤੇ ਸ਼ਰਾਬ ਵੀ ਪੀਤੀ।
ਸਾਰੇ ਆ ਕੇ ਗੱਡੀ ਵਿੱਚ ਬੈਠੇ ਸਨ, ਉਦੋਂ ਹੀ ਅਚਾਨਕ ਮਨੀਸ਼ਾ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਹ ਉਸ ਦੀ ਲਾਸ਼ ਨੂੰ ਲੈ ਕੇ ਪਹਿਲਾਂ ਪਲਸੌਰਾ ਪਿੰਡ ਗਏ। ਉਥੇ ਉਹਨਾਂ ਨੂੰ ਲਾਸ਼ ਨੂੰ ਠਿਕਾਣੇ ਲਗਾਉਣ ਦਾ ਮੌਕਾ ਨਹੀਂ ਮਿਲਿਆ ਤਾਂ ਉਹ ਲਾਸ਼ ਨੂੰ ਲੈ ਕੇ ਰਾਜਪੁਰਾ ਰੋਡ ਦੇ ਸਥਿਤ ਗੰਦੇ ਨਾਲੇ ‘ਤੇ ਪਹੁੰਚੇ ਅਤੇ ਉਥੇ ਲਾਸ਼ ਨੂੰ ਇਕ ਕੱਪੜੇ ਵਿੱਚ ਲਪੇਟ ਕੇ ਸੁੱਟ ਦਿੱਤਾ।
20 ਅਕਤੂਬਰ 2014 ਨੂੰ ਤਿੰਨੇ ਦੋਸ਼ੀਆਂ ਨੂੰ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕਰਕੇ ਇਕ ਦਿਨ ਦੇ ਕਸਟਡੀ ਰਿਮਾਂਡ ‘ਤੇ ਲਿਆ ਗਿਆ। ਉਸ ਦਿਨ ਸੈਕਟਰ 16 ਦੇ ਜੀ. ਐਸ. ਐਸ. ਐਚ. ਹਸਪਤਾਲ ਵਿੱਚ ਮਨੀਸ਼ਾ ਦੀ ਲਾਸ਼ ਦਾ ਪੋਸਟ ਮਾਰਟਮ ਹੋਇਆ। ਪੋਸਟ ਮਾਰਟਮ ਤੋਂ ਬਾਅਦ ਲਾਸ਼ ਘਰ ਵਾਲਿਆਂ ਦੇ ਹਵਾਲੇ ਕਰ ਦਿੱਤੀ ਗਈ। ਲਾਸ਼ ‘ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਸੀ। ਉਸ ਵਕਤ ਮੌਤ ਦੇ ਕਾਰਨ ਸਪਸ਼ਟ ਨਹੀਂ ਹੋ ਸਕੇ ਸਨ। ਸੀ. ਐਫ਼. ਐਸ. ਐਲ. ਜਾਂਚ ਦੇ ਲਈ ਮ੍ਰਿਤਕਾ ਦੇ ਸਰੀਰ ਦੇ ਕੁਝ ਹਿੱਸਿਆਂ ਤੋਂ ਇਲਾਵਾ ਵਿਸਰਾ ਸੁਰੱਖਿਅਤ ਕਰ ਲਿਆ ਗਿਆ ਸੀ।
21 ਅਕਤੂਬਰ ਨੂੰ ਸੈਕਟਰ 25 ਦੇ ਸ਼ਮਸ਼ਾਨ ਘਾਟ ਵਿੱਚ ਮਨੀਸ਼ਾ ਦੇ ਘਰ ਵਾਲਿਆਂ ਨੇ ਉਸ ਦਾ ਦਾਹ ਸੰਸਕਾਰ ਕਰ ਦਿੱਤਾ। ਉਸ ਵਕਤ ਉਥੇ ਕੁਝ ਪੱਤਰਕਾਰ ਵੀ ਮੌਜੂਦ ਸਨ, ਜਿਹਨਾਂ ਨਾਲ ਮਨੀਸ਼ਾ ਦੇ ਘਰ ਵਾਲਿਆਂ ਨੇ ਕਿਹਾ ਸੀ ਕਿ ਪੁਲਿਸ ਵਾਲੇ ਕੁਝ ਵੀ ਕਹਿਣ ਪਰ ਸਾਫ਼ ਹੈ ਕਿ ਮਲੀਸ਼ਾ ਦੀ ਹੱਤਿਆ ਕੀਤੀ ਗਈ ਹੈ, ਉਹ ਰੰਜਸ਼ ਵਸ ਅਤੇ ਯੋਜਨਾਬੱਧ ਤਰੀਕੇ ਨਾਲ।
ਦੂਜੇ ਪਾਸੇ ਪੁਲਿਸ ਨੇ ਜੋ ਜਾਂਚ ਕੀਤੀ ਸੀ, ਉਸ ਦੇ ਮੁਤਾਬਕ ਰਜਤ, ਕਮਲ ਅਤੇ ਦਿਲਪ੍ਰੀਤ ਡ੍ਰਗਸ ਦ ਆਦੀ ਸਨ। ਮੋਬਾਇਲ ਤੇ ਸੰਦੇਸ਼ ਭੇਜ ਕੇ ਕਿਸੇ ਜਿੰਦਰ ਨਾਂ ਦੇ ਵਿਅਕਤੀ ਨੇ ਉਹਨਾਂ ਤੋਂ ਡ੍ਰਗਸ ਮੰਗਵਾਇਆ ਸੀ। ਜਿੰਦਰ ਦੇ ਬਾਰੇ ਇਹਨਾਂ ਨੂੰ ਜ਼ਿਆਦਾ ਜਾਣਕਾਰੀ ਨਾ ਮਿਲੀ। ਹਾਂ ਪੁੱਛਗਿੱਛ ਵਿੱਚ ਇਹ ਜ਼ਰੂਰ ਪਤਾ ਲੱਗਿਆ ਹੈ ਕਿ ਦੋਸ਼ੀ ਕਮਲ ‘ਤੇ ਥਾਣਾ ਸੈਕਟਰ 39 ਵਿੱਚ ਹੱਤਿਆ ਦਾ ਇਕ ਮੁਕੱਦਮਾ ਦਰਜ ਸੀ, ਜੋ ਅਦਾਲਤ ਵਿੱਚ ਵਿਚਾਰ ਅਧੀਨ ਹੈ।
ਦੋਸ਼ੀਆਂ ਦਾ ਕਹਿਣਾ ਸੀ ਕਿ ਮਨੀਸ਼ਾ ਵੀ ਕਦੀ ਕਦੀ ਡ੍ਰਗਸ ਲੈਂਦੀ ਸੀ। ਉਸ ਦਿਨ ਵੀ ਉਹਨਾਂ ਚਾਰਾਂ ਨੇ ਨਸ਼ਾ ਦੇ ਲਈ ਇਕੱਠਿਆਂ ਡ੍ਰਗਸ ਲਿਆ ਸੀ। ਉਦੋਂ ਹੀ ਓਵਰਡੋਜ਼ ਦੇ ਕਾਰਨ ਮਨੀਸ਼ਾ ਦੀ ਮੌਤ ਹੋ ਗਈ ਸੀ। ਉਸ ਤੋਂ ਬਾਅਦ ਡਰ ਦੇ ਕਾਰਨ ਉਹਨਾਂ ਨੇ ਉਸ ਦੀ ਲਾਸ਼ ਨੂੰ ਠਿਕਾਣੇ ਲਗਾਉਣ ਲਈ ਗੰਦੇ ਨਾਲੇ ਵਿੱਚ ਸੁੱਟ ਦਿੱਤਾ ਸੀ।
ਪੁਲਿਸ ਦੀ ਇਸ ਕਹਾਣੀ ਨਾਲ ਮਨੀਸ਼ਾ ਦੇ ਘਰ ਵਾਲੇ ਬਿਲਕੁਲ ਸਹਿਮਤ ਨਹੀਂ ਸਨ। ਉਹਨਾਂ ਨੇ ਪੱਤਰਕਾਰਾਂ ਦੇ ਜ਼ਰੀਏ ਪੁਲਿਸ ਦੇ ਸਾਹਮਣੇ ਸਵਾਲ ਖੜ੍ਹੇ ਕਰ ਦਿੱਤੇ ਕਿ ਕੀ ਪੁਲਿਸ ਨੇ ਇਸ ਗੱਲ ਦੀ ਜਾਂਚ ਕੀਤੀ ਹੈ ਕਿ ਜਿਸਨੂੰ ਡ੍ਰਗਸ ਦੀ ਓਵਰਡੋਜ਼ ਨਾਲ ਮੌਤ ਮੰਨਿਆ ਜਾ ਰਿਹਾ ਹੈ, ਕਿਤੇ ਉਹ ਡ੍ਰਗਸ ਦੇ ਕੇ ਹੱਤਿਆ ਕਰਨ ਦਾ ਮਾਮਲਾ ਤਾਂ ਨਹੀਂ ਹੈ?
ਨਸ਼ੇਬਾਜਾਂ ਨੇ ਉਸ ਦੀ 2 ਲੱਖ ਦੀ ਜਵੈਲਰੀ ਹਥਿਆਉਣ ਲਈ ਤਾਂ ਉਸ ਦੀ ਹੱਤਿਆ ਨਹੀਂ ਕੀਤੀ, ਜੋ ਉਸ ਨੇ ਉਸ ਦਿਨ ਪਾ ਰੱਖੀ ਸੀ? ਯੋਜਨਾ ਬਣਾ ਕੇ ਮਨੀਸ਼ਾ ਦਾ ਅਗਵਾ ਤਾਂ ਨਹੀਂ ਕੀਤਾ ਗਿਆ? ਕਿਤੇ ਅਜਿਹਾ ਤਾਂ ਨਹੀਂ ਕਿ ਪ੍ਰਭਾਵੀ ਪਰਿਵਾਰਾਂ ਦੇ ਲੜਕਿਆਂ ਦੇ ਪਕੜੇ ਜਾਣ ਨਾਲ ਪੂਰੀ ਕਹਾਣੀ ਬਦਲ ਗਈ ਹੋਵੇ?
ਚੰਡੀਗੜ੍ਹ ਵਿੱਚ ਆਮ ਚਰਚਾ ਸੀ ਕਿ ਉਹ ਡ੍ਰਗਸ ਪੈਡਲਰਸ ਦਾ ਪੂਰਾ ਰੈਕਟ ਸਰਗਰਮ ਹੈ। ਡ੍ਰਗਸ ਓਵਰਡੋਜ਼ ਮਾਮਲਿਆਂ ਵਿੱਚ ਪਹਿਲਾਂ ਵੀ ਉਥੇ ਕੁਝ ਮੌਤਾਂ ਹੋ ਚੁੱਕੀਆਂ ਸਨ। ਕਿਤੇ ਅਜਿਹਾ ਤਾਂ ਨਹੀਂ ਕਿ ਮਨੀਸ਼ਾ ਨੂੰ ਉਸ ਰੈਕੇਟ ਦੀ ਜਾਣਕਾਰੀ ਹੋ ਗਈ ਸੀ ਅਤੇ ਇਸੇ ਕਾਰਨ ਉਸ ਨੂੰ ਮੌਤ ਦੀ ਨੀਂਦ ਸੁਲਾ ਦਿੱਤਾ ਗਿਆ ਹੋਵੇ? ਲਗਾਤਾਰ ਹੋ ਰਹੀ ਇਸ ਕਿਸਮ ਦੀਆਂ ਮੌਤਾਂ ਤੋਂ ਬਾਅਦ ਵੀ ਪੁਲਿਸ ਨਸ਼ੇ ਦੇ ਸੌਦਾਗਰਾਂ ਦੀ ਪਕੜ ਵਿੱਚ ਕਿਉਂ ਸਖਤ ਕਾਰਵਾਈ ਨਹੀਂ ਕਰ ਰਹੀ?
ਚੰਡੀਗੜ੍ਹ ਵਿੱਚ ਇਕ ਪ੍ਰਸਿੱਧ ਸੰਸਥਾ ਹੈ ਫ਼ੌਸਵੇਕ (ਫ਼ੈਡਰੇਸ਼ਨ ਆਫ਼ ਸੈਕਟਰ ਵੈਲਫ਼ੇਅਰ ਐਸੋਸੀਏਸ਼ਨਜ਼)। ਇਸ ਸੰਸਥਾ ਦੇ ਮੈਂਬਰਾਂ ਨੇ ਸਾਫ਼ ਕਿਹਾ ਸੀ ਕਿ ਉਹ ਨਸ਼ੇ ਨਾਲ ਜੁੜੇ ਲੋਕਾਂ ਨੂੰ ਪਕੜ ਕੇ ਪੁਲਿਸ ਦੇ ਕੋਲ ਲਿਜਾਂਦੇ ਹਨ ਅਤੇ ਪੁਲਿਸ ਵਾਲੇ ਅਕਸਰ ਉਹਨਾਂ ਨੂੰ ਚਿਤਾਵਨੀ ਦੇ ਕੇ ਛੱਡ ਦਿੰਦੇ ਹਨ।
ਸ਼ਹਿਰ ਵਿੱਚ ਪ੍ਰਦਰਸ਼ਨ ਵੀ ਹੋਏ ਅਤੇ ਕੈਂਡਲ ਮਾਰਚ ਵੀ ਕੱਢੇ। ਪਰ ਅਦਾਲਤੀ ਕਾਰਵਾਈ ਆਪਣੇ ਤਰੀਕੇ ਨਾਲ ਚਲਦੀ ਰਹੀ। ਪਰਚਾ ਤਾਂ ਦਰਜ ਹੋ ਗਿਆ ਸੀ ਅਤੇ ਤਾਰੀਖ 24 ਫ਼ਰਵਰੀ ਰੱਖਿਆ ਸੀ। ਉਸੇ ਦਿਨ ਚੰਡੀਗੜ੍ਹ ਦੀ ਸਹਾਇਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਦੀ ਅਦਾਲਤ ਵਿੱਚ ਕੇਸ ਦੀ ਸੁਣਵਾਈ ਆਰੰਭ ਹੋਈ। ਸੁਣਵਾਈ ਤੋਂ ਪਹਿਲੇ ਦਿਨ ਮ੍ਰਿਤਕਾ ਦੇ ਭਰਾ 25 ਸਾਲਾ ਤ੍ਰਿਸ਼ਮ ਸਿੰਘ ਨੇ ਆਪਣਾ ਬਿਆਨ ਦਰਜ ਕਰਵਾਇਆ ਕਿ ਘਟਨਾ ਵਾਲੇ ਦਿਨ ਸਵੇਰੇ ਕਾਰ ਤੇ ਉਸ ਦੀ ਭੈਣ ਨੂੰ ਲਿਆਉਣ ਦਿਲਪ੍ਰੀਤ ਆਇਆ ਸੀ। ਘਰ ਤੋਂ ਬਾਹਰ ਮਨੀਸ਼ਾ ਨੇ ਕੁਝ ਦੇਰ ਉਸ ਨਾਲ ਗੱਲਬਾਤ ਕੀਤੀ ਅਤੇ ਫ਼ਿਰ ਉਹ ਇੰਸਟੀਚਿਊਟ ਜਾਣ ਦੀ ਗੱਲ ਕਹਿ ਕੇ ਗੱਡੀ ਵਿੱਚ ਬੈਠ ਗਈ। ਕਾਰ ਵਿੱਚ ਪਹਿਲਾਂ ਹੀ 2 ਹੋਰ ਲੋਕ ਸਵਾਰ ਸਨ।
ਇਸ ਤੋਂ ਬਾਅਦ ਅਦਾਲਤ ਵਿੱਚ ਮੌਜੂਦ ਤਿੰਨੇ ਦੋਸ਼ੀਆਂ ਦੀ ਉਸ ਨੇ ਪਛਾਣ ਕੀਤੀ ਸੀ। ਇਸ ਦੇ ਬਾਅਦ ਕੇਸ ਦੀ ਤਾਰੀਖ ਪਈ 12 ਮਾਰਚ। ਉਸ ਦਿਨ ਦੋਸ਼ੀ ਦਿਲਪ੍ਰੀਤ ਦੇ ਵਕੀਲ ਤਰਮਿੰਦਰ ਸਿੰਘ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕਰਕੇ ਮਨੀਸ਼ਾ ਦੇ ਫ਼ੋਨ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ, ਜੋ ਸਵੀਕਾਰ ਕਰ ਲਈ ਗਈ।
ਪਰ ਅਗਲੇ ਦਿਨ ਜਦੋਂ ਮਨੀਸ਼ਾ ਦਾ ਮੋਬਾਇਲ ਫ਼ੋਨ ਕੋਰਟ ਵਿੱਚ ਪੇਸ਼ ਕੀਤਾ ਗਿਆ ਤਾਂ ਉਸ ਦਾ ਲੌਕ ਨਹੀਂ ਖੋਲ੍ਹਿਆ ਜਾ ਸਕਿਆ। ਇਸ ‘ਤੇ ਮੁਕੱਦਮਾ 20 ਮਾਰਚ ਤੱਕ ਦੇ ਲਈ ਟਲ ਗਿਆ। ਕੋਰਟ ਨੇ ਸੀ. ਐਫ਼. ਐਸ. ਐਲ. ਨੂੰ ਮੋਬਾਇਲ ਫ਼ੋਨ ਭੇਜ ਕੇ ਉਸ ਦੀ ਜਾਂਚ ਰਿਪੋਰਟ ਸੌਂਪਣ ਲਈ ਕਿਹਾ।
20 ਮਾਰਚ ਨੂੰ ਇਹ ਰਿਪੋਰਟ ਪੇਸ਼ ਨਹੀਂ ਹੋ ਸਕੀ ਤਾਂ ਅਗਲੀ ਤਾਰੀਖ 31 ਮਾਰਚ ਦੀ ਪਈ। ਉਸ ਦਿਨ ਕੇਸ ਦੀ ਜਾਂਚ ਅਧਿਕਾਰੀ ਨੇ ਸੀ. ਐਫ਼. ਐਸ. ਐਲ. ਵੱਲੋਂ 5 ਸੀਡੀਜ਼ ਵਿੱਚ ਦਿੱਤਾ ਗਿਆ ਮੋਬਾਇਲ ਦਾ ਡਾਟਾ ਕੋਰਟ ਨੂੰ ਸੌਂਪਿਆ। ਇਸ ਤੋਂ ਬਾਅਦ ਲਗਾਤਾਰ ਕਈ ਪੇਸ਼ੀਆਂ ਤੱਕ ਹੋਰ ਗਵਾਹਾਂ ਦੇ ਬਿਆਨ ਦਰਜ ਕਰਨ ਤੋਂ ਇਲਾਵਾ ਉਹਨਾਂ ਦਾ ਕ੍ਰਾਸ ਇਗਜ਼ਾਮੀਨੇਸ਼ਨ ਹੋਇਆ।
6 ਜੂਨ ਨੂੰ ਅਦਾਲਤ ਵਿੱਚ ਵਿਰਸਾ ਰਿਪੋਰਟ ਪੇਸ਼ ਕੀਤੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਮੌਤ ਤੋਂ ਪਹਿਲਾਂ ਉਸ ਦੇ ਨਾਲ ਰੇਪ ਅਤੇ ਅਨਨੈਚੁਰਲ ਸੈਕਸ ਕੀਤਾ ਗਿਆ ਸੀ। ਉਥੇ ਹੀ ਵਿਸਰਾ ਤੋਂ ਇਕ ਦੋਸ਼ੀ ਦਾ ਸੀਮਨ ਵੀ ਬਰਾਮਦ ਕਰਕੇ ਪ੍ਰੀਜ਼ਰਵ ਕੀਤਾ ਗਿਆ ਸੀ। ਹੁਣ ਅੱਗੇ ਤਿੰਨੇ ਦੋਸ਼ੀਆਂ ਨਾਲ ਇਸ ਦਾ ਮਿਲਾਨ ਕੀਤਾ ਗਿਆ।
ਇਸ ਰਿਪੋਰਟ ਦੇ ਆਉਣ ਤੋਂ ਬਾਅਦ ਪੁਲਿਸ ਨੇ ਦੋਸ਼ੀਆਂ ਨਾਲ ਮਿਲੀਭੁਗਤ ਅਤੇ ਪੁੱਛਗਿੱਛ ਕੀਤੀ ਗਈ। ਇਸ ਵਿਸ਼ੇਸ਼ ਰਿਪੋਰਟ ਵਿੱਚ ਮਨੀਸ਼ਾ ਦੀ ਮੌਤ ਦਾ ਕਾਰਨ ਇੰਟ੍ਰਾਕ੍ਰੈਨੀਕਲ ਹੈਮਰੇਜ ਦੱਸਿਆ ਗਿਆ ਸੀ। ਨਸ਼ੀਲਾ ਪਦਾਰਥ ਮੌਜੂਦ ਹੋਣ ਦੀ ਵੀ ਰਿਪੋਰਟ ਆਈ। ਇਕ ਹੋਰ ਸਮੱਸਿਆ ਦਾ ਵੀ ਪਤਾ ਲੱਗਿਆ। ਆਖਿਰ ਅਦਾਲਤ ਨੇ ਉਹਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ।