ਰਾਹੁਲ ਨੂੰ ਨਹੀਂ ਹੈ ਅੱਤਵਾਦ ਦੀ ਸਮਝ : ਰਵੀਸ਼ੰਕਰ

ਨਵੀਂ ਦਿੱਲੀ— ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਮੰਗਲਵਾਰ ਨੂੰ ਅਹਿਮਦਾਬਾਦ ‘ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਨੂੰ ਅੱਤਵਾਦ ਦੀ ਸਮਝ ਨਹੀਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ‘ਹਿੰਦੂ ਅੱਤਵਾਦ’ ਦੀ ਰਚਨਾ ਕਰਨ ਵਾਲੀ ਕਾਂਗਰਸ ਅਵਸਰਵਾਦੀ ਹੈ।
ਸਰਜੀਕਲ ਸਟਰਾਈਕ ‘ਤੇ ਬੋਲਦੇ ਹੋਏ ਉਨ੍ਹਾਂ ਨੇ ਕਿਹਾ ਹੈ ਕਿ, ”ਜਿਸ ਸਰਜੀਕਲ ਸਟਰਾਈਕ ਦੀ ਦੁਨੀਆ ਭਰ ‘ਚ ਚਰਚਾ ਅਤੇ ਤਾਰੀਫ ਹੋਈ ਉਸ ਨੂੰ ਲੈ ਕੇ ਰਾਹੁਲ ਗਾਂਧੀ ਫੌਜ ਤੋਂ ਸਬੂਤ ਮੰਗ ਰਹੇ ਹਨ। ਰਾਹੁਲ ਗਾਂਧੀ ਨੂੰ ਸ਼ਰਮ ਆਉਣੀ ਚਾਹੀਦੀ।”
ਨਾਲ ਹੀ ਰਵੀਸ਼ੰਕਰ ਨੇ ਗੁਜਰਾਤ ਦੇ ਅਹਿਮਦਾਬਾਦ ‘ਚ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਹੈ ਕਿ ਕਾਂਗਰਸ ਗੁਜਰਾਤ ਦੀ ਜਨਤਾ ਅਤੇ ਪਾਟੀਦਾਰਾਂ ਨੂੰ ਗੁੰਮਰਾਹ ਕਰ ਰਹੀ ਹੈ। ਭਾਜਪਾ ਦੇ ਸੀਨੀਅਰ ਨੇਤਾ ਅਤੇ ਕੇਂਦਰੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਰਿਜ਼ਰਵੇਸ਼ਨ ਦੇ ਮੁੱਦੇ ‘ਤੇ ਕਾਂਗਰਸ ਨੂੰ ਖੂਬ ਖਰੀ-ਖੋਟੀ ਸੁਣਾਈ।