ਰਾਜਮਾਤਾ ਮਹਿੰਦਰ ਕੌਰ ਸਮੇਤ ਵੱਖ-ਵੱਖ ਵਿਛੜੀਆਂ ਸ਼ਖਸੀਅਤਾਂ ਨੂੰ ਵਿਧਾਨ ਸਭਾ ‘ਚ ਸ਼ਰਧਾਂਜਲੀਆਂ ਭੇਂਟ

ਚੰਡੀਗੜ੍ਹ – ਪੰਜਾਬ ਵਿਧਾਨ ਸਭਾ ਵਿਚ ਅੱਜ ਵਿਛੜੀਆਂ ਸਖਸ਼ੀਅਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ| ਰਾਜਮਾਤਾ ਮਹਿੰਦਰ ਕੌਰ (ਸਾਬਕਾ ਸੰਸਦ ਮੈਂਬਰ) ਤੋਂ ਇਲਾਵਾ ਹੇਠ ਲਿਖੀਆਂ ਸ਼ਖਸੀਅਤਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ|
ਕੰਵਰ ਵਿਸ਼ਵਜੀਤ ਪ੍ਰਿਥਵੀਜੀਤ ਸਿੰਘ (ਸਾਬਕਾ ਸੰਸਦ ਮੈਂਬਰ), ਮਹਿੰਦਰ ਸਿੰਘ ਕਲਿਆਣਾ (ਸਾਬਕਾ ਸੰਸਦ ਮੈਂਬਰ), ਮਹਿੰਦਰ ਸਿੰਘ ਪ੍ਰਧਾਨ (ਸਾਬਕਾ ਵਿਧਾਇਕ), ਰਾਜਾ ਸਿੰਘ (ਸਾਬਕਾ ਵਿਧਾਇਕ), ਬਲਬੀਰ ਸਿੰਘ (ਸਾਬਕਾ ਵਿਧਾਇਕ), ਸੁਰਜਨ ਸਿੰਘ ਜੋਗਾ (ਸਾਬਕਾ ਵਿਧਾਇਕ), ਕਾਮਰੇਡ ਰਾਜ ਕੁਮਾਰ (ਸਾਬਕਾ ਵਿਧਾਇਕ) ਤੋਂ ਇਲਾਵਾ ਅਰਜਨ ਸਿੰਘ, ਵੱਸਣ ਸਿੰਘ, ਜਗਤ ਸਿੰਘ, ਬਚਨ ਸਿੰਘ, ਰਾਮ ਸਰੂਪ, ਬਚਨ ਕੌਰ, ਚੰਨਣ ਸਿੰਘ (ਸਾਰੇ ਸੁਤੰਤਰਤਾ ਸੰਗਰਾਮੀ), ਗਿਆਨੀ ਮੱਲ ਸਿੰਘ (ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ), ਸ਼ਹੀਦ ਕਮਲਜੀਤ ਸਿੰਘ (ਸਬ ਇੰਸਪੈਕਟਰ), ਸ਼ਹੀਦ ਬਖਤਾਬਰ ਸਿੰਘ, ਨਾਇਕ, ਸ਼ਹੀਦ ਮਨਜਿੰਦਰ ਸਿੰਘ ਅਤੇ ਲੁਧਿਆਣਾ ਦੁਰਘਟਨਾ ਵਿਚ ਮਾਰੇ ਗਏ ਵਿਅਕਤੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ|