ਕੇਂਦਰੀ ਮੰਤਰੀ ਅਲਫੋਂਸ ਨੇ ਚੁਕੀ ਰਾਜ ਸਭਾ ਮੈਂਬਰ ਦੀ ਸਹੁੰ

ਨਵੀਂ ਦਿੱਲੀ— ਕੇਂਦਰੀ ਮੰਤਰੀ ਕੇ.ਜੇ. ਅਲਫੋਂਸ ਨੇ ਸੋਮਵਾਰ ਨੂੰ ਰਾਜ ਸਭਾ ਮੈਂਬਰ ਦੇ ਰੂਪ ‘ਚ ਸਹੁੰ ਚੁਕੀ। ਰਾਜ ਸਭਾ ਦੇ ਸਭਾਪਤੀ ਐੱਮ.ਵੈਂਕਈਆ ਨਾਇਡੂ ਨੇ ਉਨ੍ਹਾਂ ਨੂੰ ਅਹੁਦੇ ਦੀ ਸਹੁੰ ਚੁਕਾਈ। ਕੇਂਦਰੀ ਸੈਰ-ਸਪਾਟਾ ਰਾਜ ਮੰਤਰੀ ਦੇ ਰੂਪ ‘ਚ ਮੋਦੀ ਮੰਤਰੀ ਮੰਡਲ ‘ਚ ਸ਼ਾਮਲ ਕੀਤੇ ਗਏ ਅਲਫੋਂਸ ਹਾਲ ਹੀ ‘ਚ ਰਾਜਸਥਾਨ ਤੋਂ ਬਿਨਾਂ ਵਿਰੋਧ ਰਾਜਸਭਾ ਮੈਂਬਰ ਚੁਣੇ ਗਏ ਸਨ।
ਇਕ ਅਧਿਕਾਰਤ ਰਿਲੀਜ਼ ਅਨੁਸਾਰ ਅਲਫੋਂਸ ਨੇ ਰਾਜ ਸਭਾ ਸਥਿਤ ਸਭਾਪਤੀ ਦੇ ਦਫ਼ਤਰ ‘ਚ ਨਾਇਡੂ ਦੇ ਸਾਹਮਣੇ ਉੱਚ ਸਦਨ ਦੇ ਮੈਂਬਰ ਦੀ ਸਹੁੰ ਚੁਕੀ। ਇਸ ਮੌਕੇ ‘ਤੇ ਰਾਜ ਸਭਾ ਦੇ ਸਪੀਕਰ ਪੀ.ਜੇ. ਕੁਰੀਅਨ ਅਤੇ ਸੰਸਦੀ ਕਾਰਜ ਰਾਜ ਮੰਤਰੀ ਵਿਜੇ ਗੋਇਲ ਵੀ ਮੌਜੂਦ ਸਨ। ਸਾਲ 1979 ‘ਚ ਆਈ.ਏ.ਐੱਸ. ਅਧਿਕਾਰੀ ਚੁਣੇ ਗਏ ਅਲਫੋਂਸ ਨੇ ਸਾਲ 2006 ‘ਚ ਕੇਰਲ ‘ਚ ਵਿਧਾਇਕ ਚੁਣੇ ਜਾਣ ਨਾਲ ਆਪਣਾ ਸਿਆਸੀ ਸਫ਼ਰ ਸ਼ੁਰੂ ਕੀਤਾ ਸੀ। ਮਾਕਪਾ ਦੇ ਸਹਿਯੋਗ ਨਾਲ ਆਜ਼ਾਦ ਵਿਧਾਇਕ ਰਹੇ ਅਲਫੋਂਸ ਸਾਲ 2011 ‘ਚ ਭਾਜਪਾ ‘ਚ ਸ਼ਾਮਲ ਹੋ ਗਏ।