ਆਮ ਆਦਮੀ ਪਾਰਟੀ ਨੂੰ 30 ਕਰੋੜ ਰੁਪਏ ਦਾ ਟੈਕਸ ਨੋਟਿਸ

ਨਵੀਂ ਦਿੱਲੀ – ਆਮਦਨ ਕਰ ਵਿਭਾਗ ਨੇ ਆਮ ਆਦਮੀ ਪਾਰਟੀ ਨੂੰ 30.67 ਕਰੋੜ ਰੁਪਏ ਦਾ ਟੈਕਸ ਨੋਟਿਸ ਭੇਜਿਆ ਹੈ| ਵਿਭਾਗ ਦਾ ਕਹਿਣਾ ਹੈ ਕਿ ਪਾਰਟੀ ਨੇ 13 ਕਰੋੜ ਰੁਪਏ ਦੀ  ਆਮਦਨ ਦੇ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ| ਵਿਭਾਗ ਵੱਲੋਂ ਪਾਰਟੀ ਨੂੰ 6 ਕਰੋੜ ਰੁਪਏ ਡੋਨੇਟ ਕਰਨ ਵਾਲੇ 462 ਦੇਣਦਾਰਾਂ ਦਾ ਬਿਓਰਾ ਰੱਖਣ ਲਈ ਵੀ ਫਟਕਾਰ ਲਾਈ ਹੈ|