ਹਾਫਿਜ਼ ਦੀ ਰਿਹਾਈ ‘ਤੇ ਰਾਹੁਲ ਨੇ ਕੱਸਿਆ ਪੀ.ਐੱਮ. ਮੋਦੀ ‘ਤੇ ਤੰਜ਼

ਨਵੀਂ ਦਿੱਲੀ— ਮੁੰਬਈ ਹਮਲਿਆਂ ਦਾ ਮਾਸਟਰਮਾਇੰਡ ਅਤੇ ਲਸ਼ਕਰ-ਏ-ਤੋਇਬਾ ਦੇ ਸਹਿ ਸੰਸਥਾਪਕ ਹਾਫਿਜ਼ ਸਈਅਦ ਦੀ ਰਿਹਾਈ ਨੂੰ ਲੈ ਕੇ ਹੁਣ ਕਾਂਗਰਸ ਦੇ ਉੱਪ ਪ੍ਰਧਾਨ ਰਾਹੁਲ ਗਾਂਧੀ ਨੇ ਪੀ.ਐੱਮ. ਨਰਿੰਦਰ ਮੋਦੀ ‘ਤੇ ਤੰਜ਼ ਕੱਸਿਆ ਹੈ। ਰਾਹੁਲ ਨੇ ਇਸ ਮੁੱਦੇ ‘ਤੇ ਟਵੀਟ ‘ਚ ਲਿਖਿਆ ਹੈ,”ਨਰੇਂਦਰ ਭਾਈ ਗੱਲ ਨਹੀਂ ਬਣੀ। ਅੱਤਵਾਦੀ ਸਰਗਨਾ ਆਜ਼ਾਦ ਹੋ ਗਿਆ। ਰਾਸ਼ਟਰਪਤੀ ਟਰੰਪ ਨੇ ਲਸ਼ਕਰ ਨੂੰ ਪਾਕਿਸਤਾਨੀ ਫੌਜ ਵੱਲੋਂ ਫੰਡਿੰਗ ਨੂੰ ਕਲੀਨ ਚਿੱਟ ਦੇ ਦਿੱਤੀ। ਤੁਹਾਡੀ ਗਲੇ ਲੱਗਣ ਦੀ ਡਿਪਲੋਮੇਸੀ ਕੰਮ ਨਹੀਂ ਆਈ, ਹੋਰ ਜ਼ਿਆਦਾ ਗਲੇ ਲੱਗਣ ਦੀ ਲੋੜ ਹੈ।”
ਸ਼ੁੱਕਰਵਾਰ ਨੂੰ ਹੀ ਪਾਕਿ ਅਦਾਲਤ ਨੇ ਮੁੰਬਈ ਹਮਲੇ ਦੇ ਮਾਸਟਰਮਾਇੰਡ ਅਤੇ ਜਮਾਤ-ਉਦ-ਦਾਵਾ ਸਰਗਨਾ ਹਾਫਿਜ਼ ਸਈਅਦ ਨੂੰ ਜੇਲ ਤੋਂ ਰਿਹਾਅ ਕਰ ਦਿੱਤਾ। ਭਾਰਤ ਸਮੇਤ ਕਈ ਦੇਸ਼ਾਂ ਨੇ ਪਾਕਿਸਤਾਨ ਦੇ ਇਸ ਕਦਮ ਦਾ ਵਿਰੋਧ ਕੀਤਾ ਹੈ। ਹਾਫਿਜ਼ ਸਈਅਦ ਨੂੰ ਨਜ਼ਰਬੰਦੀ ਤੋਂ ਰਿਹਾਅ ਕੀਤੇ ਜਾਣ ਦੇ ਫੈਸਲੇ ‘ਤੇ ਅਮਰੀਕਾ ਨੇ ਪਾਕਿਸਤਾਨ ਦੇ ਖਿਲਾਫ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਕਿ ਹਾਫਿਜ਼ ਸਈਅਦ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਉਸ ‘ਤੇ ਦੋਸ਼ ਤੈਅ ਕੀਤੇ ਜਾਣ।