ਰੇਪ ਵੀਡੀਓਜ਼ ਤੇ ਚਾਈਲਡ ਪੋਰਨੋਗ੍ਰਾਫੀ ‘ਤੇ ਆਈ. ਟੀ. ਕੰਪਨੀਆਂ ਕੱਸਣ ਸ਼ਿਕੰਜਾ

ਨਵੀਂ ਦਿੱਲੀ – ਸਰਕਾਰ ਨੇ ਪੋਰਨੋਗ੍ਰਾਫੀ ‘ਤੇ ਸ਼ਿਕੰਜਾ ਕੱਸਣ ਲਈ ਇਕ ਵੱਡਾ ਫੈਸਲਾ ਕੀਤਾ ਹੈ। ਇਸ ਲਈ ਉਸਨੇ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਕੰਪਨੀਆਂ ਨਾਲ ਇੰਟਰਨੈੱਟ ‘ਤੇ ਤੇਜ਼ੀ ਨਾਲ ਸ਼ੇਅਰ ਹੋ ਰਹੀ ਚਾਈਲਡ ਪੋਰਨੋਗ੍ਰਾਫੀ, ਰੇਪ ਅਤੇ ਗੈਂਗਰੇਪ ਨਾਲ ਸਬੰਧਤ ਇਤਰਾਜ਼ਯੋਗ ਕੰਟੈਂਟਸ ਅਤੇ ਵੀਡੀਓਜ਼ ‘ਤੇ ਰੋਕ ਲਗਾਉਣ ਦੀ ਗੱਲ ਕਹੀ ਹੈ। ਦਰਅਸਲ, ਸਰਕਾਰ ਨੇ ਇੰਟਰਨੈੱਟ ਕੰਪਨੀਆਂ ਨੂੰ ਕੰਟੈਂਟਸ ਅਤੇ ਵੀਡੀਓਜ਼ ‘ਤੇ ਨਜ਼ਰ ਰੱਖਣ ਨੂੰ ਕਿਹਾ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਇਕ ਬੁਲਾਰੇ ਨੇ ਦਾਇਰ ਪਟੀਸ਼ਨ ‘ਤੇ ਸੁਣਵਾਈ ਕੀਤੀ ਸੀ ਅਤੇ ਇਸ ਤਰ੍ਹਾਂ ਦੀ ਇਤਰਾਜ਼ਯੋਗ ਸਮੱਗਰੀ ਦੇ ਪ੍ਰਸਾਰ ਉਪਰ ਚਿੰਤਾ ਪ੍ਰਗਟ ਕੀਤੀ ਸੀ। ਇਸ ਲਈ ਸਰਕਾਰ ਇੰਟਰਨੈੱਟ ‘ਤੇ ਬਿਨਾਂ ਰੋਕ-ਟੋਕ ਫੈਲ ਰਹੇ ਚਾਈਲਡ ਪੋਰਨ ਅਤੇ ਰੇਪ ਵੀਡੀਓਜ਼ ਦੇ ਮੁੱਦੇ ‘ਤੇ ਸਖਤ ਕਾਰਵਾਈ ਕਰਨਾ ਚਾਹੁੰਦੀ ਹੈ।