ਪ੍ਰਦੁਮਨ ਹੱਤਿਆ ਕਾਂਡ : ਗੁਰੂਗਰਾਮ ਪੁਲਸ ਸ਼ੱਕ ਦੇ ਘੇਰੇ ‘ਚ, ਸੀ.ਬੀ.ਆਈ. ਨੇ ਲਿਆ ਇਹ ਫੈਸਲਾ

ਗੁਰੂਗਰਾਮ — ਰਿਆਨ ਇੰਟਰਨੈਸ਼ਨਲ ਸਕੂਲ ‘ਚ ਦੂਸਰੀ ਜਮਾਤ ਦੇ ਵਿਦਿਆਰਥੀ ਪ੍ਰਦੁਮਨ ਦੇ ਕਤਲ ਮਾਮਲੇ ‘ਚ ਲਾਪਰਵਾਹੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਗੁਰੂਗਰਾਮ ਪੁਲਸ ਹੁਣ ਸੀ.ਬੀ.ਆਈ. ਦੇ ਜਾਂਚ ਦੇ ਘੇਰੇ ‘ਚ ਆ ਗਈ ਹੈ। ਸੂਤਰਾਂ ਮੁਤਾਬਕ ਸੀ.ਬੀ.ਆਈ. ਹੁਣ ਪ੍ਰਦੁਮਨ ਦੇ ਕੇਸ ਦੀ ਜਾਂਚ ਕਰਨ ਵਾਲੇ ਪੁਲਸ ਅਧਿਕਾਰੀਆਂ ਦੇ ਖਾਤਿਆਂ ਦੀ ਜਾਂਚ ਕਰੇਗੀ। ਸੀ.ਬੀ.ਆਈ. ਹੁਣ ਗੁਰੂਗਰਾਮ ਪੁਲਸ ਦੇ ਕਾਲ ਡਿਟੇਲ ਅਤੇ ਬੈਂਕ ਖਾਤਿਆਂ ਦੀ ਜਾਂਚ ਕਰਨ ‘ਤੇ ਵਿਚਾਰ ਕਰ ਰਹੀ ਹੈ। ਗੁਰੂਗਰਾਮ ਦੀ ਵਿਸ਼ੇਸ਼ ਜਾਂਚ ਟੀਮ ਨੇ ਸਕੂਲ ਦੇ ਬੱਸ ਕੰਡਕਟਰ ਅਸ਼ੋਕ ਨੂੰ ਪ੍ਰਦੁਮਨ ਦੇ ਕਤਲ ਦੋਸ਼ ‘ਚ ਗ੍ਰਿਫਤਾਰ ਕੀਤਾ ਸੀ।
ਹਾਲਾਂਕਿ ਸੀਬੀਆਈ ਦੀ ਜਾਂਚ ਦੀ ਥਿਊਰੀ ਗੁਰੂਗਰਾਮ ਪੁਲਸ ਤੋਂ ਉਲਟ ਹੈ ਅਤੇ ਸੀਬੀਆਈ ਨੇ ਇਕ ਵਿਦਿਆਰਥੀ ਨੂੰ ਦੋਸ਼ੀ ਦੱਸਿਆ ਹੈ। ਇਸ ਤੋਂ ਬਾਅਦ ਬੱਸ ਕਡੰਕਟਰ ਅਸ਼ੋਕ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਚੁੱਕੀ ਹੈ।