ਆਜ਼ਮ ਖਾਨ ਦੇ ਬਿਗੜੇ ਬੋਲ, ਬਨਾਰਸ ‘ਚ ਮੇਰੀ ਪਛਾਣ ਪੀ. ਐੱਮ. ਮੋਦੀ ਤੋਂ ਵੱਧ

ਰਾਮਪੁਰਾ— ਉੱਤਰ ਪ੍ਰਦੇਸ਼ ‘ਚ ਚੋਣਾਂ ਦੇ ਦੂਜੇ ਪੜਾਅ ਦੇ ਪ੍ਰਚਾਰ ਨੂੰ ਲੈ ਕੇ ਰਾਮਪੁਰ ‘ਚ ਜਨਤਾ ਨੂੰ ਸੰਬੋਧਿਤ ਕਰਦੇ ਹੋਏ ਸਪਾ ਦੇ ਕੱਦਾਵਰ ਨੇਤਾ ਅਤੇ ਪ੍ਰਦੇਸ਼ ਦੇ ਸਾਬਕਾ ਕੈਬਨਿਟ ਮੰਤਰੀ ਆਜ਼ਮ ਖ਼ਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤਿੱਖਾ ਵਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਬਨਾਰਸ ‘ਚ ਮੇਰੀ ਪਛਾਣ ਜ਼ਿਆਦਾ ਹੈ, ਮੋਦੀ ਜੀ ਤੁਹਾਡੀ ਪਛਾਣ ਨਹੀਂ।
ਆਜ਼ਮ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੇਕਰ 15 ਦਿਨ ਬਨਾਰਸ ‘ਚ ਨਹੀਂ ਰਹੇ ਹੁੰਦੇ ਤਾਂ ਇਕ ਵੀ ਸੀਟ ਭਾਜਪਾ ਦੇ ਪੱਖ ‘ਚ ਨਾ ਹੁੰਦੀ। ਬਨਾਰਸ ‘ਚ ਜਿਥੇ ਵੀ ਮੋਦੀ ਜੀ ਦੇ ਪੱਥਰ ਲੱਗੇ ਹਨ, ਉੱਥੇ ਮੇਰੇ ਵੀ ਪੱਥਰ ਲੱਗੇ ਹਨ। ਬਨਾਰਸ ਦੀਆਂ ਸਾਰੀਆਂ ਗਲੀਆਂ ਅਸੀਂ ਬਣਵਾਈਆਂ ਹਨ। ਬਨਾਰਸ ਦਾ ਸਾਰਾ ਵਾਟਰ ਸਿਸਟਮ ਮੇਰਾ ਬਣਵਾਇਆ ਹੋਇਆ ਹੈ। ਬਨਾਰਸ ਦਾ ਸਾਰਾ ਸੀਵਰ ਸਿਸਟਮ ਮੇਰਾ ਬਣਵਾਇਆ ਹੋਇਆ ਹੈ।
ਨਾਲ ਹੀ ਉਨ੍ਹਾਂ ਪ੍ਰਦੇਸ਼ ਦੀ ਯੋਗੀ ਸਰਕਾਰ ‘ਤੇ ਵੀ ਖੂਬ ਨਿਸ਼ਾਨਾ ਬਣਿਆ। ਉਨ੍ਹਾਂ ਨੇ ਕਿਹਾ ਹੈ ਕਿ ਪ੍ਰਦੇਸ਼ ਹਿੰਦੁਸਤਾਨ ਦਾ ਸਭ ਤੋਂ ਵੱਡਾ ਸੂਬਾ ਹੈ। ਇਸ ਦਾ ਮੁਖੀਆ ਵੀ ਰਾਜਾ ਹੁੰਦਾ ਹੈ ਪਰ ਉਸ ਰਾਜੇ ਨੂੰ ਇਹ ਸ਼ੌਭਾ ਨਹੀਂ ਦਿੰਦਾ ਕਿ ਮਰੇ ਹੋਏ ਲੋਕਾਂ ਨੂੰ ਕਬਰਸਤਾਨ ‘ਤੇ ਜਾ ਕੇ ਕਬਰਾਂ ‘ਤੇ ਝਾੜੂ ਲਗਾ ਕੇ ਮਿੱਟੀ ਇਕੱਠੀ ਕਰਨੀ ਸ਼ੁਰੂ ਕਰ ਦੇਣ।