ਹਵਸ ਅਤੇ ਹੱਤਿਆ ਦੀ ਹੈਰਾਨ ਕਰ ਦੇਣ ਵਾਲੀ ਕਹਾਣੀ ‘ਚ ਫ਼ਸੀ ਨੰਦਿਨੀ

1 ਮਾਰਚ 2017 ਦੀ ਸਵੇਰੇ ਸਰਿਤਾ ਦੀ ਅੱਖ ਖੁੱਲ੍ਹੀ ਤਾਂ ਬੇਟੀ ਨੂੰ ਬਿਸਤਰ ‘ਤੇ ਨਾ ਪਾ ਕੇ ਉਹ ਪ੍ਰੇਸ਼ਾਨ ਹੋ ਗਈ। ਉਸ ਦੀ ਸਮਝ ਵਿੱਚ ਨਹੀਂ ਆਇਆ ਕਿ 6 ਸਾਲ ਦੀ ਮਾਸੂਮ ਬੱਚੀ ਸਵੇਰੇ-ਸਵੇਰੇਉਠ ਕੇ ਕਿੱਥੇ ਚਲੀ ਗਈ। ਉਸ ਨੇ ਕਈ ਆਵਾਜ਼ਾਂ ਲਗਾਈਆਂ, ਜਦੋਂ ਉਹ ਨਾ ਬੋਲੀ ਤਾਂ ਉਸ ਨੇ ਸੋਚਿਆ ਕਿ ਕਿਤੇ ਉਹ ਚਾਚੀ ਦੇ ਕੋਲ ਤਾਂ ਨਹੀਂ ਚਲੀ ਗਈ। ਉਹ ਦੇਵਰਾਣੀ ਰੀਨਾਦੇ ਘਰ ਗਈ ਪਰ ਨੰਦਿਨੀ ਉਥੇਵੀ ਨਹੀਂ ਸੀ।
ਨੰਦਿਨੀ ਦੇ ਇਸ ਤਰ੍ਹਾਂ ਗਾਇਬ ਹੋਣ ਕਾਰਨ ਰੀਨਾ ਵੀ ਪ੍ਰੇਸ਼ਾਨ ਹੋ ਗਈ। ਉਹ ਜਿਸ ਹਾਲਤ ਵਿੱਚ ਸੀ, ਉਸੇ ਹਾਲਤ ਵਿੱਚ ਸਰਿਤਾ ਦੇ ਨਾਲ ਨੰਦਿਨੀ ਦੀ ਭਾਲ ਵਿੱਚ ਨਿਕਲ ਪਈ।ਸਰਿਤਾ ਅਤੇ ਉਸ ਦੀ ਦੇਵਰਾਣੀ ਰੀਨਾ ਇੱਕੱਲੀ ਹੀ ਸੀ। ਦੋਵਾਂ ਦੇ ਹੀ ਪਤੀ ਵਿਦੇਸ਼ ਵਿੱਚ ਰਹਿੰਦੇ ਸਨ, ਕੋਈ ਮਰਦ ਨਾ ਹੋਣ ਕਾਰਨ ਨੰਦਿਨੀ ਨੂੰ ਲੈ ਕੇ ਦੋਵੇਂ ਕੁਝ ਜ਼ਿਆਦਾ ਹੀ ਪ੍ਰੇਸ਼ਾਨ ਸਨ।
ਹੌਲੀ-ਹੌਲੀ ਨੰਦਿਨੀ ਦੇ ਗਾਇਬ ਹੋਣ ਦੀ ਗੱਲ ਪਿੰਡ ਵਾਲਿਆਂ ਨੂੰ ਪਤਾ ਲੱਗੀ ਤਾਂ ਲੱਗੀ ਤਾਂ ਸਰਿਤਾ ਨਾਲ ਹਮਦਰਦੀ ਰੱਖਣਵਾਲੇ ਉਸ ਦੇ ਨਾਲ ਨੰਦਿਨੀ ਦੀ ਭਾਲ ਵਿੱਚ ਲੱਗ ਗਏ। ਬੇਟੀ ਦੇ ਨਾ ਮਿਲਣ ਕਾਰਨ ਸਰਿਤਾ ਕਾਫ਼ੀ ਪ੍ਰੇਸ਼ਾਨ ਸੀ।
ਬੇਟੀ ਨੂੰ ਲੱਭਦੀ ਹੋਈ ਉਹ ਇੱਕੱਲੀ ਹੀ ਪਿੰਡ ਤੋਂ ਕਰੀਬ 3 ਕਿਲੋਮੀਟਰ ਦੂਰ ਕੁਆਵਲ ਨਦੀ ਤੇ ਬਣੇ ਪੁਲ ‘ਤੇ ਪਹੁੰਚੀ ਤਾਂ ਉਥੋਂ ਨਦੀ ਦੇ ਕਿਨਾਰੇ ਇੱਕ ਜਗ੍ਹਾ ‘ਤੇ ਭੀੜ ਲੱਗੀ ਦਿਖਾਈ ਦਿੱਤੀ। ਉਤਸੁਕਤਾ ਵੱਸ ਸਰਿਤਾ ਉਥੇ ਪਹੁੰਚੀ ਤਾਂ ਨਦੀ ਦੇ ਰੇਤ ਤੇ ਉਸਨੂੰ ਇੱਕ ਬੱਚੀ ਦੀ ਅਰਧ ਨਗਨ ਲਾਸ਼ ਦਿਖਾਈ ਦਿੱਤੀ। ਸਰਿਤਾ ਦਾ ਕਲੇਜਾ ਧੜਕ ਪਿਆ ਕਿਉਂਕਿ ਉਹ ਲਾਸ਼ ਉਸ ਦੀ ਲੜਕੀ ਨੰਦਿਨੀ ਦੀ ਸੀ।
ਬੇਟੀ ਦੀ ਲਾਸ਼ ਦੇਖਕੇ ਉਹ ਚੀਖ-ਚੀਖ ਕੇ ਰੋਣ ਲੱਗੀ। ਉਸ ਦੇ ਇਸ ਤਰ੍ਹਾਂ ਰੋਣ ਨਾਲ ਉਥੇ ਇੱਕੱਠੇ ਲੋਕਾਂ ਨੂੰ ਸਮਝਦੇ ਦੇਰ ਨਾ ਲੱਗੀ ਕਿ ਲਾਸ਼ ਇਸਦੀ ਲੜਕੀ ਦੀ ਹੈ। ਥੋੜ੍ਹੀ ਹੀ ਦੇਰ ਵਿੱਚ ਇਹ ਖਬਰ ਜੰਗਲ ਦੀ ਅੱਗ ਵਾਂਗ ਫ਼ੈਲ ਗਈ ਤਾਂ ਪਿੰਡ ਵਾਲੇ ਘਟਨਾ ਸਥਾਨ ਤੇ ਆ ਗਏ।
ਕਿਸੇ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਪੁਲਿਸ ਵੀ ਆ ਗਈ। ਘਟਨਾ ਸਥਾਨ ਅਤੇ ਲਾਸ਼ ਦੀ ਬਰੀਕੀ ਨਾਲ ਜਾਂਚ ਕੀਤੀ ਗਈ। ਲਾਸ਼ ਅਤੇ ਘਟਨਾ ਸਥਾਨ ਦੀ ਸਥਿਤੀ ਦੇਖ ਕੇ ਇਹੀ ਲੱਗ ਰਿਹਾ ਸੀ ਕਿ ਹੱਤਿਆ ਕਿਤੇ ਹੋਰ ਕਰਕੇ ਲਾਸ਼ ਉਥੇ ਸੁੱਟੀ ਗਈ ਸੀ। ਪੁਲਿਸ ਨੇ ਘਟਨਾ ਸਥਾਨ ਦੀ ਕਾਰਵਾਈ ਨਿਪਟਾ ਕੇ ਲਾਸ਼ ਨੂੰ ਪੋਸਟ ਮਾਰਟਮ ਦੇ ਲਈ ਬਾਬਾ ਰਾਘਵਦਾਸ ਮੈਡੀਕਲ ਕਾਲਜ ਭਿਜਵਾ ਦਿੱਤਾ।
ਪੁਲਿਸ ਦੀ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਿਆ ਕਿ ਜਮੀਨ ਸਬੰਧੀ ਪਿੰਡ ਦੇ ਹੀ ਚਾਂਦਬਲੀਅਤੇ ਉਹਨਾਂ ਦੇ ਬੇਟੇ ਦੁਰਵਾਸਾ ਨਾਲ ਸਰਿਤਾ ਦੀ ਰੰਜਿਸ਼ ਸੀ। ਸਰਿਤਾ ਨੇ ਉਹਨਾਂ ਤੇ ਸ਼ੰਕਾ ਵੀ ਪ੍ਰਗਟ ਕੀਤੀ। ਸੂਚਨਾ ਪ੍ਰਾਪਤ ਹੋਣ ਤੇ ਵਿਦੇਸ਼ ਵਿੱਚ ਰਹਿ ਰਿਹਾ ਸਰਿਤਾ ਦਾ ਪਤੀ ਦਿਨੇਸ਼ ਕੁਮਾਰ ਵੀ ਆ ਗਿਆ। ਉਸ ਨੇ ਲੜਕੀ ਦੀ ਹੱਤਿਆ ਦੇ ਲਈ ਚਾਂਦਬਲੀ ਅਤੇ ਦੁਰਵਾਸਾ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਉਹਨਾਂ ਦੇ ਖਿਲਾਫ਼ ਰਿਪੋਰਟ ਕਰ ਦਿੱਤੀ। ਦਿਨੇਸ਼ ਦੀ ਰਿਪੋਰਟ ਤੇ ਪੁਲਿਸ ਨੇ ਦੋਵੇਂ ਪਿਓ-ਪੁੱਤਰ ਨੂੰ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਨੇ ਚਾਂਦਬਲੀ ਅਤੇ ਉਸ ਦੇ ਬੇਟੇ ਦੁਰਵਾਸਾ ਤੋਂ ਨੰਦਨੀ ਦੀ ਹੱਤਿਆ ਬਾਰੇ ਸਖਤੀ ਨਾਲ ਪੁੱਛਗਿੱਛ ਕੀਤੀ ਪਰ ਉਹ ਖੁਦ ਨੂੰ ਨਿਰਦੋਸ਼ ਦੱਸਦੇ ਰਹੇ, ਜਦੋਂ ਨੰਦਿਨੀ ਦੀ ਪੋਸਟ ਮਾਰਟਮ ਰਿਪੋਰਟ ਆਈ ਤਾਂ ਸਾਰੀ ਕਹਾਣੀ ਬਦਲ ਗਈ। ਜਿਸ ਚਾਂਦਬਲੀ ਅਤੇ ਉਸ ਦੇ ਲੜਕੇ ਨੂੰ ਪੁਲਿਸ ਨੇ ਜਮੀਨ ਦੇ ਵਿਵਾਦ ਕਾਰਨ ਨੰਦਿਨੀ ਦੀ ਹੱਤਿਆ ਦਾ ਦੋਸ਼ੀ ਮੰਨ ਲਿਆ ਸੀ, ਉਹ ਗਲਤ ਨਿਕਲਿਆ। ਪੋਸਟ ਮਾਰਟਮ ਰਿਪੋਰਟ ਮੁਤਾਬਕ ਹੱਤਿਆ ਤੋਂ ਪਹਿਲਾਂ ਨੰਦਿਨੀ ਨਾਲ ਬਲਾਤਕਾਰ ਵੀ ਕੀਤਾ ਗਿਆ। ਚਾਂਦਬਲੀ ਅਤੇ ਦੁਰਵਾਸ਼ਾ ਅਜਿਹਾ ਨਹੀਂ ਕਰ ਸਕਦੇ ਸਨ। ਇਹ ਪੁਲਿਸ ਹੀ ਨਹੀਂ, ਨੰਦਨੀ ਦੇ ਘਰ ਵਾਲੇ ਵੀ ਮੰਨ ਰਹੇ ਸਨ। ਜਦੋਂ ਬਾਪ-ਬੇਟਾ ਇਸ ਮਾਮਲੇ ਵਿੱਚ ਨਿਰਦੋਸ਼ ਪਾਏ ਗਏ ਤਾਂ ਪੁਲਿਸ ਨੇ ਉਹਨਾਂ ਨੂੰ ਹਦਾਇਤ ਦੇ ਕੇ ਛੱੜ ਦਿੱਤਾ ਤੇ ਇਸ ਮਾਮਲੇ ਵਿੱਚ ਨਵੇਂ ਸਿਰੇ ਤੋਂ ਜਾਂਚ ਆਰੰਭ ਕਰ ਦਿੱਤੀ।
ਪੁਲਿਸ ਨੇ ਮੁਖਬਰਾਂ ਦੀ ਮਦਦ ਲਈ। ਘਟਨਾ ਦੇ 12 ਦਿਨਾਂ ਬਾਅਦ 12 ਮਾਰਚ, 2017 ਨੂੰ ਇੱਕ ਮੁਖਬਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਪਿੰਡ ਦਾ ਹੀ 22 ਸਾਲ ਦਾ ਗੋਰਖਪ੍ਰਸਾਦ ਇੱਧਰ ਕੁਝ ਦਿਨਾਂ ਤੋਂ ਸੈਕਸ ਸਮਰੱਥਾ ਵਧਾਉਣ ਵਾਲੀਆਂ ਦਵਾਈਆਂ ਖਾ ਰਿਹਾ ਸੀ। ਡੇਢ ਸਾਲ ਪਹਿਲਾਂ ਉਸ ਦੀ ਪਤਨੀ ਉਸਨੂੰ ਛੱਡ ਕੇ ਪੇਕੇ ਚਲੀ ਗਈ ਸੀ। ਮੁਖਬਰ ਦੀ ਸਿ ਗੱਲ ਤੋਂ ਪੁਲਿਸ ਨੂੰ ਲੱਗਿਆ ਕਿ ਕਿਤੇ ਗੋਰਖ ਪ੍ਰਸਾਦ ਨੇ ਹੀ ਮਾਸੂਮ ਨੰਦਨੀ ਨਾਲ ਬਲਾਤਕਾਰ ਨਾਂ ਕੀਤਾ ਹੋਵੇ ਅਤੇ ਪਛਾਣੇ ਜਾਣ ਦੇ ਡਰ ਕਾਰਨ ਉਸ ਦੀ ਹੰਤਿਆ ਕਰ ਦਿੱਤੀ ਹੋਵੇ।ੋ
ਪੁਲਿਸ ਨੇ ਗੋਰਖ ਪ੍ਰਸਾਦ ਨੂੰ ਪਕੜ ਲਿਆ। ਥਾਣੇ ਵਿੱਚ ਜਦੋਂ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮਾਸੂਮ ਨੰਦਨੀ ਦੇ ਨਾਲ ਬਲਾਤਕਾਰ ਕਰਕੇ ਹੱਤਿਆ ਦੀ ਗੱਲ ਸਵੀਕਾਰ ਕਰ ਲਈ। ਉਸ ਨੇ ਵਜ੍ਹਾ ਦੱਸੀ ਕਿ ਨੰਦਨੀ ਦੀ ਚਾਚੀ ਰੀਨਾ ਨੇ ਉਸਨੂੰ ਧੋਖਾ ਦਿੱਤਾ ਸੀ, ਇਸ ਕਰਕੇ ਉਸ ਨੇ ਬਦਲਾ ਲੈਣ ਲਈ ਇਹ ਸਭ ਕੀਤਾ ਹੈ।
ਨੰਦਨੀ ਦੀ ਚਾਚੀ ਨੇ ਕੀ ਧੋਖਾ ਕੀਤਾ?
ਉਹ ਮੈਨੂੰ ਪਿਆਰ ਕਰਦੀ ਸੀ ਪਰ ਇੱਧਰ ਉਹ ਮੇਰੇ ਤੇ ਨਜ਼ਰ ਰੱਖਦੀ ਸੀ, ਜਦਕਿ ਉਸਦੀ ਵਜ੍ਹਾ ਕਾਰਨ ਮੇਰੀ ਪਤਨੀ ਘਰ ਛੱਡ ਕੇ ਚਲੀ ਗਈ। ਹੁਣ ਉਹ ਕਿਸੇ ਹੋਰ ਨਾਲ ਪਿਆਰ ਕਰਨ ਲੱਗੀ ਸੀ। ਪੁਲਿਸ ਉਸ ਨੂੰ ਉਸ ਥਾਂ ਲੈ ਗਈ, ਜਿੱਥੇ ਉਸ ਨੇ ਇਹ ਸਭ ਕੀਤਾ। ਘਟਨਾ ਸਥਾਨ ਤੋਂ ਪੁਲਿਸ ਨੇ ਮ੍ਰਿਤਕਾ ਨੰਦਨੀ ਦੇ ਕੱਪੜੇ ਬਰਾਮਦ ਕੀਤੇ। ਇਸ ਤੋਂ ਬਾਅਦ ਰੋਜਨਾਮਚੇ ਤੋਂ ਚਾਂਦਬਲੀ ਅਤੇ ਦੁਰਵਾਸ਼ਾਂ ਦਾ ਨਾਂ ਹਟਾ ਕੇ ਗੋਰਖ ਪ੍ਰਸਾਦ ਨੂੰ ਦੋਸ਼ੀ ਬਣਾ ਕੇ ਉਸ ਦਿਨ ਅਦਾਲਤ ਵਿੱਚ ਪੇਸ਼ ਕੀਤੀ ਅਤੇ ਜੇਲ੍ਹ ਭੇਜ ਦਿੱਤਾ।
22 ਸਾਲ ਦਾ ਗੋਰਖ ਪ੍ਰਸਾਦ ਜ਼ਿਲ੍ਹਾ ਗੋਰਖਪੁਰ ਦੇ ਥਾਣਾ ਹਰਪੁਰਬੁਦਹਟ ਦਾ ਰਹਿਣ ਵਾਲਾ ਸੀ। 2 ਭਾਈ-ਭੈਣਾਂ ਵਿੱਚ ਉਹ ਸਭ ਤੋਂ ਵੱਡਾ ਸੀ। ਉਸ ਦਾ ਪਿਤਾ ਖੇਤੀ ਕਰਦਾ ਸੀ। ਇੰਟਰ ਤੱਕ ਪੜ੍ਹਿਆ ਗੋਰਖ ਪ੍ਰਸਾਦ ਛੋਟਾ-ਮੋਟਾ ਕੰਮ ਕਰਦਾ ਸੀ। ਉਸ ਦੇ ਘਰ ਤੋਂ ਥੋੜ੍ਹੀ ਦੂਰੀ ਤੇ ਰੀਨਾ ਦਾ ਘਰ ਸੀ। ਪੜੌਸੀ ਹੋਣ ਦੇ ਨਾਤੇ ਰੀਨਾ ਦੇ ਪਤੀ ਵਿਨੋਦ ਨਾਲ ਉਸਦੀ ਖੂਬ ਬਣਦੀ ਸੀ। ਰਿਸ਼ਤੇ ਵਿੱਚ ਉਹ ਗੋਰਖ ਪ੍ਰਸਾਦ ਦਾ ਚਾਚਾ ਲੱਗਦਾ ਸੀ।
ਵਿਨੋਦ ਵੱਡੇ ਭਰਾ ਦਿਨੇਸ਼ ਨਾਲ ਵਿਦੇਸ਼ ਕਮਾਉਣ ਚਲਿਆ ਗਿਆ ਤਾਂ ਘਰ ਵਿੱਚ ਰੀਨਾ ਇੱਕੱਲੀ ਰਹਿ ਗਈ। ਜੇਠਾਣੀ ਸਰਿਤਾ ਵੀ ਲੜਕੀ ਨਾਲ ਰਹਿੰਦੀ ਸੀ। ਰੀਨਾ ਦਾ ਕੋਈ ਬੱਚਾ ਨਹੀਂ ਸੀ। ਦੋਵੇਂ ਭਰਾਵਾਂ ਵਿੱਚਕਾਰ ਨੰਦਨੀ ਇੱਕੱਲੀ ਬੇਟੀ ਸੀ। ਇਯ ਕਰਕੇ ਉਹ ਪੂਰੇ ਪਰਿਵਾਰ ਦੀ ਪਿਆਰੀ ਸੀ। ਵਿਨੋਦ ਦੇ ਵਿਦੇਸ਼ ਚਲੇ ਜਾਣ ਤੋਂ ਬਾਅਦ ਵੀ ਗੋਰਖਪ੍ਰਸਾਦ ਉਸ ਦੇ ਘਰ ਆਉਂਦਾ ਜਾਦਾ ਰਿਹਾ। ਇਸੇ ਆਉਣ-ਜਾਣ ਵਿੱਚ ਉਸ ਦੀ ਨਜ਼ਰ ਰੀਨਾ ਤੇ ਜਮ ਗਈ। ਅਣਵਿਆਹਿਆ ਗੋਰਖ ਪ੍ਰਸਾਦ ਨੂੰ ਲੱਗਿਆ ਕਿ ਰੀਨਾ ਦਾ ਪਤੀ ਬਾਹਰ ਰਹਿੰਦਾ ਹੈ, ਜੇਕਰ ਕੋਸ਼ਿਸ਼ ਕੀਤੀ ਜਾਵੇ ਤਾਂ ਉਸ ਨੂੰ ਵੱਸ ਵਿੱਚ ਕੀਤਾ ਜਾ ਸਕਦਾ ਹੈ।
ਬੱਸ ਫ਼ਿਰ ਕੀ ਸੀ, ਉਹ ਰੀਨਾ ਨੂੰ ਚਾਹਤ ਭਰੀਆਂ ਨਜ਼ਰਾਂ ਨਾਲ ਦੇਖਣ ਲੱਗਿਆ। ਜਲਦੀ ਹੀ ਰੀਨਾ ਉਸ ਦੇ ਮਨ ਦੀ ਗੱਲ ਵੀ ਤਾੜ ਗਈ। ਰੀਨਾ ਵੀ ਪੁਰਸ਼ ਸੁਖ ਤੋਂ ਵਾਂਝੀ ਸੀ, ਇਯ ਕਰਕੇ ਉਸ ਨੇ ਗੋਰਖ ਪ੍ਰਸਾਦ ਵੱਲ ਦੇਖਣਾ ਆਰੰਭ ਕਰ ਦਿੱਤਾ। ਇੱਕ ਦਿਨ ਦੁਪਹਿਰੇ ਗੋਰਖ ਪ੍ਰਸਾਦ ਰੀਨਾ ਦੇ ਘਰ ਪਹੁੰਚਿਆ ਤਾਂ ਸਰਿਤਾ ਲੜਕੀ ਨੂੰ ਕਿਤੇ ਲੈ ਕੇ ਗਹੀ ਹੋਈ ਸੀ। ਘਰ ਵਿੱਚ ਰੀਨਾ ਇੱਕੱਲੀ ਸੀ। ਉਸਨੂੰ ਦੇਖਦੇ ਹੀ ਰੀਨਾ ਨੇ ਮੁਸਕਰਾਉਂਦੇ ਕਿਹਾ, ਆਓ ਬੈਠੋ?
ਉਸ ਦਿਨ ਦੋਵਾਂ ਦੇ ਨਜਾਇਜ਼ ਸਬੰਧ ਬਣ ਗਏ। ਇਯ ਤੋਂ ਬਾਅਦ ਤਾਂ ਰਿਸ਼ਤਿਆਂ ਦੇ ਬਾਰੇ ਨਾ ਰੀਨਾ ਨੇ ਸੋਚਿਆ ਅਤੇ ਨਾ ਗੋਰਖ ਪ੍ਰਸਾਦ ਨੇ। ਰਿਸ਼ਤਿਆ ਨੂੰ ਤਾਰ ਤਾਰ ਕਰਨ ਤੋਂ ਬਾਅਦ ਦੋਵਾਂ ਨੂੰ ਕੋਈ ਪਛਤਾਵਾ ਨਹੀਂ ਸੀ, ਜਦਕਿ ਦੋਵੇਂ ਚਾਚੀ-ਭਤੀਜੇ ਤਾਂ ਸਨ ਹੀ, ਉਮਰ ਵਿੱਚ ਵੀ 8 ਸਾਲ ਦਾ ਅੰਤਰ ਸੀ। ਇੱਕ ਵਾਰ ਮਰਿਆਦਾ ਟੁੱਟੀ ਤਾਂ ਸਿਲਸਿਲਾ ਚੱਲ ਪਿਆ। ਜਦੋਂ ਦੋਵਾਂ ਨੂੰ ਮੌਕਾ ਮਿਲਦਾ, ਜਿਸਮ ਦੀ ਭੁੱਖ ਮਿਟਾਂ ਲੈਂਦੇ ਸਨ।
ਗੋਰਖ ਪ੍ਰਸਾਦ ਨੇ ਵਾਅਦਾ ਕੀਤਾ ਕਿ ਉਹ ਉਸ ਦਾ ਹੀ ਹੋ ਕੇ ਰਹੇਗਾ ਪਰ ਉਸ ਨੇ ਰੀਨਾ ਨੂੰ ਦੱਸੇ ਬਿਨਾਂ ਵਿਆਹ ਕਰ ਲਿਆ। ਰੀਨਾ ਨੂੰ ਪਤਾ ਤਾਂ ਉਦੋਂ ਲੱਗਿਆ ਜਦੋਂ ਉਸ ਦਾ ਵਿਆਹ ਤਹਿ ਹੋ ਗਿਆ। ਪਰ ਵਿਆਹ ਹੋਣ ਤੱਕ ਗੋਰਖ ਪ੍ਰਸਾਦ ਮੂੰਹ ਲੁਕਾਈ ਰਿਹਾ। ਪ੍ਰੇਮੀ ਦੀ ਇਸ ਬੇਵਫ਼ਾਈ ਤੋਂ ਪ੍ਰੇਸ਼ਾਨ ਰੀਨਾ ਨੇ ਵੀ ਤਹਿ ਕਰ ਲਿਆ ਸੀ ਕਿ ਗੋਰਖ ਪ੍ਰਸਾਦ ਤੋਂ ਅਜਿਹਾ ਬਦਲਾ ਲਵੇਗੀ ਕਿ ਉਹ ਸੋਚ ਵੀ ਨਹੀਂ ਸਕਦਾ।
ਉਸ ਨੇ ਕੁਝ ਅਜਿਹਾ ਕੀਤਾ ਵੀ, ਉਸੇ ਦੇ ਕਾਰਨ ਵਿਆਹ ਦੇ ਇੱਕ ਹਫ਼ਤੇ ਬਾਅਦ ਹੀ ਗੋਰਖ ਪ੍ਰਸਾਦ ਦੀ ਪਤਨੀ ਉਸਨੂੰ ਛੱਡ ਕੇ ਚਲੀ ਗਈ। ਉਸ ਨੇ ਦੋਸ਼ ਲਗਾਇਆ ਕਿ ਉਸ ਦਾ ਪਤੀ ਨਾਮਰਦ ਹੈ, ਉਹ ਉਸ ਨੂੰ ਸੰਤੁਸ਼ਟ ਨਹੀਂ ਕਰ ਪਾਉਂਦਾ। ਇਸ ਤਰ੍ਹਾਂ ਰੀਨਾ ਨੇ ਪ੍ਰੇਮੀ ਤੋਂ ਉਸ ਦੀ ਬੇਵਫ਼ਾਈ ਦਾ ਬਦਲਾ ਲੈ ਲਿਆ, ਜਦਕਿ ਰੀਨਾ ਨੇ ਉਸ ਨੂੰ ਆਪਣੇ ਸਬੰਧਾਂ ਬਾਰੇ ਦੱਸ ਦਿੱਤਾ ਸੀ।
ਗੋਰਖ ਪ੍ਰਸਾਦ ਦੀ ਪਤਨੀ ਨੇ ਉਸ ਤੇ ਜੋ ਦੋਸ਼ ਲਗਾਇਆ ਸੀ, ਉਸ ਕਾਰਨ ਪਿੰਡ ਵਿੱਚ ਗੋਰਖ ਪ੍ਰਸਾਦ ਦੀ ਖੂਬ ਬਦਨਾਮੀ ਹੋਈ। ਪਿੰਡ ਵਾਲਿਆਂ ਦੇ ਸਾਹਮਣੇ ਨਿਕਲਣ ਵਿੱਚ ਉਸਨੂੰ ਸ਼ਰਮਿੰਦਗੀ ਮਹਿਸੂਸ ਹੋਣ ਲੱਗੀ। ਪਤਨੀ ਛੱਡ ਕੇ ਚਲੀ ਗਈ ਤਾਂ ਗੋਰਖ ਪ੍ਰਸਾਦ ਰੀਨਾ ਦੇ ਘਰ ਦੇ ਚੱਕਰ ਲਗਾਉਣ ਲੱਗਿਆ। ਰੀਨਾ ਨੇ ਉਸਨੂੰ ਪਿਆਰ ਤਾਂ ਦਿੱਤਾ ਪਰ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ। ਸ਼ਾਇਦ ਉਹ ਉਸ ਦੀ ਬੇਵਫ਼ਾਈ ਨੂੰ ਭੁੱਲ ਨਹੀਂ ਸਕੀ ਸੀ। ਗੋਰਖ ਪ੍ਰਸਾਦ ਦੀ ਇਸ ਬੇਵਫ਼ਾਈ ਤੋਂ ਨਰਾਜ ਰੀਨਾ ਨੇ ਕਿਸੇ ਹੋਰ ਨਾਲ ਸਬੰਧ ਬਣਾ ਲਏ ਸਨ। ਇਸ ਕਰਕੇ ਉਹ ਗੋਰਖ ਪ੍ਰਸਾਦ ਨੂੰ ਪਹਿਲਾਂ ਵਰਗਾ ਪਿਆਰ ਨਹੀਂ ਦੇ ਰਿਹਾ ਸੀ। ਰੀਨਾ ਉਸ ਨੂੰ ਖਟਕਦੀ ਸੀ। ਰੀਨਾ ਦਾ ਇਹ ਵਿਵਹਾਰ ਗੋਰਖ ਪ੍ਰਸਾਦ ਨੂੰ ਅੱਖੜਨ ਲੱਗਾ। ਇਸ ਤੋਂ ਉਸ ਨੂੰ ਲੱਗਿਆ ਕਿ ਪਤਨੀਨੇ ਉਸ ਤੇ ਜੋ ਦੋਸ਼ ਲਗਾਇਆ ਸੀ, ਉਹ ਸੱਚ ਹੈ, ਰੀਨਾ ਵੀ ਉਸ ਦੀ ਨਾਮਰਦੀ ਦੇ ਕਾਰਨ ਉਸਨੂੰ ਪਹਿਲਾਂ ਵਰਗਾ ਪਿਆਰ ਨਹੀਂ ਦੇ ਰਹੀ ਹੈ।
ਇਹੀ ਸੋਚ ਕੇ ਗੋਰਖ ਪ੍ਰਸਾਦ ਮਰਦਾਨਗੀ ਵਧਾਉਣ ਦੇ ਲਈ ਨੌਸੜ ਦੇ ਇੱਕ ਵੈਦ ਤੋਂ ਇਲਾਜ ਕਰਵਾਉਣ ਲੱਗਿਆ। 6 ਮਹੀਨੇ ਤੱਕ ਇਲਾਜ ਕਰਵਾਉਣ ਨਾਲ ਉਹ ਖੁਦ ਨੂੰ ਸਰੀਰਕ ਅਤੇ ਮਾਨਸਿਕ ਤੌਰ ਤੇ ਸਿਹਤਮੰਦ ਮਹਿਸੂਸ ਕਰਨ ਲੱਗਿਆ ਸੀ।
27 ਫ਼ਰਵਰੀ 2017 ਦੀ ਰਾਤ ਪਿੰਡ ਵਿੱਚ ਇੱਕ ਬਰਾਤ ਆਈ। ਬਰਾਤ ਦੇ ਨਾਲ ਆਰਕੈਸਟਰਾ ਵੀ ਸੀ। ਘਰ ਤੋਂ ਨਿਕਲਣ ਤੋਂ ਪਹਿਲਾਂ ਗੋਰਖ ਪ੍ਰਸਾਦ ਨੇ ਸੈਕਸ ਸਮਰੱਥਾ ਵਧਾਉਣ ਵਾਲੀ ਦਵਾਈ ਖਾਲਈ ਅਤੇ ਆਰਕੈਸਟਰਾ ਦੇਖਣ ਚਲਾ ਗਿਆ। ਦਵਾਈ ਨੇ ਆਪਣਾ ਅਸਰ ਦਿਖਾਇਆ ਤਾਂ ਉਸ ਨੂੰ ਰੀਨਾ ਦੀ ਯਾਦ ਆਈ। ਉਸ ਦੇ ਜਿਸਮ ਵਿੱਚ ਸਰੀਰਕ ਸੁਖ ਦਾ ਕੀੜਾ ਫ਼ੈਲਣ ਲੱਗਿਆ ਤਾਂ ਉਹ ਰੀਨਾ ਦੇ ਘਰ ਜਾ ਪਹੁੰਚਿਆ।
ਉਸ ਵਕਤ ਰਾਤ ਦੇ 12 ਵਜੇ ਸਨ। ਡੂੰਘੀ ਨੀਂਦ ਸੁੱਤੀ ਰੀਨਾ ਦੇ ਜਿਸਮ ਤੇ ਗੋਰਖ ਪ੍ਰਸਾਦ ਨੇ ਹੱਥ ਫ਼ੇਰਿਆ ਤਾਂ ਰੀਨਾ ਹੈਰਾਨ ਹੋ ਗਈ। ਗੋਰਖ ਪ੍ਰਸਾਦ ਨੂੰ ਦੇਖ ਕੇ ਉਸ ਨੇ ਕਿਹਾ, ਕੀ ਕਰਨ ਆਇਆ ਹੈਂ? ਉਸਨੇ ਆਪਣਾ ਇੱਛਾ ਦੱਸੀ। ਪਰ ਰੀਨਾ ਨੇ ਘੂਰ ਕੇ ਭਜਾ ਦਿੱਤਾ। ਉਸੇ ਵਕਤ ਗੋਰਖ ਪ੍ਰਸਾਦ ਨੂੰ ਰੀਨਾ ਦੀ ਜੇਠਾਣੀ ਸਰਿਤਾ ਬਰਾਂਡੇ ਵਿੱਚ ਆਪਣੀ ਮਾਸੂਮ ਲੜਕੀ ਨੰਦਿਨੀ ਦੇ ਨਾਲ ਸੁੱਤੀ ਦਿਖਾਈ ਦਿੱਤੀ। ਨੰਦਿਨੀ ਨੂੰ ਦੇਖ ਕੇ ਉਸਦੀ ਨੀਅਤ ਖਰਾਬ ਹੋ ਗਈ ਅਤੇ ਰੀਨਾ ਦੀ ਬੇਵਫ਼ਾਈ ਵੀ ਯਾਦ ਆ ਗਈ। ਉਸ ਨੇ ਬਦਲੇ ਲੈਣ ਲਈ ਦੱਬੇ ਪੈਰ ਸਰਿਤਾ ਦੇ ਨੇੜਿਉਂ ਸੁੱਤੀ ਪਈ ਨੰਦਿਨੀ ਨੂੰ ਚੁੱਕ ਲਿਆ ਅਤੇ ਬਾਗ ਵਿੱਚ ਚਲਿਆ ਗਿਆ।
ਬਾਗ ਵਿੱਚ ਪਹੁੰਚ ਕੇ ਨੰਦਿਨੀ ਦੀ ਅੱਖ ਖੁੱਲ੍ਹੀ ਤਾਂ ਉਹ ਰੋਣ ਲੱਗੀ। ਗੋਰਖ ਪ੍ਰਸਾਦ ਪੂਰੀ ਤਰ੍ਹਾਂ ਹੈਵਾਨ ਬਣ ਚੁੱਕਾ ਸੀ। ਉਸ ਨੇ ਨੰਦਿਨੀ ਦੇ ਕੱਪੜੇ ਉਤਾਰ ਦਿੱਤੇ ਅਤੇ ਉਸਦਾ ਮੂੰਹ ਦਬਾਅ ਦਿੱਤਾ ਤਾਂ ਉਹ ਬੇਹੋਸ਼ ਹੋ ਗਈ। ਉਸ ਦੀ ਕੁੱਟਮਾਰ ਵੀ ਕੀਤੀ।
ਜਦੋਂ ਉਸ ਦੇ ਜਿਸਮ ਦੀ ਅੱਗ ਠੰਡੀ ਪਈ ਤਾਂ ਉਸ ਨੇ ਦੇਖਿਆ ਕਿ ਬੱਚੀ ਮਰ ਚੁੱਕੀ ਸੀ। ਉਸਨੇ ਸੋਚਿਆ ਕਿ ਜੇਕਰ ਨੰਦਿਨੀ ਦੀ ਲਾਸ਼ ਇੱਥੇ ਛੱਡ ਦਿੱਤੀ ਤਾਂ ਉਹ ਪਕੜਿਆ ਜਾਵੇਗਾ। ਇਸ ਕਰਕੇ ਉਸ ਨੇ ਨੰਦਿਨੀ ਦੀ ਲਾਸ਼ ਮੋਢੇ ਤੇ ਰੱਖੀ ਅਤੇ ਪਿੰਡ ਤੋਂ ਤਿੰਨ ਕਿਲੋਮੀਟਰ ਦੂਰ ਲਿਜਾ ਕੇਕੁਆਵਲ ਨਦੀ ਵਿੱਚ ਸੁੱਟ ਕੇ ਵਾਪਸ ਆ ਗਿਆ।
ਰੀਨਾ ਦਾ ਕੋਈ ਦੋਸ਼ ਨਹੀਂ ਸੀ, ਇਸ ਕਰਕੇ ਪੁਲਿਸ ਨੇ ਉਸ ਖਿਲਾਫ਼ ਕਾਰਵਾਈ ਨਹੀਂ ਕੀਤੀ। ਕਹਾਣੀ ਲਿਖੇ ਜਾਣ ਤੱਕ ਗੋਰਖ ਪ੍ਰਸਾਦ ਜੇਲ੍ਹ ਵਿੱਚ ਬੰਦ ਸੀ।