ਵਿਪਨ ਸ਼ਰਮਾ ਕਤਲਕਾਂਡ: ‘ਸਰਾਜ’ ਨੇ ਫੇਸਬੁੱਕ ‘ਤੇ ਬਿਆਨ ਕੀਤੀ ਕਤਲ ਦੀ ਸੱਚਾਈ

ਅੰਮ੍ਰਿਤਸਰ ਵਿੱਚ ਹਿੰਦੂ ਜੱਥੇਬੰਦੀ ਦੇ ਲੀਡਰ ਵਿਪਨ ਸ਼ਰਮਾ ਦੇ ਕਾਤਲ ਸਾਰਜ ਸੰਧੂ ਨੇ ਆਪਣੇ ਫੇਸਬੁੱਕ ਅਕਾਊੰਟ ਉੱਤੇ status ਅੱਪਲੋਡ ਕੀਤਾ ਹੈ ਜਿਸ ਉੱਤੇ ਲਿਖਿਆ ਗਿਆ ਹੈਕਿ ਵਿਪਨ ਸ਼ਰਮਾ ਦੇ ਕਤਲ ਨੂੰ ਧਰਮ ਨਾਲ ਨਾ ਜੋੜ ਕੇ ਦੇਖਿਆ ਜਾਵੇ ਬਲਕਿ ਵਿਪਨ ਸ਼ਰਮਾ ਦਾ ਜੋ ਅਸੀ ਕਤਲ ਕੀਤਾ ਹੈ ਉਹ ਆਪਸੀ ਰੰਜਿਸ ਦਾ ਸੀ ਜਿਸ ਦਾ ਬਦਲਾ ਅਸੀ ਲੈ ਲਿਆ ਹੈ ਸਰਾਜ ਨੇ ਲਿਖਿਆ ਹੈ ਕਿ 30 ਅਕਤੂਬਰ 2017 ਨੂੰ ਅੰਮ੍ਰਿਤਸਰ ‘ਚ ਜੋ ਕਤਲ ਹੋਇਅ, ਉਸ ਨੂੰ ਮੈਂ ਕੀਤਾ ਤਾਂ ਜੋ ਵਿਪਨ ਸ਼ਰਮਾ ਨੂੰ ਉਸ ਦੀ ਗਲਤੀ ਦੀ ਸਜ਼ਾ ਮਿਲ ਸਕੇ। ਉਸ ਨੇ ਲਿਖਿਆ ਕਿ ਅੱਜ ਤਕ ਅਸੀਂ ਕਿਸੇ ਦਾ ਬੁਰਾ ਨਹੀਂ ਕੀਤਾ ਪਰ ਮੇਰਾ ਤੇ ਮੇਰੇ ਦੋਸਤਾਂ ਦਾ ਬੁਰਾ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਵਿਪਨ ਨੇ ਇਕ ਪੁਲਸ ਵਾਲੇ ਦਾ ਕਤਲ ਕਰਵਾਇਆ ਸੀ ਤੇ ਹਥਿਆਰ ਵੀ ਮੁਹੱਈਆ ਕਰਵਾਇਆ ਸੀ। ਇਸ ਲਈ ਵਿਪਨ ਨੂੰ ਮਾਰਿਆ ਗਿਆ। ਸਰਾਜ ਨੇ ਦੱਸਿਆ ਕਿ ਉਹ ਪੁਲਸ ਵਾਲਾ ਉਸ ਦੇ ਦੋਸਤ ਦਾ ਪਿਤਾ ਸੀ ਜੇਕਰ ਕਿਸੇ ਨੂੰ ਇਸ ਗੱਲ ਦਾ ਯਕੀਨ ਨਹੀਂ ਤਾਂ ਉਹ ਪੁਲਸ ਜਾਂਚ ਕਰਵਾ ਸਕਦਾ ਹੈ। ਸੱਚ ਸਾਹਮਣੇ ਆ ਜਾਵੇਗਾ।ਸ ਰਾਜ ਨੇ ਅੱਗੇ ਲਿਖਿਆ ਕਿ ਅਸੀਂ ਕਦੇ ਕਿਸੇ ਦਾ ਬੁਰਾ ਨਹੀਂ ਕੀਤਾ । ਇਸ ਲਈ ਕਤਲ ਨੂੰ ਕਿਸੇ ਧਰਮ ਜਾਂ ਕਿਸੇ ਹੋਰ ਨਾਂ ਦੇ ਨਾਲ ਨਾ ਜੋੜਿਆ ਜਾਵੇ। ਇਹ ਸਾਡੀ ਆਪਸੀ ਰਜਿੰਸ਼ ਸੀ। ਉਸ ਨੇ ਮੀਡੀਆ ‘ਤੇ ਚਲ ਰਹੀਆਂ ਚਰਚਾਵਾਂ ਨੂੰ ਗਲਤ ਠਹਿਰਾਇਆ। ਇੰਨਾ ਹੀ ਨਹੀਂ ਉਸ ਨੇ ਆਪਣੇ ਖਿਲਾਫ ਗਲਤ ਬੋਲਣ ਵਾਲਿਆਂ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ, ”ਜ਼ਰਾ ਸੋਚ ਸਮਝ ਕੇ ਬੋਲੋ ਫੋਨ ਟੈਪ ਸਾਨੂੰ ਵੀ ਕਰਵਾਉਣੇ ਆਉਂਦੇ ਹਨ। ਜਿਕਰਯੋਗ ਹੈ ਕਿ 30 ਅਕਤੂਬਰ ਨੂੰ ਅੰਮ੍ਰਿਤਸਰ ਬਟਾਲਾ ਰੋਡ ਉੱਤੇ ਹਿੰਦੂ ਜੱਥੇਬੰਦੀ ਦੇ ਲੀਡਰ ਵਿਪਨ ਸਰਮਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਪਰ ਹਾਲੇ ਤੱਕ ਕਾਤਲ ਪੁਲਿਸ ਦੇ ਹੱਥ ਨਹੀਂ ਲੱਗ ਸਕੇ । ਹੁਣ ਕਾਤਲ ਸਾਰਜ ਸੰਧੂ ਨੇ ਫੇਸਬੁੱਕ ਉੱਤੇ ਸਟੇਟਸ ਪਾ ਕੇ ਪੁਲਿਸ ਲਈ ਚੁਨੌਤੀ ਖੜ੍ਹੀ ਕਰ ਦਿੱਤੀ ਹੈ ਕਿ ਪੁਲਿਸ ਦੋਸ਼ੀਆਂ ਨੂੰ ਲੱਭ ਰਹੀ ਹੈ ਪਰ ਦੋਸ਼ੀ ਸ਼ਰੇਆਮ ਪੁਲਿਸ ਨੂੰ ਝਕਾਨੀਆਂ ਦੇ ਰਹੇ ਹਨ।