ਪੰਜਾਬ ਸਮੇਤ ਉੱਤਰੀ ਸੂਬਿਆਂ ‘ਚ ਅੱਜ ਵੀ ਛਾਈ ਰਹੀ ਧੁੰਦ ਦੀ ਚਾਦਰ

ਨਵੀਂ ਦਿੱਲੀ– ਪੰਜਾਬ ਵਿਚ ਸੰਘਣੀ ਧੁੰਦ ਅੱਜ ਵੀ ਛਾਈ ਰਹੀ| ਧੁੰਦ ਕਾਰਨ ਜਿੱਥੇ ਜਨਜੀਵਨ ਉਤੇ ਮਾੜਾ ਅਸਰ ਪਿਆ, ਉਥੇ ਸੂਬੇ ਵਿਚ ਸਕੂਲ ਦੁਬਾਰਾ ਖੁੱਲ੍ਹਣ ਨਾਲ ਬੱਚਿਆਂ ਨੂੰ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ| ਚੰਡੀਗੜ੍ਹ, ਮੋਹਾਲੀ ਸਮੇਤ ਸੂਬੇ ਦੇ ਹੋਰਨਾਂ ਇਲਾਕਿਆਂ ਵਿਚ ਤੜਕੇ ਤੋਂ ਹੀ ਧੁੰਦ ਪੈਣੀ ਸ਼ੁਰੂ ਹੋ ਗਈ, ਜਿਸ ਦਾ ਅਸਰ 10-11 ਵਜੇ ਤੱਕ ਦੇਖਣ ਨੂੰ ਮਿਲਿਆ|
ਦੂਸਰੇ ਪਾਸੇ ਦਿੱਲੀ, ਹਰਿਆਣਾ, ਉੱਤਰ ਪ੍ਰਦੇਸ਼ ਵਿਚ ਵੀ ਸੰਘਣੀ ਧੁੰਦ ਕਾਰਨ ਆਮ ਜਨਜੀਵਨ ਉਤੇ ਅਸਰ ਪੈਣ ਦੇ ਸਮਾਚਾਰ ਪ੍ਰਾਪਤ ਹੋਏ ਹਨ|