ਨਾਭਾ ‘ਚ ਸੜਕ ਹਾਦਸੇ ਦੌਰਾਨ 1 ਵਿਦਿਆਰਥੀ ਦੀ ਮੌਤ

ਪਟਿਆਲਾ – ਪਟਿਆਲਾ ਦੇ ਨਾਭਾ ਵਿਖੇ ਅੱਜ ਇਕ ਸਕੂਲੀ ਬੱਸ ਵੱਲੋਂ ਮੋਟਰ ਸਾਈਕਲ ਨੂੰ ਮਾਰੀ ਗਈ ਟੱਕਰ ਵਿਚ ਇਕ ਵਿਦਿਆਰਥੀ ਦੀ ਮੌਤ ਹੋ ਗਈ, ਜਦੋਂ ਕਿ ਇਕ ਜ਼ਖਮੀ ਹੋ ਗਿਆ|
ਪ੍ਰਾਪਤ ਜਾਣਕਾਰੀ ਅਨੁਸਾਰ 3 ਵਿਦਿਆਰਥੀ ਮੋਟਰ ਸਾਈਕਲ ਉਤੇ ਸਕੂਲ ਜਾ ਰਹੇ ਸਨ ਕਿ ਇਕ ਸਕੂਲੀ ਬੱਸ ਨੇ ਉਨ੍ਹਾਂ ਦੇ ਮੋਟਰ ਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਵਿਚ ਜਗਦੀਪ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ| ਜ਼ਖਮੀ ਵਿਦਿਆਰਥੀ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ|
ਦੱਸਣਯੋਗ ਹੈ ਕਿ ਪੰਜਾਬ ਵਿਚ ਧੁੰਦ ਕਾਰਨ 9 ਨਵੰਬਰ ਤੋਂ ਸਕੂਲਾਂ ਨੂੰ ਛੁੱਟੀਆਂ ਕੀਤੀਆਂ ਗਈਆਂ ਸਨ ਅਤੇ ਅੱਜ ਹੀ ਬੱਚਿਆਂ ਦੇ ਦੁਬਾਰਾ ਸਕੂਲ ਖੁੱਲ੍ਹੇ ਸਨ ਕਿ ਇਹ ਹਾਦਸਾ ਵਾਪਰ ਗਿਆ|