ਡੇਰਾ ਹਿੰਸਾ ਮਾਮਲੇ ‘ਚ 9 ਹੋਰ ਦੋਸ਼ੀ ਗ੍ਰਿਫਤਾਰ

ਸਿਰਸਾ— ਸਾਧਵੀ ਜਬਰ-ਜ਼ਨਾਹ ਮਾਮਲੇ ‘ਚ 25 ਅਗਸਤ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਸਿਰਸਾ ‘ਚ ਭੜਕੀ ਹਿੰਸਾ ਤੇ ਅੱਗ ਲਾਉਣ ਦੇ ਮਾਮਲੇ ‘ਚ ਪੁਲਸ ਨੇ 9 ਹੋਰ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਜ਼ਿਲੇ ਦੇ ਵੱਖ-ਵੱਖ ਸਥਾਨਾਂ ਤੋਂ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜਿਨ੍ਹਾਂ ਵਿਚ ਪਵਨ , ਅਮਨ, ਮੱਖਣ ਸਿੰਘ, ਜਸਵਿੰਦਰ, ਅਮਰਜੀਤ, ਸ਼ੰਟੀ ਉਰਫ ਅਮਨਦੀਪ, ਮੁਕੇਸ਼ ਅਤੇ ਮਨਜੀਤ, ਸੁਖਚੈਨ ਸ਼ਾਮਲ ਹਨ। ਪੁਲਸ ਨੇ ਇਨ੍ਹਾਂ ਦੀ ਪਛਾਣ ਮਿਲਕ ਪਲਾਂਟ ‘ਚ ਲੱਗੇ ਸੀ. ਸੀ. ਟੀ. ਵੀ. ਦੀ ਫੁਟੇਜ ਤੋਂ ਕੀਤੀ ਹੈ।