ਆਸਟ੍ਰੇਲੀਆ ਕਾਰ ਹਾਦਸੇ ‘ਚ ਸੱਤ ਸਾਲਾ ਬੱਚੇ ਦੀ ਮੌਤ

ਦੱਖਣੀ ਆਸਟ੍ਰੇਲੀਆ ਵਿਚ ਸੋਮਵਾਰ ਸਵੇਰੇ ਇਕ ਕਾਰ ਹਾਦਸਾਗ੍ਰਸਤ ਹੋ ਗਈ, ਜਿਸ ਵਿਚ ਇਕ ਸੱਤ ਸਾਲਾ ਲੜਕਾ ਮਾਰਿਆ ਗਿਆ ਅਤੇ ਉਸ ਦੇ ਪਰਿਵਾਰ ਦੇ ਬਾਕੀ ਤਿੰਨ ਮੈਂਬਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਐਡੀਲੇਡ ਹਿਲਜ਼ ਪਰਿਵਾਰ ਸੋਮਵਾਰ ਸਵੇਰੇ ਬੀਚ ਤੋਂ ਵਾਪਸ ਆ ਰਿਹਾ ਸੀ।