ਰਵਿੰਦਰ ਭੱਲਾ ਬਣੇ ਨਿਊਜਰਸੀ ਦੇ ਪਹਿਲੇ ਸਿੱਖ ਮੇਅਰ

ਹੋਬੋਕੇਨ – ਰਵਿੰਦਰ ਭੱਲਾ ਉਰਫ ਰਵੀ ਭੱਲਾ ਨੇ ਅਮਰੀਕਾ ਦੇ ਨਿਊਜਰਸੀ ਸੂਬੇ ਵਿਚ ਹੋਈ ਮੇਅਰ ਦੀ ਚੋਣ ਜਿੱਤ ਲਈ ਹੈ| ਇਸ ਦੇ ਨਾਲ ਹੀ ਰਵੀ ਭੱਲਾ ਨੂੰ ਨਿਊਜਰਸੀ ਦੇ ਪਹਿਲੇ ਸਿੱਖ ਮੇਅਰ ਬਣਨ ਦਾ ਮਾਣ ਹਾਸਿਲ ਹੋਇਆ ਹੈ| ਉਨ੍ਹਾਂ ਨੇ ਹੋਬੋਕੈਨ ਸ਼ਹਿਰ ਦੇ ਮੇਅਰ ਦੀ ਚੋਣ ਵਿਚ 5 ਉਮੀਦਵਾਰਾਂ ਨੂੰ ਹਰਾਇਆ| ਰਵੀ ਭੱਲਾ ਦੀ ਇਸ ਜਿੱਤ ਨਾਲ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ|
ਵਰਣਨਯੋਗ ਹੈ ਕਿ ਭਾਰਤੀ ਮੂਲ ਦੇ ਰਵੀ ਭੱਲ ਦਾ ਜਨਮ ਅਮਰੀਕਾ ਦੇ ਨਿਊਜਰਸੀ ਵਿਖੇ ਹੋਇਆ ਸੀ| ਆਪਣੀ ਇਸ ਜਿੱਤ ਉਤੇ ਰਵੀ ਭੱਲਾ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੈਂ ਉਨ੍ਹਾਂ ਲੋਕਾਂ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਉਤੇ ਭਰੋਸਾ ਜਤਾਇਆ|
ਇਸ ਦੌਰਾਨ ਰਵਿੰਦਰ ਭੱਲਾ ਦੀ ਇਹ ਜਿੱਤ ਉਨ੍ਹਾਂ ਲੋਕਾਂ ਦੇ ਮੂੰਹ ਉਤੇ ਕਰਾਰੀ ਚਪੇੜ ਵੀ ਹੈ, ਜਿਨ੍ਹਾਂ ਨੇ ਉਨ੍ਹਾਂ ਨੂੰ ਅੱਤਵਾਦੀ ਕਿਹਾ ਸੀ| ਕੁਝ ਸ਼ਰਾਰਤੀ ਅਨਸਰਾਂ ਨੇ ਰਵਿੰਦਰ ਭੱਲਾ ਦੀ ਕਾਰ ਦੇ ਸ਼ੀਸ਼ੇ ਉਤੇ ਝੰਡੀ ਉਤੇ ਅੱਤਵਾਦੀ ਲਿਖ ਦਿੱਤਾ ਸੀ| ਇਸ ਝੰਡੀ ਉਤੇ ਲਿਖਿਆ ਗਿਆ ਸੀ ਕਿ ਅੱਤਵਾਦ ਨੂੰ ਸ਼ਹਿਰ ਵਿਚ ਹਾਵੀ ਨਾ ਹੋਣ ਦਿਓ|