ਧੁੰਦ ਦੇ ਕਾਰਨ ਬਠਿੰਡਾ ‘ਚ ਵਾਪਰਿਆ ਵੱਡਾ ਹਾਦਸਾ, 8 ਲੋਕਾਂ ਦੀ ਮੌਤ

ਬਠਿੰਡਾ – ਧੁੰਦ ਦੇ ਕਾਰਨ ਬੁੱਧਵਾਰ ਨੂੰ ਬਠਿੰਡਾ ਰਾਮਪੁਰਾ ਰੋਡ ‘ਤੇ ਆਦੇਸ਼ ਹਸਪਤਾਲ ਦੇ ਨੇੜੇ ਕਈ ਵਾਹਨਾਂ ਦੀ ਆਪਸ ‘ਚ ਟੱਕਰ ਹੋਣ ਕਾਰਨ ਭਿਆਨਕ ਸੜਕ ਹਾਦਸਾ ਵਾਪਰ ਗਿਆ।
ਇਸ ਹਾਦਸੇ ‘ਚ 8 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਮਿਲੀ ਹੈ ਅਤੇ ਕਈ ਲੋਕ ਜ਼ਖਮੀ ਹੋਏ ਹਨ। ਮ੍ਰਿਤਕਾਂ ‘ਚ ਸਕੂਲੀ ਬੱਚੇ ਵੀ ਸ਼ਾਮਲ ਹੋਣ ਦੀ ਸੂਚਨਾ ਹੈ।
ਮੌਕੇ ‘ਤੇ ਪਹੁੰਚੀ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਬਠਿੰਡੇ ਦੇ ਡੀ ਸੀ ਨੇ 8 ਲੋਕਾਂ ਦੇ ਮਰਨੇ ਦੀ ਪੁਸ਼ਟੀ ਕੀਤੀ ਹੈ । ਹਾਦਸਾ ਬਠਿੰਡਾ ਕੈਂਟ ਵਿੱਚ ਚੇਤਕ ਪਾਰਕ ਨਜਦੀਕ ਹੋਇਆ ਜਿੱਥੇ ਘਟਨਾ ਬਾਅਦ ਕੁਹਰਾਮ ਮੱਚ ਗਿਆ ।
ਬਠਿੰਡਾ ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ 10 ਹੋਈ
ਚੰਡੀਗੜ੍ਹ/ਬਠਿੰਡਾ – ਬਠਿੰਡਾ ਵਿਖੇ ਅੱਜ ਵਾਪਰੇ ਭਿਆਨਕ ਸੜਕੀ ਹਾਦਸੇ ਵਿਚ ਮ੍ਰਿਤਕਾਂ ਦੀ ਗਿਣਤੀ ਵਧ ਕੇ 10 ਹੋ ਗਈ ਹੈ| ਅੱਜ ਬਠਿੰਡਾ ਕੈਂਟ ਵਿਖੇ ਦੋ ਬੱਸਾਂ ਦੀ ਟੱਕਰ ਤੋਂ ਬਾਅਦ ਇੱਕ ਟਿੱਪਰ ਵੱਲੋਂ ਸਕੂਲੀ ਵਿਦਿਆਰਥਣਾਂ ਨੂੰ ਦਰੜੇ ਜਾਣ ਕਾਰਨ ਮੌਕੇ ਤੇ ਹੀ 8 ਦੀ ਮੌਤ ਹੋ ਗਈ ਸੀ ਅਤੇ ਬਾਅਦ ਵਿਚ 2 ਹੋਰ ਵਿਦਿਆਰਥੀਆਂ ਨੇ ਦਮ ਤੋੜ ਦਿੱਤਾ|