ਸਾਊਦੀ ਅਰਬ ਦੇ ਸ਼ਹਿਜਾਦੇ ਮੰਸੂਰ ਬਿਨ ਮੋਕਰੇਨ ਦੀ ਹੈਲੀਕਾਪਟਰ ਦੁਰਘਟਨਾ ਵਿਚ ਮੌਤ

ਸਾਊਦੀ ਅਰਬ ਦੇ ਇਕ ਸ਼ਹਿਜਾਦੇ ਦੀ ਹੈਲੀਕਾਪਟਰ ਦੁਰਘਟਨਾ ਵਿਚ ਮੌਤ ਹੋ ਗਈ।ਇਹ ਹੈਲੀਕਾਪਟਰ ਸਾਊਦੀ ਅਰਬ ਦੀ ਯਮਨ ਨਾਲ ਲੱਗਣ ਵਾਲੀ ਦੱਖਣੀ ਸਰਹੱਦ ਨਜ਼ਦੀਕ ਹਾਦਸਾਗ੍ਰਸਤ ਹੋ ਗਿਆ ਹੈ।ਜ਼ਿਕਰਯੋਗ ਹੈ ਕਿ ਦੁਰਘਟਨਾ ਦੀ ਖਬਰ ਅਜਿਹੇ ਸਮੇਂ ਵਿਚ ਆਈ ਹੈ ਜਦੋਂ ਸਾਊਦੀ ਅਰਬ ਨੇ ਪ੍ਰਸ਼ਾਸਨ ਦੇ ਵੱਡੇ ਪੱਧਰ ਉੱਤੇ ਵੱਡੀ ਫੇਰਬਦਲ ਕੀਤੀ ਹੈ।ਸ਼ਹਿਜ਼ਾਦੇ ਮੁਹੰਮਦ ਬਿਨ ਸਲਮਾਨ ਨੇ ਸੱਤਾ ਉੱਤੇ ਪਕੜ ਮਜ਼ਬੂਤ ਕੀਤੀ ਹੈ ਅਤੇ ਦਰਜਨਾਂ ਸ਼ਹਿਜਾਦਿਆਂ, ਮੰਤਰੀਆਂ ਅਤੇ ਕਰੋੜਪਤੀ ਉਦਯੋਗਪਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਸ਼ਹਿਜ਼ਾਦੇ ਦੇ ਨਾਲ ਹੈਲੀਕਾਪਟਰ ਵਿੱਚ ਹੋਰ ਕਈ ਅਧਿਕਾਰੀਆਂ ਜਾ ਰਹੇ ਸਨ।ਦੱਸਿਆ ਜਾ ਰਿਹਾ ਹੈ ਕਿ ਅਸੀਰ ਸੂਬੇ ਦੇ ਉਪ-ਗਵਰਨਰ ਅਤੇ ਸਾਬਕਾ ਵਲੀ ਅਹਿਦ (ਕਰਾਊਨ ਪ੍ਰਿੰਸ) ਦੇ ਬੇਟੇ ਸ਼ਹਿਜਾਦੇ ਮੰਸੂਰ ਬਿਨ ਮੋਕਰੇਨ ਦੀ ਮੌਤ ਹੋ ਗਈ ਹੈ।ਪਰ ਅਜੇ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਦੇ ਪਿੱਛੇ ਦੀ ਵਜ੍ਹਾ ਜਾਂ ਹੈਲੀਕਾਪਟਰ ਉੱਤੇ ਸਵਾਰ ਹੋਰ ਅਧਿਕਾਰੀਆਂ ਦੀ ਹਾਲਤ ਦੇ ਬਾਰੇ ਵਿਚ ਕੁੱਝ ਪਤਾ ਨਹੀਂ ਲੱਗਾ।