ਗੁਜਰਾਤ ਚੋਣਾਂ: ਮਨਮੋਹਨ ਸਿੰਘ ਕਾਂਗਰਸ ਲਈ ਕਰਨਗੇ ਪ੍ਰਚਾਰ, ਨਿਸ਼ਾਨੇ ‘ਤੇ GST- ਨੋਟਬੰਦੀ

ਅਹਿਮਦਾਬਾਦ— ਗੁਜਰਾਤ ਵਿਧਾਨਸਭਾ ਚੋਣਾਂ ‘ਚ ਜਿੱਤ ਲਈ ਕਾਂਗਰਸ ਇਸ ਵਾਰ ਪੂਰਾ ਜ਼ੋਰ ਲਗਾ ਰਹੀ ਹੈ। ਪ੍ਰਧਾਨਮੰਤਰੀ ਨਰਿੰਦਰ ਮੋਦੀ ਨੂੰ ਮਾਤ ਦੇਣ ਲਈ ਕਾਂਗਰਸ ਪਾਟੀਦਾਰਾਂ ਨਾਲ ਵੀ ਹੱਥ ਮਿਲਾਉਣ ਲਈ ਤਿਆਰ ਹੈ। ਪਾਟੀਦਾਰ ਨੇਤਾਵਾਂ ਨਾਲ ਮਿਲ ਕੇ ਕਾਂਗਰਸ ਨੇ ਭਾਜਪਾ ਖਿਲਾਫ ਰਣਨੀਤੀ ਵੀ ਬਣਾਉਣੀ ਸ਼ੁਰੂ ਕਰ ਦਿੱਤੀ ਹੈ ਅਤੇ ਉਸੀ ਦੇ ਆਧਾਰ ‘ਤੇ ਹੀ ਕਾਂਗਰਸ ਉਪ-ਪ੍ਰਧਾਨ ਰਾਹੁਲ ਗਾਂਧੀ ਰਾਜ ‘ਚ ਰੈਲੀਆਂ ਅਤੇ ਰੋਡ ਸ਼ੋਅ ਕਰ ਰਹੇ ਹਨ। ਨੋਟਬੰਦੀ ਦੀ 8 ਨਵੰਬਰ ਨੂੰ ਪਹਿਲੀ ਵਰ੍ਹੇਗੰਢ ਹੈ। ਇਸ ਨੂੰ ਲੈ ਕੇ ਵੀ ਕਾਂਗਰਸ ਇਸ ਦਿਨ ਕਾਲਾ ਦਿਵਸ ਮਨਾਉਣ ਜਾ ਰਹੀ ਹੈ। ਸੱਤਾ ‘ਚ ਰਹਿ ਕੇ ਚੁੱਪ ਰਹਿਣ ਵਾਲੇ ਸਾਬਕਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਵੀ ਗੁਜਰਾਤ ‘ਚ ਚੋਣ ਪ੍ਰਚਾਰ ਕਰਨਗੇ ਅਤੇ ਸਰਕਾਰ ਦੀ ਨੋਟਬੰਦੀ ਅਤੇ ਜੀ.ਐਸ.ਟੀ ਦੀ ਕਮੀਆਂ ‘ਤੇ ਚਰਚਾ ਹੋਵੇਗੀ।
ਮਿਲੀ ਜਾਣਕਾਰੀ ਮੁਤਾਬਕ ਮਨਮੋਹਨ ਮੰਗਲਵਾਰ 7 ਨਵੰਬਰ ਨੂੰ ਅਹਿਮਦਾਬਾਦ ਸਥਿਤ ਕਾਂਗਰਸ ਦਫਤਰ ‘ਚ ਪ੍ਰੈਸ ਕਾਨਫਰੰਸ ਕਰਨਗੇ। ਕਾਂਗਰਸ ਸਮੇਤ ਹੋਰ ਵਿਰੋਧੀ ਧਿਰ 8 ਨਵੰਬਰ ਨੂੰ ਕਾਲਾ ਦਿਵਸ ਮਨਾਉਂਦੇ ਹੋਏ ਸਰਕਾਰ ਨੂੰ ਘੇਰਣ ਦੀ ਤਿਆਰੀ ‘ਚ ਹੈ। ਵਿਰੋਧੀ ਧਿਰ ਨੋਟਬੰਦੀ ਨਾਲ ਹੋਏ ਕਾਰੋਬਾਰੀਆਂ ਨੂੰ ਨੁਕਸਾਨ ਤੋਂ ਲੈ ਕੇ ਬੇਰੁਜ਼ਗਾਰ ਨੌਜਵਾਨਾਂ ਦਾ ਮੁੱਦਾ ਚੁੱਕੇਗਾ। ਜੀ.ਐਸ.ਟੀ ਨਾਲ ਗੁਜਰਾਤ ਦੇ ਵਪਾਰੀਆਂ ਨੂੰ ਬਹੁਤ ਨੁਕਸਾਨ ਹੋਇਆ ਸੀ ਅਤੇ ਉਥੇ ਇਸ ਨੂੰ ਲੈ ਕੇ ਸਭ ਤੋਂ ਜ਼ਿਆਦਾ ਵਿਰੋਧ ਕੀਤਾ ਗਿਆ ਸੀ। ਰਾਹੁਲ ਇਸ ਦਾ ਜ਼ਿਕਰ ਕਈ ਵਾਰ ਆਪਣੀ ਰੈਲੀਆਂ ‘ਚ ਵੀ ਕਰ ਚੁੱਕੇ ਹਨ। ਰਾਹੁਲ ਗਾਂਧੀ ਇਕ ਵਾਰ ਫਿਰ ਤੋਂ ਬੁੱਧਵਾਰ 8 ਨਵੰਬਰ ਨੂੰ ਗੁਜਰਾਤ ਦੇ ਸੂਰਤ ‘ਚ ਹੋਣਗੇ। ਰਾਹੁਲ ਇਸ ਤੋਂ ਪਹਿਲੇ 3 ਨਵੰਬਰ ਨੂੰ ਸੂਰਤ ‘ਚ ਰੈਲੀ ਕਰ ਚੁੱਕੇ ਹਨ।