’84 ਦੰਗਿਆਂ ਦਾ ਮਾਮਲਾ : ਅਭਿਸ਼ੇਕ ਵਰਮਾ ਨੇ ਪਾਲੀਗ੍ਰਾਫ ਟੈਸਟ ਦੌਰਾਨ ਲਾਇਆ ਪੱਖਪਾਤ ਦਾ ਦੋਸ਼

ਨਵੀਂ ਦਿੱਲੀ – 1984 ਦੰਗਾ ਮਾਮਲੇ ਵਿਚ ਅਭਿਸ਼ੇਕ ਵਰਮਾ ਨੇ ਪਾਲੀਗ੍ਰਾਫ ਟੈਸਟ ਦੌਰਾਨ ਪੱਖਪਾਤ ਦਾ ਦੋਸ਼ ਲਾਇਆ ਹੈ| ਅਭਿਸ਼ੇਕ ਵਰਮਾ ਟਾਈਟਲਰ ਖਿਲਾਫ ਗਵਾਹ ਹੈ ਅਤੇ ਉਸ ਨੇ ਦੋਸ਼ ਲਾਇਆ ਹੈ ਕਿ ਡਾਕਟਰ ਦਾ ਰਵੱਈਆ ਠੀਕ ਨਹੀਂ ਹੈ| ਅਭਿਸ਼ੇਕ ਨੇ ਮੰਗ ਕੀਤੀ ਹੈ ਕਿ ਕੋਰਟ ਦੀ ਨਿਗਰਾਨੀ ਵਿਚ ਪਾਲੀਗ੍ਰਾਫੀ ਟੈਸਟ ਕੀਤਾ ਜਾਵੇ|