ਲੁਧਿਆਣਾ – ਲੁਧਿਆਣਾ ਵਿਚ ਅੱਜ ਇਕ ਮਰਸਡੀਜ਼ ਕਾਰ ਨੂੰ ਅੱਗ ਲੱਗ ਗਈ| ਇਸ ਘਟਨਾ ਵਿਚ ਕਾਰ ਸਵਾਰ ਵਾਲ-ਵਾਲ ਬਚ ਗਏ, ਜਦੋਂ ਕਿ ਕਾਰ ਸੜ ਕੇ ਸੁਆਹ ਹੋ ਗਈ| ਇਹ ਘਟਨਾ ਮਾਡਲ ਟਾਊਨ ਐਕਸਟੈਂਸ਼ਨ ਦੀ ਹੈ| ਪ੍ਰਤੱਖ ਦਰਸ਼ੀਆਂ ਅਨੁਸਾਰ ਸੜਕ ਤੇ ਚਲਦੇ ਹੋਏ ਕਾਰ ਨੂੰ ਅੱਗ ਲੱਗ ਗਈ ਅਤੇ ਇਸ ਵਿਚ ਸਵਾਰ ਬਾਹਰ ਆ ਗਏ ਅਤੇ ਕਾਰ ਵਿਚੋਂ ਉੱਚੀਆਂ-ਉੱਚੀਆਂ ਅੱਗ ਦੀਆਂ ਲਪਟਾਂ ਉਠਣ ਲੱਗੀਆਂ|