ਛਤੀਸਗੜ੍ਹ ਪੁਲਸ ਨੇ ਸਾਬਕਾ ਸੀਨੀਅਰ ਪੱਤਰਕਾਰ ਅਤੇ ਸੰਪਾਦਕ ਗਿਲਡ ਆਫ ਇੰਡੀਆ ਦੇ ਮੈਂਬਰ ਵਿਨੋਦ ਵਰਮਾ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਉਨ੍ਹਾਂ ਨੂੰ ਗਾਜਿਆਬਾਦ ਸਥਿਤ ਉਨ੍ਹਾਂ ਦੇ ਘਰ ਤੋਂ ਗ੍ਰਿਫਤਾਰ ਕੀਤਾ ਹੈ। ਵਿਨੋਦ ਵਰਮਾ ਦੀ ਇਹ ਗ੍ਰਿਫਤਾਰੀ ਇਕ ਮੰਤਰੀ ਦੀ ਸੀ.ਡੀ ਨਾਲ ਸੰਬਧਿਤ ਦੱਸੀ ਜਾ ਰਹੀ ਹੈ।
ਪੁਲਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦੇ ਬਾਅਦ ਉਨ੍ਹਾਂ ਤੋਂ ਇੰਦਰਾਪੁਰਮ ਥਾਣੇ ਲੈ ਜਾ ਕੇ ਪੁੱਛਗਿਛ ਕੀਤੀ ਜਾ ਰਹੀ ਹੈ। ਪੁਲਸ ਨੇ ਵਿਨੋਦ ਵਰਮਾ ਦੇ ਘਰ ਤੋਂ 500 ਸੀਡੀਆਂ ਵੀ ਬਰਾਮਦ ਕੀਤੀਆਂ ਹਨ। ਵਿਨੋਦ ਵਰਮਾ ਖਿਲਾਫ ਪੁਲਸ ਨੇ ਧਾਰਾ 384 ਅਤੇ ਧਾਰਾ 506 ਦੇ ਆਧਾਰ ‘ਤੇ ਕੇਸ ਦਰਜ ਕਰ ਲਿਆ ਹੈ।
ਰਾਏਪੁਰ ਕ੍ਰਾਇਮ ਬ੍ਰਾਂਚ ਦੇ ਟੀ.ਆਈ ਅਤੇ ਉਨ੍ਹਾਂ ਦੀ ਟੀਮ ਸਵੇਰੇ 4 ਵਜੇ ਹੀ ਵਿਨੋਦ ਵਰਮਾ ਨੂੰ ਇੰਦਰਾਪੁਰਮ ਥਾਣੇ ਲੈ ਕੇ ਪੁੱਜ ਗਈ। ਉਨ੍ਹਾਂ ਨੂੰ ਜਲਦੀ ਹੀ ਕੋਰਟ ‘ਚ ਪੇਸ਼ ਕੀਤਾ ਜਾਵੇਗਾ।