ਜੱਟ ਮਹਾਂ ਸਭਾ ਅਤੇ ਚੰਡੀਗੜ੍ਹ ਨੰਬਰਦਾਰ ਯੂਨੀਅਨ ਪੰਜਾਬੀ ਮਾਂ ਬੋਲੀ ਦਾ ਮਾਣ ਬਹਾਲ ਕਰਵਾਉਣ ਲਈ ਸੰਘਰਸ਼ ਵਿੱਚ ਹੋਣਗੀਆਂ ਸ਼ਾਮਲ : ਬਡਹੇੜੀ

ਚੰਡੀਗੜ੍ਹ -ਆਲ ਇੰਡੀਆ ਜੱਟ ਮਹਾਂ ਸਭਾ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ ਅਤੇ ਚੰਡੀਗੜ੍ਹ ਨੰਬਰਦਾਰ ਯੂਨੀਅਨ ਦੀ ਸਾਂਝੀ ਬੈਠਕ ਅੱਜ ਚੰਡੀਗੜ੍ਹ ਵਿਖੇ ਹੋਈ ਜਿਸ ਦੀ ਪ੍ਰਧਾਨਗੀ ਰਾਜਿੰਦਰ ਸਿੰਘ ਬਡਹੇੜੀ ਨੇ ਕੀਤੀ ਬੈਠਕ ਵਿੱਚ ਨੰਬਰਦਾਰਾਂ ਦੀਆਂ ਮੰਗਾਂ ਬਾਰੇ ਜਾਣਕਾਰੀ ਦਿੱਤੀ ਅਤੇ ਮਾਣ ਭੱਤਾ ਪੰਜਾਬ ਦੀ ਤਰਜ਼ ਵਧਾਉਣ ਦੀ ਪ੍ਰਗਤੀ ‘ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ ਗਿਆ ਹੈ।ਉਚੇਚੇ ਤੌਰ ‘ਤੇ ਪੰਜਾਬੀ ਮਾਂ ਬੋਲੀ ਪ੍ਤੀ ਬੇਰੁਖੀ ਨੂੰ ਦੂਰ ਕਰਵਾਉਣ ਲਈ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਐਲਾਨ ਵੀ ਕੀਤਾ ਗਿਆ।ਦੋਵੇਂ ਜਥੇਬੰਦੀਆਂ ਦੇ ਪ੍ਰਧਾਨ ਸ੍ਰੀ ਬਡਹੇੜੀ ਨੇ ਇਸ ਗੱਲ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਪੰਜਾਬੀ ਮਾਂ ਬੋਲੀ ਅਤੇ ਭਾਸ਼ਾ ਦਾ ਜੋ ਰੁਤਬਾ 1 ਨਵੰਬਰ 1966 ਨੂੰ ਸੀ ਹੂਬਹੂ ਉਸੇ ਤਰ੍ਹਾਂ ਬਿਨਾਂ ਦੇਰੀ ਬਹਾਲ ਹੋਣਾ ਚਾਹੀਦਾ ਹੈ।ਉਹਨਾਂ ਚੰਡੀਗੜ੍ਹ ਦੀਆਂ ਰਾਜਨੀਤਿਕ ਪਾਰਟੀਆਂ ਕਾਂਗਰਸ,ਭਾਜਪਾ ਸੰਘ ਪਰਿਵਾਰ ਬਾਦਲ ਪਰਿਵਾਰ, ਸੰਸਦ ਮੈਂਬਰ ਸ੍ਰੀਮਤੀ ਕਿਰਨ ਸੰਧੂ ਖੇਹਰ ਨੂੰ ਅਪੀਲ ਕੀਤੀ ਕਿ ਪੰਜਾਬੀ ਮਾਂ ਬੋਲੀ ਲਾਗੂ ਕਰਵਾਉਣ ਲਈ ਸੁਹਿਰਦਤਾ ਨਾਲ ਕੰਮ ਕਰਨ ਅਤੇ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਉਣ ਅਤੇ ਸਥਿਤੀ ਸਪੱਸ਼ਟ ਕਰਨ ਬੈਠਕ ਵਿੱਚ ਭੁਪਿੰਦਰ ਸਿੰਘ ਕਜਹੇੜੀ,ਚੌਧਰੀ ਬਲਜੀਤ ਸਿੰਘ ਮਲੋਆ,ਗੁਰਬਚਨ ਸਿੰਘ ਬਹਿਲਾਣਾ ਸਰਪ੍ਰਸਤ, ਰਵਿੰਦਰ ਮਨੀ ਮਾਜਰਾ,ਬਲਵਿੰਦਰ ਸਿੰਘ ਮਲੋਆ,ਨਛੱਤਰ ਸਿੰਘ ਰਾਏਪੁਰ ਖੁਰਦ ਆਦਿ ਆਗੂਆਂ ਨੇ ਵਿਚਾਰ ਪੇਸ਼ ਕੀਤੇ ।