ਉੱਤਰ ਪ੍ਰਦੇਸ਼ ਸਥਾਨਕ ਸਰਕਾਰਾਂ ਦੀਆਂ ਚੋਣਾਂ ਦਾ ਹੋਇਆ ਐਲਾਨ

ਲਖਨਊ – ਉਤਰ ਪ੍ਰਦੇਸ਼ ਦੀਆਂ ਸਥਾਨਕ ਸਰਕਾਰਾਂ ਸਬੰਧੀ ਚੋਣਾਂ ਦਾ ਅੱਜ ਐਲਾਨ ਕਰ ਦਿੱਤਾ ਗਿਆ ਹੈ| ਇਹ ਚੋਣਾਂ 22, 26 ਅਤੇ 29 ਨਵੰਬਰ ਨੂੰ 3 ਪੜਾਵਾਂ ਅਧੀਨ ਹੋਣਗੀਆਂ ਅਤੇ ਗਿਣਤੀ 1 ਦਸੰਬਰ ਨੂੰ ਹੋਵੇਗੀ| ਇਸ ਦੇ ਨਾਲ ਹੀ ਉਤਰ ਪ੍ਰਦੇਸ਼ ਵਿਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ|