ਸਮੱਗਰੀ
200 ਗ੍ਰਾਮਂ ਪਨੀਰ (ਟੁਕੜਿਆਂ ‘ਚ ਕੱਟਿਆ ਹੋਇਆ)
ਅੱਧਾ ਕੱਪਂ ਤਾਜ਼ਾ ਦਹੀ
ਅੱਧਾ ਵੱਡਾ ਚੱਮਚਂ ਕਾਜੂ ਪਾਊਡਰ
ਅੱਧਾ ਛੋਟਾ ਚੱਮਚਂ ਗਰਮ ਮਸਾਲਾ ਪਾਊਡਰ
1 ਛੋਟਾ ਚੱਮਚਂ ਕਾਲੀ ਮਿਰਚ ਪਾਊਡਰ
ਸੁਆਦ ਮੁਤਾਬਕ ਲੂਣ
ਵਿਧੀ
ਇੱਕ ਬਰਤਨ ‘ਚ ਦਹੀ ਲੈ ਲਓ ਅਤੇ ਇਸ ‘ਚ ਪਨੀਰ ਨੂੰ ਛੱਡ ਕੇ ਬਾਕੀ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਪੇਸਟ ਬਣਾ ਲਓ।
ਇਸ ਤੋਂ ਬਾਅਦ ਇਸ ਪੇਸਟ ‘ਚ ਪਨੀਰ ਦੇ ਟੁਕੜੇ ਲਪੇਟ ਲਓ ਅਤੇ 15 ਮਿੰਟਾਂ ਲਈ ਰੱਖ ਦਿਓ।
ਮਾਈਕ੍ਰਵੇਵ ਓਵਨ ਨੂੰ 200 ਡਿਗਰੀ ਤਾਪਮਾਨ ‘ਤੇ ਪਹਿਲਾਂ ਗਰਮ ਕਰ ਲਓ।
ਫ਼ਿਰ ਪਨੀਰ ਨੂੰ ਮਾਈਕ੍ਰਵੇਵ ਓਵਨ ਦੀ ਸਟਿਕ ‘ਚ ਲਗਾ ਕੇ 15 ਮਿੰਟਾਂ ਤੱਕ ਗਰਿੱਲ ਕਰ ਲਓ।
ਲਓ ਜੀ ਤਿਆਰ ਹੈ ਮਖਮਲੀ ਪਨੀਰ ਟਿੱਕਾ। ਇਸ ਨੂੰ ਸਾਸ ਜਾਂ ਹਰੀ ਚਟਨੀ ਨਾਲ ਗਰਮਾ ਗਰਮ ਪਰਸੋ।