ਨਵੀਂ ਦਿੱਲੀ— ਵਿੱਤ ਮੰਤਰੀ ਅਰੁਣ ਜੇਤਲੀ ਨੇ ਅੱਜ ਕਿਹਾ ਕਿ ਬੀ.ਜੇ.ਪੀ 8 ਨਵੰਬਰ ਨੂੰ ਪੂਰੇ ਦੇਸ਼ ‘ਚ ਐਂਟੀ ਬਲੈਕਮਨੀ ਡੇਅ ਮਨਾਏਗੀ। ਜੇਤਲੀ ਨੇ ਕਿਹਾ ਕਿ ਕਾਲੇ ਧਨ ‘ਤੇ ਕਾਬੂ ਪਾਉਣ ਲਈ ਨੋਟਬੰਦੀ ਇਕ ਅਹਿਮ ਕਦਮ ਸੀ। ਉਨ੍ਹਾਂ ਨੇ ਕਿਹਾ ਜਿਨ੍ਹਾਂ ਲੋਕਾਂ ਦੇ ਖਾਤੇ ‘ਚ ਗੈਰ-ਕਾਨੂੰਨੀ ਪੈਸੇ ਸਨ, ਉਨ੍ਹਾਂ ‘ਤੇ ਕਾਰਵਾਈ ਕੀਤੀ ਗਈ ਹੈ। ਜੇਤਲੀ ਨੇ ਕਿਹਾ ਕਿ ਸੱਤਾ ‘ਚ ਰਹਿੰਦੇ ਸਮੇਂ ਕਾਂਗਰਸ ਦੇ ਕੋਲ ਕਾਲੇਧਨ ਰੋਕਣ ਦੇ ਕਈ ਮੌਕੇ ਸਨ ਪਰ ਕਾਂਗਰਸ ਸਰਕਾਰ ਨੇ ਕਦੀ ਕੋਸ਼ਿਸ਼ ਨਹੀਂ ਕੀਤੀ। ਕਾਲੇਧਨ ‘ਤੇ ਕਾਬੂ ਪਾਉਣ ਲਈ ਪਿਛਲੇ ਸਾਲ 8 ਨਵੰਬਰ ਨੂੰ ਸਰਕਾਰ ਵੱਲੋਂ ਪੂਰੇ ਦੇਸ਼ ‘ਚ 1000 ਅਤੇ 500 ਰੁਪਏ ਦੇ ਨੋਟ ਬੰਦ ਕਰਕੇ ਨੋਟਬੰਦੀ ਕੀਤੀ ਗਈ ਸੀ।