ਅਪ੍ਰੈਲ, 2017 ਦੇ ਪਹਿਲੇ ਹਫ਼ਤੇ ਵਿੱਚ ਪੁਲਿਸ ਕਮਿਸ਼ਨਰ ਨੇ ਮੁੰਬਈ ਦੇ ਉਪ ਨਗਰੀ ਪੁਲਿਸ ਥਾਣਿਆਂ ਦਾ ਦੌਰਾ ਕੀਤਾ ਤਾਂ ਉਪਰ ਨਗਰ ਕਾਂਦਿਵਲੀ ਪੱਛਮ ਦੇ ਥਾਣਾ ਚਾਰਕੋਪ ਵਿੱਚ ਦਰਜ ਭਾਰਤੀ ਸਟੇਟ ਬੈਂਕ ਦੇ ਰਿਟਾਇਰਡ ਮੈਨੇਜਰ ਪ੍ਰਕਾਸ਼ ਗੰਗਾਰਾਮ ਵਾਨਖੇੜੇ ਦੀ ਗੁੰਮਸ਼ੁਦਗੀ ਦੀ ਫ਼ਾਈਲ ਤੇ ਉਹਨਾਂ ਦਾ ਧਿਆਨ ਗਿਆ। ਉਹਨਾਂ ਨੇ ਉਸ ਫ਼ਾਈਲ ਦਾ ਅਧਿਐਨ ਕੀਤਾ ਤਾਂ ਉਹਨਾਂ ਨੂੰ ਲੱਗਿਆ ਕਿ ਇਸ ਮਾਮਲੇ ਦੀ ਜਾਂਚ ਠੀਕ ਤਰੀਕੇ ਨਾਲ ਨਹੀਂ ਕੀਤੀ ਗਈ। ਉਹਨਾਂ ਨੇ ਉਹ ਫ਼ਾਈਲ ਜੁਆਇੰਟ ਸੀ. ਪੀ. ਨੂੰ ਸੌਂਪਦੇ ਹੋਏ ਉਸਦੀ ਜਾਂਚ ਠੀਕ ਤਰੀਕੇ ਨਾਲ ਕਰਾਉਣਲਈ ਕਿਹਾ।
ਸੀ. ਪੀ. ਨੂੰ ਵੀ ਇਯ ਮਾਮਲੇ ਦੀ ਜਾਂਚ ਵਿੱਚ ਜਾਂਚ ਅਧਿਕਾਰੀਆਂ ਦੀ ਲਾਪਰਵਾਹੀ ਦਿਖਾਈ ਦਿੱਤੀ। ਉਹ ਕਈ ਸਾਲਾਂ ਤੱਕ ਮੁੰਬਈ ਕ੍ਰਾਈਮ ਬ੍ਰਾਂਚ ਸੀ. ਆੲ. ਡੀ. ਦੇ ਮੁਖੀ ਰਹਿ ਚੁੱਕੇ ਸਨ। ਉਹਨਾਂ ਨੇ ਅਪਰਾਧਿਕ ਮਾਮਲਿਆਂ ਦੇ ਖੁਲਾਸੇ ਦਾ ਕਾਫ਼ੀ ਤਜਰਬਾ ਸੀ। ਫ਼ਾਈਲ ਦਾ ਅਧਿਐਨ ਕਰਨ ਤੇ ਸੀ. ਪੀ. ਨੂੰ ਇਹ ਮਾਮਲਾ ਸ਼ੱਕੀ ਅਤੇ ਭੇਦਭਰਿਆ ਲੱਗਿਆ ਤਾਂ ਉਹਨਾਂ ਨੇ ਸਹਾਇਕ ਅਧਿਕਾਰੀਆਂ ਨੂੰ ਬੁਲਾ ਕੇ ਇਕ ਮੀਟਿੰਗ ਕੀਤੀ ਅਤੇ ਇਸ ਮਾਮਲੇ ਦੀ ਜਾਂਚ ਉਹਨਾਂ ਨੇ ਆਪਣੇ ਸਭ ਤੋਂ ਭਰੋਸੇਯੋਗ ਅਧਿਕਾਰੀ ਏ. ਸੀ. ਪੀ. ਸ਼੍ਰੀਰੰਗ ਨਾਦਗੌੜਾ ਨੂੰ ਸੌਂਪ ਦਿੱਤੀ।
ਏ. ਸੀ. ਪੀ. ਨੇ ਖੁਦ ਦੇ ਨਿਰਦੇਸ਼ ਵਿੱਚ ਥਾਣਾ ਮਾਲਵਣੀ ਦੇ ਥਾਣਾ ਮੁਖੀ ਦੀ ਅਗਵਾਈ ਵਿੱਚ ਇਕ ਟੀਮ ਬਣਾਈ। ਪੁਲਿਸ ਟੀਮ ਨੇ ਵੀ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲਿਆ, ਇਸਨੂੰ ਇੱਜਤ ਦਾ ਸਵਾਲ ਬਣਾ ਕੇ ਪਹਿਲਾਂ ਤਾਂ ਉਹਨਾਂ ਨੇ ਫ਼ਾਈਲ ਦਾ ਡੂੰਘਾਈ ਨਾਲ ਅਧਿਐਨ ਕੀਤਾ। ਉਸ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਮਹਾਰਾਸ਼ਟਰ ਦੇ ਜ਼ਿਲ੍ਹਾ ਅਹਿਮਦਨਗਰ ਦੀ ਸ਼ਿਵਾਜੀ ਕਾਲੋਨੀ ਦੀ ਰਹਿਣ ਵਾਲੀ ਵੰਦਨਾ ਥੋਰਵੇ ਤੋਂ ਆਰੰਭ ਕੀਤੀ।
ਦਰਅਸਲ ਵੰਦਨਾ ਗੁੰਮਸ਼ੁਦਾ ਭਾਰਤੀ ਸਟੇਟ ਬੈਂਕ ਦੇ ਮੈਨੇਜਰ ਪ੍ਰਕਾਸ਼ ਵਾਨਖੇੜੇ ਦੀ ਪਤਨੀ ਆਸ਼ਾ ਵਾਨਖੇੜੇ ਦੀ ਭੈਣ ਸੀ। ਆਸ਼ਾ ਨੇ ਆਪਣੇ ਇਕ ਬਿਆਨ ਵਿੱਚ ਅਹਿਮਦਨਗਰ ਦੀ ਸ਼ਿਵਾਜੀ ਕਾਲੋਨੀ ਦਾ ਜ਼ਿਕਰ ਕੀਤਾ ਸੀ। ਇਸੇ ਕਾਲੋਨੀ ਵਿੱਚ ਆਸ਼ਾਦੀ ਭੈਣ ਵੰਦਨਾ ਰਹਿੰਦੀ ਸੀ।
27 ਅਪ੍ਰੈਲ 2016 ਨੂੰ ਕਾਂਦਿਵਲੀ ਦੇ ਸੈਕਟਰ 6 ਸਥਿਤ ਆਕਾਸ਼ ਗੰਗਾਰਾਮ ਹਾਊਸਿੰਗ ਸੁਸਾਇਟੀ ਦੀ ਰਹਿਣ ਵਾਲੀ ਆਸ਼ਾ ਵਾਨਖੇੜੇ ਨੇ ਥਾਣਾ ਚਾਰਕੋਪ ਵਿੱਚ ਆਪਣੇ ਪਤੀ ਪ੍ਰਕਾਸ਼ ਵਾਨਖੇੜੇ ਦੀ ਗੁੰਮਸ਼ੁਦਗੀ ਦਰਜ ਕਰਵਾਈ ਸੀ। ਗੁੰਮਸ਼ੁਦਗੀ ਦਰਜ ਕਰਾਉਂਦੇ ਵਕਤ ਉਸ ਨੇ ਦੱਸਿਆ ਸੀ ਕਿ ਉਸ ਦੇ ਪਤੀ 12 ਅਪ੍ਰੈਲ 2016 ਨੂੰ ਘਰ ਤੋਂ ਕਿਸੇ ਕੰਮ ਗਏ ਅਤੇ ਵਾਪਸ ਨਹੀਂ ਪਰਤੇ। ਨੌਕਰੀ ਤੋਂ ਰਿਟਾਇਰ ਹੋਣ ਦੇ ਬਾਅਦ ਉਹ ਇੰਨੇ ਦਿਨਾਂ ਤੱਕ ਕਦੀ ਬਾਹਰ ਨਹੀਂਰਹੇ, ਇਸ ਕਰਕੇ ਹੁਣ ਉਸਦੀ ਚਿੰਤਾ ਹੋ ਰਹੀ ਹੈ।
ਪ੍ਰਕਾਸ਼ ਵਾਨਖੇੜੇ ਪੜ੍ਹੇ-ਲਿਖੇ ਆਦਮੀ ਸਨ ਅਤੇ ਚੰਗੀ ਨੌਕਰੀ ਤੋਂ ਰਿਟਾਇਰ ਹੋਏ ਸਨ। ਉਹਨਾਂ ਦਾ ਸਮਾਜ ਵਿੱਚ ਮਾਣ ਸੀ। ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਥਾਣਾ ਚਾਰਕੋਪ ਦੇ ਥਾਣਾ ਮੁਖੀ ਨੇ ਤੁਰੰਤ ਡਿਊਟੀ ਤੇ ਮੌਜੂਦ ਐਸ. ਆਈ. ਜਗਤਾਪ ਤੋਂ ਡਾਇਰੀ ਬਣਵਾਈ ਅਤੇ ਇਸ ਗੱਲ ਦੀ ਜਾਣਕਾਰੀ ਪੁਲਿਸ ਕੰਟਰੋਲ ਰੂਮ ਨੂੰ ਦੇਣ ਦੇ ਨਾਲ ਹੀ ਪ੍ਰਮੁੱਖ ਪੁਲਿਸ ਅਧਿਕਾਰੀਆਂ ਨੂੰ ਵੀ ਦੇ ਦਿੱਤੀ। ਅਧਿਕਾਰੀਆਂ ਦੇ ਨਿਰਦੇਸ਼ ਤੇ ਥਾਣਾ ਮੁਖੀ ਨੇ ਥਾਣੇ ਵਿੱਚ ਮੌਜੂਦ ਪੁਲਿਸ ਬਲ ਨੂੰ ਕਈ ਟੀਮਾਂ ਵਿੱਚ ਵੰਡ ਕੇ ਪ੍ਰਕਾਸ਼ ਵਾਨਖੇੜੇ ਦੀ ਭਾਲ ਵਿੱਚ ਲਗਾ ਦਿੱਤਾ।ਇਸ ਮਾਮਲੇ ਵਿੱਚ ਅਗਵਾ ਵਰਗੀ ਕੋਈ ਗੱਲ ਨਹੀਂ ਸੀ ਕਿਉਂਕਿ ਜੇਕਰ ਪ੍ਰਕਾਸ਼ ਵਾਨਖੇੜੇ ਦਾ ਅਗਵਾ ਹੋਇਆ ਹੁੰਦਾ ਤਾਂ ਹੁਣ ਤੱਕ ਉਹਨਾਂ ਦੀ ਫ਼ਿਰੌਤੀ ਦੇ ਲਈ ਫ਼ੋਨ ਆ ਚੁੱਕੇ ਹੁੰਦੇ। ਪੁਲਿਸ ਦਾ ਧਿਆਨ ਦੁਰਘਟਨਾ ਵੱਲ ਗਿਆ। ਥਾਣਾ ਚਾਰਕੋਪ ਪੁਲਿਸ ਨੇ ਸ਼ਹਿਰ ਦੇ ਸਾਰੇ ਥਾਣਿਆਂ ਨੂੰ ਵਾਇਰਲੈਸ ਮੈਸੇਜ ਭੇਜ ਕੇ ਇਸ ਬਾਰੇ ਪਤਾ ਕੀਤਾ। ਇਸ ਤੋਂ ਬਾਅਦ ਪ੍ਰਕਾਸ਼ ਵਾਨਖੇੜੇ ਦੇ ਫ਼ੋਟੋ ਵਾਲੇ ਪੈਂਫ਼ਲਟ ਛਪਵਾ ਕੇ ਜਨਤਕ ਥਾਵਾਂ ਤੇ ਚਿਪਕਾਏ। ਰੋਜ਼ਾਨਾ ਅਖਬਾਰਾਂ ਵਿੱਚ ਵੀ ਛਪਵਾਇਆ ਗਿਆ ਪਰ ਸਭ ਦਾ ਕੋਈ ਨਤੀਜਾ ਨਹੀਂ ਨਿਕਲਿਆ।
ਪੁਲਿਸ ਪ੍ਰਕਾਸ਼ ਵਾਨਖੇੜੇ ਦੇ ਮੋਬਾਇਲ ਨੰਬਰ ਦੀ ਕਾਲ ਡਿਟੇਲਸ ਕਢਵਾ ਕੇ ਉਸ ਦਾ ਅਧਿਐਨ ਕਰ ਰਹੀ ਸੀ ਕਿ ਉਦੋਂ ਹੀ ਉਹਨਾਂ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦੇ 2 ਹਫ਼ਤੇ ਬਾਅਦ ਉਹਨਾਂ ਦੀ ਪਤਨੀ ਆਸ਼ਾ ਨੇ ਥਾਣੇ ਆ ਕੇ ਦੱਸਿਆ ਕਿ ਉਸਨੂੰ ਪਤਾ ਲੱਗਿਆ ਹੈ ਕਿ ਉਸ ਦੇ ਪਤੀ ਪ੍ਰਕਾਸ਼ ਵਾਨਖੇੜੇ 31 ਮਈ 2016 ਨੁੰ ਅਹਿਮਦਨਗਰ ਦੀ ਸ਼ਿਵਾਜੀ ਕਾਲੋਨੀ ਵਿੱਚ ਰਹਿਣ ਵਾਲੀ ਉਸ ਦੀ ਛੋਟੀ ਭੈਣ ਵੰਦਨਾ ਥੋਰਵੇ ਕੋਲ ਸੀ। ਉਹ ਉਸ ਦੀ ਭੈਣ ਵੰਦਨਾ ਨੂੰ ਕੁਝ ਪੈਸੇ ਦੇਣ ਗਏ ਸਨ।
ਕਿਉਂਕਿ ਆਸ਼ਾ ਨੇ ਹੀ ਇਸ ਮਾਮਲੇ ਦੀ ਸ਼ਿਕਾਇਤ ਕੀਤੀ ਸੀ, ਇਯ ਕਰਕੇ ਪੁਲਿਸ ਨੇ ਉਸ ਦੀਆਂ ਗੱਲਾਂ ਤੇ ਯਕੀਨ ਕਰ ਲਿਆ ਅਤੇ ਇਸ ਤੋ ਂਬਾਅਦ ਇਯ ਮਾਮਲੇ ਦੀ ਜਾਂਚ ਵਿੱਚ ਸੁਸਤੀ ਆ ਗਈ। ਸਮਾਂ ਅੱਗੇ ਵਧਦਾ ਰਿਹਾ, ਹਾਲਾਂਕਿ ਇਸੇ ਵਿੱਚਕਾਰ ਜਾਂਚ ਟੀਮ ਨੇ ਕਈ ਵਾਰ ਆਸ਼ਾ ਵਾਨਖੇੜੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਉਸ ਨੂੰ ਮਿਲ ਨਹੀਂ ਸਕੀ। ਇਸ ਤੋਂ ਬਾਅਦ ਲਗਾਤਾਰ ਤਿਉਹਾਰ ਆਉਂਦੇ ਰਹੇ, ਜਿਸ ਦੀ ਵਜ੍ਹਾ ਕਾਰਨ ਪੁਲਿਸ ਇਸ ਮਾਮਲੇ ‘ਤੇ ਧਿਆਨ ਨਹੀਂ ਦੇ ਸਕੀ ਅਤੇ ਇਕ ਹਫ਼ਤੇ ਤੋਂ ਇਹ ਮਾਮਲਾ ਠੰਡੇ ਬਸਤੇ ਵਿੱਚ ਚਲਿਆ ਗਿਆ।ਪਰ ਅਚਾਨਕ 8 ਅਪ੍ਰੈਲ 2017 ਨੂੰ ਮੁੰਬਈ ਦੇ ਪੁਲਿਸ ਕਮਿਸ਼ਨਰ ਦੱਤਾਤ੍ਰੇ ਪਡਸਲਗੀਕਰ ਦੀ ਇਯ ਫ਼ਾਈਲ ‘ਤੇ ਨਜ਼ਰ ਪਈ ਤਾਂ ਇਕ ਵਾਰ ਫ਼ਿਰ ਇਸ ਮਾਮਲੇ ਦੀ ਜਾਂਚ ਆਰੰਭ ਹੋ ਗਈ। ਪੁਲਿਸ ਨੇ ਗੁੰਮਸ਼ੁਦਾ ਵਾਨਖੇੜੇ ਦੀ ਪਤਨੀ ਆਸ਼ਾ ਨੂੰ ਥਾਣੇ ਬੁਲਾਇਆ ਪਰ ਉਹ ਬਹਾਨਾ ਕਰਕੇ ਥਾਣੇ ਨਹੀਂਆਈ। ਅਜਿਹਾ ਕਈ ਵਾਰ ਹੋਇਆ, ਇਸ ਵਾਰ ਪੁਲਿਸ ਇਸ ਮਾਮਲੇ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੁੰਦੀ ਸੀ, ਇਸ ਕਰਕੇ ਉਸ ਦੇ ਪਿੱਛੇ ਹੱਥ ਧੋ ਕੇ ਪੈ ਗਈ।
ਪੁਲਿਸ ਨੇ ਪ੍ਰਕਾਸ਼ ਅਤੇ ਆਸ਼ਾ ਦੇ ਮੋਬਾਇਲ ਨੰਬਰ ਦੀ ਕਾਲ ਡਿਟੇਲ ਕਢਵਾਉਣ ਦੇ ਨਾਲ ਨਾਲ ਲੋਕੇਸ਼ਨ ਵੀ ਕਢਵਾਈ ਤਾਂ ਜੋ ਜਾਣਕਾਰੀ ਮਿਲੀ, ਉਹ ਹੈਰਾਨ ਕਰਨ ਵਾਲੀ ਸੀ। ਆਸ਼ਾ ਨੇ ਆਪਣੇ ਪਤੀ ਪ੍ਰਕਾਸ਼ ਵਾਨਖੇੜੇ ਦੇ ਗਾਇਬ ਹੋਣ ਦੀ ਜੋ ਤਾਰੀਖ ਦੱਸੀ ਸੀ, ਉਸ ਦੇ ਇਕ ਦਿਨ ਪਹਿਲਾਂ ਯਾਨਿ 11 ਅਪ੍ਰੈਲ 2016 ਨੂੰ ਦੋਵਾਂ ਦੇ ਮੋਬਾਇਲ ਫ਼ੋਨਾਂ ਦੀ ਲੁਕੇਸ਼ਨ ਇਕੱਲੀ ਹੀ ਮਿਲ ਰਹੀ ਸੀ।
ਪਤੀ-ਪਤਨੀ ਅਹਿਮਦਨਗਰ ਦੀ ਸ਼ਿਵਾਜੀ ਕਾਲੋਨੀ ਵਿੱਚ ਇਕੱਠੇ ਸਨ। ਆਸ਼ਾ ਦੀ ਛੋਟੀ ਭੈਣ ਵੰਦਨਾ ਥੋਰਵੇ ਉਥੇ ਰਹਿੰਦੀ ਸੀ। ਅਗਲੇ ਦਿਨ ਯਾਨਿ 12 ਅਪ੍ਰੈਲ 2016 ਨੂੰ ਵੰਦਨਾ ਦੇ ਮੋਬਾਇਲ ਦੀ ਲੁਕੇਸ਼ਨ ਚਾਰਕੋਪ ਸਥਿਤ ਆਸ਼ਾ ਦੇ ਘਰ ਦੀ ਮਿਲੀ ਸੀ।
ਜਦਕਿ ਪੁੱਛਗਿੱਛ ਵਿੱਚ ਆਸ਼ਾ ਨੇ ਪੁਲਿਸ ਨੂੰ ਸਪਸ਼ਟ ਦੱਸਿਆ ਸੀ ਕਿ ਵੰਦਨਾ ਦੇ ਕੋਲ ਕੋਈ ਮੋਬਾਇਲ ਫ਼ੋਨ ਨਹੀਂ ਹੈ। ਉਹ ਮੋਬਾਇਲ ਫ਼ੋਨ ਚਲਾ ਹੀ ਨਹੀਂ ਪਾਉਂਦੀ। ਇਸ ਤੋਂ ਬਾਅਦ ਪੁਲਿਸ ਨੇ ਆਸ਼ਾ ਦੇ ਫ਼ੋਨ ਤੇ ਵੰਦਨਾ ਦਾ ਨੰਬਰ ਲੈ ਕੇ ਉਸਨੂੰ ਫ਼ੋਨ ਕੀਤਾ ਤਾਂ ਉਸ ਨੇ ਪੁਲਿਸ ਨਾਲ ਗੱਲ ਹੀ ਨਾ ਕੀਤੀ ਬਲਕਿ ਇਹ ਵੀ ਦੱਸਿਆ ਕਿ ਕਿਸ ਦਿਨ ਪ੍ਰਕਾਸ਼ ਵਾਨਖੇੜੇ ਗਾਇਬ ਹੋਏ ਸਨ। ਜਿਸ ਦਿਨ ਉਹ ਗਾਇਬ ਹੋਏ ਸਨ, ਉਸ ਦਿਨ ਉਹ ਮੁੰਬਈ ਵਿੱਚ ਭੈਣ ਦੇ ਘਰ ਸੀ। ਉਹ ਵੱਡੀ ਭੈਣ ਆਸ਼ਾ ਨੂੰ ਉਸ ਦੇ ਘਰ ਲੈ ਆਈ ਸੀ।
ਮੋਬਾਇਲ ਫ਼ੋਨ ਦੀ ਲੁਕੇਸ਼ਨ ਤੇ ਪੁਲਿਸ ਨੂੰ ਵੰਦਨਾ ਅਤੇ ਆਸ਼ਾ ਤੇ ਸ਼ੱਕ ਹੋਇਆ। ਇਸ ਤੋਂ ਬਾਅਦ ਪੁਲਿਸ ਮੁਖੀ ਨੇ 12 ਅਪ੍ਰੈਲ 2017 ਨੂੰ ਸ਼ੱਕ ਦੇ ਆਧਾਰ ਤੇ ਵੰਦਨਾ ਥੋਰਵੇ ਨੂੰ ਅਹਿਮਦਨਗਰ ਸਥਿਤ ਉਸ ਦੇ ਘਰ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਉਸਨੂੰ ਗ੍ਰਿਫ਼ਤਾਰ ਕਰਕੇ ਥਾਣਾ ਚਾਰਕੋਪ ਲਿਆਈ। ਪੁਲਿਸ ਨੇ ਉਸਨੂੰ ਬੇਸ਼ੱਕ ਹੀ ਗ੍ਰਿਫ਼ਤਾਰ ਕਰ ਲਿਆ ਸੀ ਪਰ ਉਸ ਦੇ ਚਿਹਰੇ ਤੇ ਜ਼ਰਾ ਵੀ ਸ਼ਿਕਨ ਨਹੀਂ ਸੀ। ਉਹ ਜ਼ਰਾ ਵੀ ਡਰੀ ਜਾਂ ਘਬਰਾਈ ਨਹੀਂ। ਥਾਣੇ ਵਿੱਚ ਪੁੱਛਗਿੱਛ ਆਰੰਭਹੋਈ ਤਾਂ ਉਹ ਪੁਲਿਸ ਦੇ ਹਰ ਸਵਾਲ ਦਾ ਜਵਾਬ ਬੜੇ ਆਤਮ ਵਿਸ਼ਵਾਸ ਨਾਲ ਦਿੰਦੀ ਰਹੀ। ਉਹ ਖੁਦ ਨੂੰ ਇਸ ਮਾਮਲੇ ਵਿੱਚ ਨਿਰਦੋਸ਼ ਅਤੇ ਅਣਭਿੱਜ ਦੱਸਦੀ ਰਹੀ।
ਪਰ ਪੁਲਿਸ ਦੇ ਕੋਲ ਹੁਣ ਤੱਕ ਕਾਫ਼ੀ ਸਬੂਤ ਇਕੱਠੇ ਹੋ ਚੁੱਕੇ ਸਨ। ਇਸ ਕਰਕੇ ਪੁਲਿਸ ਉਸਨੂੰ ਆਸਾਨੀ ਨਾਲ ਛੱਡਣ ਵਾਲੀ ਨਹੀਂ ਸੀ। ਪੁਲਿਸ ਨੇ ਉਸ ਤੋਂ ਸਬੂਤਾਂ ਦੇ ਆਧਾਰ ਤੇ ਸਵਾਲ ਪੁੱਛਣੇ ਆਰੰਭ ਕੀਤੇ ਤਾਂ ਉਹ ਜਵਾਬ ਦੇਣ ਵਿੱਚ ਗੜਬੜੀ ਕਰਨ ਲੱਗੀ। ਹੌਲੀ ਹੌਲੀ ਪੁਲਿਸ ਨੇ ਉਸਨੂੰ ਅਜਿਹਾ ਫ਼ਸਾਇਆ ਕਿ ਅਖੀਰ ਬਚਾਅ ਦਾ ਕੋਈ ਉਪਾਅ ਨਾ ਦੇਖ ਕੇ ਉਸ ਨੇ ਆਪਣਾ ਅਪਰਾਧ ਸਵੀਕਾਰ ਕਰ ਲਿਆ।
ਇਸ ਤੋਂ ਬਾਅਦ ਵੰਦਨਾ ਨੇ ਪ੍ਰਕਾਸ਼ ਵਾਨਖੇੜੇ ਦੀ ਗੁੰਮਯੁਦਗਾ ਦਾ ਜੋ ਭੇਦ ਦੱਸਿਆ, ਉਹ ਹੈਰਾਨ ਕਰਨ ਵਾਲਾ ਹੀ ਨਹੀਂ ਉਸ ਨੇ ਆਪਣੇ ਪਤੀ ਅਸ਼ੋਕ ਥੋਰਵੇ ਦੀ ਵੀ ਗੁੰਮਸ਼ੁਦਗੀ ਦਾ ਭੇਦ ਜਾਹਿਰ ਕਰ ਦਿੱਤਾ। ਪਤਾ ਲੱਗਿਆ ਕਿ ਉਹ ਆਪਣੇ ਪ੍ਰੇਮੀ ਨੀਲੇਸ਼ ਪੰਡਤ ਸੁਪੇਕਰ ਦੀ ਮਦਦ ਨਾਲ ਭਣੋਈਏ ਪ੍ਰਕਾਸ਼ ਵਾਨਖੇੜੇ ਦੀ ਹੀ ਨਹੀਂ, ਆਪਣੇ ਪਤੀ ਅਸ਼ੋਕ ਥੋਰਵੇ ਦੀ ਵੀ ਹੱਤਿਆ ਕਰ ਚੁੱਕੀ ਸੀ।ਵੰਦਨਾ ਦੇ ਅਪਰਾਧ ਸਵੀਕਾਰ ਕਰਨ ਤੋਂ ਬਾਅਦ ਪੁਲਿਸ ਨੇ ਮੁੰਬਈ ਤੋਂ ਆਸ਼ਾ ਅਤੇ ਸੋਲਾਪੁਰ ਤੋਂ ਵੰਦਨਾ ਦੇ ਪ੍ਰੇਮੀ ਨੀਲੇਸ਼ ਪੰਡਤ ਸੁਪੇਦਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਦੁਆਰਾ ਕੀਤੀ ਗਈ ਪੁੱਛਗਿੱਛ ਵਿੱਚ ਤਿੰਨੈ ਨੇ ਪ੍ਰਕਾਸ਼ ਵਾਨਖੇੜੇ ਅਤੇ ਅਸ਼ੋਕ ਥੋਰਵੇ ਦੀ ਹੱਤਿਆ ਦੀ ਜੋ ਕਹਾਣੀ ਦੱਸੀ, ਉਹ ਇਸ ਤਰ੍ਹਾਂ ਹੈ-
ਆਸ਼ਾ ਅਤੇ ਵੰਦਨਾ ਮਹਾਰਾਸ਼ਟਰ ਦੇ ਜ਼ਿਲ੍ਹਾ ਸੰਗਲੀ ਦੀਆਂ ਰਹਿਣ ਵਾਲੀਆਂ ਸਨ। ਇਹਨਾਂ ਦੇ ਪਿਤਾ ਸਹਿਦੇਵ ਖੇਤਲੇ ਮੁੰਬਈ ਪੁਲਿਸ ਵਿੱਚ ਸਨ। ਉਹ ਸਰਕਾਰੀ ਨੌਕਰੀ ਕਰਦੇ ਸਨ, ਪਰਿਵਾਰ ਛੋਟੀ ਸੀ, ਇਸ ਕਰਕੇ ਉਹ ਹਰ ਪਾਸਿਉਂ ਸੁਖੀ ਸਨ। ਉਹਨਾਂ ਦੇ ਪਰਿਵਾਰ ਵਿੱਚ ਸਿਰਫ਼ 4 ਹੀ ਲੋਕ ਸਨ, ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ। ਉਹਨਾਂ ਦੀ ਪਤਨੀ ਪਾਰਵਤੀ ਸੰਸਕਾਰੀ ਗ੍ਰਹਿਣੀ ਸੀ, ਇਯ ਕਰਕੇ ਉਹਨਾਂ ਨੇ ਦੋਵੇਂ ਬੇਟੀਆਂ ਨੂੰ ਵੀ ਚੰਗੇ ਸੰਸਕਾਰ ਦਿੱਤੇ ਸਨ ਪਰ ਸਮੇਂ ਦੇ ਨਾਲ ਉਹਨਾਂ ਦੇ ਦਿੱਤੇ ਸਾਰੇ ਸੰਸਕਾਰ ਦੋਵੇਂ ਬੇਟੀਆਂ ਨੇ ਨਕਾਰ ਦਿੱਤੇ।
ਆਸ਼ਾ ਅਤੇ ਵੰਦਨਾ ਸਿਆਣੀਆਂ ਹੋਈਆਂ ਤਾਂ ਸਹਿਦੇਵ ਨੂੰ ਉਹਨਾਂ ਦੇ ਵਿਆਹ ਦੀ ਚਿੰਤਾ ਹੋਈ। ਉਹ ਦੋਵੇਂ ਬੇਟੀਆਂ ਦਾ ਵਿਆਹ ਨੌਕਰੀ ਕਰਦੇ ਹੋਏ ਮੁੰਡੇ ਨਾਲ ਕਰਨਾ ਚਾਹੁੰਦੇ ਸਨ ਅਤੇ ਕੀਤਾ ਵੀ ਅਜਿਹਾ ਹੀ। ਉਹਨਾਂ ਨੇ ਆਸ਼ਾ ਦਾ ਵਿਆਹ ਪ੍ਰਕਾਸ਼ ਵਾਨਖੇੜੇ ਨਾਲ ਕੀਤਾ। ਪ੍ਰਕਾਸ਼ ਵਾਨਖੇੜੇ ਬੈਂਕ ਵਿੱਚ ਨੌਕਰੀ ਕਰਦਾ ਸੀ। ਵਿਆਹ ਤੋਂ ਬਾਅਦ ਉਹ ਆਸ਼ਾ ਦੇ ਨਾਲ ਮੁੰਬਈ ਦੇ ਉਪ ਨਗਰ ਕਾਂਦਿਵਲੀ ਦੇ ਚਾਰਕੋਪ ਵਿੱਚ ਰਹਿਣ ਲੱਗਿਆ।
ਵੱਡੀ ਲੜਕੀ ਦਾ ਵਿਆਹ ਕਰਕੇ ਸਹਿਦੇਵ ਵੰਦਨਾ ਦਾ ਵੀ ਵਿਆ ਹਅਹਿਮਦਨਗਰ ਦੀ ਸ਼ਿਵਾਜੀ ਕਾਲੋਨੀ ਦੇ ਰਹਿਣ ਵਾਲੇ ਅਸ਼ੋਕ ਥੋਰਵੇ ਨਾਲ ਕਰ ਦਿੱਤੀ। ਅਸ਼ੋਕ ਦਾ ਆਪਣਾ ਕਾਰੋਬਾਰ ਸੀ, ਵੰਦਨਾ ਆਪਣੀ ਵੱਡੀ ਭੈਣ ਆਸ਼ਾ ਤੋਂ ਕੁਝ ਜ਼ਿਆਦਾ ਸੁੰਦਰ ਅਤੇ ਚੰਚਲ ਤਾਂ ਹੀ ਸੀ, ਉਚੇ ਇਰਾਦਿਆਂ ਵਾਲੀ ਵੀ ਸੀ ਪਰ ਉਦੋਂ ਉਸਦੇ ਇਰਾਦਿਆਂ ਦੀ ਹੱਤਿਆ ਜਿਹੀ ਹੋ ਗਈ, ਜਦੋਂ ਉਸਨੂੰ ਮਨਪਸੰਦ ਪਤੀ ਨਾ ਮਿਲਿਆ।
ਵੰਦਨਾ ਕਾਰੋਬਾਰੀ ਜਾਂ ਖੇਤੀ ਕਰਨ ਵਾਲੇ ਲੜਕੇ ਨਾਲ ਵਿਆਹ ਨਹੀਂਕਰਨਾ ਚਾਹੁੰਦੀ ਸੀ। ਉਹ ਵੀ ਵੱਡੀ ਭੈਣ ਆਸ਼ਾ ਵਾਂਗ ਹੈਂਡਸਮ ਅਤੇ ਚੰਗੀ ਨੌਕਰੀ ਵਾਲਾ ਪਤੀ ਚਾਹੁੰਦੀ ਸੀ ਪਰ ਪਿਤਾ ਨੇ ਉਸ ਦੇ ਨਾਲ ਅਜਿਹਾ ਪਤੀ ਲੱਭ ਦਿੱਤਾ। ਜਿਵੇਂ ਉਹ ਬਿਲਕੁਲ ਨਹੀਂ ਚਾਹੁੰਦੀ ਸੀ, ਪਰ ਵਿਆਹ ਤੋਂ ਬਾਅਦ ਉਸ ਨੇ ਸਮਝੌਤਾ ਕਰ ਲਿਆ ਸੀ।
ਪਰ ਵੰਦਨਾ ਨੂੰ ਤਾਂ ਹਾਲੇ ਹੋਰ ਪ੍ਰੇਸ਼ਾਨ ਹੋਣਾ ਸੀ। ਵਿਆਹ ਦੇ ਕੁਝ ਸਾਲਾਂ ਬਾਅਦ ਵੰਦਨਾ ਦੇ ਪਤੀ ਅਸ਼ੋਕ ਦੀ ਤਬੀਅਤ ਖਰਾਬ ਰਹਿਣ ਲੱਗੀ। ਦਿਖਾਉਣ ਤੇ ਡਾਕਟਰਾਂ ਨੇ ਉਸਨੂੰ ਜੋ ਬਿਮਾਰੀ ਦੱਸੀ, ਉਹ ਕਾਫ਼ੀ ਗੰਭੀਰ ਸੀ। ਇਸ ਤੋਂ ਬਾਅਦ ਵੰਦਨਾ ਦਾ ਹੌਸਲਾ ਵੀ ਜਵਾਬ ਦੇ ਗਿਆ। ਪਤੀ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਵੰਦਨਾ ਵੀ ਉਸ ਬਿਮਾਰੀ ਦੀ ਸ਼ਿਕਾਰ ਹੋ ਗਈ।
ਵੰਦਨਾ ਨੇ ਇਸ ਲਈ ਪਿਤਾ ਨੂੰ ਜ਼ਿੰਮੇਵਾਰ ਮੰਨਿਆ। ਇਸ ਤੋਂ ਬਾਅਦ ਇਸੇ ਗੱਲ ਨੂੰ ਲੈ ਕੇ ਅਕਸਰ ਪਿਤਾ ਨਾਲ ਝਗੜਾ ਕਰਨ ਲੱਗੀ। ਪਿਓ-ਲੜਕੀ ਦਾ ਇਹ ਝਗੜਾ ਉਦੋਂ ਖਤਮ ਹੋਇਆ, ਜਦੋਂ ਸਹਿਦੇਵ ਦੀ ਮੌਤ ਹੋ ਗਈ। ਉਹਨਾਂ ਦੀ ਮੌਤ ਜਹਿਰ ਨਾਲ ਹੋਈ ਸੀ। ਪਰ ਉਦੋਂ ਇਹ ਪਤਾ ਨਹੀਂ ਲੱਗ ਸਕਿਆ ਕਿ ਉਸਨੂੰ ਜਹਿਰ ਦਿੱਤਾ ਗਿਆ ਸੀ ਜਾਂ ਖੁਦ ਜਹਿਰ ਪੀਤਾ ਸੀ।
ਪਤੀ ਦੀ ਬਿਮਾਰੀ ਦੇ ਕਾਰਨ ਵੰਦਨਾ ਦੀ ਆਰਥਿਕ ਸਥਿਤੀ ਹੌਲੀ-ਹੌਲੀ ਖਰਾਬ ਹੁੰਦੀ ਗਈ, ਜਿਸ ਦੇ ਕਾਰਨ ਉਸਨੂੰ ਪਤੀ ਦਾ ਇਲਾਜ ਕਰਾਉਣ ਵਿੱਚ ਪ੍ਰੇਸ਼ਾਨੀ ਹੋਣ ਲੱਗੀ ਸੀ। ਉਸ ਸਥਿਤੀ ਵਿੱਚ ਉਸ ਦੀ ਮਦਦ ਦੇ ਲਈ ਲੋਕ ਹਿੱਤਵਾਦੀ ਸੰਸਥਾ ਵਿੱਚ ਕੰਮ ਕਰਨ ਵਾਲਾ ਨੀਲੇਸ਼ ਪੰਡਤ ਸੂਪੇਕਰ ਅੱਗੇ ਆਇਆ। ਉਹ ਵੀ ਉਸੇ ਕਾਲੋਨੀ ਵਿੱਚ ਰਹਿੰਦਾ ਸੀ, ਜਿਸ ਵਿੱਚ ਵੰਦਨਾ ਰਹਿੰਦੀ ਸੀ।
23 ਸਾਲ ਦਾ ਨੀਲੇਸ਼ ਪੰਡਤ ਕਾਫ਼ੀ ਸਮਾਰਟ ਸੀ। ਉਹ ਵੰਦਨਾ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲੱਗਿਆ। ਕਿਹਾ ਜਾਂਦਾ ਹੈ ਕਿ ਜਿੱਥੇ ਫ਼ੂਸ ਅਤੇ ਅੱਗ ਹੋਵੇਗੀ, ਉਥੇ ਸ਼ੋਅਲੇ ਭੜਕਣਗੇ ਹੀ। ਇਸ ਕਹਾਵਤ ਨੂੰ ਵੰਦਨਾ ਅਤੇ ਨੀਲੇਸ਼ ਪੰਡਤ ਨੇ ਸਾਬਤ ਕਰ ਦਿੱਤਾ। ਵੰਦਨਾ ਦੀ ਮਦਦ ਕਰਦੇ-ਕਰਦੇ ਨੀਲੇਸ਼ ਉਸ ਦੇ ਇੰਨਾ ਕਰੀਬ ਆ ਗਿਆ ਕਿ ਦੋਵਾਂ ਵਿੱਚ ਪ੍ਰੇਮ ਸਬੰਧ ਬਣ ਗਏ।
ਕਾਫ਼ੀ ਇਲਾਜ ਤੋਂ ਬਾਅਦ ਵੀ ਅਸ਼ੋਕ ਠੀਕ ਨਾ ਹੋਇਆ, ਬਿਮਾਰੀ ਦੇ ਕਾਰਨ ਉਹ ਕਾਫ਼ੀ ਚਿੜਚਿੜਾ ਹੋ ਗਿਆ ਸੀ। ਉਹ ਗੱਲ-ਗੱਲ ਤੇ ਵੰਦਨਾਂ ਨੂੰ ਭੱਦੀਆਂ ਗਾਲੀਆਂ ਦਿੰਦਾ ਸੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਵੰਦਨਾ ਅਤੇ ਨੀਲੇਸ਼ ਪੰਡਤ ਨੇ ਇਕ ਖਤਰਨਾਕ ਫ਼ੈਸਲਾ ਲੈ ਲਿਆ।
ਉਹਨਾਂ ਦਾ ਸੋਚਣਾ ਸੀ ਕਿ ਉਹਨਾਂ ਦੇ ਇਸ ਫ਼ੈਸਲੇ ਕਾਰਨ ਜਿੱਥੇ ਅਸ਼ੋਕ ਥੋਰਵੇ ਦਾ ਕਸ਼ਟ ਦੂਰ ਹੋ ਜਾਵੇਗਾ, ਉਥੇ ਹੀ ਉਹਨਾਂ ਨੂੰ ਵੀ ਉਸ ਤੋਂ ਮੁਕਤੀ ਮਿਲ ਜਾਵੇਗੀ, ਫ਼ਿਰ ਕੀ ਸੀ, ਇਕ ਦਿਨ ਅਸ਼ੋਕ ਥੋਰਵੇ ਸੌ ਰਿਹਾ ਸੀ, ਉਦੋਂ ਵੰਦਨਾ ਅਤੇ ਨੀਲੇਸ਼ ਨੇ ਗਲਾ ਘੋਟ ਕੇ ਉਸ ਦੀ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਲਾਸ਼ ਨੂੰ ਠਿਕਾਣੇ ਲਗਾਉਣ ਲਈ ਵੰਦਨਾ ਅਤੇ ਨੀਲੇਸ਼ ਨੇ ਉਸ ਨੂੰ ਇਕ ਪਲਾਸਟਿਕ ਦੀ ਬੋਰੀ ਵਿੱਚ ਭਰ ਦਿੱਤਾ ਅਤੇ ਰਾਤ ਵਿੱਚ ਹੀ ਉਸਨੂੰ ਲਿਜਾ ਕੇ ਬੀੜ ਜਨਪਦ ਦੇ ਅੰਭੋਰਾ ਪੁਲਿਸ ਣਾਥੇ ਅਧੀਨ ਆਉਣ ਵਾਲੇ ਜੰਗਲ ਵਿੱਚ ਸੁੱਟ ਦਿੱਤਾ।
12 ਨਵੰਬਰ 2012 ਦੀ ਸਵੇਰ ਥਾਣਾ ਅੰਭੋਰਾ ਪੁਲਿਸ ਨੇ ਅਸ਼ੋਕ ਥੋਰਵੇ ਦੀ ਲਾਸ਼ ਬਰਾਮਦ ਕੀਤੀਸੀ ਪਰ ਕਾਫ਼ੀ ਕੋਸ਼ਿਸ਼ ਤੋਂ ਬਾਅਦ ਵੀ ਲਾਸ਼ ਦੀ ਸ਼ਨਾਖਤ ਨਹੀਂ ਹੋ ਸਕੀ ਤਾਂ ਪੁਲਿਸ ਨੇ ਹੱਤਿਆ ਦਾ ਮੁਕੱਦਮਾ ਦਰਜ ਕਰਕੇ ਲਾਸ਼ ਨੂੰ ਲਾਵਾਰਸ ਮੰਨ ਕੇ ਅੰਤਿਮ ਸਸਕਾਰ ਕਰ ਦਿੱਤਾ।
ਇਕ ਪਾਸੇ ਜਿੱਥੇ ਵੰਦਨਾ ਕਈ ਕਿਸਮ ਦੀਆਂ ਪ੍ਰੇਸ਼ਾਨੀਆਂ ਸਹਿਣ ਕਰ ਰਹੀ ਸੀ, ਉਥੇ ਹੀ ਆਸ਼ਾ ਦਾ ਜੀਵਨ ਸੁਖਮਈ ਸੀ, ਉਸ ਦੇ ਜੀਵਨ ਵਿੱਚ ਤਰੇੜ ਉਦੋਂ ਆਈ, ਜਦੋਂ ਪ੍ਰਕਾਸ਼ ਵਾਨਖੇੜੇ ਵੰਦਨਾ ਦੀ ਮਦਦ ਕਰਨ ਦੇ ਬਹਾਨੇ ਉਸ ਦਾ ਸਰੀਰਕ ਸ਼ੋਸ਼ਣ ਕਰਨ ਲੱਗਿਆ। ਜਦੋਂ ਇਸ ਦੀ ਜਾਣਕਾਰੀ ਆਸ਼ਾਨੂੰ ਹੋਈ ਤਾਂ ਉਸ ਨੂੰ ਪਤੀ ਨਾਲ ਨਫ਼ਰਤ ਹੋ ਗਈ। ਉਸ ਨੇ ਪਤੀ ਨੂੰ ਖੂਬ ਲਤਾੜਿਆ। ਇਸ ਕਾਰਨ ਪਤੀ-ਪਤਨੀ ਵਿੱਚਕਾਰ ਤਣਾਅ ਰਹਿਣ ਲੱਗਿਆ।
ਇਸ ਦਾ ਨਤੀਜਾ ਇਹ ਨਿਕਲਿਆ ਕਿ ਪਤੀ-ਪਤਨੀ ਇਕ-ਦੂਜੇ ਤੋਂ ਦੂਰ ਹੁੰਦੇ ਗਏ। ਇਸ ਦਾ ਕਾਰਨ ਇਹ ਸੀ ਕਿ ਪ੍ਰਕਾਸ਼ ਆਸ਼ਾ ਤੇ ਚਰਿੱਤਰਹੀਣਤਾ ਦੇ ਦੋਸ਼ ਲਗਾ ਕੇ ਉਸਨੂੰ ਪ੍ਰੇਸ਼ਾਨ ਕਰਨ ਲੱਗਿਆ। ਸਹਿਣ ਸ਼ਕਤੀ ਦੀ ਵੀ ਇਕ ਹੱਦ ਹੁੰਦੀ ਹੈ। ਪ੍ਰਕਾਸ਼ ਦੇ ਲਗਾਤਾਰ ਪ੍ਰੇਸ਼ਾਨ ਕਰਨ ਕਰਕੇ ਆਸ਼ਾ ਦੀ ਵੀ ਸਹਿਣਸ਼ਕਤੀ ਜਵਾਬ ਦੇ ਗਈ।
ਹਾਰ ਕੇ ਆਸ਼ਾ ਨੇ ਆਪਣੀ ਪ੍ਰੇਸ਼ਾਨੀ ਭੈਣ ਵੰਦਨਾ ਨੂੰ ਦੱਸੀ ਤਾਂ ਉਸ ਨੇ ਕਿਹਾ ਕਿ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਤਾਂ ਮਿਲ ਜਾਵੇਗਾ ਪਰ ਇਸ ਲਈ ਕੁਝ ਪੈਸੇ ਖਰਚ ਕਰਨੇ ਪੈਣਗੇ। ਵੰਦਨਾ ਨੇ ਉਪਾਅ ਦੱਸਿਆ ਤਾਂ ਆਸ਼ਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਪਰ ਰੋਜ਼ਾਨਾ ਦੀਆਂ ਪ੍ਰੇਸ਼ਾਨੀਆਂ ਬਾਰੇ ਸੋਚਿਆ ਤਾਂ ਆਖਿਰ ਉਸ ਨੇ ਭੈਣ ਦੀ ਗੱਲ ਮੰਨ ਲਈ। ਆਸ਼ਾ ਨੇ ਸਵਾ 2 ਲੱਖ ਰੁਪਏ ਵਿੱਚ ਪਤੀ ਪ੍ਰਕਾਸ਼ ਵਾਨਖੇੜੇ ਦੀ ਜ਼ਿੰਦਗੀ ਦਾ ਸੌਦਾ ਕਰ ਲਿਆ।
ਅਸ਼ੋਕ ਥੋਰਵੇ ਦੀ ਹੱਤਿਆ ਕਰਕੇ ਬਚ ਜਾਣ ਕਾਰਨ ਵੰਦਨਾ ਅਤੇ ਨੀਲੇਸ਼ ਪੰਡਤ ਦੇ ਹੌਸਲੇ ਬੁਲੰਦ ਸਨ। ਉਹਨਾਂ ਨੇ ਜਿਸ ਤਰ੍ਹਾਂ ਅਸ਼ੋਕ ਦੀ ਹੱਤਿਆ ਦਾ ਰਾਜ਼ ਹਜ਼ਮ ਕਰ ਲਿਆ ਸੀ, ਸੋਚਿਆ ਉਸੇ ਤਰ੍ਹਾਂ ਇਸਨੂੰ ਵੀ ਹਜਮ ਕਰ ਲਵਾਂਗੇ। 5 ਸਾਲ ਬੀਤ ਜਾਣ ਬਾਅਦ ਵੀ ਪੁਲਿਸ ਅਸ਼ੋਕ ਥੋਰਵੇ ਦੇ ਹਤਿਆਰਿਆਂ ਤੱਕ ਨਹੀਂ ਪਹੁੰਚ ਸਕੀ ਸੀ। ਉਹ ਉਸੇ ਤਰ੍ਹਾਂ ਪ੍ਰਕਾਸ਼ ਵਾਨਖੇੜੇ ਦੀ ਵੀ ਹੱਤਿਆ ਕਰਕੇ ਬਚ ਜਾਣਾ ਚਾਹੁੰਦੇ ਸਨ ਪਰ ਬਦਕਿਸਮਤੀ ਨਾਲ ਇਸ ਵਿੱਚ ਸਫ਼ਲ ਨਹੀਂ ਹੋਏ। ਇਕ ਸਾਲ ਬਾਅਦ ਹੀ ਸਹੀ, ਆਖਿਰ ਸਾਰੇ ਪਕੜੇ ਗਏ।
ਆਸ਼ਾ ਦੀ ਸਹਿਮਤੀ ਮਿਲਣ ਤੋਂ ਬਾਅਦ ਵੰਦਨਾ ਅਤੇ ਨੀਲੇਸ਼ ਪੰਡਤ ਨੇ ਪ੍ਰਕਾਸ਼ ਵਾਨਖੇੜੇ ਨੂੰ ਠਿਕਾਣੇ ਲਗਾਉਣ ਦੀ ਯੋਜਨਾ ਬਣਾ ਲਈ। ਉਸ ਯੋਜਨਾ ਦੇ ਤਹਿਤ ਵੰਦਨਾ ਨੇ ਆਪਣੇ ਜੀਜੇ ਪ੍ਰਕਾਸ਼ ਅਤੇ ਭੈਣ ਆਸ਼ਾ ਨੂੰ 10 ਅਪ੍ਰੈਲ 2016 ਨੂੰ ਪੂਜਾ ਪਾਠ ਦੇ ਬਹਾਨੇ ਘਰ ਬੁਲਾਇਆ। ਵੰਦਨਾ ਦੇ ਬੁਲਾਉਣ ਤੇ ਪ੍ਰਕਾਸ਼ ਵਾਨਖੇੜੇ ਖੁਸ਼ੀ ਨਾਲ ਆਸ਼ਾ ਨਾਲ ਇਕ ਪ੍ਰਾਈਵੇਟ ਕਾਰ ਵਿੱਚ ਉਸ ਦੇ ਘਰ ਪਹੁੰਚ ਗਿਆ।
ਜਿਸ ਵਕਤ ਉਹ ਵੰਦਨਾ ਦੇ ਘਰ ਪਹੁੰਚੇ ਸਨ, ਉਸ ਵਕਤ ਰਾਤ ਦੇ 8 ਵਜੇ ਸਨ। ਘਰ ਪਹੁੰਚੇ ਪ੍ਰਕਾਬ ਦਾ ਵੰਦਨਾ ਨੇ ਚੰਗਾ ਸਵਾਗਤ ਕੀਤਾ। ਯੋਜਨਾ ਮੁਤਾਬਕ ਉਹਨਾਂ ਦੇ ਖਾਣੇ ਵਿੱਚ ਨੀਂਦ ਦੀਆਂ ਗੋਲੀਆਂ ਮਿਲਾ ਦਿੱਤੀਆਂ। ਜਦੋਂ ਉਹ ਸੌਂ ਗਿਆ ਤਾਂ10-11 ਵਜੇ ਆਸ਼ਾ ਨੇ ਪ੍ਰਕਾਸ਼ ਦੇ ਪੈਰ ਪਕੜੇ ਅਤੇ ਵੰਦਨਾ ਨੇ ਦੋਵੇਂ ਹੱਥ, ਇਸ ਤੋਂ ਬਾਅਦ ਨੀਲੇਸ਼ ਨੇ ਗਲਾ ਦਬਾਅ ਕੇ ਉਸਨੂੰ ਮਾਰ ਦਿੱਤਾ।
ਪ੍ਰਕਾਸ਼ ਵਾਨਖੇੜੇ ਦੀ ਹੱਤਿਆ ਕਰਕੇ ਤਿੰਨਾਂ ਨੇ ਉਸ ਦੀ ਲਾਸ਼ ਬੋਰੀ ਵਿੱਚ ਪਾਈ ਅਤੇ ਸਕਾਰਪੀਓ ਵਿੱਚ ਰੱਖ ਕੇ ਕਲਿਆਣ ਅਹਿਮਦਨਗਰ ਹਾਈਵੇ ਰੋਡ ਤੇ ਸਥਿਤ ਜੰਗਲ ਵਿੱਚ ਲਿਜਾ ਕੇ ਸੁੱਟ ਦਿੱਤਾ। ਕੁਝ ਦਿਨਾਂ ਬਾਅਦ ਅਹਿਮਦਨਗਰ ਦੇ ਥਾਣਾ ਪਾਰਨੇਰ ਪੁਲਿਸ ਨੂੰ ਪ੍ਰਕਾਸ਼ ਦਾ ਪਿੰਜਰ ਮਿਲਿਆ ਸੀ। ਪ੍ਰਕਾਸ਼ ਦੀ ਲਾਸ਼ ਠਿਕਾਣੇ ਲਗਾ ਕੇ ਆਸ਼ਾ ਭੈਣ ਦੇ ਨਾਲ ਆਪਣੇ ਘਰ ਆ ਗਈ। ਜਦੋਂ ਕਈ ਦਿਨਾਂ ਤੱਕ ਪ੍ਰਕਾਸ਼ ਦਿਖਾਈ ਨਾ ਦਿੱਤਾ ਤਾਂ ਪੜੌਸੀਆਂ ਵਿੱਚ ਚਰਚਾ ਹੋਈ। ਕੁਝ ਲੋਕਾਂ ਨੇ ਆਸ਼ਾ ਨੂੰ ਪੁੱਛਿਆ ਤਾਂ ਆਸ਼ਾ ਨੇ ਘਬਰਾ ਕੇ ਥਾਣੇ ਵਿੱਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ। ਪੁਲਿਸ ਨੇ ਤੁਰੰਤ ਤਾਂ ਨਹੀਂ ਪਰ ਸਾਲ ਬਾਅਦ ਪ੍ਰਕਾਸ਼ ਵਾਨਖੇੜੇ ਦੀ ਗੁੰਮਸ਼ੁਦਗੀ ਦੇ ਭੇਦ ਨੂੰ ਉਜਾਗਰ ਕਰ ਦਿੱਤਾ।