ਬੈਂਗਲੁਰੂ ‘ਚ ਸਿਲੰਡਰ ਫਟਣ ਕਾਰਨ ਇਮਾਰਤ ਢਹੀ, 7 ਮੌਤਾਂ

ਬੈਂਗਲੁਰੂ – ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿਚ ਅੱਜ ਇਕ ਗੈਸ ਸਿਲੰਡਰ ਫਟਣ ਕਾਰਨ ਮਕਾਨ ਢਹਿ ਗਿਆ, ਜਿਸ ਕਾਰਨ 7 ਲੋਕਾਂ ਦੀ ਮੌਤ ਹੋ ਗਈ| ਇਸ ਹਾਦਸੇ ਵਿਚ ਪਰਿਵਾਰ ਦੇ ਸਾਰੇ ਜੀਅ ਮਾਰੇ ਗਏ, ਜਦੋਂ ਕਿ ਉਨ੍ਹਾਂ ਦੀ ਇਕ 2-3 ਸਾਲ ਦੀ ਬੱਚੀ ਹੀ ਜਿਊਂਦੀ ਬਚੀ ਹੈ| ਇਸ ਦੌਰਾਨ ਰਾਜ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਇਸ ਅਨਾਥ ਬੱਚੀ ਨੂੰ ਗੋਦ ਲਵੇਗੀ|