ਆਰੂਸ਼ੀ-ਹੇਮਰਾਜ ਕਤਲ ਕੇਸ : 4 ਸਾਲ ਬਾਅਦ ਜੇਲ੍ਹ ਤੋਂ ਰਿਹਾਅ ਹੋਇਆ ਤਲਵਾੜ ਜੋੜਾ

ਨਵੀਂ ਦਿੱਲੀ – ਬਹੁਚਰਚਿਤ ਆਰੂਸ਼ੀ ਅਤੇ ਹੇਮਰਾਜ ਕਤਲ ਕੇਸ ਮਾਮਲੇ ਵਿਚ ਅਦਾਲਤ ਵੱਲੋਂ ਬਰੀ ਕੀਤੇ ਜਾਣ ਤੋਂ ਬਾਅਦ ਡਾ. ਰਾਜੇਸ਼ ਅਤੇ ਨੁਪੂਰ ਤਲਵਾੜ ਅੱਜ ਗਾਜ਼ੀਆਬਾਦ ਦੀ ਡਾਸਨਾ ਜੇਲ੍ਹ ਤੋਂ ਬਾਹਰ ਆ ਗਏ| ਤਲਵਾੜ ਜੋੜਾ ਪਿਛਲੇ ਚਾਰ ਸਾਲਾਂ ਤੋਂ ਇਸ ਜੇਲ੍ਹ ਵਿਚ ਬੰਦ ਸੀ|
ਦੱਸਣਯੋਗ ਹੈ ਕਿ ਸਾਲ 2008 ਵਿਚ ਆਰੂਸ਼ੀ ਅਤੇ ਹੇਮਰਾਜ ਕਤਲ ਕੇਸ ਵਿਚ ਤਲਵਾੜ ਜੋੜੇ ਨੂੰ ਸੀਬੀਆਈ ਨੇ ਦੋਸ਼ੀ ਮੰਨਿਆ ਸੀ ਅਤੇ ਸਾਲ 2013 ਵਿਚ ਉਨ੍ਹਾਂ ਨੂੰ ਇਸ ਕੇਸ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ| ਪਰ ਇਲਾਹਾਬਾਦ ਹਾਈਕੋਰਟ ਨੇ ਬੀਤੇ ਦਿਨੀਂ ਉਨ੍ਹਾਂ ਨੂੰ ਬਰੀ ਕਰ ਦਿੱਤਾ ਸੀ, ਜਿਸ ਤੋਂ ਬਾਅਦ ਤਲਵਾੜ ਜੋੜ ਅੱਜ ਜੇਲ੍ਹ ਤੋਂ ਬਾਹਰ ਆ ਗਿਆ|