ਲਖਨਊ ਦੇ ਪਾਰਾ ਇਲਾਕੇ ਦੀ ਰਾਮ ਵਿਹਾਰ ਕਾਲੋਨੀ ਵਿੱਚ ਰਿਟਾਇਰਡ ਸੁਬੇਦਾਰ ਲਾਲ ਬਹਾਦਰ ਸਿੰਘ ਆਪਣੇ ਪਰਿਵਾਰ ਦੇ ਨਾਲ ਰਹਿੰਦੇ ਸਨ। ਉਹਨਾਂ ਦੇ ਪਰਿਵਾਰ ਵਿੱਚ ਪਤਨੀ ਰੇਨੂ ਤੋਂ ਇਲਾਵਾ 2 ਬੇਟੀਆਂ ਆਰਤੀ, ਅੰਤਿਮਾ ਅਤੇ ਬੇਟਾ ਆਸ਼ੂਤੋਸ਼ ਸਨ। ਵੈਸੇ ਉਹ ਮੂਲ ਤੌਰ ਤੇ ਉਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਰਹਿਣ ਵਾਲੇ ਸਨ। 24 ਸਾਲ ਦਾ ਆਸ਼ੂਤੋਸ਼ ਰਾਮ ਸਰੂਪ ਕਾਲਜ ਤੋਂ ਬੀ. ਬੀ. ਏ. ਕਰਨ ਤੋਂ ਬਾਅਦ ਬਾਰਾਬੰਕੀ ਜ਼ਿਲ੍ਹੇ ਵਿੱਚ ਐਲ ਐਂਡ ਟੀ. ਕੰਪਨੀ ਵਿੱਚ ਨੌਕਰੀ ਕਰਦਾ ਸੀ। 26 ਸਾਲ ਦੀ ਆਰਤੀ ਬੀਟੈਕ ਦੀ ਪੜ੍ਹਾਈ ਪੂਰੀ ਕਰਕੇ ਬੀ. ਟੀ. ਸੀ. ਦੇ ਦੂਜੇ ਸਾਲ ਵਿੱਚ ਪੜ੍ਹ ਰਹੀ ਸੀ। 26 ਸਾਲ ਦੀ ਆਰਤੀ ਬੀ. ਟੈਕ ਦੀ ਪੜ੍ਹਾਈ ਪੂਰੀ ਕਰਕੇ ਬੀ. ਟੀ. ਸੀ. ਦੇ ਦੁਜੇ ਸਾਲ ਵਿੱਚ ਪੜ੍ਹ ਰਹੀ ਸੀ, ਜਦਕਿ 17 ਸਾਲ ਦੀ ਅੰਤਿਮਾ ਸੇਂਟ ਮੈਰੀ ਸਕੂਨ ਵਿੱਚ ਇੰਟਰਮੀਡੀਅੇਟ ਦੀ ਵਿਦਿਆਰਥਣ ਸੀ।
ਲਾਲ ਬਹਾਦਰ ਸਿੰਘ ਆਰਮੀ ਵਿੱਚ ਸੁਬੇਦਾਰ ਦੇ ਅਹੁਦੇ ਤੋਂ ਇਕ ਮਹੀਨਾ ਪਹਿਲਾਂ ਹੀ ਰਿਟਾਇਰ ਹੋਇਆ ਸੀ। ਉਹ ਰਾਜਸਥਾਨ ਦੇ ਜੋਧਪੁਰ ਛਾਉਣੀ ਵਿੱਚ ਤਾਇਟਾਤ ਸੀ। ਰਿਟਾਇਰਮੈਂਟ ਤੋਂ ਬਾਅਦ ਉਹਨਾਂ ਨੇ ਸਭ ਤੋਂ ਪਹਿਲਾਂ ਵੱੜੀ ਲੜਕੀ ਦੇ ਵਿਆਹ ਦੀ ਯੋਜਨਾ ਬਣਾਈ।
9 ਮਈ 2017 ਨੂੰ ਸਵੇਰੇ 8 ਵਜੇ ਦੇ ਕਰੀਬ ਲਾਲ ਬਹਾਦਰ ਸਿੰਘ ਦੀ ਪਤਨੀ ਰੇਨੂ ਦੀ ਤਬੀਅਤ ਅਚਾਨਕ ਖਰਾਬ ਹੋ ਗਈ। ਉਹ ਉਸਨੂੰ ਲੈ ਕੇ ਕੈਂਟ ਏਰੀਆ ਸਥਿਤ ਕਮਾਂਡ ਹਸਪਤਾਲ ਗਿਆ। ਦੋਵੇਂ ਲੜਕੀਆਂ ਘਰੇ ਹੀ ਸਨ। ਡਾਕਟਰ ਨੇ ਰੇਨੂੰ ਦਾ ਸੀ. ਟੀ. ਸਕੈਨ ਕਰਾਉਣ ਦੀ ਸਲਾਹ ਦਿੱਤੀ ਪਰ ਉਸ ਦਿਨ ਹਸਪਤਾਲ ਵਿੱਚ ਸੀ. ਟੀ. ਸਕੈਨ ਦੀ ਮਸ਼ੀਨ ਖਰਾਬ ਸੀ। ਉਹ ਘਰ ਆ ਗਏ।
ਕਰੀਬ ਸਾਢੇ 8 ਵਜੇ ਜਦੋਂ ਉਹ ਪਤਨੀ ਦੇ ਨਾਲ ਆਹਿਟਾ ਤਾਂ ਘਰ ਦਾ ਮੇਨ ਗੇਟ ਖੁੱਲ੍ਹਾ ਸੀ। ਅੰਦਰ ਦਾਖਲ ਹੁੰਦੇ ਹੋਏ ਉਹ ਬੋਲੇ, ਬੱਚੀਆਂ ਕਿੰਨੀਆਂ ਲਾਪਰਵਾਹ ਹਨ, ਗੇਟ ਵੀ ਬੰਦ ਨਹੀਂ ਕੀਤਾ। ਜਦੋਂ ਉਹ ਅੰਦਰ ਪਹੁੰਚੇ ਤਾਂ ਘਰ ਵਿੱਚ ਖੂਨ ਹੀ ਖੂਨ ਫ਼ੈਲਿਆ ਦਿੱਸਿਆ, ਖੂਨ ਦੇਖ ਕੇ ਪਤੀ-ਪਤਨੀ ਘਬਰਾ ਗਏ।
ਬੇਟੀਆਂ ਨੂੰ ਆਵਾਜ਼ ਦਿੰਦੇ ਹੋਏ ਲਾਲ ਬਹਾਦਰ ਸਿੰਘ ਅੱਗੇ ਵਧੇ ਤਾਂ ਉਹਨਾਂ ਦੇਖਿਆ ਕਿ ਡਰਾਇੰਗ ਰੂਮ ਤੋਂ ਗੈਲਰੀ ਤੱਕ ਖੂਨ ਹੀ ਖੂਨ ਫ਼ੈਲਿਆ ਹੈ। ਸਹਿਮੇ ਹੋਏ ਉਹ ਕਿਚਨ ਵੱਲ ਵਧੇ ਤਾਂ ਪਤਾ ਲੱਗਿਆ ਕਿ ਆਰਤੀ ਅਤੇ ਅੰਤਿਮਾ ਕਿਚਨ ਵਿੱਚ ਖੂਨ ਨਾਲ ਲੱਥਪੱਥ ਸਨ।
ਲੜਕੀਆਂ ਦੀ ਹਾਲਤ ਦੇਖ ਕੇ ਰੇਨੂੰ ਚੀਖ ਪਈ, ਜਦਕਿ ਲਾਲ ਬਹਾਦਰ ਸਿੰਘ ਨੇ ਘਰ ਤੋਂ ਬਾਹਰ ਆ ਕੇ ਮਦਦ ਲਈ ਸ਼ੋਰ ਮਚਾਇਆ। ਪੜੌਸ ਦੇ ਰਹਿਣ ਵਾਲੇ ਰਵੀ ਆਵਾਜ਼ ਸੁਣ ਕੇ ਆ ਗਏ ਅਤੇ ਹੋਰ ਵੀ ਲੋਕੀ ਆ ਗਏ।
ਰਵੀ ਸਮਝ ਗਿਆ ਕਿ ਜ਼ਰੂਰ ਕੋਈ ਅਣਹੋਣੀ ਹੋਗਈ ਹੈ। ਕਮਰੇ ਵਿੱਚ ਉਹਨਾਂ ਦੀ ਪਤਨੀ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਰਵੀ ਉਹਨਾਂ ਦੇ ਘਰ ਅੰਦਰ ਗਿਆ ਤਾਂ ਦੋਵੇਂ ਬੇਟੀਆਂ ਲਹੂ ਲੁਹਾਣ ਪਈਆਂ ਸਨ। ਉਦੋਂ ਤੱਕ ਮੁਹੱਲੇ ਦੇ ਹੋਰ ਲੋਕ ਵੀ ਆ ਗਏ ਸਨ। ਰਵੀ ਦੇ ਕੋਲ ਕਾਰ ਸੀ, ਲੋਕਾਂ ਦੀ ਮਦਦ ਨਾਲ ਉਹਨਾਂ ਨੇ ਦੋਵੇਂ ਭੈਣਾਂ ਨੂੰ ਆਪਣੀ ਕਾਰ ਵਿੱਚ ਪਾਇਆ ਅਤੇ ਹਸਪਤਾਲ ਲਈ ਲੈ ਤੁਰੇ।
ਹਸਪਤਾਲ ਵਿੱਚ ਡਾਕਟਰਾਂ ਨੇ ਅੰਤਿਮਾ ਨੂੰ ਤਾਂ ਤੁਰੰਤ ਮ੍ਰਿਤਕ ਐਲਾਨ ਦਿੱਤਾ, ਜਦਕਿ ਆਰਤੀ ਦਾ ਇਲਾਜ ਆਰੰਭ ਕਰ ਦਿੱਤਾ। ਪਰ ਇਲਾਜ ਦੌਰਾਨ ਹੀ ਉਸ ਦੀ ਮੌਤ ਹੋ ਗਈ। ਪੁਲਿਸ ਕੇਸ ਦੇਖਦੇ ਹੋਏ ਹਸਪਤਾਲ ਪ੍ਰਸ਼ਾਸਨ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਵੀ ਕਮਾਂਡ ਹਸਪਤਾਲ ਪਹੁੰਚ ਗਈ।
ਮਾਮਲਾ 2 ਸਕੀਆਂ ਭੈਣਾਂ ਦੇ ਕਤਲ ਦਾ ਸੀ, ਇਯ ਕਰਕੇ ਉਚ ਪੁਲਿਸ ਅਫ਼ਸਰ ਵੀ ਮੌਕੇ ਤੇ ਪਹੁੰਚ ਗੲੈ। ਪੁਲਿਸ ਘਟਨਾ ਸਥਾਨ ਤੇ ਪਹੁੰਚੀ ਤਾਂ ਲਾਲ ਬਹਾਦਰ ਸਿੰਘ ਅਤੇ ਆਰਤੀ ਦੇ ਕਮਰੇ ਦਾ ਸਮਾਨ ਖਿੰਡਿਆ ਮਿਲਿਆ। ਲੱਗ ਰਿਹਾ ਸੀ ਕਿ ਹੱਤਿਆਵਾਂ ਲੁੱਟਮਾਰ ਦੇ ਲਈ ਹੋਈਆਂ ਸਨ। ਪਰ ਜਦੋਂ ਲਾਲ ਬਹਾਦਰ ਸਿੰਘ ਅਤੇ ਉਹਨਾਂ ਦੀ ਪਤਨੀ ਨੇ ਘਰ ਦਾ ਸਮਾਨ ਦੇਖਿਆ ਤਾਂ ਕੁਝ ਵੀ ਗਾਇਬ ਨਹੀਂ ਸੀ।
ਘਟਨਾ ਸਥਾਨ ਨੂੰ ਦੇਖਣ ਤੋਂ ਲੱਗ ਰਿਹਾ ਸੀ ਕਿ ਦੋਵੇਂ ਭੈਣਾਂ ਨੇ ਮਰਨ ਤੋਂ ਪਹਿਲਾਂ ਹਤਿਆਰੇ ਨਾਲ ਮੁਕਾਬਲਾ ਕੀਤਾ ਸੀ। ਕਿਚਨ ਵਿੱਚ ਭਾਂਡੇ, ਪਰਾਂਤ, ਗਿਲਾਸ ਖਿੰਡੇ ਪਏ ਸਨਭ। ਆਰਤੀ ਚਸ਼ਮ; ਲਗਾਉਂਦੀ ਸੀ, ਉਸਦਾ ਚਸ਼ਮਾ ਟੁੱਟਿਆ ਪਿਆ ਸੀ। ਉਸ ਦੀ ਮੁੱਠੀ ਵਿੱਚ ਕਿਸੇ ਪੁਰਸ਼ ਦੇ ਵਾਲ ਵੀ ਮਿਲੇ। ਆਰਤੀ ਅਤੇ ਅੰਤਿਮਾ ਨੂੰ ਜਿਸ ਤਰ੍ਹਾਂ ਸ਼ਿਕਾਰ ਬਣਾਇਆ ਗਿਆ, ਉਸ ਤੋਂ ਸਾਫ਼ ਲੱਗ ਰਿਹਾ ਸੀ ਕਿ ਹਤਿਆਰਾ ਕੇਵਲ ਹੱਤਿਆ ਕਰਨ ਦੇ ਇਰਾਦੇ ਨਾਲ ਆਇਆ ਸੀ।
ਦੋਵੇਂ ਹੀ ਭੈਣਾਂ ਦੀ ਕਨਪਟੀ ਅਤੇ ਗਰਦਨ ਦੇ ਕੋਲ ਧਾਰਦਾਰ ਹਥਿਆਰਾਂ ਦੇ ਵਾਰ ਸਨ। ਅੰਤਿਮਾ ਦੇ ਹੱਥ ਦੀ ਨਸ ਵੀ ਕੱਟੀ ਗਈ ਸੀ। ਹਤਿਆਰੇ ਨੇ ਬਾਥਰੂਮ ਵਿੱਚ ਜਾ ਕੇ ਆਪਣੇ ਹੱਥ ਆਦਿ ਤੇ ਲੱਗਿਆ ਖੂਨ ਸਾਫ਼ ਕੀਤਾ ਸੀ, ਜਿਸ ਤੋਂ ਉਥੋਂ ਦੇ ਫ਼ਰਸ਼ ਅਤੇ ਦੀਵਾਰ ‘ਤੇ ਵੀ ਖੂਨ ਲੱਗ ਗਿਆ ਸੀ।
ਪੁਲਿਸ ਨੂੰ ਉਥੇ ਮਿਲੇ ਦੋਵੇਂ ਮੋਬਾਇਲ ਫ਼ੋਨ ਚਾਲੂ ਹਾਲਤ ਵਿੱਚ ਮਿਲੇ ਪਰ ਉਹਨਾਂ ‘ਤੇ ਵੀ ਖੂਨ ਨੱਗਿਆ ਸੀ। ਇਕ ਮੋਬਾਇਲ ਤੋਂ ਐਸ. ਐਮ. ਐਸ., ਕਾਲਜਲੌਂਗਸ ਅਤੇ ਵਟਸਅਪ ਮੈਸੇਜ ਡਿਲੀਟ ਕੀਤੇ ਗੲੈ ਸਨ, ਜਿਸ ਤੋਂ ਸਾਫ਼ ਲੱਗ ਰਿਹਾ ਸੀ ਕਿ ਹਮਲਾਵਰ ਦੋਵੇਂ ਹੀ ਵਾਕਫ਼ਕਾਰ ਸਨ।
ਆਰਤੀ ਦਾ ਵਿਆਹ ਤਹਿ ਹੋ ਚੁੱਕਾ ਸੀ। ਇਸ ਗੱਲ ਨੂੰ ਵੀ ਧਿਆਨ ਵਿੱਚ ਰੱਖਿਆ ਗਿਆ। ਲਾਲ ਬਹਾਦਰ ਸਿੰਘ ਦੇ ਮਕਾਨ ਦੇ ਹੇਠਲੇ ਹਿੱਸੇ ਵਿੱਚ 2 ਵਿਦਿਆਰਥੀ ਕਿਰਾਏ ਤੇ ਰਹਿੰਦੇ ਸਨ। ਪੁਲਿਸ ਨੇ ਡੌਗ ਸਕੁਆਇਡ ਦੇ ਜ਼ਰੀਏ ਕੁਝ ਸੁਰਾਗ ਲੱਭਣ ਦੀ ਕੋਸ਼ਿਬ ਕੀਤੀ ਪਰ ਕੁਝ ਹੱਥ ਨਾ ਲੱਗਿਆ। ਇਸ ਦੋਹਰੀ ਹੱਤਿਆ ਤੋਂ ਬੁਖਲਾਏ ਲੋਕਾਂ ਨੇ ਸਥਾਨਕ ਵਿਧਾਇਕ ਦੇ ਘਰ ਅੱਗੇ ਪ੍ਰਦਰਸ਼ਨ ਵੀ ਕੀਤਾ।
ਪੁਲਿਸ ਨੇ ਅਣਪਛਾਤੇ ਹਤਿਆਰਿਆਂ ਦੇ ਖਿਲਾਫ਼ ਰਿਪੋਰਟ ਦਰਜ ਕਰ ਲਈ। ਐਸ. ਐਸ. ਪੀ. ਦੀਪਕ ਕੁਮਾਰ ਨੇ ਇਸ ਮਾਮਲੇ ਨੂੰ ਸੁਲਝਾਉਣ ਲਈ ਇਕ ਟੀਮ ਬਣਾਈ, ਜਿਸ ਵਿੱਚ ਥਾਣਾ ਪੁਲਿਸ ਤੋਂ ਇਲਾਵਾ ਕ੍ਰਾਈਮ ਬ੍ਰਾਂਚ ਨੂੰ ਵੀ ਲਗਾ ਦਿੱਤਾ ਗਿਆ। ਟੀਮ ਵਿੱਚ ਕ੍ਰਾਈਮ ਬਰਾਂਚ ਦੇ ਏ. ਐਸ. ਪੀ. ਸੰਜੇ ਕੁਮਾਰ, ਸੀ. ਓ. (ਆਲਮਬਾਗ) ਮੀਨਾਕਸ਼. ਗੁਪਤਾ, ਸਵਾਟ ਟੀਮ ਦੇ ਮੁਖੀ ਫ਼ਜਲੁਰਹਿਮਾਨ, ਸਰਵਿਲਾਂਸ ਮੁਖੀ ਅਮਰੇਸ਼ ਤ੍ਰਿਪਾਠੀ, ਐਸ. ਆਈ. ਕੁਮਾਰ ਦਿਵੇਦੀ ਆਦਿ ਨੂੰ ਸ਼ਾਮਲ ਕੀਤਾ ਗਿਆ।
ਪੁਲਿਸ ਕਈ ਪੱਧਰਾਂ ਤੇ ਜਾਂਚ ਕਰ ਰਹੀ ਸੀ। ਏ. ਐਸ. ਪੀ. ਕ੍ਰਾਈਮ ਨੇ ਹਰ ਪਹਿਲੂ ਤੇ ਨਜ਼ਰ ਮਾਰੀ। ਆਰਤੀ ਦੇ ਫ਼ੋਨ ਦੀ ਕਾਲ ਡਿਟੇਲ ਤੋਂ ਇਕ ਨੰਬਰ ਅਜਿਹਾ ਮਿਲਿਆ, ਜਿਸ ਤੇ ਉਹ ਦੇਰ ਰਾਤ ਤੱਕ ਗੱਲਾਂ ਕਰਦੀ ਸੀ। ਉਸ ਨੰਬਰ ਦੀ ਜਾਂਚ ਕੀਤੀ ਤਾਂ ਉਹ ਨੰਬਰ ਕਿਸੇ ਇੰਦਰਜੀਤ ਦਾ ਸੀ। ਪਤਾ ਲੱਗਿਆ ਕਿ ਉਸ ਨਾਲ ਹੀ ਆਰਤੀ ਦਾ ਵਿਆਹ ਹੋਣ ਵਾਲਾ ਸੀ।
ਹੱਤਿਆ ਤੋਂ ਕੁਝ ਦੇਰ ਪਹਿਲਾਂ ਆਰਤੀ ਦੀ ਜਿਸ ਨੰਬਰ ਤੇ ਗੱਲ ਹੋਈ ਸੀ, ਉਹ ਅਖਿਲੇਸ਼ ਯਾਦਵ ਦਾ ਸੀ। ਪੁਲਿਸ ਨੇ ਅਖਿਲੇਸ਼ ਨਾਲ ਗੱਲ ਕੀਤੀ ਤਾਂ ਉਸ ਨੇ ਆਰਤੀ ਨਾਲ ਦੋਸਤੀ ਦੀ ਗੱਲ ਸਵੀਕਾਰੀ ਪਰ ਕਿਸੇ ਕਿਸਮ ਦੇ ਵਿਵਾਦ ਜਾਂ ਝਗੜੇ ਤੋਂ ਇਨਕਾਰ ਕੀਤਾ।
ਅਖਿਲੇਸ਼ ਨੇ ਪੁਲਿਸ ਨੂੰ ਦੱਸਿਆ ਕਿ ਆਰਤੀ ਦੇ ਆਪਣੇ ਘਰ ਦੇ ਸਾਹਮਣੇ ਵਾਲਾ ਸੌਰਭ ਸ਼ਰਮਾ ਨਾਲ ਵਿਵਾਦ ਹੋਇਆ ਸੀ। ਉਸ ਨੇ ਕਈ ਵਾਰ ਇਸ ਦਾ ਜ਼ਿਕਰ ਉਸ ਕੋਲ ਕੀਤਾ। ਇਸ ਤੋਂ ਪਹਿਲਾਂ ਆਰਤੀ ਦੇ ਭਰਾ ਆਸ਼ੂਤੋਸ਼ ਨੇ ਵੀ ਸੌਰਭ ਤੇ ਆਪਣਾ ਸ਼ੱਕ ਜਾਹਿਰ ਕੀਤਾ ਸੀ।
ਸੌਰਭ ਨੂੰ ਪਕੜ ਲਿਆਂਦਾ। ਪੁਲਿਸ ਨੇ ਉਸਦੇ ਲੰਮੇ ਵਾਲ ਦੇਖੇ ਅਤੇ ਉਸ ਦੇ ਹੱਥ ਤੇ ਸੱਟ ਵੀ ਲੱਗੀ ਸੀ। ਪੁਲਿਸ ਨੇ ਪੁੱਛਿਆ ਤਾਂ ਪਹਿਲਾਂ ਉਹ ਇੱਧਰ-ਉਧਰ ਦੀਆਂ ਗੱਲਾਂ ਕਰਦਾ ਰਿਹਾ, ਪਰ ਜਦੋਂ ਪੁਲਿਸ ਨੇ ਉਸ ਦੇ ਕੱਪੜੇ ਉਤਾਰ ਕੇ ਦੇਖਿਆ ਤਾਂ ਉਸ ਦੇ ਸਰੀਰ ਤੇ ਕਈ ਸੱਟਾਂ ਸਨ। ਸਿਰ ਦੇ ਪਿਛਲੇ ਹਿੱਸੇ ਦੇ ਵਾਲ ਵੀ ਉਖੜੇ ਮਿਲੇ। ਪੁਲਿਸ ਮੂਹਰੇ ਉਹ ਜ਼ਿਆਦਾ ਦੇਰ ਤੱਕ ਟਿਕਿਆ ਨਾ ਰਹਿ ਸਕਿਆ।
ਸੌਰਭ ਅਤੇ ਆਰਤੀ ਆਹਮੋ-ਸਾਹਮਣੇ ਦੇ ਮਕਾਨਾਂ ਵਿੱਚ ਰਹਿੰਦੇ ਸਨ। ਇਸੇ ਕਾਰਨ ਦੋਵਾਂ ਦਾ ਇਕ-ਦੂਜੇ ਕੋਲ ਉਠਣਾ-ਬੈਠਣਾ ਸੀ। ਦੋਵੇਂ ਪੜ੍ਹਾਈ ਵਿੱਚ ਇਕ-ਦੂਜੇ ਦਾ ਸਹਿਯੋਗ ਵੀ ਲੈਂਦੇ ਸਨ। ਦੋਵੇਂ ਨਾਲ ਹੀ ਕੋਚਿੰਗ ਵੀ ਜਾਂਦੇ ਸਨ, ਜਿਸ ਕਰਕੇ ਉਹਨਾਂ ਦੀ ਚੰਗੀ ਦੋਸਤੀ ਹੋ ਗਈ ਸੀ।
ਬੀ. ਟੈਕ ਦੂਜਾ ਸਮੈਸਟਰ ਪ੍ਰੀਖਿਆ ਦੇ ਦੌਰਾਨ ਆਰਤੀ ਦੇ ਹੱਥ ਵਿੱਚ ਸੱਟ ਲੱਗੀ ਸੀ। ਜਿਸ ਕਾਰਨ ਆਰਤੀ ਐਗਜ਼ਾਮ ਵਿੱਚ ਲਿਖਣ ਦੇ ਅਸਮਰੱਥ ਸੀ। ਅਜਿਹੇ ਵਿੱਚ ਸੌਰਭ ਉਸ ਦਾ ਰਾਈਟਰ ਬਣਿਆ ਸੀ। ਕਾਲਜ ਤੋਂ ਆਗਿਆ ਦੇ ਬਾਅਦ ਸੌਰਭ ਨੇ ਉਸ ਦਾ ਪੇਪਰ ਦਿੱਤਾ ਸੀ।
ਆਰਤੀ ਸੌਰਭ ਨੂੰ ਆਪਣਾ ਚੰਗਾ ਦੋਸਤ ਮੰਨਦੀ ਸੀ, ਜਦਕਿ ਸੌਰਭ ਦੋਸਤੀ ਨੂੰ ਪਿਆਰ ਮੰਨ ਬੈਠਿਆ ਸੀ। ਸੌਰਭ ‘ਤੇ ਇਸ਼ਕ ਦਾ ਅਜਿਹਾ ਭੂਤ ਸਵਾਰ ਹੋਇਆ ਕਿ ਉਸ ਨੂੰ ਆਰਤੀ ਦਾ ਕਿਸੇ ਨਾਲ ਘੁੰਮਣਾ ਜਾਂ ਗੱਲਬਾਤ ਕਰਨਾ ਚੰਗਾ ਨਹੀਂ ਲੱਗਦਾ ਸੀ। ਸੌਰਭ ਤੋਂ ਇਲਾਵਾ ਆਰਤੀ ਦੀ ਦੋਸਤੀ ਇੰਦਰਜੀਤ ਅਤੇ ਅਖਿਲੇਸ਼ ਨਾਲ ਸੀ। ਸੌਰਭ ਨੇ ਜਦੋਂ ਉਸਨੂੰ ਉਹਨਾਂ ਦੇ ਨਾਲ ਗੱਲਬਾਤ ਕਰਦੇ ਦੇਖਿਆ ਤਾਂ ਉਸਨੂੰ ਬਹੁਤ ਬੁਰਾ ਲੱਗਿਆ। ਇਸ ਗੱਲ ਨੂੰ ਲੈ ਕੇ ਆਰਤੀ ਅਤੇ ਸੌਰਭ ਵਿੱਚਕਾਰ ਕਈ ਵਾਰ ਝਗੜਾ ਵੀ ਹੋਇਆ, ਜਿਸ ਕਾਰਨ ਦੋਵਾਂ ਵਿੱਚਕਾਰ ਹੋਣ ਵਾਲੀ ਗੱਲਬਾਤ ਵੀ ਬੰਦ ਹੋ ਗਈ।
ਇਸ ਤੋਂ ਬਾਅਦ ਵੀ ਸੌਰਭ ਨੇ ਕਈ ਵਾਰ ਆਰਤੀ ਨੂੰ ਇੰਦਰਜੀਤ ਅਤੇ ਅਖਿਲੇਸ਼ ਦੇ ਨਾਲ ਅਲੱਗ-ਅਲੱਗ ਦੇਖਿਆ। ਇਸ ਤੋਂ ਉਸ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਪਹੁੰਚ ਗਿਆ। ਸੋਮਵਾਰ 8 ਮਈ ਨੂੰ ਸ਼ਾਮ ਦੇ ਵਕਤ ਆਰਤੀ ਅਤੇ ਅਖਿਲੇਸ਼ ਨੂੰ ਸੌਰਭ ਨੇ ਫ਼ੀਨਿਕਸ ਮੌਲ ਵਿੱਚ ਦੇਖ ਲਿਆ। ਦੋਵੇਂ ਹੀ ਬਾਹੂਬਲੀ-2 ਦੇਖਕੇ ਨਿਕਲੇ ਸਨ। ਉਸੇ ਵਕਤ ਸੌਰਭ ਦੇ ਮਨ ਵਿੱਚ ਆਰਤੀ ਤੋਂ ਬਦਲਾ ਲੈਣ ਦਾ ਖਿਆਲ ਆ ਗਿਆ।
ਸੌਰਭ ਨੇ ਬੀ. ਕੌਮ ਦੀ ਪੜ੍ਹਾਈ ਕੀਤੀ ਸੀ ਅਤੇ ਬੈਂਕ ਅਫ਼ਸਰ ਬਣਨ ਦੀ ਤਿਆਰੀ ਕਰ ਰਿਹਾ ਸੀ। ਰਾਤ ਭਰ ਸੌਰਭ ਗੁੱਸੇ ਵਿੱਚ ਜਲਦਾ ਰਿਹਾ। ਸਵੇਰ ਦੇ ਵਕਤ ਜਦੋਂ ਉਸ ਨੇ ਦੇਖਿਆ ਕਿ ਆਰਤੀ ਦੇ ਮਾਤਾ ਪਿਤਾ ਘਰ ਤੋਂ ਬਾਹਰ ਚਲੇ ਗਏ ਹਨ ਤਾਂ ਉਹ ਉਸ ਦੇ ਘਰ ਜਾ ਧਮਕਿਆ। ਸੌਰਭ ਨੂੰ ਪਤਾ ਸੀ ਕਿ ਆਰਤੀ ਦੀ ਛੋਟੀ ਭੈਣ ਅੰਤਿਮਾ ਸਵੇਰੇ 7 ਵਜੇ ਸਕੂਲ ਚਲੀ ਗਈ ਹੋਵੇਗੀ, ਇਯ ਕਰਕੇ ਆਰਤੀ ਘਰ ਵਿੱਚ ਇਕੱਲੀ ਹੋਵੇਗੀ।
ਇਹੀ ਸੋਚ ਕੇ ਉਸ ਨੇ ਉਸ ਦਿਨ ਆਰਤੀ ਨੂੰ ਸਬਕ ਸਿਖਾਉਣ ਦਾ ਫ਼ੈਸਲਾ ਕੀਤਾ। ਇਸ ਦੇ ਲਈ ਉਸ ਨੇ ਆਪਣੇ ਕੋਲ ਇਕ ਕੈਂਚੀ ਰੱਖ ਲਈ। ਆਰਤੀ ਦੇ ਘਰ ਪਹੁੰਚ ਕੇ ਉਸ ਨੇ ਕਾਲ ਬੈਲ ਵਜਾਈ ਤਾਂ ਆਰਤੀ ਦੀ ਛੋਟੀ ਭੈਣ ਅੰਤਿਮਾ ਨੇ ਦਰਵਾਜ਼ਾ ਖੋਲ੍ਹਿਆ। ਉਹ ਉਸ ਨੂੰ ਬੋਲੀ ਮੰਮੀ-ਪਾਪਾ ਹਸਪਤਾਲ ਗਏ ਹਨ ਅਤੇ ਦੀਦੀ ਬਾਥਰੂਮ ਵਿੱਚ ਹੈ।
ਸੌਰਭ ਨੇ ਬਿਨਾਂ ਕੁਝ ਬੋਲੇ ਅੰਤਿਮਾ ਤੇ ਕੈਂਚੀ ਨਾਲ ਹਮਲਾ ਕਰ ਦਿੱਤਾ। ਉਹ ਚੀਖਦੀ ਹੋਈ ਕਿਚਨ ਵੱਲ ਭੱਜੀ। ਭੈਣ ਦੀਆਂ ਚੀਖਾਂ ਸੁਣ ਕੇ ਆਰਤੀ ਨੇ ਫ਼ਟਾਫ਼ਟ ਕੱਭੜੇ ਪਾਏ ਅਤੇ ਬਾਥਰੂਮ ਤੋਂ ਬਾਹਰ ਆ ਗਈ। ਉਦੋਂ ਤੱਕ ਸੌਰਭ ਨੇ ਅੰਤਿਮਾ ਤੇ ਅਣਗਿਣਤ ਵਾਰ ਕਰ ਦਿੱਤੇ ਸਨ।
ਸੌਰਭ ਨੇ ਜਿਵੇਂ ਹੀ ਆਰਤੀ ਨੂੰ ਦੇਖਿਆ, ਉਸ ਤੇ ਟੁੱਟ ਪਿਆ। ਆਰਤੀ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਉਸ ਦੀ ਕੋਸ਼ਿਸ਼ ਸਫ਼ਲ ਨਾ ਹੋ ਸਕੀ। ਜਦੋਂ ਉਸਨੂੰ ਲੱਗਿਆ ਕਿ ਆਰਤੀ ਮਰ ਚੁੱਕੀ ਹੈ ਤਾਂ ਉਸ ਨੇ ਖੂਨ ਦੇ ਨਿਸ਼ਾਨ ਆਰਤੀ ਦੇ ਪਿਤਾ ਦੀ ਸ਼ਰਟ ਤੇ ਲਗਾ ਦਿੱਤੇ, ਜਿਸ ਕਾਰਨ ਲੋਕ ਇਹ ਸ਼ੱਕ ਕਰਨ ਕਿ ਲਾਲ ਬਹਾਦਰ ਸਿੰਘ ਨੇ ਹੀ ਆਪਣੀਆਂ ਬੇਟੀਆਂ ਨੂੰ ਮਾਰ ਦਿੱਤਾ ਹੋਵੇਗਾ। ਇਸ ਤੋਂ ਬਾਅਦ ਬਾਥਰੂਮ ਵਿੱਚ ਹੱਥ ਧੋ ਕੇ ਉਹ ਆਪਣੇ ਘਰ ਚਲਾ ਗਿਆ।
ਲਾਲ ਬਹਾਦਰ ਸਿੰਘ ਘਰ ਆਇਆ ਅਤੇ ਬੇਟੀਆਂ ਨੂੰ ਲੈ ਕੇ ਹਸਪਤਾਲ ਗਿਆ ਤਾਂ ਉਹਨਾਂ ਦੇ ਨਾਲ ਸੌਰਭ ਵੀ ਹਸਪਤਾਲ ਗਿਆ ਸੀ। ਉਹ ਲੋਕਾਂ ਨਾਲ ਇਸ ਤਰ੍ਹਾਂ ਪੇਸ਼ ਆ ਰਿਹਾ ਸੀ, ਜਿਵੇਂ ਉਸਨੂੰ ਕੁਝ ਪਤਾ ਹੀ ਨਾ ਹੋਵੇ। ਹੱਤਿਆ ਕਰਨ ਤੋਂ ਬਾਅਦ ਵਿਧਾਇਕ ਦੇ ਘਰ ਅੱਗੇ ਨਾਅਰੇਬਾਜ਼ੀ ਕਰਨ ਗਏ ਲੋਕਾਂ ਵਿੱਚ ਵੀ ਸੌਰਭ ਸ਼ਾਮਲ ਸੀ। ਉਹ ਇਸ ਗੱਲ ਦੀ ਵੀ ਮੁਹੱਲੇ ਵਿੱਚ ਹਵਾ ਦੇ ਰਿਹਾ ਸੀ ਕਿ ਦੋਵੇਂ ਭੈਣਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਹੋਵੇਗਾ, ਜਿਸ ਕਾਰਨ ਇਹ ਘਟਨਾ ਵਾਪਰੀ।
ਸੌਰਭ ਨੇ ਆਪਣੇ ਬਿਆਨ ਵਿੱਚ ਪੁਲਿਸ ਨੂੰ ਦੱਸਿਆ ਕਿ ਆਰਤੀ ਦੀ ਜਾਨ ਲੈਣ ਦਾ ਉਸਨੂੰ ਕੋਈ ਪਛਤਾਵਾ ਨਹੀਂ ਹੈ। ਆਰਤੀ ਦੇ ਲਈ ਉਸ ਨੇ ਕੀ-ਕੀ ਨਹੀਂ ਕੀਤਾ।
ਉਹ ਲੁਕ-ਲੁਕ ਕੇ ਉਸਨੂੰ ਦੇਖਿਆ ਕਰਦਾ ਸੀ, ਕਾਲਜ ਅਤੇ ਕੋਚਿੰਗ ਨਾਲ ਜਾਂਦਾ ਸੀ। ਉਸ ਦੇ ਆਉਣ-ਜਾਣ ਦਾ ਇੰਤਜ਼ਾਰਮ ਕਰਦਾ ਸੀ। ਉਸ ਦੇ ਬਾਵਜੂਦ ਵੀ ਉਸ ਨੇ ਕਿਸੇ ਹੋਰ ਨਾਲ ਵਿਆਹ ਕਰਨ ਦਾ ਫ਼ੈਸਲਾ ਕਰ ਲਿਆ ਸੀ।
ਸੌਰਭ ਦਾ ਪਰਿਵਾਰ ਦਬੰਗ ਕਿਸਮ ਦਾ ਸੀ। ਲਖਨਊ ਦੇ ਐਸ. ਐਸ. ਪੀ. ਦੀਪਕ ਕੁਮਾਰ ਨੇ ਦੱਸਿਆ ਕਿ ਸੌਰਭ ਦੇ ਪਿਤਾ ਮੁਕੰਦੀ ਲਾਲ ਸ਼ਰਮਾ ਟਰਾਂਸਪੋਰਟਰ ਹਨ। ਘਰੇ ਉਸ ਦੇ ਚਾਚਾ ਵੀ ਰਹਿੰਦੇ ਹਨ। ਇਹਨਾਂ ਦੀ ਬਦਮਾਸ਼ੀ ਦੇ ਕਾਰਨ ਮੁਹੱਲੇ ਵਾਲੇ ਉਹਨਾਂ ਤੋਂ ਦੂਰ ਰਹਿੰਦੇ ਹਨ।
ਸੌਰਭ ਨੂੰ ਕੋਰਟ ਵਿੱਚ ਗੁਨਾਹਗਾਰ ਸਾਬਤ ਕਰਨ ਦੇ ਲਈ ਪੁਲਿਸ ਦੇ ਕੋਲ ਪੁਖਤਾ ਸਬੂਤ ਹਨ। ਆਰਤੀ ਦੀ ਮੁੱਠੀ ਵਿੱਚ ਵਾਲ ਅਤੇ ਨਹੁੰਆਂ ਵਿੱਚ ਸੌਰਭ ਦੀ ਸਕਿਨ ਦੇ ਟੁਕੜੇ ਮਿਲੇ ਹਨ, ਉਹਨਾਂ ਨੂੰ ਡੀ. ਐਨ. ਏ. ਲਈ ਭੇਜਿਆ ਜਾਵੇਗਾ।
ਇਸ ਤੋਂ ਇਲਾਵਾ ਹੱਤਿਆ ਵਿੱਚ ਵਰਤੀ ਗਈ ਕੈਂਚੀ ਅਤੇ ਖੂਨ ਨਾਲ ਲਿੱਬੜੇ ਕੱਭੜੇ ਅਤੇ ਸਾਰੇ ਵਿਗਿਆਨੀ ਸਬੂਤ ਉਸਨੂੰ ਗੁਨਾਹਗਾਰ ਸਾਬਤ ਕਰਨ ਲਈ ਕਾਫ਼ੀ ਹਨ। ਪੁਲਿਸ ਟੀਮ ਨੇ ਤੇਜੀ ਦਿਖਾਉਂਦੇ ਹੋਏ 2 ਦਿਨ ਵਿੱਚ ਹੀ ਇਸ ਦੂਹਰੇ ਹੱਤਿਆਕਾਂਡ ਦਾ ਖੁਲਾਸਾ ਕਰ ਦਿੱਤਾ ਸੀ।