ਇਸ਼ਕ ਦੀ ਅੱਗ ‘ਚ ਜਲਦੇ ਆਸ਼ਕ ਨੇ ਚੁੱਕਿਆ ਖ਼ਤਰਨਾਕ ਕਦਮ
ਉਤਰ ਪ੍ਰਦੇਸ਼ ਦੇ ਮਹਾਨਗਰ ਮੁਰਾਦਾਬਾਦ ਦੇ ਲਾਈਨ ਪਾਰ ਇਲਾਕੇ ਦੇ ਰਹਿਣ ਵਾਲੇ ਮਹਾਂਵੀਰ ਸਿੰਘ ਸੈਣੀ ਦੇ ਪਰਿਵਾਰ ਵਿਚ ਉਸ ਦੀ ਪਤਨੀ ਸ਼ਾਰਦਾ ਤੋਂ ਇਲਾਵਾ ਇੱਕ ਬੇਟਾ ਅੰਕਿਤ ਅਤੇ 3 ਬੇਟੀਆਂ ਸਨ। 2 ਬੇਟੀਆਂ ਦਾ ਵਿਆਹ ਹੋ ਚੁੱਕਾ ਸੀ। ਤੀਜੇ ਨੰਬਰ ਦੀ ਲੜਕੀ ਪੂਨਮ 9ਵੀ ਕਲਾਸ ਵਿਚ ਪੜ੍ਹ ਰਹੀ ਸੀ। ਮਹਾਵੀਰ ਰਾਜ ਮਿਸਤਰੀ ਸੀ। ਰੋਜ਼ਾਨਾ ਵਾਂਗ 10 ਦਸੰਬਰ 2016 ਨੂੰ ਵੀ ਉਹ ਆਪਣੇ ਕੰਮ ਤੇ ਚੱਲਿਆ ਗਿਆ ਸੀ। ਬੇਟਾ ਅੰਕਿਤ ਟਿਊਸ਼ਨ ਪੜ੍ਹਨ ਗਿਆ ਸੀ। ਘਰੇ ਸ਼ਾਰਦਾ ਅਤੇ ਉਸ ਦੀ ਬੇਟੀ ਪੂਨਮ ਹੀ ਸੀ। ਸਵੇਰੇ ਕਰੀਬ 10 ਵਜੇ ਜਦੋਂ ਸ਼ਾਰਦਾ ਨਹਾਉਣ ਦੇ ਲਈ ਬਾਥਰੂਮ ਵਿਚ ਗਈ ਤਾਂ ਪੂਨਮ ਘਰ ਦੇ ਕੰਮ ਨਿਪਟਾ ਰਹੀ ਸੀ। ਸ਼ਾਰਦਾ ਨੂੰ ਬਾਥਰੂਮ ਵਿਚ ਵੜੇ 5-10 ਮਿੰਟ ਹੀ ਹੋਏ ਸਨ ਕਿ ਉਸ ਨੂੰ ਚੀਖਣ ਦੀਆਂ ਆਵਾਜ਼ਾਂ ਸੁਣੀਆਂ। ਚੀਖ ਉਸਦੀ ਬੇਟੀ ਪੂਨਮ ਦੀ ਸੀ।
ਚੀਖ ਸੁਣ ਕੇ ਸ਼ਾਰਦਾ ਘਬਰਾ ਗਈ। ਉਸ ਨੇ ਬੜੀ ਫ਼ੁਰਮੀ ਨਾਲ ਕੱਪੜੇ ਪਾਏ ਅਤੇ ਬਾਥਰੂਮ ਤੋਂ ਬਾਹਰ ਨਿਕਲੀ ਤਾਂ ਦੇਖਿਆ ਪੂਨਮ ਅੱਗ ਦੀਆਂ ਲਪਟਾਂ ਨਾਲ ਘਿਰੀ ਸੀ। ਉਸ ਦੇ ਸਰੀਰ ‘ਤੇ ਅੱਗ ਲੱਗੀ ਸੀ। ਸ਼ੋਰ ਮਚਾਉਂਦੇ ਉਹ ਪੂਨਮ ਦੇ ਕੱਪੜਿਆਂ ਦੀ ਅੱਗ ਬੁਝਾਉਣ ਵਿਚ ਲੱਗ ਗਈ। ਉਸ ਦੀ ਆਵਾਜ਼ ਸੁਣ ਕੇ ਪੜੌਸੀ ਵੀ ਉਥੇ ਆ ਗੲੈ। ਕਿਸੇ ਤਰ੍ਹਾਂ ਉਹਨਾਂ ਨੇ ਅੱਗ ਬੁਝਾਈ। ਉਦੋਂ ਤੱਕ ਪੂਨਮ ਕਾਫ਼ੀ ਝੁਲਸ ਚੁੱਕੀਸੀ ਅਤੇ ਬੇਹੋਸ਼ ਸੀ। ਕਾਹਲੀ ਕਾਹਲੀ ਵਿਚ ਲੋਕ ਉਸਨੂੰ ਹਸਪਤਾਲ ਲੈ ਗਏ। ਲੜਕੀ ਦੇ ਸਰੀਰ ਦੇ ਕੱਪੜਿਆਂ ਵਿਚ ਲੱਗੀ ਅੱਗ ਬੁਝਾਉਣ ਦੀ ਕੋਸ਼ਿਸ਼ ਵਿਚ ਸ਼ਾਰਦਾ ਦੇ ਹੱਥ ਵੀ ਝੁਲਸ ਗਏ ਸਨ।
ਹਸਪਤਾਲ ਤੋਂ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਕੁਝ ਹੀ ਦੇਰ ਵਿਚ ਪੁਲਿਸ ਹਸਪਤਾਲ ਆ ਗਈ। ਖਬਰ ਮਿਲਣ ਤੇ ਪੂਨਮ ਦੇ ਪਿਤਾ ਮਹਾਵੀਰ ਵੀ ਹਸਪਤਾਲ ਆ ਗਏ। ਡਾਕਟਰਾਂ ਦੇ ਇਲਾਜ ਤੋਂ ਬਾਅਦ ਪੂਨਮ ਹੋਸ਼ ਵਿਚ ਆ ਗਈ ਸੀ। ਪੂਨਮ ਦੇ ਬਿਆਨ ਲੈਣੇ ਜ਼ਰੂਰੀ ਸਨ। ਇਸ ਕਰਕੇ ਪੁਲਿਸ ਨੇ ਇਲਾਕੇ ਦੇ ਮੈਜਿਸਟ੍ਰੇਟ ਨੂੰ ਸੂਚਨਾ ਦੇ ਕੇ ਹਸਪਤਾਲ ਬੁਲਵਾ ਲਿਆ।
ਪੁਲਿਸ ਅਤੇ ਮੈਜਿਸਟ੍ਰੇਟ ਦੀ ਮੌਜੂਦਗੀ ਵਿਚ ਪੂਨਮ ਨੇ ਦੱਸਿਆ ਕਿ ਸ਼ਿਵਦੱਤ ਨੇ ਉਹਨਾਂ ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਗਾਈ ਸੀ। ਉਸ ਦੇ ਨਾਲ ਉਸ ਦੇ ਪਿਤਾ ਮਹੀਲਾਲ ਵੀ ਸਨ। ਸ਼ਿਵਦੱਤ ਪੂਨਮ ਦੇ ਘਰ ਦੇ ਕੋਲ ਚਾਮੁੰਡਾ ਵਾਲੀ ਗਲੀ ਵਿਚ ਰਹਿੰਦਾ ਸੀ। ਪਤਾ ਲੱਗਿਆ ਕਿ ਉਹ ਪੂਨਮ ਨੂੰ ਇੱਕਪਾਸੜ ਪਿਆਰ ਕਰਦਾ ਸੀ।
ਥਾਣਾਮੁਖੀ ਨੇ ਇਹ ਜਾਣਕਾਰੀ ਉਚ ਅਧਿਕਾਰੀਆਂ ਨੂੰ ਵੀ ਦੇ ਦਿੱਤੀ। ਮਾਮਲਾ ਮੁਰਾਦਾਬਾਦ ਸ਼ਹਿਰ ਦਾ ਹੀ, ਇਸ ਕਰਕੇ ਪੁਲਿਸ ਅਧਿਕਾਰੀ ਵੀ ਹਸਪਤਾਲ ਆ ਗਏ। ਪੁਲਿਸ ਅਧਿਕਾਰੀਆਂ ਨੇ ਪੂਨਮ ਦਾ ਇਲਾਜ ਕਰ ਰਹੇ ਡਾਕਟਰਾਂ ਨਾਲ ਗੱਲਬਾਤ ਕੀਤੀ।
ਉਦੋਂ ਤੱਕ ਪੂਨਮ ਦੀ ਹਾਲਤ ਸੁਧਰਨ ਦੀ ਬਜਾਏ ਵਿਗੜਨ ਲੱਗੀ। ਡਾਕਟਰਾਂ ਨੇ ਉਸਨੂੰ ਕਿਸੇ ਦੂਜੇ ਹਸਪਤਾਲ ਲਿਜਾਣ ਦੀ ਸਲਾਹ ਦਿੱਤੀ। ਪੂਨਮ ਦੇ ਘਰ ਵਾਲਿਆਂ ਨੇ ਉਸਨੂੰ ਦਿੱਲੀ ਲਿਜਾਣ ਦੇ ਲਈ ਕਿਹਾ ਤਾਂ ਜ਼ਿਲ੍ਹਾ ਹਸਪਤਾਲ ਤੋਂ ਪੂਨਮ ਨੂੰ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਲਈ ਰੈਫ਼ਰ ਕਰ ਦਿੱਤਾ ਗਿਆ।
ਮਹਾਵੀਰ ਦੀ ਤਹਿਰੀਰ ਤੇ ਪੁਲਿਸ ਨੇ ਰਿਪੋਰਟ ਦਰਜ ਕਰ ਲਈ। ਕਿਉਂਕਿ ਪੂਨਮ ਨੇ ਸ਼ਿਵਦੱਤ ਅਤੇ ਉਸ ਦੇ ਪਿਤਾ ਤੇ ਦੋਸ਼ ਲਗਾਇਆ ਸੀ, ਇਯ ਕਰਕੇ ਪੁਲਿਸ ਨੇ ਸ਼ਿਵਦੱਤ ਦੇ ਘਰ ਛਾਪਾ ਮਾਰਿਆ ਪਰ ਕੋਈ ਨਾ ਮਿਲਿਆ। ਪੁਲਿਸ ਸੰਭਾਵੀ ਥਾਵਾਂ ਤੇ ਉਸਨੂੰ ਲੱਭਣ ਲੱਗੀ ਪਰ ਦੋਵੇਂ ਪਿਓ-ਪੁੱਤ ਵਿਚੋਂ ਕੋਈ ਪੁਲਿਸ ਦੇ ਹੱਥ ਨਾ ਲੱਗਿਆ।
ਉਧਰ ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿਚ ਭਰਤੀ ਪੂਨਮ ਦੀ ਹਾਲਤ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਉਸ ਦੀ ਹਾਲਤ ਵਿਗੜਦੀ ਜਾ ਰਹੀ ਸੀ। ਬਰਨ ਵਿਞਾਦ ਦੇ ਡਾਕਟਰਾਂ ਦੀ ਟੀਮ ਪੂਨਮ ਨੂੰ ਬਚਾਉਣ ਵਿਚ ਲੱਗੀ ਸੀ ਪਰ ਉਹਨਾਂ ਨੂੰ ਸਫ਼ਲਤਾ ਨਹੀਂ ਮਿਲ ਸਕੀ। ਆਖਿਰ 10 ਦਸੰਬਰ ਦੀ ਰਾਤ ਨੂੰ ਹੀ ਪੂਨਮ ਨੇ ਦਮ ਤੋੜ ਦਿੱਤਾ।
ਅਗਲੇ ਦਿਨ ਜਵਾਨ ਲੜਕੀ ਦੀ ਭਿਆਨਕ ਮੌਤ ਦੀ ਖਬਰ ਜਦੋਂ ਮੁਹੱਲੇ ਵਾਲਿਆਂ ਨੂੰ ਮਿਲੀ ਤਾਂ ਪੂਰੇ ਮੁਹੱਲੇ ਵਿਚ ਜਿਵੇਂ ਮਾਤਮ ਛਾ ਗਿਆ। ਦੋਸ਼ੀ ਨੂੰ ਹਾਲੇ ਤੱਕ ਗ੍ਰਿਫ਼ਤਾਰ ਨਾ ਕੀਤੇ ਜਾਣ ਕਾਰਨ ਲੋਕਾਂ ਵਿਚ ਗੁੱਸਾ ਵਧਦਾ ਜਾ ਰਿਹਾ ਸੀ। ਕਈ ਲੋਕਾਂ ਦਾ ਗੁੱਸਾ ਭੜਕ ਨਾ ਜਾਵੇ ਇਸ ਕਰਕੇ ਪੂਰੇ ਇਲਾਕੇ ਵਿਚ ਭਾਰੀ ਗਿਣਤੀ ਵਿਚ ਪੁਲਿਸ ਤਾਇਨਾਤ ਕਰ ਦਿੱਤੀ।
ਐਤਵਾਰ ਹੋਣ ਦੇ ਕਰਨ ਪੂਨਮ ਦੀ ਲਾਸ਼ ਦਾ ਪੋਸਟ ਮਾਰਟਮ ਅਗਲੇ ਦਿਨ ਹੋਇਆ। ਦੁਪਹਿਰ ਬਾਅਦ ਉਸਦੀ ਲਾਸ਼ ਦਿੱਲੀ ਤੋਂ ਮੁਰਾਦਾਬਾਦ ਲਿਆਂਦੀ ਗਈ। ਪੁਲਿਸ ਮੁਹੱਲੇ ਦੇ ਮੋਹਤਬਰ ਲੋਕਾਂ ਨਾਲ ਗੱਲ ਕਰਕੇ ਮਾਹੌਲ ਨੂੰ ਸ਼ਾਂਤ ਬਣਾ ਕੇ ਰੱਖ ਰਹੀ ਸੀ। ਅੰਤਿਮ ਸਸਕਾਰ ਦੇ ਵਕਤ ਵੀ ਭਾਰੀ ਗਿਣਤੀ ਵਿਚ ਪੁਲਿਸ ਸੀ।
ਉਧਰ ਪੁਲਿਸ ਦੀਆਂ ਕਈ ਟੀਮਾਂ ਦੋਸ਼ੀਆਂ ਨੂੰ ਪਕੜਨ ਵਿਚ ਲੱਗੀਆਂ ਸਨ। ਜਾਂਚ ਟੀਮਾਂ ਤੇ ਐਸ. ਐਸ. ਪੀ. ਦਾ ਭਾਰੀ ਦਬਾਅ ਸੀ। ਆਖਿਰ ਪੁਲਿਸ ਦੀ ਮਿਹਨਤ ਰੰਗ ਲਿਆਈ ਅਤੇ 12 ਦਸੰਬਰ ਨੂੰ ਪੁਲਿਸ ਨੇ ਸ਼ਿਵਦੱਤ ਨੂੰ ਗ੍ਰਿਫ਼ਤਾਰ ਕਰ ਲਿਆ। ਉਸਦੇ ਗ੍ਰਿਫ਼ਤਾਰ ਹੋਣ ਤੋਂ ਬਾਅਦ ਲੋਕਾਂ ਦਾ ਗੁੱਸਾ ਸ਼ਾਂਤ ਹੋਇਆ।
ਥਾਣੇ ਲਿਆ ਕੇ ਪੁਲਿਸ ਨੇ ਦੋਸ਼ੀ ਤੋਂ ਪੁੱਛਿਆ ਤਾਂ ਉਹ ਪੁਲਿਸ ਨੂੰ ਬੇਵਕੂਫ਼ ਬਣਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਉਸ ਦਾ ਝੂਠ ਜ਼ਿਆਦਾ ਦੇਰ ਤੱਕ ਨਾ ਚੱਲਿਆ। ਉਸ ਨੇ ਪੂਨਮ ਨੂੰ ਸਾੜਨ ਦਾ ਅਪਰਾਧ ਸਵੀਕਾਰ ਕਰਕੇ ਉਸ ਦੀ ਹੱਤਿਆ ਦੀ ਜੋ ਕਹਾਣੀ ਦੱਸੀ, ਉਹ ਇਸ ਪ੍ਰਕਾਰ ਸੀ-
ਜ਼ਿਲ੍ਹਾ ਮੁਰਾਦਾਬਾਦ ਦੇ ਲਾਈਨ ਪਾਰ ਇਲਾਕੇ ਵਿਚ ਮੰਡੀ ਕਮੇਟੀ ਗੇਟ ਦੇ ਸਾਹਮਣੇ ਦੀ ਬਸਤੀ ਵਿਚ ਰਹਿਣ ਵਾਲਾ ਮਹਾਵੀਰ ਸਿੰਘ ਆਪਣੇ ਰਾਜਗਿਰੀ ਦੇ ਕੰਮ ਨਾਲ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਇਸੇ ਦੀ ਕਮਾਈ ਤੋਂ ਉਹ 2 ਬੇਟੀਆਂ ਦਾ ਵਿਆਹ ਕਰ ਚੁੱਕਾ ਸੀ। ਪੂਨਮ 9ਵੀਂ ਦੀ ਪੜ੍ਹਾਈ ਦੇ ਨਾਲ ਔਰਤਾਂ ਦੇ ਕੱਪੜੇ ਸਿਉਂਦੀ ਸੀ। ਘਰ ਦੇ ਕੋਲ ਹੀ ਉਸ ਨੇ ਬੂਟੀਕ ਵੀ ਖੋਲ੍ਹ ਰੱਖਿਆ ਸੀ।
ਉਸ ਦੇ ਘਰ ਦੇ ਕੋਲਹੀ ਮਹੀਲਾਲ ਦਾ ਮਕਾਨ ਸੀ। ਮਹੀਲਾਲ ਦਾ ਲੜਕਾ ਸ਼ਿਵਦੱਤ ਬਦਮਾਸ਼ ਪ੍ਰਵਿਰਤੀ ਦਾ ਸੀ। ਉਸ ਦੀ ਦੋਸਤੀ ਮੰਡੀ ਕਮੇਟੀ ਦੇ ਕੋਲ ਸਥਿਤ ਬਿਜਲੀ ਘਰ ਵਿਚ ਤਾਇਨਾਤ ਕਰਮਚਾਰੀਆਂ ਨਾ ਸੀ। ਉਹਨਾਂ ਦੇ ਕਾਰਨ ਹੀ ਉਸਨੂੰ ਟ੍ਰਾਂਸਫ਼ਾਰਮਰ ਰੱਖਣ ਦੇ ਲਈ ਬਜਾਏ ਜਾਣ ਵਾਲੇ ਚਬੂਤਰਿਆਂ ਦਾ ਠੇਕਾ ਮਿਲ ਜਾਂਦਾ ਸੀ।
ਕਿਉਂਕਿ ਸ਼ਿਵਦੱਤ ਦਾ ਪੜੌਸੀ ਮਹਾਵੀਰ ਰਾਜ ਮਿਸਤਰੀ ਸੀ, ਇਸ ਕਰਕੇ ਉਸੇ ਦੁਆਰਾ ਉਹ ਚਬੂਤਰੇ ਬਣਵਾ ਦਿੰਦਾ ਸੀ। ਇਸ ਤੋਂ ਕੁਝ ਪੈਸੇ ਸ਼ਿਵਦੱਤ ਨੂੰ ਬਚ ਜਾਂਦੇ ਸਨ। ਕੰਮ ਦੇ ਕਾਰਨ ਸ਼ਿਵਦੱਤ ਦਾ ਮਹਾਵੀਰ ਦੇ ਘਰ ਆਉਣਾ-ਜਾਣਾ ਆਰੰਭ ਹੋ ਗਿਆ ਸੀ।
ਮਹਾਵੀਰ ਦੀ ਛੋਟੀ ਬੇਟੀ ਪੂਨਮ ਤੇ ਸ਼ਿਵਦੱਤ ਦੀ ਨਜ਼ਰ ਪਹਿਲਾਂ ਤੋਂ ਹੀ ਸੀ। ਜਦੋਂ ਵੀ ਉਹ ਘਰ ਤੋਂ ਨਿਕਲਦੀ ਤਾਂ ਉਹ ਉਸਨੂੰ ਤਾੜਦਾ ਰਹਿੰਦਾ ਸੀ। ਪਰ ਪੂਨਮ ਨੇ ਉਸਨੂੰ ਲਿਫ਼ਟ ਨਾ ਦਿੱਤੀ। ਜਦੋਂ ਸ਼ਿੳਦੱਤ ਦਾ ਪੂਨਮ ਦੇ ਘਰ ਆਉਣਾ-ਜਾਣਾ ਆਰੰਭ ਹੋ ਗਿਆ। ਤਾਂ ਉਸ ਨੇ ਪੂਨਮ ਦੇ ਨਜ਼ਦੀਕ ਪਹੁੰਚਣ ਦੀ ਕੋਸ਼ਿਸ਼ ਕੀਤੀ।
ਜਦੋਂ ਉਹ ਪੂਨਮ ਨੂੰ ਜ਼ਿਆਦਾ ਹੀ ਪ੍ਰੇਸ਼ਾਨ ਕਰਨ ਲੱਗਿਆ ਤਾਂ ਇੱਕ ਦਿਨ ਪੂਨਮ ਨੇ ਇਯ ਦੀ ਸ਼ਿਕਾਇਤ ਆਪਣੀ ਮਾਂ ਨੂੰ ਕਰ ਦਿੱਤੀ। ਇਸ ਤੋਂ ਬਾਅਦ ਸ਼ਾਰਦਾ ਨੇ ਗੱਲ ਪਤੀ ਨੂੰ ਦੱਸੀ ਤਾਂ ਮਹਾਵੀਰਨੇ ਸ਼ਿਵਦੱਤ ਦੇ ਪਿਤਾ ਮਹੀਲਾਲ ਨੂੰਸ਼ਿਕਾਇਤ ਕਰਨ ਦੇ ਨਾਲ ਸ਼ਿਵਦੱਤ ਨਾਲ ਗੱਲਬਾਤ ਵੀ ਬੰਦ ਕਰ ਦਿੱਤੀ। ਇਸ ਤੋਂ ਇਲਾਵਾ ਉਸ ਨੇਆਪਣੇ ਘਰ ਆਉਣ ਲਈ ਵੀ ਸਾਫ਼ ਇਨਕਾਰ ਕਰ ਦਿੱਤਾ ਸੀ।
ਸ਼ਿਵਦੱਤ ਦਬੰਗ ਸੀ, ਮਹਾਵੀਰ ਦੁਆਰਾ ਉਸ ਦੇ ਪਿਤਾ ਨੂੰ ਸ਼ਿਕਾਇਤ ਕਰਨ ਦੀ ਗੱਲ ਉਸਨੂੰ ਬਹੁਤ ਬੁਰੀ ਲੱਗੀ। ਉਹ ਪੂਰੀ ਤਰ੍ਹਾਂ ਨਾਲ ਦਾਦਾਗਿਰੀ ਤੇ ਉਤਰ ਆਇਆ ਅਤੇ ਹੁਣ ਪੂਨਮ ਨੂੰ ਖੁੱਲ੍ਹੇ ਤੌਰ ਤੇ ਧਮਕੀ ਦੇਣ ਲੱਗਿਆ ਕਿ ਉਹ ਉਸ ਨਾਲ ਵਿਆਹ ਲਈ ਇਨਕਾਰ ਕਰੇਗੀ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ। ਮਹਾਵੀਰ ਨੇ ਫ਼ਿਰ ਤੋਂ ਮਹੀਲਾਲ ਨੂੰ ਸ਼ਿਕਾਇਤ ਕੀਤੀ। ਇਸ ਵਾਰ ਮਹੀਲਾਲ ਨੇ ਆਪਣੇ ਬੇਟੇ ਸ਼ਿਵਦੱਤ ਦਾ ਹੀ ਪੱਖ ਲਿਆ।
ਮਹਾਵੀਰ ਕੋਈ ਲੜਾਈ-ਝਗੜਾ ਨਹੀਂ ਕਰਨਾ ਚਾਹੁੰਦਾ ਸੀ। ਗੱਲ ਵਧਾਉਣ ਦੀ ਬਜਾਏ ਉਹ ਚੁੱਪ ਹੋ ਕੇ ਬੈਠ ਗਿਆ। ਮਹਾਵੀਰ ਦੇ ਰਿਸ਼ਤੇਦਾਰਾਂ ਅਤੇ ਮੁਹੱਲੇ ਦੇ ਕੁਝ ਲੋਕਾਂ ਨੇ ਉਸਨੂੰ ਥਾਣੇ ਸ਼ਿਕਾਇਤ ਕਰਨ ਦਾ ਸੁਝਾਅ ਦਿੱਤਾ ਪਰ ਬੇਟੀ ਦੀ ਬਦਨਾਮੀ ਨੂੰ ਦੇਖਦੇ ਹੋਏ ਉਹ ਥਾਣੇ ਨਾ ਗਿਆ।
ਮਹਾਵੀਰ ਦੇ ਚੁੱਪ ਹੋਣ ਤੋਂ ਬਾਅਦ ਸ਼ਿਵਦੱਤ ਦਾ ਹੌਸਲਾ ਹੋਰ ਵੱਧ ਗਿਆ। ਉਹ ਪੂਨਮ ਨੂੰ ਹੋਰ ਜ਼ਿਆਦਾ ਤੰਗ ਕਰਨ ਲੱਗਿਆ। ਇੰਨਾ ਹੀ ਨਹੀਂ, ਉਹ ਕਈ ਵਾਰ ਪੂਨਮ ਦੇ ਘਰ ਦੇਸੀ ਪਿਸਤੌਲ ਲੈ ਕੇ ਵੀ ਪਹੁੰਚਿਆ।
ਹਰ ਵਾਰ ਉਹ ਉਸ ਨਾਲ ਵਿਆਹ ਕਰਨ ਦੀ ਧਮਕੀ ਦਿੰਦਾ। ਘਟਨਾ ਤੋਂ ਇੱਕ ਦਿਨ ਪਹਿਲਾਂ ਵੀ ਉਹ ਪੂਨਮ ਦੇ ਘਰ ਗਿਆ। ਪਿਸਤੌਲ ਕੱਢ ਕੇ ਉਸ ਨੇ ਧਮਕੀ ਦਿੱਤੀ ਕਿ ਉਹ ਵਿਆਹ ਦੇ ਲਈ ਹੁਣ ਵੀ ਮੰਨ ਜਾਵੇ ਵਰਨਾ ਅੰਜਾਮ ਭੁਗਤਣ ਲਈ ਤਿਆਰ ਰਹਿਣ।
10 ਦਸੰਬਰ ਨੂੰ ਸ਼ਿਵਦੱਤ ਫ਼ਿਰ ਤੋਂ ਪੂਨਮ ਦੇ ਘਰ ਜਾ ਧਮਕਿਆ। ਉਸ ਦਿਨ ਉਹ ਆਪਣੇ ਨਾਲ ਇੱਕ ਕੇਨ ਵਿਚ ਕੈਰੋਸਿਨ ਵੀ ਲੈ ਗਿਆਸੀ। ਪੂਨਮ ਉਸ ਵਕਤ ਝਾੜੂ ਲਗਾ ਰਹੀ ਸੀ, ਉਦੋਂ ਹੀ ਉਸ ਨੇ ਉਸ ਤੇ ਕੈਰੋਸਿਨਪਾ ਕੇ ਅੱਗ ਲਗਾ ਦਿੱਤੀ ਅਤੇ ਉਥੋਂ ਭੱਜ ਗਿਆ।
ਸ਼ਿਵ ਦੱਤ ਤੋਂ ਪੁੱਛਗਿੱਛ ਦੇ ਬਾਅਦ ਪੁਲਿਸ ਨੇ ਉਸਨੂੰ ਅਦਾਲਤ ਵਿਚ ਪੇਸ਼ ਕੀਤਾ, ਜਿੱਥੋਂ ਉਸਨੂੰ ਜੇਲ੍ਹ ਭੇਜ ਦਿੱਤਾ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਤਤਕਾਲੀ ਐਸ. ਐਸ. ਪੀ. ਦਿਨੇਸ਼ ਚੰਦਰ ਦੂਬੇ ਦਾ ਕਹਿਣਾ ਸੀ ਕਿ ਇਸ ਮਾਮਲੇ ਵਿਚ ਸ਼ਿਵਦੱਤ ਤੋਂ ਇਲਾਵਾ ਹੋਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।